ਕਾਂਗਰਸ ਨੇ ਮਨਾਏ ‘ਰੁੱਸੇ’ ਸਿੱਧੂ, ਰਾਹੁਲ ਗਾਂਧੀ ਦੀਆਂ ਰੈਲੀਆਂ ਵਿੱਚ ਹੋਣਗੇ ਸ਼ਾਮਲ -ਪ੍ਰੈੱਸ ਰਿਵੀਊ
Saturday, Oct 03, 2020 - 08:24 AM (IST)

ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਤੋਂ ਬਾਅਦ ਐਲਾਨ ਕੀਤਾ ਕਿ ਸਿੱਧੂ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕੱਢੀਆਂ ਜਾਣ ਵਾਲੀਆਂ ਟਰੈਕਟਰ ਰੈਲੀਆਂ ਵਿੱਚ ਸ਼ਾਮਲ ਹੋਣਗੇ।
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਰਾਵਤ ਨੇ ਦਾਅਵਾ ਕੀਤਾ ਕਿ ਗੱਲਬਾਤ ਚੰਗੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਉਸ ਸਮੇਂ "ਜਦੋਂ ਪੰਜਾਬ ਦੇ ਕਿਸਾਨਾਂ ਵਿੱਚ ਹਾਹਾਕਾਰ ਮਚੀ ਹੋਈ ਹੈ ਸਿੱਧੂ ਚੁੱਪ ਕਰ ਕੇ ਨਹੀਂ ਬੈਠਣਗੇ।"
ਇਹ ਵੀ ਪੜ੍ਹੋ:
- ਕਿਸਾਨ ਪ੍ਰਦਰਸ਼ਨ: ਕੇਸਰੀ ਚੁੰਨੀਆਂ ਲੈ ਕੇ ਰੇਲਵੇ ਟਰੈਕ ''ਤੇ ਬੈਠੀਆਂ ਬੀਬੀਆਂ ਨੇ ਕੀ ਦਿੱਤਾ ਸੁਨੇਹਾ
- ਕੋਰੋਨਾ ਟੈਸਟ ਪੌਜ਼ੀਟਿਵ ਆਉਣ ਤੋਂ ਬਾਅਦ ਡੌਨਲਡ ਟਰੰਪ ਨੂੰ ਹਸਪਤਾਲ ਲਿਜਾਇਆ ਗਿਆ
- ਪਾਕਿਸਤਾਨ ਨੇ ਕਰਤਾਰਪੁਰ ਲਾਂਘਾ ਸ਼ਰਧਾਲੂਆਂ ਲਈ ਮੁੜ ਖੋਲ੍ਹਿਆ
ਪੰਜਾਬ ਵਿੱਚ ਜਾਰੀ ਕਿਸਾਨ ਅੰਦੋਲਨ ਦੇ ਸਬੰਧ ਵਿੱਚ ਰਾਹੁਲ ਗਾਂਧੀ ਨੇ ਪਹਿਲਾਂ ਤਿੰਨ ਅਕਤੂਬਰ ਤੋਂ ਰੈਲੀਆਂ ਕਰਨੀਆਂ ਸਨ ਪਰ ਹੁਣ ਉਹ ਚਾਰ ਅਕਤੂਬਰ ਤੋਂ ਇਹ ਰੈਲੀਆਂ ਕਰਨਗੇ।
ਰਾਹੁਲ ਚਾਰ ਅਕਤੂਬਰ ਨੂੰ ਬੱਧਨੀ ਕਲਾਂ ਵਿੱਚ, ਪੰਜ ਅਕਤੂਬਰ ਨੂੰ ਸੰਗਰੂਰ ਅਤੇ ਛੇ ਅਕਤੂਬਰ ਨੂੰ ਪਟਿਆਲਾ ਵਿੱਚ ਟਰੈਕਟਰ ਮਾਰਚ ਕੱਢਣਗੇ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਹਾਥਰਸ ਵਿੱਚ ਯੂਪੀ ਸਰਕਾਰ ਨੇ ਕੀਤੀ ਕਾਰਵਾਈ

- ਹਾਥਰਸ ਮਾਮਲੇ ਦੀ ਉਲਝਦੀ ਗੁੱਥੀ: ਹੁਣ ਤੱਕ ਕੀ-ਕੀ ਹੋਇਆ- ਗਰਾਊਂਡ ਰਿਪੋਰਟ
- ਹਾਥਰਸ ਕਥਿਤ ਗੈਂਗਰੇਪ ਅਤੇ ਕਤਲ ਮਾਮਲੇ ''ਤੇ ਪੁਲਿਸ ''ਤੇ ਕਿਹੜੇ ਸਵਾਲ ਉੱਠ ਰਹੇ ਹਨ
- ਹਾਥਰਸ ਜਾਂਦਿਆਂ ਰਾਹੁਲ-ਪ੍ਰਿਅੰਕਾ ਹਿਰਾਸਤ ਵਿੱਚ, ਪੁਲਿਸ ਨਾਲ ਹੋਈ ਧੱਕਾ ਮੁੱਕੀ
ਹਾਥਰਸ ਮਾਮਲੇ ਵਿੱਚ ਉੱਤਰ ਪ੍ਰਦੇਸ਼ ਸਰਕਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਬਾਰੇ ਕਾਰਵਾਈ ਕਰਦਿਆਂ ਉੱਥੋਂ ਦੇ, ਐੱਸਪੀ, ਇੰਸਪੈਕਟਰ ਅਤੇ ਕੁਝ ਹੋਰ ਅਫ਼ਸਰਾਂ ਨੂੰ ਸਸਪੈਂਡ ਕਰ ਦਿੱਤਾ ਹੈ।
ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਹਾਥਰਸ ਦੀ ਮਰਹੂਮ ਬਲਾਤਕਾਰ ਪੀੜਤਾ ਦੇ ਪਰਿਵਾਰ ਨੂੰ ਮਿਲਣ ਜਾ ਰਹੇ ਆਗੂਆਂ, ਪ੍ਰੈੱਸ ਰਿਪੋਰਟਰਾਂ ਅਤੇ ਕਾਰਕੁਨਾਂ ਨਾਲ ਪੁਲਿਸ ਵੱਲੋਂ ਧੱਕਾ-ਮੁੱਕੀ ਕੀਤੀ ਗਈ ਸੀ।
ਅਫ਼ਸਰਾਂ ਨੂੰ ਸਸਪੈਂਡ ਕਰਨ ਦੀ ਇਹ ਕਾਰਵਾਈ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਲੋਂ ਮਾਮਲੇ ਦੀ ਜਾਂਚ ਲਈ ਬਣਾਈ ਗਈ ਐੱਸਆਈਟੀ ਦੀ ਮੁੱਢਲੀ ਜਾਂਚ ਰਿਪੋਰਟ ਤੋਂ ਬਾਅਦ ਕੀਤੀ ਗਈ ਹੈ। ਐੱਸਆਈਟੀ ਨੇ ਮਾਮਲੇ ਨਾਲ ਜੁੜੇ ਹਰੇਕ ਵਿਅਕਤੀ- ਪੁਲਿਸ ਅਫ਼ਸਰ, ਪਰਿਵਾਰ, ਮੁਲਜ਼ਮਾਂ ਦੇ ਪੋਲੀਗਰਾਫ਼ ਟੈਸਟ ਦੀ ਸਿਫ਼ਾਰਿਸ਼ ਕੀਤੀ ਸੀ।
ਸਸਪੈਂਡ ਕੀਤੇ ਗਏ ਅਫ਼ਸਰਾਂ ਵਿੱਚ ਐੱਸਪੀ ਵਿਕਰਾਂਤ, ਸੀਓ ਰਾਮ ਸ਼ਬਦ, ਇੰਸਪੈਕਟਰ ਦਿਨੇਸ਼ ਕੁਮਾਰ ਵਰਮਾ, ਏਐੱਸਆਈ ਜਗਵੀਰ ਸਿੰਘ, ਹੈਡ ਕਾਂਸਟੇਬਲ ਮਹੇਸ਼ ਪਾਲ ਸ਼ਾਮਲ ਹਨ।
ਅਮਰੀਕੀ ਅਦਾਲਤ ਵੱਲੋਂ ਐੱਚ-1ਬੀ ਵੀਜ਼ੇ ਉੱਪਰ ਰੋਕ ’ਤੇ ਲਾਈ ਰੋਕ

ਇੱਕ ਅਮਰੀਕੀ ਅਦਾਲਤ ਨੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਐੱਚ-1ਬੀ ਵੀਜ਼ੇ ਉੱਪਰ ਲਾਈ ਆਰਜੀ ਰੋਕ ਦੇ ਹੁਕਮਾਂ ਦੇ ਅਮਲ ਉੱਪਰ ਰੋਕ ਲਾ ਦਿੱਤੀ ਹੈ। ਨਾਰਦਨ ਡਿਸਟਰਿਕਟ ਆਫ਼ ਕੈਲੀਫੋਰਨੀਆ ਦੇ ਜ਼ਿਲ੍ਹਾ ਜੱਜ ਜੈਫ਼ਰੀ ਵ੍ਹਾਈਟ ਨੇ ਕਿਹਾ ਕਿ ਇਸ ਲਈ ਰਾਸ਼ਟਰਪਤੀ ਨੇ ਆਪਣੇ ਸੰਵਿਧਾਨਕ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਇਹ ਹੁਕਮ ਜਾਰੀ ਕੀਤੇ ਸਨ।
ਇੰਡੀਅਨ ਐੱਕਸਪ੍ਰੈੱਸ ਦੀ ਖ਼ਬਰ ਮੁਤਾਬਕ ਅਦਾਲਤ ਨੇ ਵੀਰਵਾਰ ਨੂੰ ਇਹ ਫ਼ੈਸਲਾ ਡਿਪਾਰਟਮੈਂਟ ਆਫ਼ ਕਾਮਰਸ ਐਂਡ ਡਿਪਾਰਟਮੈਂਟ ਆਫ਼ ਹੋਮ ਲੈਂਡ ਸਕਿਊਰਿਟੀ ਦੇ ਖ਼ਿਲਾਫ ਨੈਸ਼ਨਲ ਐਸੋਸੀਏਸ਼ਨ ਆਫ਼ ਮੈਨੂਫੈਕਚਰਰਜ਼, ਯੂਐੱਸ ਚੈਂਬਰ ਆਫ਼ ਕਾਮਰਸ, ਨੈਸ਼ਨਲ ਰੀਟੇਲ ਫੈਡਰੇਸ਼ਨ ਅਤੇ ਟੈੱਕਨੈੱਟ ਵੱਲੋਂ ਰਿਪਰੀਜ਼ੈਂਟ ਕੀਤੀਆਂ ਜਾਂਦੀਆਂ ਕੰਪਨੀਆਂ ਵੱਲੋਂ ਕੀਤੇ ਇੱਕ ਮੁਕੱਦਮੇ ਦੇ ਸਬੰਧ ਵਿੱਚ ਸੁਣਾਇਆ ਹੈ।
ਅਦਾਲਤ ਦੇ ਇਸ ਫ਼ੈਸਲੇ ਨਾਲ ਅਮਰੀਕਾ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਨੂੰ ਵੱਡੀ ਰਾਹਤ ਮਿਲੀ ਹੈ। ਜੋ ਕਿ ਜ਼ਿਆਦਾਤਰ ਆਈਟੀ ਕੰਪਨੀਆਂ ਨਾਲ ਜੁੜਿਆ ਹੈ।

- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
- ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
- ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ
- ਕੋਰੋਨਾਵਾਇਰਸ ਨਾਲ ਜੁੜੀਆਂ ਬੀਬੀਸੀ ਪੰਜਾਬੀ ਦੀਆਂ ਸਾਰੀਆਂ ਖ਼ਬਰਾ ਇੱਥੇ ਪੜ੍ਹੋ ਅਤੇ ਵੀਡੀਓ ਦੇਖੋ
ਭਾਰਤ ਵਿੱਚ ਕੋਰੋਨਾ ਮੌਤਾਂ ਦਾ ਅੰਕੜਾ ਇੱਕ ਲੱਖ ਤੋਂ ਪਾਰ
ਭਾਵੇਂ ਕੋਰੋਨਾਵਾਇਰਸ ਦੀ ਮੌਤ ਦਰ ਭਾਰਤ ਵਿੱਚ ਹੋਰ ਮੁਲਕਾਂ ਦੇ ਮੁਕਾਬਲੇ ਘੱਟ ਦੱਸੀ ਜਾ ਰਹੀ ਹੈ ਪਰ ਦੇਸ਼ ਵਿੱਚ ਮਹਾਮਾਰੀ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਸ਼ੁੱਕਰਵਾਰ ਨੂੰ ਇੱਕ ਲੱਖ ਤੋਂ ਪਾਰ ਹੋ ਗਿਆ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇਸ ਤੋਂ ਬਾਅਦ ਭਾਰਤ ਇੱਕ ਲੱਖ ਦਾ ਅੰਕੜਾ ਪਾਰ ਕਰਨ ਵਾਲਾ ਤੀਜਾ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਅਮਰੀਕਾ (2,12,000 ਮੌਤਾਂ), ਬ੍ਰਾਜ਼ੀਲ (1,44,000 ਮੌਤਾਂ) ਹੋਈਆਂ ਹਨ।
ਜ਼ਿਕਰਯੋਗ ਹੈ ਕਿ ਭਾਰਤ ਦੀ ਕੇਸ ਮੌਤ ਦਰ (case fatality rate, CFR)- ਕਿ ਪੁਸ਼ਟ ਮਾਮਲਿਆਂ ਪਿੱਛੇ ਕਿੰਨੀਆਂ ਮੌਤਾਂ ਹੋ ਰਹੀਆਂ ਹਨ- 1.56 ਫ਼ੀਸਦੀ ਹੈ, ਜੋ ਕਿ ਵਿਸ਼ਵੀ ਔਸਤ (2.98%) ਤੋਂ ਨਾ ਸਿਰਫ਼ ਅੱਧੀ ਹੈ ਸਗੋਂ ਅਮਰੀਕਾ (2.84%) ਅਤੇ ਬ੍ਰਾਜ਼ੀਲ (2.99%)ਨਾਲੋਂ ਬਿਹਤਰ ਵੀ ਹੈ।
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਮਹਾਮਾਰੀ ਕਦੋਂ ਖ਼ਤਮ ਹੋਵੇਗੀ, WHO ਨੇ ਦਿੱਤਾ ਇਹ ਜਵਾਬ
- ਭਾਰਤ-ਪਾਕਿਸਤਾਨ ਵੰਡ ਵੇਲੇ ਜਦੋਂ ਵਿਛੜੇ ਪ੍ਰੇਮੀ ਸ਼ਰਨਾਰਥੀਆਂ ਦੀ ਕਤਾਰ ’ਚ ਮਿਲੇ
- 6 ਸਾਲ ਤੋਂ ਖੜ੍ਹਾ ਇੱਕ ਜਹਾਜ਼ ਕਿਵੇਂ ਬਣਿਆ ਬੈਰੂਤ ਵਿੱਚ ਧਮਾਕੇ ਦਾ ਕਾਰਨ
ਵੀਡੀਓ: ਹਾਥਰਸ ਮਾਮਲੇ ਦੀ ਉਲਝਦੀ ਗੁੱਥੀ
https://www.youtube.com/watch?v=rD_qtlZCU7U
ਵੀਡੀਓ: ਖਿਲਾਫ਼ ਕਿਸਾਨਾਂ ਨੇ ਕੀਤੇ ਰੇਲਵੇ ਟਰੈਕ ਜਾਮ
https://www.youtube.com/watch?v=KhQLG7TRUhk
ਵੀਡੀਓ: ਮੋਗਾ ਵਿੱਚ ਅਡਾਨੀ ਦੇ ਸਟੋਰ ਮੂਹਰੇ ਕਿਸਾਨਾਂ ਦਾ ਧਰਨਾ
https://www.youtube.com/watch?v=Z2sHPzM9-1Y
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''f962e103-3d62-4dfa-b08c-f4d3f3ba7366'',''assetType'': ''STY'',''pageCounter'': ''punjabi.india.story.54397920.page'',''title'': ''ਕਾਂਗਰਸ ਨੇ ਮਨਾਏ ‘ਰੁੱਸੇ’ ਸਿੱਧੂ, ਰਾਹੁਲ ਗਾਂਧੀ ਦੀਆਂ ਰੈਲੀਆਂ ਵਿੱਚ ਹੋਣਗੇ ਸ਼ਾਮਲ -ਪ੍ਰੈੱਸ ਰਿਵੀਊ'',''published'': ''2020-10-03T02:44:11Z'',''updated'': ''2020-10-03T02:45:44Z''});s_bbcws(''track'',''pageView'');