ਕਰਨ ਜੌਹਰ ਨੇ ਆਪਣੀ ''''ਪਾਰਟੀ ਵਿੱਚ ਨਸ਼ੇ'''' ਬਾਰੇ ਦਿੱਤੀ ਇਹ ਸਫ਼ਾਈ - ਪ੍ਰੈੱਸ ਰਿਵੀਊ

09/26/2020 9:08:57 AM

ਕਰਨ ਜੌਹਰ
AFP

ਫ਼ਿਲਮ ਨਿਰਮਾਤਾ ਕਰਨ ਜੌਹਰ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਪਾਰਟੀਆਂ ਵਿੱਚ ਕਦੇ ਡਰੱਗਜ਼ ਦੀ ਵਰਤੋਂ ਨਹੀਂ ਕੀਤੀ ਗਈ।

ਆਪਣੇ ਟਵਿੱਟਰ ਹੈਂਡਲ ਤੋਂ ਜਾਰੀ ਇੱਕ ਬਿਆਨ ਵਿੱਚ ਉਨ੍ਹਾਂ ਨੇ ਕਿਹਾ, "ਕੁਝ ਚੈਨਲਾਂ, ਪ੍ਰਿੰਟ ਅਤੇ ਇਲੈਕਟਰਾਨਿਕ ਮੀਡੀਆ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ''ਤੇ ਇਹ ਫ਼ਰਜ਼ੀ ਖ਼ਬਰ ਚਲਾਈ ਜਾ ਰਹੀ ਹੈ ਕਿ ਮੈਂ 28 ਜੁਲਾਈ 2019 ਨੂੰ ਆਪਣੇ ਘਰ ਜੋ ਪਾਰਟੀ ਦਿੱਤੀ ਸੀ ਉਸ ਵਿੱਚ ਨਸ਼ਾ ਲਿਆ ਗਿਆ ਸੀ।"

ਉਨ੍ਹਾਂ ਨੇ ਕਿਹਾ, "ਮੈਂ 2019 ਵਿੱਚ ਹੀ ਇਹ ਸਾਫ਼ ਕਰ ਦਿੱਤਾ ਸੀ ਕਿ ਇਲਜ਼ਾਮ ਫ਼ਰਜ਼ੀ ਹਨ। ਹੁਣ ਦੋਬਾਰਾ ਚਲਾਏ ਜਾ ਰਹੇ ਬਦਕਿਸਮਤੀ ਵਾਲੇ ਭਰਮਾਊ ਅਭਿਆਨ ਨੂੰ ਦੇਖਦੇ ਹੋਏ ਮੈਂ ਫਿਰ ਕਹਿੰਦਾ ਹਾਂ ਕਿ ਇਹ ਇਲਜ਼ਾਮ ਬੇਬੁਨਿਆਦ ਅਤੇ ਝੂਠੇ ਹਨ। ਉਸ ਪਾਰਟੀ ਵਿੱਚ ਕਿਸੇ ਨਸ਼ੇ ਦੀ ਵਰਤੋਂ ਨਹੀਂ ਕੀਤੀ ਗਈ ਸੀ।"

ਕਰਨ ਜੌਹਰ ਨੇ ਕਿਹਾ ਹੈ ਕਿ ਨਾ ਹੀ ਉਹ ਕਿਸੇ ਨਸ਼ੇ ਦੀ ਵਰਤੋਂ ਕਰਦੇ ਹਨ ਅਤੇ ਨਾ ਹੀ ਇਸ ਤਰ੍ਹਾਂ ਦੇ ਕਿਸੇ ਪਦਾਰਥ ਦੀ ਵਰਤੋਂ ਨੂੰ ਹੱਲਾਸ਼ੇਰੀ ਦਿੰਦੇ ਹਨ।

ਇਹ ਵੀ ਪੜ੍ਹੋ:

ਫ਼ਰਾਂਸ ਵਿੱਚ ਟੀ-ਸ਼ਰਟ ਪਾਉਣ ਕਾਰਨ ਮੁਟਿਆਰ ''ਤੇ ਹਮਲਾ

ਫ਼ਰਾਂਸ ਦੀ ਪੁਲਿਸ ਨੇ ਇੱਕ 21 ਸਾਲਾ ਮੁਟਿਆਰ ਵੱਲੋਂ ਦਿਨ-ਦਿਹਾੜੇ ਕਥਿਤ ਕੁੱਟਮਾਰ ਕੀਤੇ ਜਾਣ ਦੀ ਸ਼ਿਕਾਇਤ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੋਂ ਦੀ ਸਰਕਾਰ ਨੇ ਇਸ ਘਟਨਾ ਨੂੰ "ਬਹੁਤ ਗੰਭੀਰ ਅਤੇ ਨਾਸਵੀਕਾਰਨਯੋਗ" ਦੱਸਿਆ ਹੈ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਫ਼ਰਾਂਸ ਦੇ ਬਲੂ ਅਲਜ਼ਾਸ ਰੇਡੀਓ ਨੂੰ ਇਸ 22 ਸਾਲਾ ਵਿਦਿਆਰਥਣ ਨੇ ਦੱਸਿਆ ਕਿ ਉਹ ਸਟਰਾਸਬਰ ਵਿੱਚ ਆਪਣੇ ਘਰ ਜਾ ਰਹੀ ਸੀ ਜਦੋਂ ਤਿਨ ਜਣੇ ਉਸ ਕੋਲ ਆਏ।

ਖ਼ਬਰ ਏਜੰਸੀ ਏਫ਼ਪੀ ਦੇ ਹਵਾਲੇ ਨਾਲ ਅਖ਼ਬਾਰ ਨੇ ਲਿਖਿਆ ਹੈ ਕਿ ਫਿਰ ਤਿੰਨਾਂ ਵਿੱਚੋਂ ਦੋ ਨੇ ਉਸ ਨੂੰ ਫੜਿਆ ਅਤੇ ਤੀਜੇ ਨੇ ਉਸ ਨੇ ਮੂੰਹ ''ਤੇ ਘਸੁੰਨ ਮਾਰਿਆ ਅਤੇ ਉਸ ਦੀ ਅੱਖ ਸੁਜਾ ਦਿੱਤੀ।

ਇਸ ਤੋਂ ਤੁਰੰਤ ਬਾਅਦ ਉਹ ਉੱਥੋਂ ਖਿਸਕ ਗਏ। ਉਸ ਸਮੇਂ ਉੱਥੇ ਬਹੁਤ ਸਾਰੇ ਲੋਕ ਮੌਜੂਦ ਸਨ ਪਰ ਕੋਈ ਵੀ ਮਦਦ ਲਈ ਅੱਗੇ ਨਹੀਂ ਵਧਿਆ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਚੰਡੀਗੜ੍ਹ ਦੇ ਸਕੂਲ ਦੋ ਸੈਸ਼ਨਾਂ ਵਿੱਚ ਖੁੱਲ੍ਹਣਗੇ

ਵਿਦਿਆਰਥੀ
Getty Images

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਨੌਵੀਂ ਤੋਂ ਉੱਪਰਲੀਆਂ ਜਮਾਤਾਂ ਲਈ ਸਕੂਲ ਖੋਲ੍ਹੇ ਜਾਣ ਦੇ ਇੱਕ ਹਫ਼ਤੇ ਮਗਰੋਂ ਚੰਡੀਗੜ੍ਹ ਪ੍ਰਸ਼ਾਸਨ ਨੇ ਸਮਾਂ ਸਾਰਣੀਆਂ ਵਿੱਚ ਇਕਸਾਰਤਾ ਰੱਖਣ ਲਈ ਸਾਰੇ ਸਰਕਾਰੀ ਸਕੂਲਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ।

ਹਦਾਇਤਾਂ ਮੁਤਾਬਕ ਸਕੂਲ ਸੋਮਵਾਰ ਤੋਂ ਦੋ ਸੈਸ਼ਨਾਂ ਵਿੱਚ ਖੁੱਲ੍ਹਣਗੇ। ਪਹਿਲਾ ਸੈਸ਼ਨ ਬੋਰਡ ਦੀਆਂ ਦਸਵੀਆਂ ਤੇ ਬਾਰਵ੍ਹੀਂ ਕਲਾਸਾਂ ਲਈ ਜਦਕਿ ਦੂਜਾ ਸੈਸ਼ਨ ਨੌਵੀਂ ਅਤੇ ਗਿਆਰਵੀਂ ਜਮਾਤ ਲਈ ਦੁਪਹਿਰ ਬਾਰਾਂ ਵਜੇ ਤੋਂ ਢਾਈ ਵਜੇ ਤੱਕ ਹੋਵੇਗਾ।

ਅਜਿਹਾ ਕੁਝ ਸਕੂਲਾਂ ਵੱਲੋਂ ਵੱਖ-ਵੱਖ ਸਮਿਆਂ ਤੇ ਖੁੱਲ੍ਹਣ ਦੀਆਂ ਰਿਪੋਰਟਾਂ ਤੋਂ ਬਾਅਦ ਕੀਤਾ ਗਿਆ ਹੈ। ਕਈ ਅਧਿਆਪਕਾਂ ਦੀ ਸ਼ਿਕਾਇਤ ਸੀ ਕਿ ਉਨ੍ਹਾਂ ਨੂੰ ਦੂਜੇ ਸਕੂਲਾਂ ਨਾਲੋਂ ਜ਼ਿਆਦਾ ਸਮੇਂ ਲਈ ਕਲਾਸਾਂ ਲੈਣੀਆਂ ਪੈ ਰਹੀਆਂ ਸਨ।

ਹੁਣ ਸਾਰੇ ਸਰਕਾਰੀ ਸਕੂਲ ਸਵੇਰੇ ਸਾਢੇ ਅੱਠ ਵਜੇ ਤੋਂ ਦੁਪਹਿਰ ਢਾਈ ਵਜੇ ਤੱਕ ਖੁੱਲ੍ਹਣਗੇ। ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਸਕੂਲ ਮੁਖੀ ਅਤੇ ਇੰਚਰਾਜ ਰੋਜ਼ਾਨਾ ਸਕੂਲ ਆਉਣਗੇ ਅਤੇ ਸਾਰਾ ਸਮਾਂ ਉੱਥੇ ਰਹਿਣਗੇ।

ਸਕੂਲ ਅੱਧੇ ਅਧਿਆਪਕਾਂ ਨਾਲ ਕੰਮ ਕਰਨਗੇ ਅਤੇ ਸਮਾਂਸਾਰਣੀਆਂ ਇਸ ਹਿਸਾਬ ਨਾਲ ਤਿਆਰ ਕੀਤੀਆਂ ਜਾਣਗੀਆਂ ਕਿ ਅਧਿਆਪਕ ਬਦਲਵੇਂ ਦਿਨ ਸਕੂਲ ਆਉਣ।

ਕੋਰੋਨਾਵਾਇਰਸ
BBC

ਅਨਿਲ ਅੰਬਾਨੀ ਨੇ ਕਿਹਾ ‘ਵਕੀਲ ਦੀ ਫ਼ੀਸ ਚੁਕਾਉਣ ਲਈ ਸਾਰੇ ਗਹਿਣੇ ਵੇਚੇ’

ਕਰਜ਼ੇ ਵਿੱਚ ਫ਼ਸੇ ਹੋਏ ਅਨਿਲ ਅੰਬਾਨੀ ਨੇ ਲੰਡਨ ਦੀ ਇੱਕ ਅਦਾਲਤ ਨੂੰ ਦੱਸਿਆ ਹੈ ਕਿ ਇਨ੍ਹੀਂ ਦਿਨੀਂ ਇੱਕ ਬੇਹੱਦ ਆਮ ਜ਼ਿੰਦਗੀ ਜਿਉਂ ਰਹੇ ਹਨ, ਉਨ੍ਹਾਂ ਕੋਲ ਸਿਰਫ਼ ਇੱਕ ਕਾਰ ਬਚੀ ਹੈ ਅਤੇ ਆਪਣੇ ਵਕੀਲ ਦੀ ਫ਼ੀਸ ਚੁਕਾਉਣ ਲਈ ਉਨ੍ਹਾਂ ਨੂੰ ਗਹਿਣੇ ਵੇਚਣੇ ਪਏ ਹਨ।

ਦਿ ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਜਨਵਰੀ ਅਤੇ ਜੂਨ 2020 ਦੌਰਾਨ ਉਨ੍ਹਾਂ ਨੇ ਗਹਿਣਿਆਂ ਵੱਟੇ 9.9 ਕਰੋੜ ਹਾਸਲ ਕੀਤੇ ਹਨ ਅਤੇ ਹੁਣ ਉਨ੍ਹਾਂ ਕੋਲ ਅਜਿਹੀ ਕੋਈ ਚੀਜ਼ ਨਹੀਂ ਹੈ ਜਿਸ ਦੀ ਕੋਈ ਕੀਮਤ ਹੋਵੇ।

ਕਾਰਾਂ ਬਾਰੇ ਪੁੱਛੇ ਜਾਣ ''ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਕਦੇ ਵੀ ਰੌਲਸ ਰੌਇਸ ਨਹੀਂ ਰਹੀ ਅਤੇ ਉਹ ਹਮੇਸ਼ਾ ਇੱਕੋ ਹੀ ਕਾਰ ਚਲਾਉਂਦੇ ਹਨ।

ਬ੍ਰਿਟੇਨ ਦੇ ਹਾਈ ਕੋਰਟ ਨੇ 22 ਮਈ 2020 ਨੂੰ ਇੱਕ ਹੁਕਮ ਵਿੱਚ ਅੰਬਾਨੀ ਨੂੰ ਕਿਹਾ ਸੀ ਕਿ ਉਹ ਚੀਨ ਦੇ ਬੈਂਕਾਂ ਦਾ 5281 ਕਰੋੜ ਦਾ ਕਰਜ਼ 12 ਜੂਨ ਤੱਕ ਚੁਕਾਉਣ।

ਇਹ ਵੀ ਪੜ੍ਹੋ:

ਵੀਡੀਓ: Kanwar Grewal ਤੇ Gippy Grewal ਦੀਆਂ ਸਰਕਾਰ ਨੂੰ ਖ਼ਰੀਆਂ-ਖ਼ਰੀਆਂ

https://www.youtube.com/watch?v=MBOWhhgqxGY

ਵੀਡੀਓ: ਜਦੋਂ ਖੇਤੀ ਬਿਲਾਂ ''ਤੇ ਸਫ਼ਾਈ ਦੇਣ ਗਏ BJP ਆਗੂਆਂ ਨੂੰ ਝੱਲਣਾ ਪਿਆ ਕਿਸਾਨਾਂ ਦਾ ਗੁੱਸਾ

https://www.youtube.com/watch?v=pjzJT4s7TOQ

ਵੀਡੀਓ: ਕਿਸਾਨਾਂ ਦੇ ਹੱਕ ਵਿੱਚ ਬੱਬੂ ਮਾਨ ਨੇ ਕੀ ਕਿਹਾ

https://www.youtube.com/watch?v=buzIQYR9Xm4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''90b002fd-dbb7-45d2-9f9d-663098fc14aa'',''assetType'': ''STY'',''pageCounter'': ''punjabi.india.story.54306121.page'',''title'': ''ਕਰਨ ਜੌਹਰ ਨੇ ਆਪਣੀ \''ਪਾਰਟੀ ਵਿੱਚ ਨਸ਼ੇ\'' ਬਾਰੇ ਦਿੱਤੀ ਇਹ ਸਫ਼ਾਈ - ਪ੍ਰੈੱਸ ਰਿਵੀਊ'',''published'': ''2020-09-26T03:28:15Z'',''updated'': ''2020-09-26T03:28:15Z''});s_bbcws(''track'',''pageView'');

Related News