ਅਕਾਲੀ ਦਲ-ਭਾਜਪਾ ਦਾ ਪਹਿਲਾਂ ਵੀ ਇਨ੍ਹਾਂ ਮੁੱਦਿਆਂ ’ਤੇ ਤੋੜ-ਵਿਛੋੜਾ ਹੋਇਆ ਸੀ - 5 ਅਹਿਮ ਖ਼ਬਰਾਂ
Tuesday, Sep 29, 2020 - 07:39 AM (IST)

ਕਿਸੇ ਵੇਲੇ ਲੱਗਦਾ ਸੀ ਕਿ ਕੇਂਦਰ ''ਚ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਸੁਣਵਾਈ ਹੈ ਅਤੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਕੇਂਦਰ ''ਚ ਵੀ ਪੂਰਾ ਦਬਦਬਾ ਰੱਖਦੇ ਹਨ।
ਪਰ ਹੁਣ ਇਹ ਤਸਵੀਰ ਬਦਲ ਚੁੱਕੀ ਹੈ। ਕੇਂਦਰ ਵਲੋਂ ਲਿਆਂਦੇ ਗਏ ਤਿੰਨ ਖ਼ੇਤੀ ਬਿੱਲਾਂ ਨੇ ਸਾਰੀ ਬਾਜ਼ੀ ਪਲਟ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਖੇਤੀ ਬਿਲਾਂ ਦੇ ਮਾਮਲੇ ''ਤੇ ਕੇਂਦਰ ਵਿੱਚ ਸੱਤਾਧਾਰੀ ਐੱਨਡੀਏ ਗਠਜੋੜ ਤੋਂ ਵੱਖ ਹੋਣ ਦਾ ਐਲਾਨ ਦਰ ਦਿੱਤਾ ਹੈ।
ਸਿਆਸੀ ਤੌਰ ''ਤੇ ਘਿਰ ਜਾਣ ਮਗਰੋਂ ਪਹਿਲਾਂ ਦਲ ਨੂੰ ਕੇਂਦਰੀ ਵਜ਼ਾਰਤ ਵਿੱਚ ਹਰਸਿਮਰਤ ਕੌਰ ਬਾਦਲ ਦਾ ਅਸਤੀਫ਼ਾ ਦਵਾਉਣਾ ਪਿਆ। ਪਰ ਜਦੋਂ ਦਬਾਅ ਹੋਰ ਵਧਿਆ ਤਾਂ ਅਕਾਲੀ ਦਲ ਨੂੰ ਦਹਾਕਿਆਂ ਪੁਰਾਣੀ ਭਾਈਵਾਲੀ ਵੀ ਆਖ਼ਰਕਾਰ ਛੱਡਣੀ ਪਈ।
ਅਕਾਲੀ ਦਲ ਦੇ ਪਹਿਲਾਂ ਭਾਜਪਾ ਜੋ ਪਹਿਲਾਂ ਜਨ ਸੰਘ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਉਸ ਨਾਲ ਸਾਥ ਦੇ ਸਫ਼ਰ ਬਾਰੇ ਜਾਨਣ ਲਈ ਇਸ ਲਿੰਕ ''ਤੇ ਕਲਿੱਕ ਕਰੋ।
ਇਹ ਵੀ ਪੜ੍ਹੋ
- ਜਦੋਂ ਜਨ ਸੰਘ ਨੇ ਬਾਦਲ ਦੀ ਅਗਵਾਈ ਵਾਲੀ ਸਰਕਾਰ ਤੋਂ ਲਈ ਸੀ ਹਮਾਇਤ ਵਾਪਸ
- ਅਕਾਲੀ-ਭਾਜਪਾ ਗਠਜੋੜ ਟੁੱਟਣ ਨਾਲ ਕਿਸ ਨੂੰ ਹੋਵੇਗਾ ਫਾਇਦਾ ਤੇ ਕਿਸ ਦਾ ਨੁਕਸਾਨ
- ਅਕਾਲੀ-ਭਾਜਪਾ ਗਠਜੋੜ ਟੁੱਟਣ ''ਤੇ ਕੀ ਬੋਲੇ ਪੰਜਾਬ ਦੇ ਭਾਜਪਾ ਆਗੂ
ਸੋਨੀਆ ਗਾਂਧੀ ਨੇ ਕਿਹਾ ਕਿ ਕਾਂਗਰਸ ਸ਼ਾਸਿਤ ਸੂਬੇ ਖੇਤੀ ਕਾਨੂੰਨਾਂ ਖਿਲਾਫ਼ ਪਾਸ ਕਰਨ ਕਾਨੂੰਨ
ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਐਤਵਾਰ ਨੂੰ ਖੇਤੀ ਅਤੇ ਕਿਸਾਨਾਂ ਨਾਲ ਜੁੜਿਆਂ ਬਿੱਲਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪਰ, ਵਿਰੋਧੀ ਧਿਰ ਹੁਣ ਵੀ ਖੇਤੀ ਬਿੱਲਾਂ ਨੂੰ ਵਾਪਸ ਲੈਣ ਦੀ ਮੰਗ ''ਤੇ ਅੜਿਆ ਹੋਇਆ ਹੈ।
ਇਸ ਵਿਚਾਲੇ ਕਾਂਗਰਸ ਸ਼ਾਸਤ ਸੂਬਿਆਂ ਵਿੱਚ ਖੇਤੀ ਸਬੰਧੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਇੱਕ ਰਣਨੀਤੀ ''ਤੇ ਵਿਚਾਰ ਕੀਤਾ ਗਿਆ ਹੈ।
ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸਲਾਹ ਦਿੱਤੀ ਹੈ ਕਿ ਕਾਂਗਰਸ ਸ਼ਾਸਤ ਸੂਬਿਆਂ ''ਚ ਕੇਂਦਰ ਵੱਲੋਂ ਪਾਸ ਕਰਵਾਏ ਗਏ ਖੇਤੀ ਸਬੰਧੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਸੰਵਿਧਾਨ ਦੀ ਧਾਰਾ 254 (2) ਦੀ ਵਰਤੋਂ ਕਰਨ ''ਤੇ ਵਿਚਾਰ ਕਰਨਾ ਚਾਹੀਦਾ।
ਖੇਤੀ ਬਿਲ ਨਾਲ ਸਬੰਧਿਤ ਖ਼ਬਰਾਂ ਤੇ ਹੋਰ ਮਸਲਿਆਂ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।
ਅਕਾਲੀ-ਭਾਜਪਾ ਗਠਜੋੜ ਟੁੱਟਣ ਨਾਲ ਕਿਸ ਨੂੰ ਹੋਵੇਗਾ ਫਾਇਦਾ ਤੇ ਕਿਸ ਦਾ ਨੁਕਸਾਨ
ਖੇਤੀ ਬਿੱਲਾਂ ਉੱਤੇ ਅਕਾਲੀ ਦਲ-ਭਾਜਪਾ ਦਾ ਪੰਜਾਬ ਵਿੱਚ ਗਠਜੋੜ ਟੁੱਟਣ ਤੋਂ ਬਾਅਦ ਕਈ ਤਰ੍ਹਾਂ ਦੇ ਪ੍ਰਤੀਕਰਮ ਸਾਹਮਣੇ ਆ ਰਹੇ ਹਨ।
ਪਰ ਇਸ ਵਿਚਾਲੇ ਸੂਬੇ ਵਿੱਚ ਸਿਆਸੀ ਹਾਲਾਤ ਕਿਹੋ ਜਿਹੇ ਉਭਰ ਰਹੇ ਹਨ, ਅਕਾਲੀ ਦਲ ਦੀ ਅਗਲੀ ਰਣਨੀਤੀ ਕੀ ਹੋ ਸਕਦੀ ਹੈ, ਇਸ ਬਾਰੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨਾਲ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਗੱਲਬਾਤ ਕੀਤੀ।
ਪੰਜਾਬ ਦੇ ਸਿਆਸੀ ਭਵਿੱਖ ਬਾਰੇ ਅਹਿਮ ਸਵਾਲ ਦਾ ਜਵਾਬ ਜਾਣਨ ਲਈ ਇਸ ਲਿੰਕ ''ਤੇ ਕਲਿੱਕ ਕਰੋ।
https://www.youtube.com/watch?v=xWw19z7Edrs&t=1s
ਬਹਿਬਲ ਕਲਾਂ ਗੋਲੀਕਾਂਡ ਮਾਮਲੇ ''ਚ ਸੁਮੇਧ ਸੈਣੀ ਤੇ ਉਮਰਾਨੰਗਲ ਨਾਮਜ਼ਦ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਨਾਲ ਜੁੜੇ ਬਹੁ-ਚਰਚਿਤ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ''ਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਉਸ ਵੇਲੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਪਰਮਰਾਜ ਸਿੰਘ ਉਮਰਾਨੰਗਲ ਨੂੰ ਪੁਲਿਸ ਨੇ ਕਤਲ ਅਤੇ ਇਰਾਦਾ-ਏ-ਕਤਲ ਦੇ ਕੇਸ ''ਚ ਨਾਮਜ਼ਦ ਕਰ ਲਿਆ ਹੈ।
ਅਸਲ ਵਿੱਚ ਪੰਜਾਬ ਪੁਲਿਸ ਦੀ ਸ਼ਪੈਸ਼ਲ ਇਨਵੈਸਟੀਗੇਸ਼ਨ ਟੀਮ 14 ਅਕਤੂਬਰ 2015 ਨੂੰ ਜ਼ਿਲਾ ਫਰੀਦਕੋਟ ਅਧੀਨ ਪੈਂਦੇ ਪਿੰਡ ਬਹਿਬਲ ਕਲਾਂ ''ਚ ਪੁਲਿਸ ਵੱਲੋਂ ਚਲਾਈਆਂ ਗਈਆਂ ਗੋਲੀਆਂ ''ਚ ਮਾਰੇ ਗਏ ਦੋ ਸਿੱਖ ਨੌਜਵਾਨਾਂ ਦੀ ਹੋਈ ਮੌਤ ਦੀ ਜਾਂਚ ਕਰ ਰਹੀ ਹੈ।
ਜਾਂਚ ਟੀਮ ਸਬੰਧਤ ਥਾਣਾ ਬਾਜਾਖਾਨਾ ਦੀ ਪੁਲਿਸ ਕੋਲ ਇਹ ਦਾਅਵਾ ਕੀਤਾ ਹੈ ਕਿ ਮੁਢਲੀ ਜਾਂਚ ਵਿੱਚ ਗਵਾਹਾਂ ਵੱਲੋਂ ਦਿੱਤੇ ਦਰਜ ਕਰਵਾਏ ਗਏ ਬਿਆਨਾਂ ਅਤੇ ਦਸਤਾਵੇਜ਼ਾਂ ਦੇ ਅਧਾਰ ''ਤੇ ਕੀਤੀ ਗਈ ਪੜਤਾਲ ਵਿੱਚ ਇਸ ਗੱਲ ਦਾ ਖੁਲਾਸਾ ਕਰਦੀ ਹੈ ਕਿ ਇਹ ਦੋਵੇਂ ਪੁਲਿਸ ਅਧਿਕਾਰੀ ਗੋਲੀ ਕਾਂਡ ਲਈ ਜ਼ਿੰਮੇਵਾਰ ਹਨ।
ਬੇਅਦਬੀ ਮਾਮਲੇ ਦਾ ਪੂਰਾ ਘਟਨਾਕ੍ਰਮ ਜਾਣਨ ਲਈ ਇਸ ਲਿੰਕ ''ਤੇ ਕਲਿੱਕ ਕਰੋ।
ਡੌਨਲਡ ਟਰੰਪ ਨੇ ਦਿੱਤਾ ''ਕੇਵਲ 750 ਡਾਲਰ ਟੈਕਸ''

ਅਮਰੀਕੀ ਅਖ਼ਬਾਰ ਨਿਊਯਾਰਕ ਟਾਈਮਜ਼ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਡੌਨਲਡ ਟਰੰਪ ਨੇ 2016 ਵਿੱਚ ਰਾਸ਼ਟਰਪਤੀ ਦੀਆਂ ਚੋਣਾਂ ਲੜ ਵਾਲੇ ਸਾਲ ਅਤੇ ਉਸਦੇ ਅਗਲੇ ਸਾਲ ਵ੍ਹਾਈਟ ਹਾਊਸ ਵਿੱਚ ਜਾਣ ਤੋਂ ਬਾਅਦ ਕੇਵਲ ਸਾਢੇ 750 ਡਾਲਰ ਦਾ ਇਨਕਮ ਟੈਕਸ ਅਦਾ ਕੀਤਾ।
ਨਿਊਯਾਰਕ ਟਾਈਮਜ਼ ਨੇ ਕਿਹਾ ਹੈ ਕਿ ਉਨ੍ਹਾਂ ਨੇ ਟਰੰਪ ਅਤੇ ਉਨ੍ਹਾਂ ਦੀਆਂ ਕੰਪਨੀਆਂ ਦੇ ਦੋ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਇਨਕਮ ਟੈਕਸ ਰਿਟਰਨ ਅੰਕੜੇ ਹਾਸਲ ਕੀਤੇ ਗਏ ਹਨ।
ਅਖ਼ਬਾਰ ਨੇ ਕਿਹਾ ਹੈ ਕਿ ਟਰੰਪ ਨੇ ਪਿਛਲੇ 15 ਵਿੱਚੋਂ 10 ਸਾਲਾਂ ਵਿੱਚ ਕੋਈ ਇਨਕਮ ਟੈਕਸ ਨਹੀਂ ਭਰਿਆ ਹੈ।
ਇਸ ਰਿਪੋਰਟ ''ਤੇ ਟਰੰਪ ਨੇ ਕੀ ਕਿਹਾ, ਜਾਣਨ ਲਈ ਇਸ ਲਿੰਕ ''ਤੇ ਕਲਿੱਕ ਕਰੋ।
ਇਹ ਵੀ ਪੜ੍ਹੋ
- ਕੋਰੋਨਾ ਮਗਰੋਂ ਵਾਇਰਸ ਦਾ ਇਹ ਅਸਰ ਭਾਰਤ ਦੀਆਂ ਫ਼ਿਕਰਾਂ ਵਧਾ ਰਿਹਾ
- ਬਾਦਲ ਪਰਿਵਾਰ ਦੇ ਘਰ ਦੀਆਂ ਰੌਣਕਾਂ ਧਰਨਿਆਂ ਤੇ ਨਾਕਿਆਂ ''ਚ ਕਿਵੇਂ ਗੁਆਚ ਗਈਆਂ
- ਭਾਰਤ ਦੀਆਂ ਉਹ ਰਾਣੀਆਂ ਜਿਨ੍ਹਾਂ ਨੇ 200 ਸਾਲ ਪਹਿਲਾਂ ਵੈਕਸੀਨ ਦਾ ਪ੍ਰਚਾਰ ਕੀਤਾ
ਇਹ ਵੀ ਵੇਖੋ
https://www.youtube.com/watch?v=3RWvva5lCi4
https://www.youtube.com/watch?v=ushAaYVw_JA
https://www.youtube.com/watch?v=yjL8fTSP54w
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''77dd4db9-f0c1-4e14-af84-ac2933eff9b2'',''assetType'': ''STY'',''pageCounter'': ''punjabi.india.story.54335582.page'',''title'': ''ਅਕਾਲੀ ਦਲ-ਭਾਜਪਾ ਦਾ ਪਹਿਲਾਂ ਵੀ ਇਨ੍ਹਾਂ ਮੁੱਦਿਆਂ ’ਤੇ ਤੋੜ-ਵਿਛੋੜਾ ਹੋਇਆ ਸੀ - 5 ਅਹਿਮ ਖ਼ਬਰਾਂ'',''published'': ''2020-09-29T01:58:33Z'',''updated'': ''2020-09-29T01:58:33Z''});s_bbcws(''track'',''pageView'');