ਕਿਸਾਨ ਪ੍ਰਦਰਸ਼ਨ: ''''ਅਸੀਂ ਔਰਤਾਂ ਨੂੰ ਜਾਗਰੂਕ ਕਰਕੇ ਇਸ ਸੰਘਰਸ਼ ਵਿੱਚ ਹੋਰ ਸ਼ਾਮਲ ਕਰਾਂਗੇ'''', ਜਾਣੋ ਕਿੱਥੇ ਕੀ ਹੋਇਆ

Friday, Oct 02, 2020 - 05:24 PM (IST)

ਕਿਸਾਨ ਪ੍ਰਦਰਸ਼ਨ: ''''ਅਸੀਂ ਔਰਤਾਂ ਨੂੰ ਜਾਗਰੂਕ ਕਰਕੇ ਇਸ ਸੰਘਰਸ਼ ਵਿੱਚ ਹੋਰ ਸ਼ਾਮਲ ਕਰਾਂਗੇ'''', ਜਾਣੋ ਕਿੱਥੇ ਕੀ ਹੋਇਆ

ਪੰਜਾਬ ਵਿੱਚ ਖੇਤੀ ਬਿੱਲਾਂ ਖਿਲਾਫ਼ ਕਿਸਾਨਾਂ ਦਾ ਰੇਲ ਰੋਕੋ ਤੇ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ।

ਕਿਸਾਨਾਂ ਨੇ ਅੱਜ ਲੁਧਿਆਣਾ-ਫਿਰੋਜ਼ਪੁਰ ਰੇਲਵੇ ਟਰੈਕ ਤੇ ਪ੍ਰਦਰਸ਼ਨ ਕੀਤਾ। ਸੈਂਕੜੇ ਕਿਸਾਨ ਮੋਗਾ ਰੇਵਲੇ ਸਟੇਸ਼ਨ ਤੇ ਇਕੱਠੇ ਹੋਏ ਅਤੇ ਟਰੈਕ ਰੋਕੇ।

ਕਿਸਾਨ ਆਗੂਆਂ ਨੇ ਕਿਹਾ ਕਿ ਸਿਆਸਤਦਾਨਾਂ ਦਾ ਦਖ਼ਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਕਿਸਾਨਾਂ ਦੇ ਮੁੱਦੇ ''ਤੇ ਡਰਾਮਾ ਕਰ ਰਹੇ ਹਨ।

ਦਰਅਸਲ ਖੇਤੀ ਬਿੱਲਾਂ ਖਿਲਾਫ਼ 1 ਤੋਂ 31 ਅਕਤੂਬਰ ਤੱਕ ਕਿਸਾਨ ਜਥੇਬੰਦੀਆਂ ਨੇ ਰੇਲ ਰੋਕੋ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ ਜੋ ਕਿ ਜਾਰੀ ਹੈ।

ਇਹ ਵੀ ਪੜ੍ਹੋ:

ਭਾਜਪਾ ਵਲੋਂ ਮੌਨ ਵਰਤ

ਉੱਧਰ ਭਾਜਪਾ ਨੇ ਅੱਜ ਪੰਜਾਬ ਭਰ ਵਿੱਚ ਪੰਜਾਬ ਸਰਕਾਰ ਅਤੇ ਪੰਜਾਬ ਦੀਆਂ ਹੋਰ ਸਿਆਸੀ ਪਾਰਟੀਆਂ ਦੇ ਖਿਲਾਫ਼ ਪ੍ਰਦਰਸ਼ਨ ਕੀਤਾ।

ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਹੋਰ ਭਾਜਪਾ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਵਰਕਰਾਂ ਵਲੋਂ ਇੱਕ ਘੰਟੇ ਦਾ ਮੌਨ ਵਰਤ ਰੱਖਿਆ ਗਿਆ।

ਇਸੇ ਤਰ੍ਹਾਂ ਭਾਜਪਾ ਦੇ ਹੋਰ ਆਗੂਆਂ ਵਲੋਂ ਵੀ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਇਹ ਪ੍ਰਦਰਸ਼ਨ ਕੀਤੇ ਗਏ।

ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ, "ਪੰਜਾਬ ਦੇ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਸੰਵਿਧਾਨਕ ਜ਼ਿੰਮੇਦਾਰੀਆਂ ਨੂੰ ਭੁੱਲ ਚੁੱਕੇ ਹਨ। ਇੱਕ ਮੁੱਖਮੰਤਰੀ ਦੀ ਸਭ ਤੋਂ ਵੱਡੀ ਜ਼ਿੰਮੇਦਾਰੀ ਹੈ ਕਿ ਕਾਨੂੰਨੀ ਵਿਵਸਥਾ ਬਣੀ ਰਹੇ ਅਤੇ ਅਮਨ ਸ਼ਾਂਤੀ ਬਣੀ ਰਹੇ।"

"ਪਰ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਕਾਨੂੰਨ ਨੂੰ ਗ਼ਲਤ ਢੰਗ ਨਾਲ ਪੇਸ਼ ਕਰਕੇ ਗੁੰਮਰਾਹ ਕੀਤਾ ਜਾ ਰਿਹਾ ਹੈ। ਕੈਪਟਨ ਸਰਕਾਰ ਅਤੇ ਹੋਰ ਸਿਆਸੀ ਪਾਰਟੀਆਂ ਪੰਜਾਬ ਦੀ ਅਮਨ ਸ਼ਾਂਤੀ ਅਤੇ ਪੰਜਾਬ ਦੇ ਭਾਈਚਾਰੇ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।"

ਕਾਂਗਰਸ ਆਗੂ ਦਾ ਘਿਰਾਓ

ਕਿਸਾਨਾਂ ਵੱਲੋਂ ਬਰਨਾਲਾ ਦੇ ਪਿੰਡ ਰਾਏਸਰ ਵਿੱਚ ਮਹਿਲ ਕਲਾਂ ਤੋਂ ਸਾਬਕਾ ਕਾਂਗਰਸੀ ਵਿਧਾਇਕ ਹਰਚੰਦ ਕੌਰ ਘਨੌਰੀ ਦਾ ਘਿਰਾਓ ਕੀਤਾ ਗਿਆ।

ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪੰਜਾਬ ਸਰਕਾਰ ਦੇ ਮੰਤਰੀ ਗੁਰਪ੍ਰੀਤ ਕਾਂਗੜ ਸਟੇਡੀਅਮ ਦਾ ਉਦਘਾਟਨ ਕਰਨ ਆ ਰਹੇ ਹਨ ਪਰ ਉਹ ਸ਼ਾਇਦ ਵਿਰੋਧ ਦਾ ਪਤਾ ਲੱਗਣ ਕਰਕੇ ਨਹੀਂ ਆਏ।

ਪਰ ਸਾਬਕਾ ਵਿਧਾਇਕ ਤੇ ਹਲਕਾ ਮਹਿਲ ਕਲਾਂ ਦੀ ਕਾਂਗਰਸ ਇੰਚਾਰਜ ਹਰਚੰਦ ਕੌਰ ਘਨੌਰੀ ਆਏ।

ਕਿਸਾਨ ਆਗੂਆਂ ਦੀ ਸ਼ਰਤ ''ਤੇ ਹਰਚੰਦ ਕੌਰ ਘਨੌਰੀ ਨੂੰ ਇਕੱਠ ਵਿੱਚ ਆ ਕੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣੇ ਪਏ ਅਤੇ ਉਨ੍ਹਾਂ ਦੀਆਂ ਮੰਗਾਂ ਮੁੱਖ ਮੰਤਰੀ ਤੱਕ ਪਹੁੰਚਾਉਣ ਦਾ ਵਾਅਦਾ ਕਰਨ ਤੋਂ ਬਾਅਦ ਕਿਸਾਨਾਂ ਨੇ ਘਿਰਾਓ ਖ਼ਤਮ ਕੀਤਾ।

ਬੀਬੀਸੀ ਪੰਜਾਬੀ ਨੂੰ ਆਪਣੇ ਹੋਮ ਸਕ੍ਰੀ''ਤੇ ਇੰਝ ਦੇਖੋ:

https://www.youtube.com/watch?v=xWw19z7Edrs&t=1s

ਹਰਚੰਦ ਕੌਰ ਘਨੌਰੀ ਨੇ ਕਿਹਾ, "ਅਸੀਂ ਤੁਹਾਡੇ ਨਾਲ ਹਾਂ। ਅਸੀਂ ਕਿਸਾਨਾਂ ਦੇ ਨਾਲ ਹਾਂ। ਜਿੱਥੇ ਤੁਸੀਂ ਕਹੋਗੇ, ਉੱਥੇ ਹੀ ਤੁਹਾਡੇ ਨਾਲ ਬੈਠਾਂਗੇ। ਅਸੀਂ ਚਾਰ ਤਰੀਕ ਨੂੰ ਬਹੁਤ ਵੱਡਾ ਧਰਨਾ ਲਾ ਰਹੇ ਹਾਂ। ਤੁਹਾਡੀਆਂ ਮੰਗਾਂ ਕੈਪਟਨ ਸਾਹਿਬ ਕੋਲ ਜ਼ਰੂਰ ਪਹੁੰਚਾਵਾਂਗੇ।"

ਕਿਸਾਨਾਂ ਦੀ ਮੰਗ ਸੀ ਕਿ ਪੰਜਾਬ ਸਰਕਾਰ ਵਿਧਾਨ ਸਭਾ ਦਾ ਵਿਸ਼ੇਸ਼ ਸ਼ੈਸਨ ਬੁਲਾ ਕੇ ਖ਼ੇਤੀ ਕਾਨੂੰਨਾਂ ਖਿਲਾਫ਼ ਮਤਾ ਪਾਸ ਕਰੇ ਅਤੇ ਵੱਡੇ ਕਾਰੋਬਾਰੀ ਕਿਸਾਨਾਂ ਦੀਆਂ ਜ਼ਮੀਨਾਂ ਨਾ ਖੋਹਣ ਦੀ ਗਾਰੰਟੀ ਦਾ ਮਤਾ ਪਾਸ ਕਰੇ ਅਤੇ ਘਰ-ਘਰ ਨੌਕਰੀ ਦਾ ਵਾਅਦਾ ਲਾਗੂ ਕਰੇ।

ਮਹਿਲਾ ਕਿਸਾਨ ਧਰਨੇ ''ਚ ਸ਼ਾਮਲ

ਉੱਥੇ ਹੀ ਔਰਤਾਂ ਵੀ ਇਨ੍ਹਾਂ ਧਰਨਿਆਂ ਵਿੱਚ ਸ਼ਾਮਿਲ ਹੋ ਰਹੀਆਂ ਹਨ।

ਸੁਨਾਮ ਰੇਲਵੇ ਸਟੇਸ਼ਨ ''ਤੇ ਅਣਮਿੱਥੇ ਸਮੇਂ ਲਈ ਚੱਲ ਰਹੇ ਕਿਸਾਨਾਂ ਦੇ ਧਰਨੇ ਵਿੱਚ ਅੱਜ ਸੈਂਕੜੇ ਕਿਸਾਨ ਔਰਤਾਂ ਨੇ ਕੇਸਰੀ ਚੁੰਨੀਆਂ ਲੈ ਕੇ ਸ਼ਮੂਲੀਅਤ ਕੀਤੀ।

ਕਿਸਾਨ ਔਰਤਾਂ ਨੇ ਕਿਹਾ ਜਿੰਨੀ ਦੇਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਇਸੇ ਤਰ੍ਹਾਂ ਡਟੀਆਂ ਰਹਿਣਗੀਆਂ।

ਇਸ ਦੌਰਾਨ ਇੱਕ ਮਹਿਲਾ ਕਿਸਾਨ ਨੇ ਕਿਹਾ,"ਇਹ ਖੇਤੀ ਬਿੱਲ ਸਾਡੇ ਗੱਲ ਵਿੱਚ ਫਾਹਾ ਹੈ। ਅਸੀਂ ਔਰਤਾਂ ਨੂੰ ਜਾਗਰੂਕ ਕਰਕੇ ਇਸ ਸੰਘਰਸ਼ ਵਿੱਚ ਹੋਰ ਸ਼ਾਮਲ ਕਰਾਂਗੇ।"

ਇਹ ਵੀ ਪੜ੍ਹੋ:

(ਇਹ ਰਿਪੋਰਟ ਗੁਰਪ੍ਰੀਤ ਚਾਵਲਾ, ਸੁਖਚਰਨ ਪ੍ਰੀਤ, ਸੁਰਿੰਦਰ ਮਾਨ ਵਲੋਂ ਭੇਜੀ ਗਈ ਹੈ)

ਇਹ ਵੀ ਪੜ੍ਹੋ

https://www.youtube.com/watch?v=b8Ac7DQevCo

https://www.youtube.com/watch?v=Ps-uIHm1GSE

https://www.youtube.com/watch?v=rD_qtlZCU7U

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''5cd91f89-6311-485e-8869-1270a0183bb2'',''assetType'': ''STY'',''pageCounter'': ''punjabi.india.story.54388182.page'',''title'': ''ਕਿਸਾਨ ਪ੍ਰਦਰਸ਼ਨ: \''ਅਸੀਂ ਔਰਤਾਂ ਨੂੰ ਜਾਗਰੂਕ ਕਰਕੇ ਇਸ ਸੰਘਰਸ਼ ਵਿੱਚ ਹੋਰ ਸ਼ਾਮਲ ਕਰਾਂਗੇ\'', ਜਾਣੋ ਕਿੱਥੇ ਕੀ ਹੋਇਆ'',''published'': ''2020-10-02T11:46:43Z'',''updated'': ''2020-10-02T11:46:43Z''});s_bbcws(''track'',''pageView'');

Related News