Big Boss 14 ’ਚ ਸ਼ਾਮਿਲ ਹੋਣ ਵਾਲੇ ਸ਼ਹਿਜ਼ਾਦ ਦਿਓਲ ਇਨ੍ਹਾਂ ਦਸਤਾਰਧਾਰੀ ਮਾਡਲਾਂ ਨੂੰ ਮੰਨਦੇ ਨੇ ਪ੍ਰੇਰਨਾਸ੍ਰੋਤ

Sunday, Oct 04, 2020 - 10:54 AM (IST)

Big Boss 14 ’ਚ ਸ਼ਾਮਿਲ ਹੋਣ ਵਾਲੇ ਸ਼ਹਿਜ਼ਾਦ ਦਿਓਲ ਇਨ੍ਹਾਂ ਦਸਤਾਰਧਾਰੀ ਮਾਡਲਾਂ ਨੂੰ ਮੰਨਦੇ ਨੇ ਪ੍ਰੇਰਨਾਸ੍ਰੋਤ

ਸ਼ਹਿਨਾਜ਼ ਗਿੱਲ ਅਤੇ ਹਿਮਾਂਸ਼ੀ ਖੁਰਾਨਾ ਤੋਂ ਬਾਅਦ ਬਿਗ ਬੌਸ ''ਚ ਪੰਜਾਬ ਦੀ ਗਾਇਕਾ, ਅਦਾਕਾਰਾ ਅਤੇ ਮਾਡਲ ਸਾਰਾ ਗੁਰਪਾਲ ਨੇ ਇਸ ਸੀਜ਼ਨ ਐਂਟਰੀ ਲਈ ਹੈ।

ਸਾਰਾ ਗੁਰਪਾਲ ਤੋਂ ਇਲਾਵਾ ਸਾਹਨੇਵਾਲ ਪਿੰਡ ਦੇ ਦਸਤਾਰਧਾਰੀ ਮਾਡਲ ਸ਼ਹਿਜ਼ਾਦ ਦਿਓਲ ਨੇ ਵੀ ਬਿਗ ਬੌਸ ''ਚ ਐਂਟਰੀ ਕੀਤੀ ਹੈ।

ਇਹ ਵੀ ਪੜ੍ਹੋ

''ਸਾਰਾ ਜ਼ਮਾਨਾ ਸਾਰਾ ਕਾ ਦੀਵਾਨਾ...''

ਸਾਰਾ ਜੋ ਕਿ ਮੂਲ ਰੂਪ ਤੋਂ ਹਰਿਆਣਾ ਤੋਂ ਹੈ ਪਰ ਉਨ੍ਹਾਂ ਨੇ ਨਾਮ ਪੰਜਾਬੀ ਇੰਡਸਟ੍ਰੀ ਤੋਂ ਬਣਾਇਆ ਹੈ। ਫੈਸ਼ਨ ਡਿਜ਼ਾਇਨਿੰਗ ਦੀ ਪੜਾਈ ਕਰਨ ਵਾਲੀ ਸਾਰਾ ਗੁਰਪਾਲ ਪੰਜਾਬੀ ਗਾਣਿਆਂ ''ਚ ਅਕਸਰ ਨਜ਼ਰ ਆਉਂਦੀ ਹੈ।

ਸਾਰਾ ਆਪਣੇ ਇੰਸਟਾਗ੍ਰਾਮ ''ਤੇ ਕਾਫ਼ੀ ਐਕਟਿਵ ਹਨ ਅਤੇ 2.2 ਮਿਲੀਅਨ ਤੋਂ ਵੱਧ ਫੋਲੋਅਰਸ ਹਨ। ਹਾਲ ਹੀ ''ਚ ਸਾਰਾ ਟਵਿਟਰ ''ਤੇ ਵੀ ਆਈ ਹੈ।

ਸਾਰਾ ਨੇ ਐਂਟਰੀ ਕਰਦਿਆਂ ਹੀ ਪੰਜਾਬੀ ਬੋਲੀਆਂ ਨਾਲ ਸਲਮਾਨ ਨੂੰ ਇਮਪ੍ਰੈਸ ਕਰਨ ਦੀ ਪੂਰੀ ਕੋਸ਼ਿਸ਼ ਕੀਤੀ।

https://twitter.com/SGurpal/status/1312478638357409793?s=20

ਸਾਰਾ ਨੇ ਆਪਣੇ ਕਰਿਅਰ ਦੀ ਸ਼ੁਰੂਆਤ ਮਿਊਜ਼ਿਕ ਵੀਡੀਓ ''ਚ ਬਤੌਰ ਮਾਡਲ ਵਜੋਂ ਕੀਤੀ ਸੀ ਅਤੇ ਫਿਰ ਗਾਇਕੀ ਅਤੇ ਫਿਲਮਾਂ ਵੱਲ ਰੁਖ਼ ਕੀਤਾ।

ਸਾਰਾ ''ਮੰਜੇ ਬਿਸਤਰੇ'' ਅਤੇ ''ਡੰਗਰ ਡਾਕਟਰ ਜੈਲੀ’ ਵਰਗੀਆਂ ਫ਼ਿਲਮਾਂ ''ਚ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ''ਇਸ਼ਕ ਬੀਮਾਰੀ'', ''ਲੱਗਦੀ ਅੱਤ'', ''ਸਲੋ ਮੋਸ਼ਨ'', ''ਤੁਮਹੇ ਦਿਲਲੱਗੀ'', ''ਜੀਨ'' ਆਦਿ ਗਾਣਿਆਂ ''ਚ ਵੀ ਸਾਰਾ ਗੁਰਪਾਲ ਨੂੰ ਕਾਫ਼ੀ ਪਸੰਦ ਕੀਤਾ ਗਿਆ।

ਹਾਲ ਹੀ ''ਚ ਸਾਰਾ ਇੱਕ ਪੰਜਾਬੀ ਟੀਵੀ ਸ਼ੋਅ ''ਹੀਰ ਰਾਂਝਾ'' ''ਚ ਵੀ ਨਜ਼ਰ ਆਈ ਹੈ।

ਤੁਸੀਂ ਬਿਗ ਬੌਸ ਸੀਜ਼ਨ 13 ਦੀ ਸ਼ਹਿਨਾਜ਼ ਗਿੱਲ ਅਤੇ ਹਿਮਾਂਸ਼ੀ ਖੁਰਾਨਾ ਦੀ ਇਹ ਵੀਡੀਓ ਵੀ ਵੇਖ ਸਕਦੇ ਹੋ

''ਸਿਰ ''ਤੇ ਪੱਗ ਬੰਨ ਕੇ ਮੈਂ ਵੀ ਸਟਾਰ ਬਣਨਾ ਹੈ''

ਸਾਰਾ ਤੋਂ ਇਲਾਵਾ ਬਿਗ ਬੌਸ ''ਚ ਨਜ਼ਰ ਆਉਣਗੇ ਪੰਜਾਬ ਦੇ ਸਾਹਨੇਵਾਲ ਪਿੰਡ ਦੇ ਸ਼ਹਿਜ਼ਾਦ ਦਿਓਲ।

ਦਿੱਗਜ ਅਦਾਕਾਰ ਧਰਮੇਂਦਰ ਦੇ ਪਿੰਡ ਤੋਂ ਸਬੰਧ ਰੱਖਦੇ ਸ਼ਹਿਜ਼ਾਦ ਦੀ ਪ੍ਰੇਰਣਾ ਵਾਰਿਸ ਆਹਲੁਵਾਲੀਆ ਅਤੇ ਦਿਲਜੀਤ ਦੋਸਾਂਝ ਹਨ। ਉਹ ਸੰਨੀ ਦਿਓਲ ਦੇ ਵੀ ਫੈਨ ਹਨ।

ਉਹ ਕਹਿੰਦੇ ਹਨ ਕਿ ਜਦੋਂ ਵਾਰਿਸ ਆਹਲੁਵਾਲੀਆ ਅਤੇ ਦਿਲਜੀਤ ਦੋਸਾਂਝ ਨੂੰ ਉਹ ਵੇਖਦੇ ਹਨ ਤਾਂ ਉਹ ਵੀ ਚਾਹੁੰਦੇ ਹਨ ਕਿ ਪੱਗ ਬੰਨ ਕੇ ਉਹ ਸਟਾਰ ਬਣਨ।

https://www.instagram.com/p/CF5BhgNHzls/?utm_source=ig_web_copy_link

ਸ਼ਹਿਜ਼ਾਦ ਹੁਣ ਤੱਕ ''ਟੌਪ ਮਾਡਲ ਇੰਡੀਆ'' ਅਤੇ ''ਐੱਸ ਆਫ਼ ਸਪੇਸ'' ਟੀਵੀ ਸ਼ੋਅ ''ਚ ਵੀ ਨਜ਼ਰ ਆ ਚੁੱਕੇ ਹਨ।

ਪਿਛਲੇ ਸੀਜ਼ਨ ''ਚ ਪੰਜਾਬ ਦੀਆਂ ਮੁਟਿਆਰਾਂ ਸ਼ਹਿਨਾਜ਼ ਗਿੱਲ ਅਤੇ ਹਿਮਾਂਸ਼ੀ ਖੁਰਾਨਾ ਨੇ ਵੀ ਖ਼ੂਬ ਧਮਾਲ ਮਚਾਈ ਸੀ। ਹੁਣ ਸਭ ਦੀਆਂ ਨਜ਼ਰਾਂ ਸਾਰਾ ਗੁਰਪਾਲ ਅਤੇ ਸ਼ਹਿਜ਼ਾਦ ਦਿਓਲ ''ਤੇ ਟਿੱਕੀਆਂ ਹਨ।

ਇਹ ਵੀ ਪੜ੍ਹੋ:

https://www.youtube.com/watch?v=WVVRmzsQ15w

https://www.youtube.com/watch?v=kE-NHBtDhck

https://www.youtube.com/watch?v=nhte7_QJBQo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d8a2cdbb-95bf-441b-9cbf-7844ac8f332a'',''assetType'': ''STY'',''pageCounter'': ''punjabi.india.story.54406607.page'',''title'': ''Big Boss 14 ’ਚ ਸ਼ਾਮਿਲ ਹੋਣ ਵਾਲੇ ਸ਼ਹਿਜ਼ਾਦ ਦਿਓਲ ਇਨ੍ਹਾਂ ਦਸਤਾਰਧਾਰੀ ਮਾਡਲਾਂ ਨੂੰ ਮੰਨਦੇ ਨੇ ਪ੍ਰੇਰਨਾਸ੍ਰੋਤ'',''published'': ''2020-10-04T05:13:12Z'',''updated'': ''2020-10-04T05:13:12Z''});s_bbcws(''track'',''pageView'');

Related News