ਪੰਜਾਬ ਬੰਦ ਤੋਂ ਬਾਅਦ ਪੰਜਾਬੀ ਕਿਸਾਨਾਂ ਦਾ ਸੰਘਰਸ਼ ਕਿੱਧਰ ਨੂੰ ਜਾਵੇਗਾ ਬੀਬੀਸੀ ਦੀ ਗਰਾਊਂਡ ਰਿਪੋਰਟ -5 ਅਹਿਮ ਖ਼ਬਰਾਂ

09/26/2020 7:23:57 AM

ਕਿਸਾਨ ਅੰਦੋਲਨ
Getty Images
ਸ਼ੁੱਕਰਵਾਰ ਦੇ ਅੰਦੋਲਨ ਵਿੱਚ ਕਿਸਾਨ ਜਥੇਬੰਦੀਆਂ ਦੇ ਨਾਲ ਹੋਰ ਵੀ ਜਥੇਬੰਦੀਆਂ ਸ਼ਾਮਲ ਸਨ

"ਅਸੀਂ ਹੁਣ ਰੁਕਦੇ ਨਹੀਂ ਭਾਵੇਂ ਕੁਝ ਵੀ ਹੋ ਜਾਵੇ ਅਸੀਂ ਖੇਤੀਬਾੜੀ ਵਾਲੇ ਨਵੇਂ ਕਾਨੂੰਨਾਂ ਨੂੰ ਵਾਪਸ ਕਰਵਾ ਕੇ ਹੱਟਾਂਗੇ।"

"ਜਿਵੇਂ ਕੇਂਦਰ ਸਰਕਾਰ ਚੱਲੇਗੀ ਅਸੀਂ ਵੀ ਉਸੀ ਤਰੀਕੇ ਨਾਲ ਚੱਲਾਂਗੇ। ਸਾਡੇ ਨਾਲ ਮੋਦੀ ਅਤੇ ਕੈਪਟਨ ਦੋਹਾਂ ਨੇ ਵਾਅਦੇ ਕੀਤੇ ਸਨ ਪਰ ਇਹ ਵਾਅਦੇ ਵਫ਼ਾ ਨਹੀਂ ਹੋਏ। ਕੈਪਟਨ ਆਖਦੇ ਸੀ ਸਾਰੇ ਕਰਜ਼ੇ ਮੁਆਫ਼ ਹੋ ਜਾਣਗੇ ਉਹ ਨਹੀਂ ਹੋਏ ਹੁਣ ਮੋਦੀ ਆਖਦਾ ਹੈ ਕਿ ਫ਼ਸਲਾਂ ਦੇ ਭਾਅ ਵੱਧ ਜਾਣਗੇ ਪਰ ਹੁਣ ਅਸੀਂ ਇਹਨਾਂ ਲਾਰਿਆਂ ਵਿੱਚ ਨਹੀਂ ਆਵਾਂਗੇ।"

ਇਹ ਸ਼ਬਦ ਹਨ ਜ਼ਿਲ੍ਹਾ ਸੰਗਰੂਰ ਦੇ ਪਿੰਡ ਕਣਕਵਾਲ ਦੀ ਬਲਜੀਤ ਕੌਰ ਦੇ। ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਲੋਕਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕਿਸਾਨਾਂ ਦੇ ਸੰਘਰਸ਼ ਦਾ ਭਵਿੱਖ ਤੇ ਰੁਖ਼ ਕੀ ਹੋਵੇਗਾ।

ਗਰਾਊਂਡ ਰਿਪੋਰਟ ਰਿਪੋਰਟ ਪੜ੍ਹਨ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ:

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਕਿਵੇਂ ਰਿਹਾ ਪੰਜਾਬ ਬੰਦ ਅਤੇ ਸ਼ੁੱਕਰਵਾਰ ਦਾ ਦਿਨ?

ਸ਼ੁੱਕਰਵਾਰ ਨੂੰ ਪੂਰੇ ਪੰਜਾਬ ਵਿੱਚ ਖੇਤੀ ਬਿਲਾਂ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਵਜੋਂ ਕਈ ਥਾਂਵਾਂ ''ਤੇ ਪ੍ਰਦਰਸ਼ਨ ਹੋਏ।

ਅਕਾਲੀ ਦਲ ਨੇ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਟਰੈਕਟਰ ਰੈਲੀ ਕੱਢੀ ਅਤੇ ਕੇਂਦਰ ਚੰਡੀਗੜ੍ਹ ਅਤੇ ਦਿੱਲੀ ਦੇ ਤਖ਼ਤ ਹਿਲਾਉਣ ਦੀ ਗੱਲ ਆਖੀ।

ਕਿਸਾਨਾਂ ਦੇ ਇਸ ਵਿਰੋਧ ਵਿੱਚ ਪੰਜਾਬੀ ਕਲਾਕਾਰਾਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਕਈ ਕਲਾਕਾਰ ਵੱਖੋ-ਵੱਖ ਥਾਵਾਂ ''ਤੇ ਇਨ੍ਹਾਂ ਮੁਜ਼ਾਹਰਿਆਂ ਵਿੱਚ ਸ਼ਾਮਲ ਹੋਣ ਪਹੁੰਚੇ। ਜਿਨ੍ਹਾਂ ਵਿੱਚੋਂ ਪ੍ਰਮੁੱਖ ਸਨ- ਹਰਭਜਨ ਮਾਨ, ਬੱਬੂ ਮਾਨ, ਰਣਜੀਤ ਬਾਵਾ।

ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਫੈਜ਼ਬਾਦ, ਬਾਰਾਬੰਕੀ ''ਚ ਕਿਸਾਨਾਂ ਨੇ ਹਾਈਵੇ ਰੋਕਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਪਰਾਲੀ ਸਾੜ ਕੇ ਅਤੇ ਕੇਂਦਰ ਸਰਕਾਰ ਦੇ ਖ਼ਿਲਾਫ਼ ਨਾਰੇਬਾਜੀ ਕਰਕੇ ਬਿੱਲਾਂ ਦਾ ਵਿਰੋਧ ਕੀਤਾ।

ਸ਼ੁੱਕਰਵਾਰ ਦੀਆਂ ਵੱਡੀਆਂ ਸਰਗਰਮੀਆਂ ਜਾਣਨ ਲਈ ਇੱਥੇ ਕਲਿਕ ਕਰ ਕੇ ਬੀਬੀਸੀ ਪੰਜਾਬੀ ਦੇ ਲਾਈਵ ਪੇਜ ਉੱਪਰ ਆਓ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਕਿਮ ਜੋਂਗ ਉਨ ਨੂੰ ਦੱਖਣੀ ਕੋਰੀਆ ਤੋਂ ਮਾਫ਼ੀ ਕਿਉਂ ਮੰਗਣੀ ਪਈ

ਕਿਮ ਯੌਂਗ ਉਨ
Reuters
ਪਤਾ ਲੱਗਾ ਹੈ ਕਿ ਉੱਤਰੀ ਕੋਰੀਆ ਦੀ ਕੋਰੋਨਾਵਾਇਰਸ ਕਰਕੇ ਦੇਸ਼ ਵਿੱਚ ਦਖ਼ਲ ਤੋਂ ਰੋਕਣ ਲਈ "ਸ਼ੂਟ-ਟੂ-ਕਿਲ" ਦੀ ਨੀਤੀ ਵੀ ਲਾਗੂ ਹੈ।

ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਮੁਤਾਬਕ, ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਨੇ ਦੱਖਣੀ ਕੋਰੀਆਈ ਅਧਿਕਾਰੀ ਦੇ ਕਤਲ ਲਈ ਇੱਕ ਨਿੱਜੀ ਮੁਆਫ਼ੀਨਾਮਾ ਜਾਰੀ ਕੀਤਾ ਹੈ।

ਉੱਤਰੀ ਕੋਰੀਆ ਦੇ ਇਤਿਹਾਸ ਵਿੱਚ ਇਸ ਮੁਆਫ਼ੀ ਨੂੰ ਦੁਰਲੱਭ ਮੰਨਿਆ ਜਾ ਰਿਹਾ ਹੈ।

ਕਿਮ ਜੋਂਗ ਉਨ ਨੇ ਕਥਿਤ ਤੌਰ ''ਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਨੂੰ ਕਿਹਾ ਹੈ ਕਿ ਇੰਨਾ ''ਸ਼ਰਮਾਨਕ ਕਾਰਾ'' ਨਹੀਂ ਵਾਪਰਨਾ ਚਾਹੀਦਾ ਸੀ।

ਦੱਖਣੀ ਕੋਰੀਆ ਨੇ ਕਿਹਾ ਹੈ ਫੌਜੀਆਂ ਨੂੰ ਉੱਤਰ ਵੱਲ ਪੈਂਦੀ ਨਦੀ ਵਿੱਚ 47 ਸਾਲਾ ਆਦਮੀ ਦੀ ਤੈਰਦੀ ਹੋਈ ਲਾਸ਼ ਮਿਲੀ ਸੀ।

ਪਿਛਲੇ ਇੱਕ ਦਹਾਕੇ ਦੌਰਾਨ ਉੱਤਰ ਕੋਰੀਆਈ ਫੌਜ ਵੱਲੋਂ ਦੱਖਣੀ ਕੋਰੀਆ ਦੇ ਕਿਸੇ ਨਾਗਰਿਕ ਦੇ ਕਤਲ ਦਾ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਜਿਸ ਨਾਲ ਦੱਖਣੀ ਕੋਰੀਆ ਵਿੱਚ ਨਾਰਾਜ਼ਗੀ ਦੀ ਲਹਿਰ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਕੋਰੋਨਾਵਾਇਰਸ
BBC

ਕਿਸਾਨਾਂ ਦਾ ਸੰਘਰਸ਼ ਅਕਾਲੀ ਦਲ ਤੇ ਬਾਦਲਾਂ ਦੀ ਹੋਂਦ ਦੀ ਲੜਾਈ ਬਣ ਗਿਆ ਹੈ?

ਕੀ ਹਰਸਿਮਰਤ ਬਾਦਲ ਦੇ ਕੇਂਦਰੀ ਮੰਤਰੀ ਵੱਜੋਂ ਅਸਤੀਫ਼ੇ ਨੇ ਅਕਾਲੀ ਦਲ ਨੂੰ ਸੂਬੇ ਦੇ ਸਿਆਸੀ ਗਲਿਆਰੇ ਵਿੱਚ ਵਾਪਸੀ ਕਰਨ ਦਾ ਮੌਕਾ ਦੇ ਦਿੱਤਾ ਹੈ?

ਜਾਂ ਫੇਰ ਉਹ ਇਸ ਬਾਜ਼ੀ ਵਿੱਚ ਬਹੁਤ ਪਿੱਛੇ ਰਹਿ ਚੁੱਕੇ ਹਨ?

ਖੇਤੀ ਦੇ ਨਵੇਂ ਬਿਲਾਂ ਉੱਤੇ ਪੰਜਾਬ ਦੀਆਂ ਜ਼ਿਆਦਾਤਰ ਰਾਜਨੀਤਿਕ ਪਾਰਟੀਆਂ ਇੱਕ ਪਾਸੇ ਹੋ ਗਈਆਂ ਹਨ ਯਾਨਿ ਕਿ ਇਹਨਾਂ ਬਿੱਲਾਂ ਦੇ ਵਿਰੋਧ ''ਚ, ਹਰਸਿਮਰਤ ਬਾਦਲ ਨੇ ਤਾਂ ਅਸਤੀਫ਼ਾ ਦਿੱਤਾ ਹੀ ਹੈ ਨਵਜੋਤ ਸਿੱਧੂ ਸਮੇਤ ਕਈ ਆਗੂ ਸੜਕਾਂ ''ਤੇ ਕਿਸਾਨਾਂ ਨਾਲ ਪ੍ਰਦਰਸ਼ਨ ਕਰ ਰਹੇ ਹਨ।

ਸੂਬੇ ਦੀ ਰਾਜਨੀਤੀ ਇਸ ਵੇਲੇ ਕਿਸਾਨੀ ਦੇ ਆਲ਼ੇ ਦੁਆਲੇ ਘੁੰਮ ਰਹੀ ਹੈ, ਪਹਿਲਾਂ ਜਾਣਦੇ ਹਾਂ ਕਿ ਕਿਹੜੀ ਪਾਰਟੀ ਕਿਥੇ ਖੜੀ ਹੈ ਤੇ ਅੱਗੇ ਕੀ ਕਰ ਸਕਦੀ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਖੇਤੀ ਬਿਲਾਂ ਦੇ ਵਿਰੋਧ ਵਿੱਚ ਕਿਸਾਨ ਸੜਕਾਂ ''ਤੇ ਪਰ ਸਿਆਸਤਦਾਨ ਜ਼ਮੀਨ ਤਲਾਸ਼ ਰਹੇ

ਪੰਜਾਬ ਦੀਆਂ ਸਿਆਸੀ ਧਿਰਾਂ ਕਿਸਾਨਾਂ ਦੇ ਸਕੇ ਹੋਣ ਦੇ ਦਾਅਵੇ ਤਾਂ ਕਰ ਰਹੀਆਂ ਹਨ ਪਰ ਇਸ ਸੰਘਰਸ਼ ਵਿੱਚ ਉਨ੍ਹਾਂ ਦੇ ਨਿੱਜੀ ਮੁਫ਼ਾਦ ਕੀ ਹਨ।

ਕਿਸਾਨ ਅੰਦੋਲਨ ਵਿੱਚ ਸਿਆਸੀ ਧਿਰਾਂ ਦੇ ਆਪੋ-ਆਪਣੇ ਦਾਅ ਹਨ। ਜੇ ਉਹ ਇੱਥੇ ਨਜ਼ਰ ਨਾ ਆਈਆਂ ਤਾਂ ਸ਼ਾਇਦ ਸਿਆਸੀ ਪਿੜ ਵਿੱਚੋਂ ਵੀ ਬਾਹਰ ਹੋ ਜਾਣਗੀਆਂ।

ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਮਾਹਰਾਂ ਨਾਲ ਗੱਲਬਾਤ ਕਰ ਕੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਅਜੋਕੀ ਸਥਿਤੀ ਵਿੱਚ ਪੰਜਾਬ ਦੀਆਂ ਸਿਆਸੀ ਧਿਰਾਂ ਦੀਆਂ ਕੀ ਮਜਬੂਰੀਆਂ ਹਨ ਤੇ ਕੀ ਹਨ ਉਨ੍ਹਾਂ ਦੇ ਨਿੱਜੀ ਮੁਫ਼ਾਦ।

ਵੀਡੀਓ ਦੇਖਣ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ:

ਵੀਡੀਓ: Kanwar Grewal ਤੇ Gippy Grewal ਦੀਆਂ ਸਰਕਾਰ ਨੂੰ ਖ਼ਰੀਆਂ-ਖ਼ਰੀਆਂ

https://www.youtube.com/watch?v=MBOWhhgqxGY

ਵੀਡੀਓ: ਜਦੋਂ ਖੇਤੀ ਬਿਲਾਂ ''ਤੇ ਸਫ਼ਾਈ ਦੇਣ ਗਏ BJP ਆਗੂਆਂ ਨੂੰ ਝੱਲਣਾ ਪਿਆ ਕਿਸਾਨਾਂ ਦਾ ਗੁੱਸਾ

https://www.youtube.com/watch?v=pjzJT4s7TOQ

ਵੀਡੀਓ: ਕਿਸਾਨਾਂ ਦੇ ਹੱਕ ਵਿੱਚ ਬੱਬੂ ਮਾਨ ਨੇ ਕੀ ਕਿਹਾ

https://www.youtube.com/watch?v=buzIQYR9Xm4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''762a66fc-b886-4a64-86cd-f644a12b983b'',''assetType'': ''STY'',''pageCounter'': ''punjabi.india.story.54306076.page'',''title'': ''ਪੰਜਾਬ ਬੰਦ ਤੋਂ ਬਾਅਦ ਪੰਜਾਬੀ ਕਿਸਾਨਾਂ ਦਾ ਸੰਘਰਸ਼ ਕਿੱਧਰ ਨੂੰ ਜਾਵੇਗਾ ਬੀਬੀਸੀ ਦੀ ਗਰਾਊਂਡ ਰਿਪੋਰਟ -5 ਅਹਿਮ ਖ਼ਬਰਾਂ'',''published'': ''2020-09-26T01:44:03Z'',''updated'': ''2020-09-26T01:44:03Z''});s_bbcws(''track'',''pageView'');

Related News