ਅਕਾਲੀ ਦਲ ਦੇ ਸਟੈਂਡ ਬਾਰੇ ਸੁਖਬੀਰ ਨੇ ਕਿਹਾ, ‘ਅਕਾਲੀਆਂ ਕੋਲ ਤਾਂ ਬੈਕ ਗੇਅਰ ਹੈ ਹੀ ਨਹੀਂ’ - 5 ਅਹਿਮ ਖ਼ਬਰਾਂ
Friday, Sep 25, 2020 - 06:53 AM (IST)


ਬੁੱਧਵਾਰ ਨੂੰ ਜਿੱਥੇ ਕਿਸਾਨਾਂ ਵੱਲੋਂ ਵੱਖ-ਵੱਖ ਥਾਂਵਾਂ ਉੱਤੇ ਰੇਲ ਰੋਕੋ ਅੰਦੋਲਨ ਕੀਤਾ ਗਿਆ ਤਾਂ ਦੂਜੇ ਪਾਸੇ ਸੂਬੇ ਦੇ ਖਜ਼ਾਨਾ ਮੰਤਰੀ ਨੇ ਪੂਰੇ ਸੂਬੇ ਵਿੱਚ ਏਪੀਐੱਮਸੀ ਐੇਕਟ ਲਾਗੂ ਕਰਨ ਦੀ ਗੱਲ ਕਹੀ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਦਮਦਮਾ ਸਾਹਿਬ, ਤਲਵੰਡੀ ਸਾਬੋ ਨਤਮਸਤਕ ਹੋਣ ਲਈ ਪਹੁੰਚੇ।
ਉਨ੍ਹਾਂ ਨੇ ਕਿਹਾ, "ਹੁਣ ਕਹਿੰਦੇ ਨੇ ਅਕਾਲੀਆਂ ਨੇ ਯੂ-ਟਰਨ ਲੈ ਲਿਆ, ਜਾਖੜ ਸਾਬ੍ਹ ਅਕਾਲੀਆਂ ਕੋਲ ਤਾਂ ਬੈਕ ਗੇਅਰ ਹੈ ਹੀ ਨਹੀਂ।"
ਇਹ ਵੀ ਪੜ੍ਹੋ:
- ਦੀਪਿਕਾ ਪਾਦੂਕੋਣ ਦੀ ਵ੍ਹਟਸਐਪ ਚੈਟ ਬਾਹਰ ਕਿਵੇਂ ਆਈ ਹੋਵੇਗੀ
- ਤੁਹਾਡਾ ਸੈਨੇਟਾਈਜ਼ਰ ਨਕਲੀ ਤਾਂ ਨਹੀਂ? ਇਸ ਤਰ੍ਹਾਂ ਕਰੋ ਪਰਖ
- ਦਿੱਲੀ ਦੰਗੇ : ਕਪਿਲ ਮਿਸ਼ਰਾ ਖਿਲਾਫ਼ ਦੋ ਸ਼ਿਕਾਇਤਾਂ, ਪਰ ਕੋਈ FIR ਦਰਜ ਨਾ ਹੋਣ ’ਤੇ ਪੁਲਿਸ ਕੀ ਤਰਕ ਦਿੰਦੀ- BBC Special
"ਐਕਟ ਜਦੋਂ ਕੈਬਨਿਟ ''ਚ ਲਿਆਂਦਾ ਤਾਂ ਪਹਿਲਾਂ ਵੀ ਨਹੀਂ ਦੱਸਿਆ ਕਿ ਕੈਬਨਿਟ ''ਚ ਲੈ ਕੇ ਆ ਰਹੇ ਹਨ, ਜਦੋਂ ਲਿਆ ਕੇ ਮੇਜ ''ਤੇ ਰੱਖਿਆ ਤਾਂ ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਅਤੇ ਸਾਰੇ ਕੈਬਨਿਟ ਮੰਤਰੀਆਂ ਨੂੰ ਕਿਹਾ ਕਿ ਇਹ ਤੁਸੀਂ ਕੈਬਨਿਟ ''ਚ ਨਾ ਪਾਸ ਕਰੋ, ਕਿਉਂਕਿ ਇਸ ''ਚ ਕਈ ਚੀਜ਼ਾਂ ਨੇ ਜੋ ਕਿਸਾਨਾਂ ਦੇ ਹੱਕ ''ਚ ਨਹੀਂ ਹਨ।"
"ਜਦੋਂ ਬਿੱਲ ਪਹਿਲੀ ਵਾਰ ਪਾਰਲੀਮੈਂਟ ਵਿੱਚ ਆਇਆ ਤਾਂ ਮੈਂ ਹੀ ਸੀ ਜਿਸ ਨੇ ਵਿਰੋਧ ''ਚ ਵੋਟ ਪਾਈ, ਸਾਰੇ ਕਾਂਗਰਸੀ ਅਤੇ ਭਗਵੰਤ ਵਾਕਆਊਟ ਕਰ ਗਏ ਸੀ।"
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਦਿੱਲੀ ਦੰਗੇ : ਕਪਿਲ ਮਿਸ਼ਰਾ ਖਿਲਾਫ਼ FIR ਦਰਜ ਨਾ ਹੋਣ ''ਤੇ ਪੁਲਿਸ ਕੀ ਤਰਕ ਦਿੰਦੀ
23 ਫ਼ਰਵਰੀ, 2020 ਦੀ ਦੁਪਹਿਰ, ਜਾਫ਼ਰਾਬਾਦ-ਮੌਜਪੁਰ ਸਰਹੱਦ ''ਤੇ ਭਾਜਪਾ ਨੇਤਾ ਅਤੇ ਵਿਧਾਨ ਸਭਾ ਚੋਣ ਵਿੱਚ ਮਾਡਲ ਟਾਊਨ ਸੀਟ ਤੋਂ ਉਮੀਦਵਾਰ ਰਹੇ ਕਪਿਲ ਮਿਸ਼ਰਾ ਪਹੁੰਚਦੇ ਹਨ। ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਦੇ ਅਣਗਿਣਤ ਸਮਰਥਕ ਅਤੇ ਲੋਕਾਂ ਦੀ ਭੀੜ ਜਮਾਂ ਰਹਿੰਦੀ ਹੈ, ''ਜੈ ਸ਼੍ਰੀ ਰਾਮ ਦੇ ਨਾਅਰੇ'' ਗੂੰਜਦੇ ਹਨ।
ਕਪਿਲ ਮਿਸ਼ਰਾ ਲੋਕਾਂ ਨੂੰ ਸੰਬੋਧਨ ਕਰਦੇ ਹਨ, ''''ਡੀਸੀਪੀ ਸਾਹਬ ਸਾਡੇ ਸਾਹਮਣੇ ਖੜ੍ਹੇ ਹਨ। ਮੈਂ ਤੁਹਾਡੇ ਸਭ ਦੇ ਬਿਹਾਫ ''ਤੇ (ਤੁਹਾਡੇ ਸਾਰਿਆਂ ਵੱਲੋਂ) ਕਹਿ ਰਿਹਾ ਹਾਂ, ਟਰੰਪ ਦੇ ਜਾਣ ਤੱਕ ਤਾਂ ਅਸੀਂ ਸ਼ਾਂਤੀ ਨਾਲ ਜਾ ਰਹੇ ਹਾਂ, ਪਰ ਉਸਦੇ ਬਾਅਦ ਅਸੀਂ ਤੁਹਾਡੀ ਵੀ ਨਹੀਂ ਸੁਣਾਂਗੇ।"
"ਜੇਕਰ ਰਸਤੇ ਖਾਲੀ ਨਹੀਂ ਹੋਏ ਤਾਂ ਟਰੰਪ ਦੇ ਜਾਣ ਤੱਕ ਤੁਸੀਂ (ਪੁਲਿਸ) ਜਾਫ਼ਰਾਬਾਦ ਅਦੇ ਚਾਂਦਬਾਗ ਖਾਲੀ ਕਰਵਾ ਲਓ, ਅਜਿਹੀ ਤੁਹਾਨੂੰ ਬੇਨਤੀ ਹੈ, ਨਹੀਂ ਤਾਂ ਉਸ ਦੇ ਬਾਅਦ ਸਾਨੂੰ ਰੋਡ ''ਤੇ ਆਉਣਾ ਪਵੇਗਾ।''''
ਜਦੋਂ ਕਪਿਲ ਮਿਸ਼ਰਾ ਤਿੰਨ ਦਿਨ ਦਾ ਅਲਟੀਮੇਟਮ ਦਿੰਦੇ ਹਨ ਅਤੇ ਪੁਲਿਸ ਦੀ ਵੀ ਨਾ ਸੁਣਨ ਦੀ ਗੱਲ ਕਰ ਰਹੇ ਸਨ ਤਾਂ ਉਨ੍ਹਾਂ ਦੇ ਲਾਗੇ ਹੀ ਉੱਤਰ ਪੂਰਬੀ ਦਿੱਲੀ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ (ਡੀਸੀਪੀ) ਵੇਦ ਪ੍ਰਕਾਸ਼ ਸ਼ੌਰਿਆ ਮੌਜੂਦ ਸਨ, ਪਰ ਕਪਿਲ ਮਿਸ਼ਰਾ ਨੇ ਇਸ ਸਪੀਚ ਨੂੰ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਦੀਪਿਕਾ ਪਾਦੂਕੋਣ ਦੀ ਵ੍ਹਟਸਐਪ ਚੈਟ ਬਾਹਰ ਕਿਵੇਂ ਆਈ ਹੋਵੇਗੀ

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਜਾਂਚ ਹੁਣ ਬਾਲੀਵੁੱਡ ਵਿੱਚ ਡਰੱਗਸ ਜੀ ਜਾਂਚ ਤੱਕ ਜਾ ਪਹੁੰਚੀ ਹੈ ਅਤੇ ਇਸ ਪੂਰੇ ਮਾਮਲੇ ਵਿੱਚ ਕੇਸ ਨਾਲ ਸਬੰਧਿਤ ਲੋਕਾਂ ਦੀ ਵ੍ਹਟਸਐੱਪ ਚੈਟ ਵੀ ਮੀਡੀਆ ਵਿੱਚ ਲੀਕ ਹੋਈ।
ਹਾਲ ਹੀ ਵਿੱਚ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਇੱਕ ਵ੍ਹਟਸਐੱਪ ਚੈਟ ਵੀ ਮੀਡੀਆ ਵਿੱਚ ਦਿਖਾਈ ਜਾ ਰਹੀ ਹੈ, ਜਿੱਥੇ ਕਥਿਤ ਤੌਰ ''ਤੇ ਉਹ ਕਿਸੇ ਤੋਂ ਡਰੱਗਸ ਮੰਗਦੀ ਨਜ਼ਰ ਆ ਰਹੀ ਹੈ।
ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਇਹ ਚੈਟ ਕੁਝ ਸਾਲ ਪੁਰਾਣੀ ਹੈ ਜੋ ਡਿਲੀਟ ਹੋ ਗਈ ਸੀ, ਪਰ ਜਾਂਚ ਏਜੰਸੀਆਂ ਨੇ ਉਸ ਨੂੰ ਹਾਸਿਲ ਕਰ ਲਿਆ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
- ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
- ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ
- ਕੋਰੋਨਾਵਾਇਰਸ ਨਾਲ ਜੁੜੀਆਂ ਬੀਬੀਸੀ ਪੰਜਾਬੀ ਦੀਆਂ ਸਾਰੀਆਂ ਖ਼ਬਰਾ ਇੱਥੇ ਪੜ੍ਹੋ ਅਤੇ ਵੀਡੀਓ ਦੇਖੋ
ਕੋਰੋਨਾਵਾਇਰਸ: ਤੁਹਾਡਾ ਸੈਨੇਟਾਈਜ਼ਰ ਨਕਲੀ ਤਾਂ ਨਹੀਂ? ਇਸ ਤਰ੍ਹਾਂ ਕਰੋ ਪਰਖ
ਕੰਜ਼ਿਊਮਰ ਗਾਈਡੈਂਸ ਸੁਸਾਇਟੀ ਆਫ ਇੰਡੀਆ ਨੇ ਐਲਾਨ ਕੀਤਾ ਹੈ ਕਿ ਮੁੰਬਈ ਸਣੇ ਪੂਰੇ ਮਹਾਰਾਸ਼ਟ ਵਿੱਚ ਵਰਤੇ ਜਾ ਰਹੇ ਸੈਨੀਟਾਈਜ਼ਰ ਘਟੀਆ ਕੁਆਲਿਟੀ ਦੇ ਹਨ।
ਸੁਸਾਇਟੀ ਨੇ ਦੇਖਿਆ ਹੈ ਕਿ ਬਾਜ਼ਾਰ ਵਿੱਚ ਕੁਝ ਸਿਰਫ਼ ਮੁਨਾਫ਼ਾ ਕਮਾਉਣ ਲਈ ਆਏ ਹਨ ਅਤੇ ਉਨ੍ਹਾਂ ਦੇ ਉਤਪਾਦਾਂ ਦੀ ਗੁਣਵੱਤਾ ਚੰਗੀ ਨਹੀਂ ਹੈ।
ਸੈਨੇਟਾਈਜ਼ਰ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗਏ ਹਨ। ਸੈਨੀਟਾਈਜ਼ਰ ਨੂੰ ਅਸੀਂ ਕੋਰੋਨਾਵਾਇਰਸ ਨਾਲ ਲੜਨ ਲਈ ਢਾਲ ਵਜੋਂ ਵਰਤ ਰਹੇ ਹਾਂ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਕੋਰੋਨਾਵਾਇਰਸ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾਉਣ ਪਿੱਛੇ ਟਰੰਪ ਦਾ ਕੀ ਮਕਸਦ ਹੋ ਸਕਦਾ ਹੈ
ਅਮਰੀਕਾ ਅਤੇ ਚੀਨ ਦਰਮਿਆਨ ਚੱਲ ਰਹੇ ਤਣਾਅ ਦੀ ਝਲਕ ਸੰਯੁਕਤ ਰਾਸ਼ਟਰ ਦੀ ਮਹਾਂਸਭਾ ਦੇ 75ਵੇਂ ਸੈਸ਼ਨ ''ਚ ਵੇਖਣ ਨੂੰ ਮਿਲੀ।
ਮਹਾਂਸਭਾ ਦੇ ਇਸ ਸੈਸ਼ਨ ''ਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇੱਕ ਵਾਰ ਫਿਰ ਚੀਨ ਨੂੰ ਕੋਰੋਨਾਵਾਇਰਸ ਮਹਾਂਮਾਰੀ ਦੇ ਫੈਲਾਅ ਲਈ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ''ਚ ''ਚੀਨ ਦੀ ਜਵਾਬਦੇਹੀ'' ਤੈਅ ਕੀਤੀ ਜਾਣੀ ਚਾਹੀਦੀ ਹੈ।
ਦੂਜੇ ਪਾਸੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੇ ਭਾਸ਼ਣ ''ਚ ਕਿਹਾ ਕਿ ਚੀਨ ''ਕਿਸੇ ਵੀ ਦੇਸ਼ ਨਾਲ ਸ਼ੀਤ ਯੁੱਧ ਵਿੱਚ ਉਤਰਨ ਦਾ ਕੋਈ ਇਰਾਦਾ ਨਹੀਂ ਰੱਖਦਾ ਹੈ।''
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਮਹਾਮਾਰੀ ਕਦੋਂ ਖ਼ਤਮ ਹੋਵੇਗੀ, WHO ਨੇ ਦਿੱਤਾ ਇਹ ਜਵਾਬ
- ਭਾਰਤ-ਪਾਕਿਸਤਾਨ ਵੰਡ ਵੇਲੇ ਜਦੋਂ ਵਿਛੜੇ ਪ੍ਰੇਮੀ ਸ਼ਰਨਾਰਥੀਆਂ ਦੀ ਕਤਾਰ ’ਚ ਮਿਲੇ
- 6 ਸਾਲ ਤੋਂ ਖੜ੍ਹਾ ਇੱਕ ਜਹਾਜ਼ ਕਿਵੇਂ ਬਣਿਆ ਬੈਰੂਤ ਵਿੱਚ ਧਮਾਕੇ ਦਾ ਕਾਰਨ
ਵੀਡੀਓ: Kanwar Grewal ਤੇ Gippy Grewal ਦੀਆਂ ਸਰਕਾਰ ਨੂੰ ਖ਼ਰੀਆਂ-ਖ਼ਰੀਆਂ
https://www.youtube.com/watch?v=MBOWhhgqxGY
ਵੀਡੀਓ: ਜਦੋਂ ਖੇਤੀ ਬਿਲਾਂ ''ਤੇ ਸਫ਼ਾਈ ਦੇਣ ਗਏ BJP ਆਗੂਆਂ ਨੂੰ ਝੱਲਣਾ ਪਿਆ ਕਿਸਾਨਾਂ ਦਾ ਗੁੱਸਾ
https://www.youtube.com/watch?v=pjzJT4s7TOQ
ਵੀਡੀਓ: ਕਿਸਾਨਾਂ ਦੇ ਹੱਕ ਵਿੱਚ ਬੱਬੂ ਮਾਨ ਨੇ ਕੀ ਕਿਹਾ
https://www.youtube.com/watch?v=buzIQYR9Xm4
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''502b1482-081f-405d-865c-60bcaa4d49d6'',''assetType'': ''STY'',''pageCounter'': ''punjabi.india.story.54290495.page'',''title'': ''ਅਕਾਲੀ ਦਲ ਦੇ ਸਟੈਂਡ ਬਾਰੇ ਸੁਖਬੀਰ ਨੇ ਕਿਹਾ, ‘ਅਕਾਲੀਆਂ ਕੋਲ ਤਾਂ ਬੈਕ ਗੇਅਰ ਹੈ ਹੀ ਨਹੀਂ’ - 5 ਅਹਿਮ ਖ਼ਬਰਾਂ'',''published'': ''2020-09-25T01:19:37Z'',''updated'': ''2020-09-25T01:19:37Z''});s_bbcws(''track'',''pageView'');