ਅਕਾਲੀ-ਭਾਜਪਾ ਗਠਜੋੜ ਟੁੱਟਿਆ: ਜਿਸ ਨੇ ਜਾਣਾ ਹੈ ਉਹ ਜਾਵੇ, ਅਸੀਂ ਕਿਸਾਨਾਂ ਬਾਰੇ ਕੋਈ ਸਮਝੌਤਾ ਨਹੀਂ ਕਰਾਂਗੇ - ਤਰੁਣ ਚੁੱਘ

09/27/2020 12:09:00 PM

ਪ੍ਰਕਾਸ਼ ਸਿੰਘ ਬਾਦਲ
BBC

ਅਕਾਲੀ ਦਲ ਵੱਲੋਂ ਭਾਜਪਾ ਨਾਲ ਗਠਜੋੜ ਤੋੜਨ ’ਤੇ ਭਾਜਪਾ ਦੇ ਨਵੇਂ ਜਨਰਲ ਸਕੱਤਰ ਬਣੇ ਤਰੁਣ ਚੁੱਘ ਨੇ ਕਿਹਾ ਹੈ ਕਿ ਜੋ ਜਾਣਾ ਚਾਹੁੰਦਾ ਹਾ ਜਾਵੇ, ਅਸੀਂ ਕਿਸਾਨਾਂ ਬਾਰੇ ਕੋਈ ਸਮਝੌਤਾ ਨਹੀਂ ਕਰਾਂਗੇ ਤੇ ਅਸੀਂ ਕਿਸਾਨਾਂ ਨਾਲ ਖੜ੍ਹੇ ਹਾਂ।

ਸ਼ਨੀਵਾਰ ਰਾਤ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਖੇਤੀ ਬਿਲਾਂ ’ਤੇ ਅਕਾਲੀ ਦਲ ਭਾਜਪਾ ਦਾ ਸਾਥ ਛੱਡ ਕੇ ਐੱਨਡੀਏ ਤੋਂ ਬਾਹਰ ਆ ਗਿਆ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਕੋਰ ਕਮੇਟੀ ਨੇ ਸਰਬ ਸਹਿਮਤੀ ਨਾਲ ਐੱਨਡੀਏ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ।

ਇਸ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਪਹਿਲਾਂ ਅਕਾਲੀ ਦਲ ਨੇ ਇਸ ਬਿੱਲ ਦੀ ਹਮਾਇਤ ਕੀਤੀ ਸੀ ਪਰ ਬਾਅਦ ਵਿੱਚ ਕਿਸਾਨਾਂ ਦੇ ਵਧਦੇ ਰੋਸ ਕਾਰਨ ਅਕਾਲੀ ਦਲ ਨੇ ਇਸ ਬਿੱਲ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ।

ਇਹ ਵੀ ਪੜ੍ਹੋ:

https://www.youtube.com/watch?v=oaqhTsS1pKc

ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨਾਲ ਬੀਬੀਸੀ ਪੱਤਰਕਾਰ ਪ੍ਰਿਅੰਕਾ ਧੀਮਾਨ ਨੇ ਗੱਲਬਾਤ ਕੀਤੀ, ਪੇਸ਼ ਹੈ ਉਨ੍ਹਾਂ ਦੀ ਗੱਲਬਾਤ ਦੇ ਕੁਝ ਅੰਸ਼

ਸਵਾਲ --ਅਕਾਲੀ ਦਲ ਨੇ ਭਾਜਪਾ ਨਾਲ ਗਠਜੋੜ ਤੋੜ ਦਿੱਤਾ ਹੈ, ਤੁਸੀਂ ਇਸ ਫੈਸਲੇ ਦਾ ਕੀ ਕਾਰਨ ਮੰਨਦੇ ਹੋ

ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਦੇ ਸੁਪਨਾ ਕਿ ਕਿਸਾਨ ਦੀ ਆਮਦਨ ਨੂੰ ਦੁਗਣਾ ਕਰਨਾ ਹੈ ਕਿਸਾਨਾਂ ਨੂੰ ਅਜ਼ਾਦੀ ਦਿਵਾਉਣੀ ਹੈ ਤੇ ਕਿਸਾਨਾਂ ਦੀ ਜ਼ਿੰਦਗੀ ਵਿੱਚ ਬਦਲਾਅ ਲਿਆਉਣਾ ਹੈ।

ਅਸੀਂ ਜਨਤਾ ਨੂੰ ਸਮਝਾ ਰਹੇ ਹਾਂ ਤੇ ਕਿਸਾਨਾਂ ਨੂੰ ਸਮਝਾ ਰਹੇ ਹਾਂ। ਭਾਰਤੀ ਜਨਤਾ ਪਾਰਟੀ ਕਿਸਾਨਾਂ ਦੀ ਪਾਰਟੀ ਹੈ। ਅਜ਼ਾਦੀ ਤੋਂ ਬਾਅਦ ਜੇ ਕੋਈ ਆਗੂ ਹੈ ਜਿਸ ਨੇ ਕਿਸਾਨਾਂ ਲਈ ਸੁਧਾਰ ਕੀਤਾ ਹੈ ਤਾਂ ਉਹ ਨਰਿੰਦਰ ਮੋਦੀ ਹੈ। ਕਿਸਾਨ ਨੂੰ ਫਸਲ ਦੀ ਸਹੀ ਕੀਮਤ ਮਿਲੇ,ਉਸ ਦੀ ਫਸਲ ਸਹੀ ਟਾਈਮ ''ਤੇ ਚੁੱਕੀ ਜਾਵੇ, ਕਿਸਾਨ ਦੀ ਖੁਸ਼ਹਾਲੀ ਲਈ ਅਸੀਂ ਖੇਤੀਬਾੜੀ ਦੇ ਇਹ ਤਿੰਨ ਬਿੱਲ ਲੈ ਕੇ ਆਏ ਹਾਂ।

ਸਵਾਲ--ਤਾਂ ਕੀ ਕਿਸਾਨ ਦਾ ਮੁੱਦਾ ਹੀ ਹੈ ਜਿਸ ਕਰਕੇ ਗਠਜੋੜ ਟੁੱਟਿਆ?

ਕਿਸਾਨਾਂ ਸਾਡੇ ਲਈ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ ਇਸ ਲਈ ਅਸੀਂ ਕੋਈ ਸਮਝੌਤਾ ਨਹੀਂ ਕਰ ਸਕਦੇ ਹਾਂ। ਜੇ ਕੋਈ ਛੱਡਣਾ ਚਾਹੇ ਤਾਂ ਅਸੀਂ ਕੀ ਕਰ ਸਕਦੇ ਹਾਂ। ਅਸੀਂ ਕਿਸਾਨਾਂ ਨਾਲ ਖੜ੍ਹੇ ਹਾਂ।

ਸੁਖਬੀਰ ਬਾਦਲ ਨਰਿੰਦਰ ਮੋਦੀ ਨਾਲ
Getty Images
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤਾਂ ਅਕਾਲੀ ਦਲ-ਭਾਜਪਾ ਗਠਜੋੜ ਨੂੰ ਨਹੂੰ-ਮਾਸ ਦਾ ਰਿਸ਼ਤਾ ਕਰਾਰ ਦੇ ਚੁੱਕੇ ਹਨ

ਸਵਾਲ--ਭਾਜਪਾ ਨੂੰ ਕਦੇ ਅਕਾਲੀ ਦਲ ਤੋਂ ਕੋਈ ਸ਼ਿਕਾਇਤ ਰਹੀ ਹੈ?

ਪਰਿਵਾਰ ਹੁੰਦਾ ਹੈ ਉਸ ਵਿੱਚ ਸ਼ਿਕਾਇਤ ਨਹੀ ਵਗੈਰਾ ਨਹੀਂ ਹੁੰਦੀ ਹੈ। ਪੰਜਾਬ ਤੇ ਕਿਸਾਨ ਦੀ ਖੁਸ਼ਹਾਲੀ ਸਾਡਾ ਇੱਕੋ ਏਜੰਡਾ ਸੀ। ਅਸੀਂ ਉਸੇ ਏਜੰਡੇ ਬਾਰੇ ਕੰਮ ਕਰ ਰਹੇ ਸੀ ਤੇ ਅੱਜ ਵੀ ਉਸੇ ਬਾਰੇ ਕੰਮ ਕਰ ਰਹੇ ਹਾਂ।

ਸਵਾਲ--ਪਿਛਲੇ ਕੁਝ ਦਿਨਾਂ ਤੋਂ ਸੁਖਬੀਰ ਬਾਦਲ ਜੋ ਬੋਲ ਰਹੇ ਹਨ, ਉਨ੍ਹਾਂ ਦੀਆਂ ਗੱਲਾਂ ਤੋਂ ਲਗਦਾ ਹੈ ਕਿ ਉਨ੍ਹਾਂ ਭਾਜਪਾ ਤੋਂ ਸ਼ਿਕਾਇਤ ਰਹੀ ਹੈ।

ਉਨ੍ਹਾਂ ਦੇ ਮਨ ਵਿੱਚ ਸ਼ੰਕਾ ਸੀ ਕਿ ਐੱਮਐੱਸਪੀ ਰਹੇਗਾ ਜਾਂ ਨਹੀਂ ਉਹ ਅਸੀਂ ਦੂਰ ਕੀਤਾ। ਉਨ੍ਹਾਂ ਦੇ ਮਨ ਵਿੱਚ ਸ਼ੰਸ਼ਾ ਸੀ ਕਿ ਲਿਖ ਦੇ ਦਿਓ, ਅਸੀਂ ਲਿਖ ਕੇ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਵਿੱਚ ਖੜ੍ਹੇ ਹੋ ਕੇ ਕਹੋ ਅਸੀਂ ਲੋਕ ਸਭਾ ਵਿੱਚ ਕਹਿ ਦਿੱਤਾ ਕਿ ਐੱਮਐੱਸਪੀ ਖਤਮ ਨਹੀਂ ਹੋਵੇਗੀ ਤੇ ਮੰਡੀਆਂ ਖ਼ਤਮ ਨਹੀਂ ਹੋਣਗੀਆਂ। ਅਸੀਂ ਉਸ ਸਟੈਂਡ ''ਤੇ ਕਾਇਮ ਹੈ।

ਸਵਾਲ--ਪਰ ਲਗਾਤਾਰ ਹਰਸਿਮਰਤ ਬਾਦਲ ਕਹਿ ਰਹੇ ਹਨ ਖੇਤੀ ਬਿਲਾਂ ਨੂੰ ਲੈ ਕੇ ਉਨ੍ਹਾਂ ਦੇ ਤੇ ਕਿਸਾਨਾਂ ਦੇ ਸ਼ੰਕੇ ਦੂਰ ਨਹੀਂ ਕੀਤੇ ਗਏ

ਮੇਰੀ ਵੱਡੀ ਭੈਣ ਹਰਸਿਮਰਤ ਕੌਰ ਬਾਦਲ ਉਸ ਕੈਬਨਿਟ ਦਾ ਹਿੱਸਾ ਸਨ ਜਿਸ ਵਿੱਚ ਇਹ ਬਿੱਲ ਪੇਸ਼ ਹੋਏ ਸਨ ਤੇ ਉਸ ਗਠਜੋੜ ਦਾ ਵੀ ਹਿੱਸਾ ਸਨ ਜਿੰਨੇ ਸ਼ੰਸ਼ੇ ਪੁੱਛੇ ਸੀ ਤੇ ਅਸੀਂ ਦੂਰ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਪਨਾ ਤੇ ਤਰਜੀਹ ਕਿਸਾਨ ਹਨ। ਕਿਸਾਨ ਬਾਰੇ ਅਸੀਂ ਕਿਸੇ ਤਰੀਕੇ ਦਾ ਸਮਝੌਤਾ ਬਰਦਾਸ਼ਤ ਨਹੀਂ ਕਰਾਂਗੇ।

ਸਵਾਲ--ਮਾਹਿਰ ਇਹ ਮੰਨਦੇ ਹਨ ਕਿ ਹਿੁਣ ਗਠਜੋੜ ਟੁੱਟ ਗਿਆ ਹੈ ਤੇ ਭਾਜਪਾ ਦਾ ਰਾਹ ਪੱਧਰਾ ਹੋ ਗਿਆ ਹੈ ਕਿ ਤੁਹਾਨੂੰ ਹੁਣ ਪੰਜਾਬ ਵਿਚ ਆਪਣਾ ਵੱਖਰਾ ਫੇਸ ਮਿਲ ਜਾਵੇਗਾ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ

ਅਜੇ ਸਾਡਾ ਕੰਮ ਹੈ ਕਿ ਹਰ ਗ੍ਰਾਮ ਸਭਾ ਵਿੱਚ ਜਾਣਾ, ਕਿਸਾਨ ਨੂੰ ਮਿਲਣਾ, ਹਰ ਖੇਤ ਵਿੱਚ ਜਾ ਕੇ ਚਰਚਾ ਕਰਨੀ। ਕਿਸਾਨ ਨੂੰ ਨਰਿੰਦਰ ਮੋਦੀ ਦਾ ਮੰਤਰ ਸਮਝਾਉਣਾ। ਮੈਂ ਕੈਪਟਨ ਅਮਰਿੰਦਰ ਸਿੰਘ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਕਿਸਾਨ ਦੇ ਕਰਜ਼ਾ ਮਾਫੀ ਦੇ ਨਾਂ ''ਤੇ ਸੱਤਾ ਹਾਸਲ ਕੀਤੀ ਸੀ, ਕਿਸਾਨਾਂ ਦਾ ਕਰਜ਼ਾ ਮਾਫ ਕਰੋ। ਕਿਸਾਨ ਨੂੰ ਰੇਲ ਪਟੜੀ ''ਤੇ ਬਿਠਾਓ, ਉਸ ਦਾ ਕਰਜ਼ਾ ਮਾਫ ਕਰੋ। ਕਿਸਾਨਾਂ ਤੋਂ ਜ਼ਬਰਦਸਤੀ ਧਰਨੇ ਨਾ ਦਿਵਾਓ

‘ਖੇਤੀ ਬਿੱਲਾਂ ਬਾਰੇ ਸਾਡੇ ਨਾਲ ਗੱਲ ਨਹੀਂ ਹੋਈ’

ਸੁਖਬੀਰ ਬਾਦਲ ਨੇ ਕਿਹਾ, “ਜਿਸ ਪਾਰਟੀ ਅਕਾਲੀ ਦਲ ਨੇ ਪੂਰੀ ਜ਼ਿੰਦਗੀ ਕਿਸਾਨੀ ਲਈ ਲਗਾ ਦਿੱਤੀ, ਉਸੇ ਨੂੰ ਖੇਤੀ ਆਰਡੀਨੈਂਸ ਲਿਆਉਣ ਵੇਲੇ ਨਹੀਂ ਪੁੱਛਿਆ ਗਿਆ। ਸਾਨੂੰ ਪੁੱਛਿਆ ਜਾਣਾ ਚਾਹੀਦਾ ਸੀ ਪਰ ਸਾਡੇ ਨਾਲ ਕੋਈ ਗੱਲ ਨਹੀਂ ਹੋਈ।”

“ਫਿਰ ਜਦੋਂ ਕੈਬਨਿਟ ਵਿੱਚ ਇਹ ਆਰਡੀਨੈਂਸ ਲਿਆਂਦੇ ਗਏ ਤਾਂ ਵੀ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਮੰਤਰੀ ਵਜੋਂ ਕਈ ਵਾਰ ਬਿਲਾਂ ਨੂੰ ਕਿਸਾਨਾਂ ਦੀਆਂ ਭਾਵਨਾਵਾਂ ਅਨੁਸਾਰ ਬਦਲਣ ਲਿਆ ਕਿਹਾ ਪਰ ਸਾਡੀ ਗੱਲ ਨਹੀਂ ਮੰਨੀ ਗਈ।”

https://www.youtube.com/watch?v=KGVQ7RnhROA

“ਫਿਰ ਤੁਹਾਨੂੰ ਪਤਾ ਹੈ ਕਿ ਖੇਤੀ ਬਿਲਾਂ ਨੂੰ ਲੋਕ ਸਭਾ ਵਿੱਚ ਲਿਆਂਦਾ ਗਿਆ ਤੇ ਪਾਸ ਕਰਵਾਇਆ ਗਿਆ ਤੇ ਰਾਜ ਸਭਾ ਵਿੱਚ ਵਿੱਚ ਵੀ ਪਾਸ ਕਰਵਾ ਲਿਆ ਗਿਆ।”

“ਸ਼੍ਰੋਮਣੀ ਅਕਾਲੀ ਦਲ ਭਾਵੇਂ ਉਸ ਵੇਲੇ ਸਰਕਾਰ ਦਾ ਹਿੱਸਾ ਸੀ ਪਰ ਉਸੇ ਵੇਲੇ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ। ਉਸੇ ਵੇਲੇ ਮੈਂ ਕਿਹਾ ਸੀ ਕਿ ਅਗਲਾ ਫੈਸਲਾ ਅਸੀਂ ਆਪਣੇ ਵਰਕਰਾਂ ਤੇ ਪੰਜਾਬ ਦੇ ਲੋਕਾਂ ਨੂੰ ਪੁੱਛ ਕੇ ਲਵਾਂਗੇ। ਬੀਤੇ ਦਿਨਾਂ ਵਿੱਚ ਮੈਂ ਆਪਣੇ ਵਰਕਰਾਂ ਤੇ ਪਾਰਟੀ ਦੀ ਲੀਡਰਸ਼ਿਪ ਨਾਲ ਗੱਲ ਕੀਤੀ।”

“ਹੁਣ ਪਾਰਟੀ ਦੀ ਲੀਡਰਸ਼ਿਪ ਨੇ ਫੈਸਲਾ ਲਿਆ ਕਿ ਜਿਸ ਪਾਰਟੀ ਨੇ, ਜਿਸ ਐੱਨਡੀਏ ਨੇ ਇਹ ਕਿਸਾਨ ਵਿਰੋਧੀ ਤੇ ਪੰਜਾਬ ਵਿਰੋਧੀ ਬਿਲ ਲਿਆਏ ਹਨ ਅਸੀਂ ਉਨ੍ਹਾਂ ਦੇ ਨਾਲ ਨਹੀਂ ਰਹਿ ਸਕਦੇ ਹਾਂ।”

ਸੁਖਬੀਰ ਬਾਦਲ ਨੇ ਅੱਗੇ ਕਿਹਾ, “ਅਸੀਂ ਬੇਨਤੀ ਕੀਤੀ ਕਿ ਜੰਮੂ-ਕਸ਼ਮੀਰ ਨਾਲ ਦਾ ਸੂਬਾ ਹੈ ਉੱਥੇ ਪੰਜਾਬੀ ਨੂੰ ਆਫੀਸ਼ੀਅਲ ਭਾਸ਼ਾ ਦਾ ਦਰਜਾ ਮਿਲਣਾ ਚਾਹੀਦਾ ਹੈ। ਪਰ ਉਹ ਸਾਡੀ ਗੱਲ ਨਹੀੰ ਮੰਨੀ ਗਈ।”

ਅਕਾਲੀ ਦਲ ਦੇ ਭਾਜਪਾ ਤੋਂ ਤੋੜ-ਵਿਛੋੜੇ ਕਰਨ ਮਗਰੋਂ ਸਿਆਸੀ ਗਲਿਆਰਿਆਂ ਤੋਂ ਵੀ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਅਕਾਲੀ ਦਲ ਦੇ ਇਸ ਫ਼ੈਸਲੇ ’ਤੇ ਚੁੱਟਕੀ ਲਈ ਹੈ।

ਭਗਵੰਤ ਮਾਨ ਨੇ ਕਿਹਾ, “ਅਬ ਪਛਤਾਏ ਕਿਆ ਹੋਤ ਹੈ ਜਬ ਚਿੜਿਆ ਚੁਗ ਗਈ ਖੇਤ।”

https://twitter.com/BhagwantMann/status/1309924249688133632

‘NDA ਛੱਡਣਾ ਅਕਾਲੀ ਦਲ ਦੀ ਸਿਆਸੀ ਮਜਬੂਰੀ ਸੀ’

ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਵੱਲੋਂ ਭਾਜਪਾ ਦਾ ਸਾਥ ਛੱਡਣ ਨੂੰ ਕੋਈ ਨੈਤਿਕ ਤੌਰ ''ਤੇ ਲਿਆ ਫ਼ੈਸਲਾ ਨਹੀਂ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲਾ ਲੈਣਾ ਅਕਾਲੀ ਦਲ ਦੀ ਸਿਆਸੀ ਮਜਬੂਰੀ ਸੀ।

ਕੈਪਟਨ ਅਮਰਿੰਦਰ ਨੇ ਕਿਹਾ, "ਜਦੋਂ ਭਾਜਪਾ ਨੇ ਅਕਾਲੀਆਂ ਨੂੰ ਕਿਸਾਨਾਂ ਨੂੰ ਸਮਝਾਉਣ ਵਿੱਚ ਨਾਕਾਮ ਰਹਿਣ ਦਾ ਜ਼ਿੰਮੇਵਾਰ ਕਰਾਰ ਦਿੱਤਾ ਤਾਂ ਅਕਾਲੀ ਦਲ ਕੋਲ ਹੋਰ ਕੋਈ ਰਾਹ ਨਹੀਂ ਬੱਚਿਆ ਸੀ।"

ਇਹ ਵੀ ਵੇਖੋ

https://www.youtube.com/watch?v=4gNkfFEdgKc

https://www.youtube.com/watch?v=tlnvlrFNMG4

https://www.youtube.com/watch?v=H3DuUufzrxI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a1bc7fb8-112d-4e1c-9220-e29b3bdc2200'',''assetType'': ''STY'',''pageCounter'': ''punjabi.india.story.54313489.page'',''title'': ''ਅਕਾਲੀ-ਭਾਜਪਾ ਗਠਜੋੜ ਟੁੱਟਿਆ: ਜਿਸ ਨੇ ਜਾਣਾ ਹੈ ਉਹ ਜਾਵੇ, ਅਸੀਂ ਕਿਸਾਨਾਂ ਬਾਰੇ ਕੋਈ ਸਮਝੌਤਾ ਨਹੀਂ ਕਰਾਂਗੇ - ਤਰੁਣ ਚੁੱਘ'',''published'': ''2020-09-27T06:36:25Z'',''updated'': ''2020-09-27T06:36:25Z''});s_bbcws(''track'',''pageView'');

Related News