ਪੰਜਾਬ ਕਾਂਗਰਸ ਰੈਲੀ: “ਜਦੋ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਨਣਗੇ, ਇਹ ਕਾਲੇ ਕਾਨੂੰਨ ਸਭ ਤੋਂ ਪਹਿਲਾਂ ਵਾਪਸ ਲੈਣਗੇ”: ਕੈਪਟਨ - ਪੰਜ ਅਹਿਮ ਖ਼ਬਰਾਂ
Tuesday, Oct 06, 2020 - 07:09 AM (IST)

ਕਾਂਗਰਸ ਦੀ ‘ਖੇਤੀ ਬਚਾਓ ਯਾਤਰਾ’ ਦੇ ਦੂਜੇ ਦਿਨ ਮੰਚ ਤੋਂ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਜਦੋਂ ਪ੍ਰਧਾਨ ਮੰਤਰੀ ਬਨਣਗੇ, ਉਹ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨਗੇ।
ਇਸ ਦਾ ਜਵਾਬ ਸੁਖਬੀਰ ਬਾਦਲ ਨੇ ਵੀ ਦਿੱਤਾ। ਉਨ੍ਹਾਂ ਕਿਹਾ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਬਨਣ ਦਾ ਇੰਤਜ਼ਾਰ ਲੰਮੇ ਸਮੇਂ ਲਈ ਚੱਲੇਗਾ। ਇਹ ਕਦੇ ਨਾ ਖ਼ਤਮ ਹੋਣ ਵਾਲਾ ਇੰਤਜ਼ਾਰ ਹੈ।
ਰੈਲੀ ਦੇ ਦੂਸਰੇ ਦਿਨ ਆਪਣੇ ਸੰਬੋਧਨ ਦੇ ਦੌਰਾਨ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਕਈ ਖ਼ਾਸ ਗੱਲਾਂ ਕਹੀਆਂ।
ਰਾਹੁਲ ਗਾਂਧੀ ਤੇ ਕੈਪਟਨ ਨੇ ਕੀ ਕਿਹਾ, ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ।
ਇਹ ਵੀ ਪੜ੍ਹੋ
- ਹਰਦੀਪ ਪੁਰੀ ਦੇ ਇਸ ਬਿਆਨ ’ਤੇ ਕਾਂਗਰਸ ਤੇ ਅਕਾਲੀ ਦਲ ਨੇ ਉਨ੍ਹਾਂ ਨੂੰ ਘੇਰਿਆ
- ਖੇਤੀ ਕਾਨੂੰਨ ਖਿਲਾਫ਼ ਸੰਬੋਧਨ ’ਚ ਰਾਹੁਲ ਗਾਂਧੀ ਨੇ ਗੁਰੂ ਨਾਨਕ ਦੀ ਕੀ ਗੱਲ ਕੀਤੀ
- ਖੇਤੀ ਕਾਨੂੰਨਾਂ ਦਾ ਵਿਰੋਧ ਕੀ ਕਾਂਗਰਸ ਤੇ ਅਕਾਲੀ ਦਲ ਲਈ ਹੋਂਦ ਦੀ ਲੜਾਈ ਹੈ
ਹਰਦੀਪ ਪੁਰੀ ਦੇ ਇਸ ਬਿਆਨ ''ਤੇ ਕਾਂਗਰਸ ਤੇ ਅਕਾਲੀ ਦਲ ਨੇ ਉਨ੍ਹਾਂ ਨੂੰ ਘੇਰਿਆ
ਖੇਤੀ ਕਾਨੂੰਨਾਂ ਬਾਰੇ ਪੰਜਾਬ ਵਿੱਚ ਹੁੰਦੇ ਵਿਰੋਧ ਪ੍ਰਦਰਸ਼ਨਾਂ ਵਿਚਾਲੇ ਕੇਂਦਰੀ ਮੰਤਰੀ ਹਰਦੀਪ ਪੁਰੀ ਤੇ ਲੁਧਿਆਣਾ ਤੋਂ ਕਾਂਗਰਸੀ ਐੱਮਪੀ ਰਵਨੀਤ ਬਿੱਟੂ ਵਿਚਾਲੇ ਸੋਸ਼ਲ ਮੀਡੀਆ ''ਤੇ ਸ਼ਬਦਾਂ ਦੀ ਜੰਗ ਛਿੜ ਗਈ ਹੈ।
ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਰਵਨੀਤ ਬਿੱਟੂ ਦੇ ਫੇਸਬੁੱਕ ਲਾਈਵ ਦੀ ਤਸਵੀਰ ਲੈ ਕੇ ਕਿਹਾ, "ਕਾਂਗਰਸ ਦੇ ਇੱਕ ਨੌਜਵਾਨ ਨੇਤਾ ਫੇਸਬੁੱਕ ''ਤੇ ਅਪਮਾਨਜਨਕ ਵੀਡੀਓਜ਼ ਪਾ ਕੇ ਕਾਂਗਰਸ ਤੇ ਉਸ ਦੇ ਆਗੂਆਂ ਦੀ ਹਿੰਸਾ ਤੇ ਗੁੰਡਾਗਰਦੀ ਨੂੰ ਸਹੀ ਠਹਿਰਾਉਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ।"
ਆਖ਼ਰ ਹਰਦੀਪ ਪੁਰੀ ਅਤੇ ਰਵਨੀਤ ਬਿੱਟੂ ਦਰਮਿਆਨ ਚੱਲ ਰਿਹਾ ਪੂਰਾ ਵਿਵਾਦ ਕੀ ਹੈ, ਜਾਨਣ ਲਈ ਇਸ ਲਿੰਕ ’ਤੇ ਕਲਿੱਕ ਕਰੋ।
ਖੇਤੀ ਕਾਨੂੰਨਾਂ ਦਾ ਵਿਰੋਧ ਕੀ ਕਾਂਗਰਸ ਤੇ ਅਕਾਲੀ ਦਲ ਲਈ ਹੋਂਦ ਦੀ ਲੜਾਈ ਹੈ
ਖ਼ੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਸਿਆਸੀ ਗਹਿਮਾਗਹਿਮੀ ਵੀ ਸਿਖਰ ''ਤੇ ਹੈ।
ਇਸ ਦੌਰਾਨ ਅੱਜ ਕਾਂਗਰਸ ਨੇ ਮੋਗਾ ਤੋਂ ਟ੍ਰੈਕਟਰ ਰੈਲੀ ਦੀ ਸ਼ੁਰੂਆਤ ਕੀਤੀ ਹੈ ਜਿਸ ''ਚ ਖ਼ੁਦ ਰਾਹੁਲ ਗਾਂਧੀ ਸ਼ਾਮਲ ਹੋਏ। ਰਾਹੁਲ ਗਾਂਧੀ ਤਿੰਨ ਦਿਨਾਂ ਲਈ ਪੰਜਾਬ ''ਚ ਮੌਜੂਦ ਰਹਿਣਗੇ।
https://www.youtube.com/watch?v=xWw19z7Edrs&t=1s
ਕਾਂਗਰਸ ਦੀ ਟ੍ਰੈਕਟਰ ਰੈਲੀ ਵਿੱਚ ਰਾਹੁਲ ਗਾਂਧੀ ਦੀ ਸ਼ਮੂਲਿਅਤ ਅਤੇ ਮੰਚ ਤੋਂ ਨਵਜੋਤ ਸਿੱਧੂ ਦੇ ਹੁੰਗਾਰੇ ਨੂੰ ਕਿਸ ਤਰ੍ਹਾਂ ਸਮਝਿਆ ਜਾ ਸਕਦਾ ਹੈ, ਇਸ ਬਾਰੇ ਬੀਬੀਸੀ ਨਿਊਜ਼ ਪੰਜਾਬੀ ਨੇ ਅੱਜ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨਾਲ ਗੱਲਬਾਤ ਕੀਤੀ।
ਅਹਿਮ ਸਵਾਲਾਂ ਦੇ ਜਵਾਬ ਜਾਨਣ ਲਈ ਇਸ ਲਿੰਕ ’ਤੇ ਕਲਿੱਕ ਕਰੋ।
ਅਕਾਲੀ ਦਲ ਚੁੱਕੇਗਾ ਮਜ਼ਬੂਤ ਸੰਘੀ ਢਾਂਚੇ ਦੀ ਮੰਗ, ਸੀਨੀਅਰ ਲੀਡਰਾਂ ਦੀ ਬਣਾਈ ਕਮੇਟੀ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਇੱਕ ਉੱਚ-ਪੱਧਰੀ ਕਮੇਟੀ ਬਨਾਉਣ ਦਾ ਐਲਾਨ ਕੀਤਾ ਹੈ ਜੋ ਦੇਸ਼ ਵਿਚ ਹੋਰਾਂ ਪਾਰਟੀਆਂ ਨਾਲ ਗੱਲਬਾਤ ਕਰਕੇ ਨਵਾਂ ਸੰਘੀ ਢਾਂਚਾ ਬਨਾਉਣ ''ਚ ਮਦਦ ਕਰੇਗੀ।
ਐਤਵਾਰ ਨੂੰ ਪਾਰਟੀ ਦੀ ਕੌਰ ਕਮੇਟੀ ਵਲੋਂ ਕੀਤੀ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ ਹੈ।
ਇੰਡੀਅਨ ਐਕਸਪ੍ਰੈਸ ਅਖ਼ਬਾਰ ਮੁਤਾਬਕ ਇਸ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਭੂੰਦੜ ਹੋਣਗੇ। ਪ੍ਰੇਮ ਸਿੰਘ ਚੰਦੂਮਾਜਰਾ, ਮਨਜਿੰਦਰ ਸਿੰਘ ਸਿਰਸਾ ਤੇ ਨਰੇਸ਼ ਗੁਜਰਾਲ ਇਸ ਕਮੇਟੀ ਦੇ ਮੈਂਬਰ ਹੋਣਗੇ।
ਇਹ ਕਮੇਟੀ ਦੀਆਂ ਕੀ ਜ਼ਿੰਮੇਵਾਰੀਆਂ ਰਹਿਣਗੀਆਂ, ਜਾਨਣ ਲਈ ਇਸ ਲਿੰਕ ’ਤੇ ਕਲਿੱਕ ਕਰੋ।
ਹਾਥਰਸ ਮਾਮਲਾ: ਪੀੜਤ ਪਰਿਵਾਰ ਦਾ ਕੀ ਹਾਲ ਤੇ ਕਿੱਥੇ-ਕਿੱਥੇ ਹੋ ਰਹੇ ਪ੍ਰਦਰਸ਼ਨ
ਹਾਥਰਸ ''ਚ ਹੋਏ ਕਥਿਤ ਬਲਾਤਕਾਰ ਦੇ ਮਾਮਲੇ ਨੂੰ ਲੈ ਕੇ ਦੇਸ਼ ਦੇ ਲਗਭਗ ਸਾਰੇ ਸੂਬਿਆਂ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਪਰ ਹੁਣ ਦੇਸ਼ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਇਹ ਵਿਰੋਧ ਪ੍ਰਦਰਸ਼ਨ ਵੇਖੇ ਜਾ ਸਕਦੇ ਹਨ।
ਇਹ ਵਿਰੋਧ ਪ੍ਰਦਰਸ਼ਨ ਅਮਰੀਕਾ, ਬ੍ਰਿਟੇਨ, ਕੈਨੇਡਾ, ਆਸਟਰੇਲੀਆ, ਸੰਯੁਕਤ ਅਰਬ ਅਮੀਰਾਤ, ਹਾਂਗ ਕਾਂਗ, ਜਾਪਾਨ, ਨੇਪਾਲ, ਨੀਦਰਲੈਂਡਸ, ਸਵੀਡਨ ਅਤੇ ਸਲੋਵੇਨੀਆ ਵਰਗੇ ਦੇਸ਼ਾਂ ਵਿੱਚ ਵੀ ਹੋਏ ਹਨ।
ਵਿਰੋਧ ਪ੍ਰਦਰਸ਼ਨ ਦੌਰਾਨ ਲੋਕਾਂ ਨੇ ਮ੍ਰਿਤਕ ਦਲਿਤ ਲੜਕੀ ਲਈ ਇਨਸਾਫ ਦੀ ਮੰਗ ਕੀਤੀ ਹੈ।
ਪੀੜਤ ਪਰਿਵਾਰ ਦਾ ਇਸ ਵੇਲੇ ਕੀ ਹੈ ਹਾਲ, ਜਾਨਣ ਲਈ ਇਸ ਲਿੰਕ ’ਤੇ ਕਲਿੱਕ ਕਰੋ।
ਇਹ ਵੀ ਪੜ੍ਹੋ
- ਹਾਥਰਸ ਮਾਮਲਾ : ਕੀ ਸਰੀਰ ''ਤੇ ''ਸੀਮਨ'' ਦਾ ਮਿਲਣਾ ਹੀ ਰੇਪ ਨੂੰ ਸਾਬਤ ਕਰਦਾ ਹੈ?
- ਦੋ ਮੁਲਕਾਂ ਦਾ 40 ਸਾਲ ਪੁਰਾਣਾ ਝਗੜਾ ਦੁਨੀਆਂ ਭਰ ਲਈ ਚਿੰਤਾ ਦਾ ਵਿਸ਼ਾ ਕਿਵੇਂ ਬਣਿਆ
- ਬਾਬਰੀ ਢਾਹੁਣ ਦੀ ਸਾਜਿਸ਼ ਦੀ 17 ਸਾਲ ਤਫ਼ਤੀਸ਼ ਕਰਨ ਵਾਲੇ ਜੱਜ ਮਨਮੋਹਨ ਸਿੰਘ ਲਿਬਰਹਾਨ ਨੇ ਕਿਉਂ ਕਿਹਾ ਸਵਾਲ ਉੱਠਣਗੇ
ਇਹ ਵੀ ਵੇਖੋ
https://www.youtube.com/watch?v=AP3N3aZIeRo
https://www.youtube.com/watch?v=f1s9xyyvA_Y
https://www.youtube.com/watch?v=6SStZwlOPBA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''15d0d947-6f26-41a8-b703-31f099401de8'',''assetType'': ''STY'',''pageCounter'': ''punjabi.india.story.54429686.page'',''title'': ''ਪੰਜਾਬ ਕਾਂਗਰਸ ਰੈਲੀ: “ਜਦੋ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਨਣਗੇ, ਇਹ ਕਾਲੇ ਕਾਨੂੰਨ ਸਭ ਤੋਂ ਪਹਿਲਾਂ ਵਾਪਸ ਲੈਣਗੇ”: ਕੈਪਟਨ - ਪੰਜ ਅਹਿਮ ਖ਼ਬਰਾਂ'',''published'': ''2020-10-06T01:31:19Z'',''updated'': ''2020-10-06T01:31:19Z''});s_bbcws(''track'',''pageView'');