ਭਾਰਤ ਨੇ ਇਮਰਾਨ ਖ਼ਾਨ ਦੇ ਸੰਯੁਕਤ ਰਾਸ਼ਟਰ ’ਚ ਭਾਸ਼ਣ ’ਤੇ ਕੀ ਜਵਾਬ ਦਿੱਤਾ

Saturday, Sep 26, 2020 - 06:38 PM (IST)

ਭਾਰਤ ਨੇ ਇਮਰਾਨ ਖ਼ਾਨ ਦੇ ਸੰਯੁਕਤ ਰਾਸ਼ਟਰ ’ਚ ਭਾਸ਼ਣ ’ਤੇ ਕੀ ਜਵਾਬ ਦਿੱਤਾ
ਨਰਿੰਦਰ ਮੋਦੀ ਤੇ ਇਮਰਾਨ ਖ਼ਾਨ
Getty Images

ਸੰਯੁਕਤ ਰਾਸ਼ਟਰ ਮਹਾਂਸਭਾ ਦੇ 75ਵੇਂ ਸੈਸ਼ਨ ਦੌਰਾਨ ਭਾਰਤ-ਪਾਕਿਸਤਾਨ ਵਿਚਾਲੇ ਜੰਮੂ-ਕਸ਼ਮੀਰ ਤੇ ਅੱਤਵਾਦ ਦੇ ਮਸਲੇ ''ਤੇ ਇੱਕ ਵਾਰ ਫਿਰ ਵਿਵਾਦ ਹੋ ਗਿਆ ਹੈ।

ਇਮਰਾਨ ਖ਼ਾਨ ਨੇ ਸ਼ੁੱਕਰਵਾਰ ਨੂੰ ਸੈਸ਼ਨ ਨੂੰ ਸੰਬੋਧਿਤ ਕੀਤਾ ਜਿਸ ਮਗਰੋਂ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਨੁਮਾਇੰਦੇ ਨੇ ਇਸ ਬਾਰੇ ਜਵਾਬ ਵੀ ਦਿੱਤਾ।

ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੇ ਪਹਿਲਾਂ ਤੋਂ ਰਿਕਾਰਡ ਕੀਤੇ ਭਾਸ਼ਣ ਵਿੱਚ ਜੰਮੂ-ਕਸ਼ਮੀਰ ਵਿਵਾਦ, ਘੱਟ ਗਿਣਤੀਆਂ ਦੇ ਨਾਲ ਮਾੜੇ ਵਤੀਰੇ ਅਤੇ ਆਰਐੱਸਐੱਸ ਦੇ ਹਿੰਦੁਤਵਾਦੀ ਏਜੰਡੇ ਨੂੰ ਲੈ ਕੇ ਭਾਰਤ ਨੂੰ ਨਿਸ਼ਾਨ ''ਤੇ ਲਿਆ।

ਉਨ੍ਹਾਂ ਨੇ ਭਾਰਤ ''ਤੇ ਕਸ਼ਮੀਰ ਵਿੱਚ ਮਨੁੱਖੀ ਹੱਕਾਂ ਦੀ ਘਾਣ ਤੇ ਫੌਜੀ ਇਸਤੇਮਾਲ ਨੂੰ ਲੈ ਕੇ ਇਲਜ਼ਾਮ ਲਗਾਏ।

ਇਹ ਵੀ ਪੜ੍ਹੋ:

ਇਸ ਤੋਂ ਬਾਅਦ ਭਾਰਤ ਨੇ ਜਵਾਬ ਦੇਣ ਦੇ ਅਧਿਕਾਰ ਦਾ ਇਸਤੇਮਾਲ ਕਰਦੇ ਹੋਏ ਪਾਕਿਸਤਾਨ ਨੂੰ ਜਵਾਬ ਦਿੱਤਾ।

ਭਾਰਤ ਨੇ ਪਾਕਿਸਤਾਨ ''ਤੇ ਅੱਤਵਾਦ ਨੂੰ ਵਧਾਵਾ ਦੇਣ ਦਾ ਇਲਜ਼ਾਮ ਲਗਾਇਆ ਅਤੇ ਆਪਣੇ ਹੀ ਦੇਸ ਵਿੱਚ ਘੱਟ ਗਿਣਤੀਆਂ ਸਹਿਤ ਹੋਰ ਫਿਰਕਿਆਂ ਦੇ ਮੁਸਲਮਾਨਾਂ ਉੱਤੇ ਤਸ਼ੱਦਦ ਕਰਨ ਦਾ ਇਲਜ਼ਾਮ ਲਗਾਇਆ।

ਇਮਰਾਨ ਖ਼ਾਨ ਨੇ ਕਸ਼ਮੀਰ ਦਾ ਮੁੱਦਾ ਚੁੱਕਦੇ ਹੋਏ ਕਿਹਾ, "ਜਦੋਂ ਤੱਕ ਕਿ ਜੰਮੂ-ਕਸ਼ਮੀਰ ਦਾ ਵਿਵਾਦ ਕੌਮਾਂਤਰੀ ਪੱਧਰ ਦੇ ਪ੍ਰਵਾਨਿਤ ਤਰੀਕਿਆਂ ਨਾਲ ਨਹੀਂ ਹੁੰਦਾ ਹੈ, ਉਦੋਂ ਤੱਕ ਦੱਖਣੀ ਏਸ਼ੀਆ ਵਿੱਚ ਸਾਂਤੀ ਸਥਾਪਿਤ ਨਹੀਂ ਹੋ ਸਕਦੀ ਹੈ।"

"ਸੁਰੱਖਿਆ ਪਰਿਸ਼ਦ ਨੂੰ ਇਸ ਖ਼ਤਰਨਾਕ ਵਿਵਾਦ ਨੂੰ ਰੋਕਣਾ ਚਾਹੀਦਾ ਹੈ ਅਤੇ ਆਪਣੇ ਦੀ ਮਤੇ ਨੂੰ ਲਾਗੂ ਕਰਨਾ ਚਾਹੀਦਾ ਹੈ ਜਿਵੇਂ ਕਿ ਪੂਰਬੀ ਤਿਮੋਰ ਵਿੱਚ ਕੀਤਾ ਗਿਆ ਸੀ।

ਇਮਰਾਨ ਖ਼ਾਨ ਦੇ ਇਸ ਬਿਆਨ ਦਾ ਭਾਰਤ ਨੇ ਸਖ਼ਤ ਸ਼ਬਦਾਂ ਵਿੱਚ ਵਿਰੋਧ ਜਤਾਇਆ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਨੁਮਾਇੰਦੇ ਟੀਐੱਸ ਤਿਰੂਮੂਰਤੀ ਨੇ ਪਾਕਿਸਤਾਨ ਦੇ ਬਿਆਨ ਨੂੰ ਇੱਕ ਨਵੀਂ ਸਿਆਸੀ ਗਿਰਾਵਟ ਕਿਹਾ।

ਉਨ੍ਹਾਂ ਨੇ ਇਸ ਨੂੰ ਝੂਠ, ਵਿਅਕਤੀਗਤ ਹਮਲਾ, ਲੜਾਈ ਕਰਵਾਉਣ ਵਾਲਾ ਦੱਸਿਆ। ਉਨ੍ਹਾਂ ਨੇ ਇਸ ਬਿਆਨ ਨੂੰ ਆਪਣੇ ਦੇਸ ਵਿੱਚ ਘੱਟ ਗਿਣਤੀਆਂ ਦੇ ਮਾੜੇ ਹਾਲ, ਸਰਹੱਦ ਪਾਰ ਦੇ ਅੱਤਵਾਦ ਨੂੰ ਲੁਕਾਉਣ ਵਾਲੀ ਕੋਸ਼ਿਸ਼ ਵੀ ਦੱਸਿਆ।

ਇਮਰਾਨ ਖ਼ਾਨ ਦੇ ਭਾਸ਼ਣ ਦੌਰਾਨ ਸੰਯੁਕਤ ਰਾਸ਼ਟਰ ਵਿੱਚ ਭਾਰਤੀ ਮਿਸ਼ਨ ਦੇ ਸਕੱਤਰ ਮਿਜਿਤੋ ਵਿਨਿਤੋ ਸੰਯੁਕਤ ਰਾਸ਼ਟਰ ਮਹਾਸਭਾ ਛੱਡ ਕੇ ਚੱਲੇ ਗਏ ਸਨ।

ਭਾਰਤ ਵੱਲੋਂ ਮਿਜੀਤੋ ਵਿਨੀਤੋ ਨੇ ਕਿਹਾ, "ਕੇਂਦਰ-ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਭਾਰਤ ਦਾ ਹਿੱਸਾ ਹੈ। ਕੇਂਦਰ-ਸ਼ਾਸਿਤ ਵਿੱਚ ਲਿਆਏ ਗਏ ਨਿਯਮ ਪੂਰੇ ਤਰੀਕੇ ਨਾਲ ਭਾਰਤ ਦੇ ਅੰਦਰੂਣੀ ਮਾਮਲੇ ਨਾਲ ਸਬੰਧ ਰੱਖਦੇ ਹਨ।"

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''74b8b361-2e79-481d-96f6-d2272d325a0e'',''assetType'': ''STY'',''pageCounter'': ''punjabi.international.story.54309663.page'',''title'': ''ਭਾਰਤ ਨੇ ਇਮਰਾਨ ਖ਼ਾਨ ਦੇ ਸੰਯੁਕਤ ਰਾਸ਼ਟਰ ’ਚ ਭਾਸ਼ਣ ’ਤੇ ਕੀ ਜਵਾਬ ਦਿੱਤਾ'',''published'': ''2020-09-26T13:04:17Z'',''updated'': ''2020-09-26T13:04:17Z''});s_bbcws(''track'',''pageView'');

Related News