ਉਹ ਕੁੜੀ ਜਿਸ ਨੇ ਪਹਾੜ ਕੱਟ ਕੇ ਹਾਸਲ ਕੀਤਾ ਪਾਣੀ
Thursday, Oct 01, 2020 - 07:54 AM (IST)

"ਸਾਡੇ ਪਿੰਡ ''ਚ ਪਾਣੀ ਦੀ ਏਨੀ ਦਿੱਕਤ ਰਹਿੰਦੀ ਹੈ ਕਿ ਜਦੋਂ ਵੀ ਕੁੜੀਆਂ 5-6 ਸਾਲ ਦੀਆਂ ਹੋ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਪਾਣੀ ਢੋਣ ''ਤੇ ਲਗਾ ਦਿੱਤਾ ਜਾਂਦਾ ਹੈ। ਉਹ ਛੋਟੇ-ਛੋਟੇ ਭਾਂਡਿਆਂ ''ਚ ਪਾਣੀ ਭਰ ਕੇ ਲਿਆਉਂਦੀਆਂ ਹਨ। ਮੈਂ ਵੀ 8 ਸਾਲ ਦੀ ਉਮਰ ''ਚ ਪਾਣੀ ਭਰਨਾ ਸ਼ੁਰੂ ਕਰ ਦਿੱਤਾ ਸੀ….."
ਇਹ ਬੋਲ ਹਨ 19 ਸਾਲਾਂ ਬਬੀਤਾ ਦੇ, ਜਿਸ ਨੇ ਕਿ ਆਪਣੇ ਪਿੰਡ ਅਗਰੌਠਾ ਦੀਆਂ ਸੈਂਕੜੇ ਔਰਤਾਂ ਨਾਲ ਮਿਲ ਕੇ ਇੱਕ ਪਹਾੜ ਨੂੰ ਕੱਟ ਕੇ 107 ਮੀਟਰ ਲੰਮਾ ਰਸਤਾ ਤਿਆਰ ਕੀਤਾ ਹੈ।
ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਦੇ ਅਗਰੌਠਾ ''ਚ ਪਾਣੀ ਦਾ ਸੰਕਟ ਇੰਨ੍ਹਾਂ ਗੰਭੀਰ ਹੈ ਕਿ ਗਰਮੀਆਂ ''ਚ 2 ਹਜ਼ਾਰ ਲੋਕਾਂ ਦੀ ਵਸੋਂ ਵਾਲੇ ਇਸ ਪਿੰਡ ਨੂੰ 2 ਜਾਂ 3 ਨਲਕਿਆਂ ਦੇ ਸਹਾਰੇ ਹੀ ਰਹਿਣਾ ਪੈਂਦਾ ਹੈ। ਪਾਣੀ ਦਾ ਇਹੀ ਸਰੋਤ ਹੈ ਅਤੇ ਪੂਰਾ ਪਿੰਡ ਇੱਥੋਂ ਹੀ ਆਪਣੇ ਪਾਣੀ ਦੀ ਜ਼ਰੂਰਤ ਨੂੰ ਪੂਰਾ ਕਰਦਾ ਹੈ।
ਇਹ ਵੀ ਪੜ੍ਹੋ
- ਅਕਾਲੀ-ਭਾਜਪਾ ਗਠਜੋੜ ਟੁੱਟਣ ਨਾਲ ਕਿਸ ਨੂੰ ਹੋਵੇਗਾ ਫਾਇਦਾ ਤੇ ਕਿਸ ਦਾ ਨੁਕਸਾਨ
- ਜਦੋਂ ਜਨ ਸੰਘ ਨੇ ਬਾਦਲ ਦੀ ਅਗਵਾਈ ਵਾਲੀ ਸਰਕਾਰ ਤੋਂ ਲਈ ਸੀ ਹਮਾਇਤ ਵਾਪਸ
- ਅਕਾਲੀ-ਭਾਜਪਾ ਗਠਜੋੜ ਟੁੱਟਣ ''ਤੇ ਕੀ ਬੋਲੇ ਪੰਜਾਬ ਦੇ ਭਾਜਪਾ ਆਗੂ
ਬਬੀਤਾ ਦਾ ਕਹਿਣਾ ਹੈ, "ਸਾਡੇ ਪਿੰਡ ''ਚ ਪਾਣੀ ਦੀ ਸਮੱਸਿਆ ਬਹੁਤ ਗੰਭੀਰ ਹੈ। ਤੁਸੀਂ ਕਦੇ ਸਾਡੇ ਪਿੰਡ ਆ ਕੇ ਵੇਖ ਸਕਦੇ ਹੋ ਕਿ ਨਲਕਿਆਂ ''ਤੇ ਘੰਟਿਆਂ ਬੱਧੀ ਕਤਾਰ ''ਚ ਖੜ੍ਹੇ ਰਹਿਣ ਤੋਂ ਬਾਅਦ ਹੀ ਪਾਣੀ ਹਾਸਲ ਹੁੰਦਾ ਹੈ।"
"ਘੱਟ ਪਾਣੀ ਹੋਣ ਕਰਕੇ ਖੇਤੀ ਕਰਨ ''ਚ ਵੀ ਮੁਸ਼ਕਲਾਂ ਆਉਂਦੀਆਂ ਹਨ। ਡੰਗਰ-ਪਸ਼ੂਆਂ ਨੂੰ ਵੀ ਪਾਣੀ ਦੀ ਜ਼ਰੂਰਤ ਹੁੰਦੀ ਹੈ। ਪਰ ਪਾਣੀ ਲੋੜੀਂਦੀ ਮਾਤਰਾ ''ਚ ਉਪਲਬਧ ਹੀ ਨਹੀਂ ਹੈ। ਕਈ ਵਾਰ ਤਾਂ ਪਾਣੀ ਦੇ ਪਿੱਛੇ ਲੋਕ ਹੱਥੋ ਪਾਈ ਤੱਕ ਹੋ ਜਾਂਦੇ ਹਨ।"
ਸਮੱਸਿਆਵਾਂ ਕੀ ਹਨ?
ਪਰ ਇਹ ਕਹਾਣੀ ਸਿਰਫ ਪਾਣੀ ਦੀ ਹੀ ਨਹੀਂ ਹੈ। ਇਹ ਕਹਾਣੀ ਤਾਂ ਇੰਨ੍ਹਾਂ ਮਹਿਲਾਵਾਂ ਦੀ ਮੁਸ਼ਕਿਲ ਸਥਿਤੀਆਂ ''ਤੇ ਜਿੱਤ ਦੀ ਦਾਸਤਾਂ ਨੂੰ ਬਿਆਨ ਕਰਦੀ ਹੈ।
ਜਲ ਸੰਕਟ ਦਾ ਸਾਹਮਣਾ ਕਰ ਰਹੇ ਭਾਰਤ ਦੇ ਹੋਰਨਾਂ ਪਿੰਡਾਂ ਦੀ ਤਰ੍ਹਾਂ ਹੀ ਅਗਰੌਠਾ ''ਚ ਪਾਣੀ ਦੇ ਕਾਰਨ ਔਰਤਾਂ ਨੂੰ ਘਰੇਲੂ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਸ ਦੇ ਨਾਲ ਹੀ ਕੁੜੀਆਂ ਦੀ ਘੱਟ ਉਮਰੇ ਹੀ ਵਿਆਹ ਅਤੇ ਸਕੂਲੀ ਪੜ੍ਹਾਈ ''ਤੇ ਰੋਕ ਲਈ ਵੀ ਇਸ ਜਲ ਸੰਕਟ ਨੂੰ ਅਹਿਮ ਕਾਰਕ ਮੰਨ੍ਹਿਆ ਜਾਂਦਾ ਹੈ।
ਬਬੀਤਾ ਦਾ ਕਹਿਣਾ ਹੈ, "ਸਾਡੇ ਇੱਥੇ ਸਵੇਰੇ ਚਾਰ ਵਜੇ ਹੀ ਨਲਕੇ ''ਤੇ ਜਾ ਕੇ ਕਤਾਰ ''ਚ ਖੜੇ ਹੋਣਾ ਪੈਂਦਾ ਹੈ ਅਤੇ ਦੁਪਹਿਰ ਦੇ 12 ਵਜੇ ਤੱਕ ਉੱਥੇ ਹੀ ਰਹਿਣਾ ਪੈਂਦਾ ਹੈ।"
"ਇਸ ਤੋਂ ਬਾਅਦ ਘਰ ਆ ਕੇ ਖਾਣਾ-ਪੀਣਾ ਅਤੇ ਫਿਰ ਸ਼ਾਮ ਨੂੰ ਇਸੇ ਕਸ਼ਮਸ਼ ''ਚ ਲੱਗ ਜਾਣਾ ਹੀ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਹੈ। ਕਈ ਵਾਰ ਤਾਂ ਔਰਤਾਂ ਨੂੰ ਆਪਣੀ ਸੱਸ ਜਾਂ ਫਿਰ ਪਤੀ ਵੱਲੋਂ ਕੀਤੇ ਸਵਾਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।"
"ਦਰਅਸਲ ਪਾਣੀ ਭਰਨ ਲਈ ਕਤਾਰ ''ਚ ਲੱਗਿਆਂ ਕਈ ਵਾਰ ਕੁੱਝ ਮਹਿਲਾਵਾਂ ਦੀ ਤੂ-ਤੂ-ਮੈਂ-ਮੈਂ ਹੋ ਜਾਂਦੀ ਹੈ ਅਤੇ ਇਸੇ ਕਰਕੇ ਹੀ ਉਨ੍ਹਾਂ ਨੂੰ ਘਰ ਆ ਕੇ ਕਈ ਸਵਾਲਾਂ ਦੇ ਜਵਾਬ ਦੇਣੇ ਪੈਂਦੇ ਹਨ।"
ਇਸ ਸਥਿਤੀ ''ਚੋਂ ਬਾਹਰ ਨਿਕਲਣ ਲਈ ਹੀ ਬਬੀਤਾ ਅਤੇ ਪਿੰਡ ਦੀਆਂ ਦੂਜੀਆਂ ਔਰਤਾਂ ਨੇ ਪਹਾੜ ਕੱਟ ਕੇ ਪਾਣੀ ਕੱਢਣ ਦਾ ਫ਼ੈਸਲਾ ਕਿਵੇਂ ਲਿਆ?
https://twitter.com/officeofssbadal/status/1310579332843143169
ਬਬੀਤਾ ਦੱਸਦੀ ਹੈ, " ਇਹ ਸਭ ਇੰਨ੍ਹਾਂ ਆਸਾਨ ਨਹੀਂ ਸੀ। ਅਸੀਂ ਸਭ ਸੋਚਦੇ ਸੀ ਕਿ ਜੇਕਰ ਪਾਣੀ ਆ ਜਾਵੇ ਤਾਂ ਸਭ ਕੁੱਝ ਸਹੀ ਹੋ ਜਾਵੇਗਾ।"
"ਪਰ ਜਦੋਂ ਜਲ ਜੋੜੋ ਮੁਹਿੰਮ ਵਾਲੇ ਸਾਡੇ ਘਰ ਆਏ ਤਾਂ ਉਨ੍ਹਾਂ ਨੇ ਸਮਝਾਇਆ ਕਿ ਇਹ ਇਸ ਤਰ੍ਹਾਂ ਹੋ ਸਕਦਾ ਹੈ। ਫਿਰ ਮਹਿਸੂਸ ਹੋਇਆ ਕਿ ਅਸੀਂ ਇਹ ਕਰ ਸਕਦੇ ਹਾਂ। ਕੁੱਝ ਮੁਸ਼ਕਲਾਂ ਦਾ ਸਾਹਮਣਾ ਤਾਂ ਕਰਨਾ ਪਿਆ, ਪਰ ਆਖ਼ਰਕਾਰ ਸਾਰੇ ਇੱਕਠੇ ਹੋ ਗਏ ਅਤੇ ਕੰਮ ਹੋਰ ਸੌਖਾ ਹੋ ਗਿਆ।"
ਇਸ ਪਿੰਡ ਦੀ ਕਾਇਆ ਕਲਪ ਕਰਨ ''ਚ ਸਥਾਨਕ ਔਰਤਾਂ ਦੇ ਨਾਲ ਨਾਲ ਉਨ੍ਹਾਂ ਪ੍ਰਵਾਸੀ ਮਜ਼ਦੂਰਾਂ ਦਾ ਵੀ ਯੋਗਦਾਨ ਹੈ, ਜੋ ਕਿ ਕਈ ਦਿਨਾਂ ਦਾ ਲੰਬਾ ਸਫ਼ਰ ਤੈਅ ਕਰਕੇ ਪਿੰਡ ਪਹੁੰਚੇ ਸਨ।
ਜਲ ਜੋੜੋ ਮੁਹਿੰਮ ਦੇ ਕਨਵੀਨਰ ਮਾਨਵੇਂਦਰ ਸਿੰਘ ਦੱਸਦੇ ਹਨ ਕਿ ਇਸ ਪੂਰੇ ਕੰਮ ''ਚ ਉਨ੍ਹਾਂ ਲੋਕਾਂ ਦਾ ਵੀ ਯੋਗਦਾਨ ਹੈ ਜੋ ਕਿ ਚਾਰ-ਪੰਜ ਦਿਨਾਂ ਦੀ ਪੈਦਲ ਯਾਤਰਾ ਕਰਕੇ ਆਪਣੇ ਪਿੰਡ ਪਹੁੰਚੇ ਸਨ।
ਛਤਰਪੁਰ ਜ਼ਿਲ੍ਹੇ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਜੈ ਸਿੰਘ ਦੱਸਦੇ ਹਨ, "ਕੋਰੋਨਾ ਕਾਰਨ ਲੱਗੇ ਲੌਕਡਾਊਨ ਤੋਂ ਬਾਅਦ ਅਪ੍ਰੈਲ ਅਤੇ ਮਈ ਮਹੀਨੇ ਪਿੰਡ ਦੀਆਂ ਮਹਿਲਾਵਾਂ ਨੇ ਜਲ ਜੋੜੋ ਮੁਹਿੰਮ ਦੇ ਕਨਵੀਨਰ ਮਾਨਵੇਂਦਰ ਸਿੰਘ ਨਾਲ ਮਿਲ ਕੇ ਪਹਿਲਾਂ ਪਹਾੜ ਨੂੰ ਕੱਟਿਆ ਅਤੇ ਪਿੰਡ ਤੱਕ ਪਾਣੀ ਪਹੁੰਚਾਉਣ ਦਾ ਕਾਰਜ ਮੁਕੰਮਲ ਕੀਤਾ।”
“ਅਸੀਂ ਇੰਨ੍ਹਾਂ ਲੋਕਾਂ ਨੂੰ ਨਰੇਗਾ ਤਹਿਤ ਭੁਗਤਾਨ ਕਰਨ ਸਬੰਧੀ ਸੋਚਿਆ ਸੀ, ਪਰ ਇੰਨ੍ਹਾਂ ਨੇ ਤਾਂ ਆਪਣੇ ਪੱਧਰ ''ਤੇ ਹੀ ਸਾਰਾ ਕੰਮ ਪੂਰਾ ਕਰ ਲਿਆ। ਇਸ ਲਈ ਅਸੀਂ ਉਨ੍ਹਾਂ ਨੂੰ ਵਧਾਈ ਦਿੰਦੇ ਹਾਂ।"
ਕਿੰਨ੍ਹਾ ਮੁਸ਼ਕਲ ਸੀ ਇਹ ਕੰਮ?
ਜੇਕਰ ਅਗਰੌਠਾ ਪਿੰਡ ਦੀ ਪਿਛੋਕੜ ''ਤੇ ਝਾਤ ਮਾਰੀ ਜਾਵੇ ਤਾਂ ਪਤਾ ਚੱਲਦਾ ਹੈ ਕਿ ਇੱਥੋਂ ਦਾ ਵਧੇਰੇ ਹਿੱਸਾ ਪਠਾਰ ਖੇਤਰ ਹੈ। ਇੱਥੇ ਲਗਭਗ 100 ਫੁੱਟ ਦੀ ਡੂੰਗਾਈ ''ਤੇ ਜਾ ਕੇ ਪਾਣੀ ਹਾਸਲ ਹੁੰਦਾ ਹੈ।
ਪਰ ਇੱਥੇ ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਇਸ ਖੇਤਰ ''ਚ ਖੂਹ ਪੁੱਟਣਾ ਮੈਦਾਨੀ ਇਲਾਕਿਆਂ ਦੇ ਮੁਕਾਬਲੇ ਵਧੇਰੇ ਮੁਸ਼ਕਲ ਹੈ।
ਇਸ ਖੇਤਰ ''ਚ ਹੋ ਰਹੇ ਪਰਵਾਸ, ਸੋਕੇ ਅਤੇ ਪਾਣੀ ਦੇ ਗੰਭੀਰ ਸੰਕਟ ਨੂੰ ਧਿਆਨ ''ਚ ਰੱਖਦਿਆਂ ਉੱਤਰ ਪ੍ਰਦੇਸ਼ ਸਰਕਾਰ ਨੇ ਆਪਣੇ ਦੂਜੇ ਕਾਰਜਕਾਲ ਦੌਰਾਨ ਮੱਧ ਪ੍ਰਦੇਸ਼ ਸਰਕਾਰ ਨੂੰ 3600 ਕਰੋੜ ਰੁਪਏ ਦਾ ਪੈਕੇਜ ਦਿੱਤਾ ਸੀ।
ਇਸ ਪੈਕੇਜ ਤਹਿਤ ਜਲ ਸੰਭਾਲ ਨਾਲ ਜੁੜੀਆਂ ਸਾਰੀਆਂ ਹੀ ਯੋਜਨਾਵਾਂ ਨੂੰ ਮੁਕੰਮਲ ਕੀਤਾ ਜਾਣਾ ਸੀ।
ਜਲ ਜੋੜੋ ਮੁਹਿੰਮ ਦੇ ਕਨਵੀਨਰ ਮਾਨਵੇਂਦਰ ਸਿੰਘ ਕਹਿੰਦੇ ਹਨ, "ਬੁਦੇਲਖੰਡ ਪੈਕੇਜ ਤਹਿਤ ਇਸ ਪਿੰਡ ''ਚ 40 ਏਕੜ ਦਾ ਤਲਾਬ ਬਣਾਇਆ ਗਿਆ ਸੀ, ਜੋ ਕਿ ਜੰਗਲੀ ਖੇਤਰ ਨਾਲ ਜੁੜਿਆ ਹੋਇਆ ਸੀ।"
"ਪਰ ਇਸ ਤਲਾਬ ਤੱਕ ਪਾਣੀ ਲਿਆਉਣ ਦਾ ਕੋਈ ਰਸਤਾ ਮੌਜੂਦ ਨਹੀਂ ਸੀ। ਜਦਕਿ ਜੰਗਲ ਦੇ ਖੇਤਰ ਦੇ ਇੱਕ ਵੱਡੇ ਹਿੱਸੇ ''ਚੋਂ ਬਛੇੜੀ ਨਹਿਰ ਦਾ ਪਾਣੀ ਲੰਘਦਾ ਹੈ। ਹੁਣ ਸਵਾਲ ਇਹ ਸੀ ਕਿ ਜੰਗਲ ਦਾ ਪਾਣੀ ਇਸ ਤਲਾਬ ਤੱਕ ਕਿਵੇਂ ਲਿਆਂਦਾ ਜਾਵੇ। ਪਰ ਇਹ ਇੰਨ੍ਹਾਂ ਸੌਖਾ ਨਹੀਂ ਸੀ।"
"ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਤੈਅ ਕੀਤਾ ਗਿਆ ਕਿ ਫਿਲਹਾਲ ਪਹਾੜ ਤੱਕ ਜਿੰਨ੍ਹਾ ਪਾਣੀ ਆਉਂਦਾ ਹੈ ਉਸ ਨੂੰ ਹੀ ਤਲਾਬ ਤੱਕ ਲਿਆਂਦਾ ਜਾਵੇ। ਫਿਰ ਸਥਾਨਕ ਲੋਕਾਂ ਨੇ ਆਪਣੇ ਪੱਧਰ ''ਤੇ ਹੀ ਤਲਾਬ ਤੱਕ ਪਾਣੀ ਲਿਆਉਣ ਦੀ ਜ਼ਿੰਮੇਵਾਰੀ ਚੁੱਕ ਲਈ ਅਤੇ ਉਨ੍ਹਾਂ ਨੇ ਕਰ ਕੇ ਵੀ ਵਿਖਾਇਆ।"
ਪਿਛਲੇ ਕੁੱਝ ਸਮੇਂ ''ਚ ਜਦੋਂ ਇਸ ਖੇਤਰ ''ਚ ਮੀਂਹ ਪਿਆ ਤਾਂ ਇਹ ਤਲਾਬ ਪਾਣੀ ਨਾਲ ਭਰ ਗਿਆ ਅਤੇ ਲੋਕਾਂ ਨੂੰ ਕੁੱਝ ਸਮੇਂ ਲਈ ਹੀ ਸਹੀ ਪਰ ਇਸ ਜਲ ਸੰਕਟ ਤੋਂ ਰਾਹਤ ਜ਼ਰੂਰ ਮਿਲੀ ਹੈ।
ਪਰ ਇਸ ਕਾਰਜ ਨਾਲ ਬਬੀਤਾ ਦੀ ਜ਼ਿੰਦਗੀ ''ਚ ਮਹੱਤਵਪੂਰਣ ਬਦਲਾਵ ਆਇਆ ਹੈ।
ਬਬੀਤਾ ਕਹਿੰਦੀ ਹੈ, "ਹੁਣ ਪਿੰਡ ਦੇ ਲੋਕ ਮੈਨੂੰ ਸਨਮਾਨ ਦੇਣ ਲੱਗ ਪਏ ਹਨ। ਲੋਕ ਬਬੀਤਾ ਜੀ ਕਹਿ ਕੇ ਬੁਲਾਉਂਦੇ ਹਨ। ਇਹ ਸੁਣ ਕੇ ਬਹੁਤ ਵਧੀਆ ਲੱਗਦਾ ਹੈ ਕਿ ਹਾਂ ਅਸੀਂ ਇਹ ਕਰ ਵਿਖਾਇਆ।"
"ਅਸੀਂ ਕੁੱਝ ਚੰਗਾ ਕੰਮ ਕੀਤਾ ਹੈ। ਪਰ ਪਹਿਲਾਂ ਸਾਨੂੰ ਵਿਸ਼ਵਾਸ ਨਹੀਂ ਸੀ ਕਿ ਇਹ ਕੰਮ ਮੁਕੰਮਲ ਹੋ ਪਾਵੇਗਾ।"
ਇਹ ਵੀ ਪੜ੍ਹੋ
- ਕੋਰੋਨਾ ਮਗਰੋਂ ਵਾਇਰਸ ਦਾ ਇਹ ਅਸਰ ਭਾਰਤ ਦੀਆਂ ਫ਼ਿਕਰਾਂ ਵਧਾ ਰਿਹਾ
- ''ਭੈਣ ਦੀ ਜੀਭ ਵੱਢ ਦਿੱਤੀ ਗਈ ਸੀ, ਰੀੜ੍ਹ ਦੀ ਹੱਡੀ ਟੁੱਟ ਗਈ ਸੀ''
- ਭਾਰਤ ਦੀਆਂ ਉਹ ਰਾਣੀਆਂ ਜਿਨ੍ਹਾਂ ਨੇ 200 ਸਾਲ ਪਹਿਲਾਂ ਵੈਕਸੀਨ ਦਾ ਪ੍ਰਚਾਰ ਕੀਤਾ
ਇਹ ਵੀ ਵੇਖੋ
https://www.youtube.com/watch?v=EZKvDtGp7Oo
https://www.youtube.com/watch?v=gX5ajbLjk-o
https://www.youtube.com/watch?v=CDafwY4HmBI
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e9276ce2-cc1a-48af-b3e5-1b1cb83aa398'',''assetType'': ''STY'',''pageCounter'': ''punjabi.india.story.54356217.page'',''title'': ''ਉਹ ਕੁੜੀ ਜਿਸ ਨੇ ਪਹਾੜ ਕੱਟ ਕੇ ਹਾਸਲ ਕੀਤਾ ਪਾਣੀ'',''published'': ''2020-10-01T02:10:05Z'',''updated'': ''2020-10-01T02:10:05Z''});s_bbcws(''track'',''pageView'');