ਅਟਲ ਟਨਲ ਦਾ ਪੀਐੱਮ ਮੋਦੀ ਵੱਲੋਂ ਉਦਘਾਟਨ, ਕੀ ਹਨ ਇਸ ਦੀਆਂ ਖ਼ਾਸੀਅਤਾਂ
Saturday, Oct 03, 2020 - 01:09 PM (IST)

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਹਿਮਾਚਲ ਪ੍ਰਦੇਸ਼ ਵਿੱਚ ਅਟਲ ਟਨਲ ਦਾ ਉਦਘਾਟਨ ਕੀਤਾ। ਇਹ ਸੁਰੰਗ ਮਨਾਲੀ ਨੂੰ ਲੈਹ-ਸਫ਼ੀਤੀ ਨਾਲ ਜੋੜਦੀ ਹੈ ਅਤੇ ਮਨਾਲੀ ਤੋਂ ਲੇਹ ਨੂੰ ਲੱਗਣ ਵਾਲਾ ਸਮਾਂ ਲਗਭਗ ਪੰਜ ਘੰਟੇ ਘਟਾ ਦਿੰਦੀ ਹੈ।
ਇਸ ਮੌਕੇ ਪ੍ਰਧਾਨ ਮੰਤਰੀ ਦੇ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ, ਚੀਫ਼ ਆਫ਼ ਡਿਫ਼ੈਂਸ ਸਟਾਫ਼ ਜਨਰਲ ਬਿਪਨ ਰਾਵਤ ਅਤੇ ਫ਼ੌਜ ਮੁਖੀ ਜਨਰਲ ਐੱਮਐੱਮ ਨਰਾਵਨੇ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀ ਮੌਜੂਦ ਸਨ।
ਅਟਲ ਸੁਰੰਗ ਦਾ ਨਿਰਮਾਣ ਕਾਰਜ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਕਾਰਜ ਕਾਲ ਦੌਰਾਨ ਤਿੰਨ ਜੂਨ, 2000 ਨੂੰ ਲਿਆ ਗਿਆ ਸੀ। ਇਸ ਦਾ ਨੀਂਹ ਪੱਥਰ 26 ਮਈ, 2002 ਵਿੱਚ ਇਸ ਦੇ ਦੱਖਣੀ ਸਿਰੇ ਤੇ ਜੋ ਕਿ ਮਨਾਲੀ ਤੋਂ 25 ਕਿੱਲੋਮੀਟਰ ਦੂਰ ਵਾਜਪਾਈ ਨੇ ਹੀ ਰੱਖਿਆ ਸੀ।
ਇਹ ਵੀ ਪੜ੍ਹੋ:
- ਹਾਥਰਸ ਮਾਮਲਾ : ਕੀ ਸਰੀਰ ''ਤੇ ''ਸੀਮਨ'' ਦਾ ਪਾਇਆ ਜਾਣਾ ਹੀ ਰੇਪ ਨੂੰ ਸਾਬਤ ਕਰਦਾ ਹੈ?
- ਕਾਂਗਰਸ ਨੇ ਮਨਾਏ ‘ਰੁੱਸੇ’ ਸਿੱਧੂ, ਰਾਹੁਲ ਗਾਂਧੀ ਦੀਆਂ ਰੈਲੀਆਂ ਵਿੱਚ ਹੋਣਗੇ ਸ਼ਾਮਲ
- ਡੌਨਲਡ ਟਰੰਪ ਕੋਰੋਨਾ ਟੈਸਟ ਪੌਜ਼ੀਟਿਵ ਆਉਣ ਮਗਰੋਂ ਹਸਪਤਾਲ ਭਰਤੀ
ਪ੍ਰਧਾਨ ਮੰਤਰੀ ਨੇ ਇਸ ਸੁਰੰਗ ਦੇ ਨਿਰਮਾਣ ਕਾਰਜ ਵਿੱਚ ਲੱਗੀਆਂ ਏਜੰਸੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਅਟਲ ਜੀ ਦਾ ਹੀ ਨਹੀਂ ਸਗੋਂ ਹਿਮਾਚਲ ਦੇ ਲੋਕਾਂ ਦਾ ਵੀ ਸੁਫ਼ਨਾ ਪੂਰਾ ਹੋਇਆ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਹਿਮਾਚਲ ਦੇ ਇੱਕ ਵੱਡੇ ਹਿੱਸੇ ਦੇ ਨਾਲ ਹੀ ਨਵੇਂ ਕੇਂਦਰ ਸ਼ਾਸਿਤ ਪ੍ਰਦੇਸ਼ ਲੇਹ ਲਦਾਖ਼ ਦੀ ਵੀ ਜੀਵਨ ਰੇਖਾ ਬਣ ਜਾਵੇਗੀ।
ਉਨ੍ਹਾਂ ਨੇ ਉਲੇਖ ਕੀਤਾ ਕਿ ਜੇ ਪਿਛਲੀਆਂ ਸਰਕਾਰਾਂ ਦੀ ਗਤੀ ਮੁਤਾਬਕ ਸੁਰੰਗ ਦਾ ਕੰਮ ਚਲਦਾ ਰਹਿੰਦਾ ਤਾਂ ਇਹ 2040 ਵਿੱਚ ਪੂਰੀ ਹੋ ਸਕਣੀ ਸੀ।
ਇਸ ਸਰੁੰਗ ਦੇ ਕੰਮ ਵਿੱਚ ਵੀ 2014 ਤੋਂ ਬਾਅਦ ਤੇਜ਼ੀ ਲਿਆਂਦੀ ਗਈ। ਜੋ ਕੰਮ ਪ੍ਰਤੀ ਸਾਲ 300 ਮੀਟਰ ਦੀ ਗਤੀ ਨਾਲ ਹੋ ਰਿਹਾ ਉਸ ਦੀ ਗਤੀ 1400 ਮੀਟਰ ਪ੍ਰਤੀ ਸਾਲ ਹੋ ਗਈ। ਛੇ ਸਾਲਾਂ ਵਿੱਚ ਅਸੀਂ 26 ਸਾਲਾਂ ਦਾ ਕੰਮ ਪੂਰਾ ਕਰ ਦਿੱਤਾ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਪ੍ਰਧਾਨ ਮੰਤਰੀ ਨੇ ਅਟਲ ਯੋਜਨਾ ਦਾ ਮਹੱਤਵ ਉਜਾਗਰ ਕਰਨ ਅਤੇ ਇਸ ਨੂੰ ਸਿੱਖਿਆ ਦਾ ਹਿੱਸਾ ਬਣਾਉਣ ਲਈ ਤਿੰਨ ਸੁਝਾਅ ਵੀ ਰੱਖੇ-
- ਪਹਿਲਾ, ਇਸ ਸੁਰੰਗ ਦਾ ਕੰਮ ਇੰਜੀਨੀਅਰਿੰਗ ਦੇ ਨਜ਼ਰੀਏ ਤੋਂ ਵਰਕ ਕਲਚਰ ਦੇ ਨਜ਼ਰੀਏ ਤੋਂ ਅਨੋਖਾ ਹੈ। ਪਿਛਲੇ ਇੰਨੇ ਸਾਲਾਂ ਦੌਰਾਨ ਜਦੋਂ ਇਸ ਦਾ ਕੰਮ ਸ਼ੁਰੂ ਹੋਇਆ ਉਸ ਸਮੇਂ ਤੋਂ ਹਜ਼ਾਰ- ਪੰਦਰਾਂ ਸੌਂ ਬੰਦੇ ਅਜਿਹੇ ਛਾਂਟੇ ਜਾਣ ਜੋ ਇਸ ਨਾਲ ਜੁੜੇ ਆਪਣੇ ਅਨੁਭਵ ਨੂੰ ਆਪਣੇ ਸ਼ਬਦਾਂ ਵਿੱਚ ਲਿਖਣ। ਇਸ ਨਾਲ ਮਨੁੱਖੀ ਸੰਵੇਦਨਾ ਵਾਲਾ ਇੱਕ ਦਸਤਾਵੇਜ਼ ਤਿਆਰ ਹੋਵੇਗਾ।
- ਦੂਜਾ ਸਿੱਖਿਆ ਮੰਤਰਾਲਾ ਸਾਡੇ ਦੇਸ਼ ਦੀਆਂ ਸਾਰੀਆਂ ਤਕਨੀਕੀ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਇਸ ਦੀ ਕੇਸ ਸਟੱਡੀ ਦਾ ਕੰਮ ਦਿੱਤਾ ਜਾਵੇ। ਹਰ ਸਾਲ ਕਿਸੇ ਯੂਨੀਵਰਸਿਟੀ ਦੇ ਵਿਦਿਆਰਥੀ ਇੱਥੇ ਆਉਣ ਅਤੇ ਇਸ ਬਾਰੇ ਜਾਨਣ। ਢਾਂਚੇ ਦਾ ਨਿਰਮਾਣ ਇੱਕ ਗੱਲ ਹੁੰਦੀ ਹੈ ਪਰ ਮਨੁੱਖੀ ਨਿਰਮਾਣ ਵੀ ਅਹਿਮ ਹੁੰਦਾ ਹੈ।
- ਵਿਦੇਸ਼ ਮੰਤਰਾਲਾ ਵਿਦੇਸ਼ੀ ਯੂਨੀਵਰਸਿਟੀਆਂ ਨੂੰ ਵੀ ਇਸ ਦੀ ਕੇਸ ਸਟੱਡੀ ਲਈ ਸੱਦਾ ਦੇਵੇ। ਦੁਨੀਆਂ ਨੂੰ ਸਾਡੀ ਤਾਕਤ ਦਾ ਪਤਾ ਚੱਲਣਾ ਚਾਹੀਦਾ ਹੈ ਕਿ ਕਿਵੇਂ ਸੀਮਤ ਸਾਧਨਾਂ ਦੇ ਬਾਵਜੂਦ ਸਾਡੇ ਜਵਾਨ ਅਜਿਹਾ ਕੰਮ ਪੂਰਾ ਕਰ ਸਕਦੇ ਹਨ।
ਅਟਲ ਟਨਲ ਦੀਆਂ ਵਿਸ਼ੇਸ਼ਤਾਵਾਂ:
- ਪੀਰ ਪੰਜਾਲ ਦੀਆਂ ਪਹਾੜੀਆਂ ਵਿੱਚ ਸਮੁੰਦਰੀ ਤਲ ਤੋਂ 3000 ਮੀਟਰ (10,000 ਫੁੱਟ) ਦੀ ਉਚਾਈ ''ਤੇ ਅਤਿ-ਆਧੁਨਿਕ ਮਾਨਕਾਂ ਮੁਤਾਬਕ ਬਣਾਇਆ ਗਿਆ ਹੈ।
- ਇਸ ਨਾਲ ਮਨਾਲੀ ਤੋਂ ਲੇਹ ਦਾ ਰਸਤਾ 46 ਕਿੱਲੋਮੀਟਰ ਘਟ ਜਾਵੇਗਾ।
- ਇਸ ਦਾ ਅਕਾਰ ਘੋੜੇ ਦੀ ਖੁਰੀ ਵਰਗਾ ਹੈ। ਇਸ ਵਿੱਚ ਆਉਣ ਜਾਣ ਲਈ 8 ਮੀਟਰ ਚੌੜੇ ਰਸਤੇ ਹਨ ਅਤੇ ਉਚਾਈ 5.525 ਮੀਟਰ ਹੈ।
- ਸੁਰੰਗ ਬਣਾਉਣ ਵਿੱਚ 3,300 ਕਰੋੜ ਰੁਪਏ ਦੀ ਲਾਗਤ ਆਈ ਹੈ ਅਤੇ ਇਹ ਰੱਖਿਆ ਦੇ ਪੱਖ ਤੋਂ ਕਾਫ਼ੀ ਅਹਿਮ ਹੈ।
- ਇਸ ਦੇ ਨਿਰਮਾਣ ਦੌਰਾਨ ਬੀਆਰਓ ਨੂੰ 578 ਮੀਟਰ ਲੰਬੇ ਸਿਰੀ ਨਾਲਾਹ ਫਾਲਟ ਜ਼ੋਨ ਵਿੱਚ ਸਭ ਤੋਂ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਆਖ਼ਰ ਦੋਵਾਂ ਪਾਸਿਆਂ ਤੋਂ ਪੁੱਟੀ ਜਾ ਰਹੀ ਇਸ ਸੁਰੰਗ ਦੇ ਸਿਰੇ 15 ਅਕਤੂਬਰ 2017 ਨੂੰ ਆਪਸ ਵਿੱਚ ਮਿਲੇ।
- ਸੁਰੰਗ ਵਿੱਚ ਹਰ 150 ਮੀਟਰ ਤੇ ਇੱਕ ਟੈਲੀਫੋਨ ਬੂਥ ਅਤੇ ਹਰ 60 ਮੀਟਰ ਤੇ ਇੱਕ ਫਾਇਰ ਹਾਈਡਰੈਂਟ ਦੀ ਸਹੂਲਤ ਹੈ। ਇਸ ਤੋਂ ਇਲਾਵਾ ਹਰ ਅੱਧੇ ਕਿੱਲੋਮੀਟਰ ਤੇ ਇੱਕ ਐਮਰਜੈਂਸੀ ਨਿਕਾਸ ਹੈ। ਹਰ ਇੱਕ ਕਿੱਲੋਮੀਟਰ ਤੇ ਹਵਾ ਦੀ ਗੁਣਵੱਤਾ ਜਾਂਚਣ ਵਾਲੇ ਉਪਕਰਣ ਲਾਏ ਗਏ ਹਨ। ਇਸ ਤੋਂ ਇਲਾਵਾ ਹਰ 250 ਸੌ ਮੀਟਰ ਤੇ ਸਵੈਚਾਲਿਤ ਇਨਸੀਡੈਂਟ ਡਿਟੈਕਸ਼ਨ ਸਿਸਟਮ ਲਾਏ ਗਏ ਹਨ।

- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
- ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
- ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ
- ਕੋਰੋਨਾਵਾਇਰਸ ਨਾਲ ਜੁੜੀਆਂ ਬੀਬੀਸੀ ਪੰਜਾਬੀ ਦੀਆਂ ਸਾਰੀਆਂ ਖ਼ਬਰਾ ਇੱਥੇ ਪੜ੍ਹੋ ਅਤੇ ਵੀਡੀਓ ਦੇਖੋ
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਮਹਾਮਾਰੀ ਕਦੋਂ ਖ਼ਤਮ ਹੋਵੇਗੀ, WHO ਨੇ ਦਿੱਤਾ ਇਹ ਜਵਾਬ
- ਭਾਰਤ-ਪਾਕਿਸਤਾਨ ਵੰਡ ਵੇਲੇ ਜਦੋਂ ਵਿਛੜੇ ਪ੍ਰੇਮੀ ਸ਼ਰਨਾਰਥੀਆਂ ਦੀ ਕਤਾਰ ’ਚ ਮਿਲੇ
- 6 ਸਾਲ ਤੋਂ ਖੜ੍ਹਾ ਇੱਕ ਜਹਾਜ਼ ਕਿਵੇਂ ਬਣਿਆ ਬੈਰੂਤ ਵਿੱਚ ਧਮਾਕੇ ਦਾ ਕਾਰਨ
ਵੀਡੀਓ: ਹਾਥਰਸ ਮਾਮਲੇ ਦੀ ਉਲਝਦੀ ਗੁੱਥੀ
https://www.youtube.com/watch?v=rD_qtlZCU7U
ਵੀਡੀਓ: ਖਿਲਾਫ਼ ਕਿਸਾਨਾਂ ਨੇ ਕੀਤੇ ਰੇਲਵੇ ਟਰੈਕ ਜਾਮ
https://www.youtube.com/watch?v=KhQLG7TRUhk
ਵੀਡੀਓ: ਮੋਗਾ ਵਿੱਚ ਅਡਾਨੀ ਦੇ ਸਟੋਰ ਮੂਹਰੇ ਕਿਸਾਨਾਂ ਦਾ ਧਰਨਾ
https://www.youtube.com/watch?v=Z2sHPzM9-1Y
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''c65b8aa7-3efe-4f3f-a6e5-01829c040a0b'',''assetType'': ''STY'',''pageCounter'': ''punjabi.india.story.54398756.page'',''title'': ''ਅਟਲ ਟਨਲ ਦਾ ਪੀਐੱਮ ਮੋਦੀ ਵੱਲੋਂ ਉਦਘਾਟਨ, ਕੀ ਹਨ ਇਸ ਦੀਆਂ ਖ਼ਾਸੀਅਤਾਂ'',''published'': ''2020-10-03T07:38:00Z'',''updated'': ''2020-10-03T07:38:00Z''});s_bbcws(''track'',''pageView'');