ਖੇਤੀਬਾੜੀ ਬਿਲ ਮਗਰੋਂ ਹੁਣ ਹਰਸਿਮਰਤ ਨੇ ਕੇਂਦਰ ਦੇ ਪੰਜਾਬੀਆਂ ਨਾਲ ਜੁੜੇ ਇਸ ਫੈਸਲੇ ’ਤੇ ਦੁੱਖ ਜਤਾਇਆ - 5 ਅਹਿਮ ਖ਼ਬਰਾਂ

09/24/2020 7:53:51 AM

ਪੰਜਾਬੀ ਹਮਾਇਤੀਆਂ ਦੇ ਵਿਰੋਧ ਦੇ ਬਾਵਜੂਦ ਬੁੱਧਵਾਰ ਨੂੰ ਸੰਸਦ ਨੇ ਜੰਮੂ-ਕਸ਼ਮੀਰ ਸਰਕਾਰੀ ਭਾਸ਼ਾਵਾਂ ਬਿਲ 2020 ਬਿਨਾਂ ਪੰਜਾਬੀ ਭਾਸ਼ਾ ਨੂੰ ਸ਼ਾਮਲ ਕੀਤਿਆਂ ਪਾਸ ਕਰ ਦਿੱਤਾ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਅਤੇ ਆਪਣੀ ''ਬੇਨਤੀ'' ਕੇਂਦਰ ਸਰਕਾਰ ਵੱਲੋਂ ਨਾ ਸੁਣੇ ਜਾਣ ਬਾਰੇ ਦੁਖ ਦਾ ਪ੍ਰਗਟਾਵਾ ਕੀਤਾ।

ਪੰਜਾਬੀ ਅਤੇ ਅੰਗਰੇਜ਼ੀ ਵਿੱਚ ਆਪਣੇ ਟਵੀਟ ''ਚ ਉਨ੍ਹਾਂ ਨੇ ਲਿਖਿਆ," ਜੰਮੂ-ਕਸ਼ਮੀਰ ਵਸਦੇ 13 ਲੱਖ ਪੰਜਾਬੀਆਂ ਦੇ ਨਾਲ-ਨਾਲ, ਸਮੁੱਚੇ ਪੰਜਾਬੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕਰਦਿਆਂ, ਕੇਂਦਰ ਸਰਕਾਰ ਨੇ ਅੱਜ ਜੰਮੂ-ਕਸ਼ਮੀਰ ਦਾ ਸਰਕਾਰੀ ਭਾਸ਼ਾਵਾਂ ਬਿਲ 2020, ਬਿਨਾਂ ਪੰਜਾਬੀ ਭਾਸ਼ਾ ਨੂੰ ਸ਼ਾਮਲ ਕੀਤਿਆਂ ਪਾਰਲੀਮੈਂਟ ਵਿੱਚ ਪਾਸ ਕਰ ਦਿੱਤਾ। ਇੱਕ ਹੋਰ ਬੇਨਤੀ ਦੇ ਅਸਫ਼ਲ ਰਹਿਣ ਦਾ ਦੁੱਖ ਹੈ।”

ਖੇਤੀ ਬਿੱਲ ਦੇ ਵਿਰੋਧ ਵਿੱਚ ਹਰਸਿਮਰਤ ਦੇ ਅਸਤੀਫ਼ੇ ਨਾਲ਼ ਭਾਜਪਾ ਨੂੰ ਕਿੰਨਾ ਕੁ ਨੁਕਸਾਨ ਹੋ ਸਕਦਾ ਹੈ। ਜਾਣਨ ਲਈ ਪੜ੍ਹੋ ਇਹ ਵਿਸ਼ਲੇਸ਼ਣ

ਬੀਬੀਸੀ ਪੰਜਾਬੀ ਦੇ ਅਰਵਿੰਦ ਛਾਬੜਾ ਨੇ ਹਰਸਿਮਰਤ ਕੌਰ ਬਾਦਲ ਨਾਲ ਮੌਜੂਦਾ ਸਥਿਤੀ ਅਤੇ ਅਕਾਲੀ ਦਲ ਦੇ ਭਵਿੱਖੀ ਪੈਂਤੜੇ ਬਾਰੇ ਗੱਲਬਾਤ ਕੀਤੀ, ਪੜ੍ਹੋ ਪੂਰੀ ਗੱਲਬਾਤ

ਇਹ ਵੀ ਪੜ੍ਹੋ:

ਖੇਤੀਬਾੜੀ ਬਿੱਲ: ਨਵੇਂ ਕਾਨੂੰਨ ਆਉਣ ਤੋਂ ਬਾਅਦ ਖੇਤੀ ''ਤੇ ਕੀ ਅਸਰ ਪਵੇਗਾ

ਕਿਸਾਨ
BBC

ਖੇਤੀਬਾੜੀ ਬਿੱਲ ਬਾਰੇ ਕਿਸਾਨਾਂ ਦੇ ਖਦਸ਼ਿਆਂ ''ਤੇ ਸਰਕਾਰ ਦੇ ਦਾਅਵਿਆਂ ਵਿਚਾਲੇ ਇਨ੍ਹਾਂ ਬਿੱਲਾਂ ਦੇ ਅਸਰ ਤੇ ਕਿਸਾਨਾਂ ਦੇ ਰੋਸ ਬਾਰੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਖੇਤੀ ਸਨਅਤ ਦੇ ਮਾਹਿਰ ਦਵਿੰਦਰ ਸ਼ਰਮਾ ਨਾਲ ਵਿਸ਼ੇਸ਼ ਗੱਲਬਾਤ ਕੀਤੀ।

ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਇਹ ਬਿੱਲ ਹੀ ਜੇ ਬਾਜ਼ਾਰ ਵਾਸਤੇ ਹੈ ਤਾਂ ਕਿਸਾਨ ਤਾਂ ਗੁੱਸੇ ਵਿੱਚ ਆਏਗਾ। ਅਸੀਂ ਕਿਵੇਂ ਨਹੀਂ ਵੇਖ ਰਹੇ ਕਿ ਜੋ ਚੀਜ਼ ਬਾਜ਼ਾਰ ਵਾਸਤੇ ਠੀਕ ਹੈ ਉਹ ਕਿਸਾਨ ਵਾਸਤੇ ਵੀ ਠੀਕ ਨਹੀਂ ਹੈ।

ਖੇਤੀ ਬਿਲ ਨਾਲ ਜੁੜੇ ਖਦਸ਼ਿਆਂ ਤੇ ਹੋਰ ਜਾਣਕਾਰੀ ਲਈ ਪੂਰੀ ਗੱਲਬਾਤ ਪੜ੍ਹਨ ਲਈ ਇੱਥੇ ਕਲਿਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਮੋਟਰਸਾਈਕਲਾਂ ’ਤੇ ਸੰਸਦ ਘੇਰਨ ਨਿਕਲੇ ਬੈਂਸ ਭਰਾ

ਬੁੱਧਵਾਰ ਦਾ ਦਿਨ ਖੇਤੀ ਬਿੱਲਾਂ ਵਿਰੁੱਧ ਸਿਆਸੀ ਸਰਗਰਮੀਆਂ ਨਾਲ ਲਬਰੇਜ਼ ਰਿਹਾ।

ਬੈਂਸ ਭਰਾ ਸੰਸਦ ਨੂੰ ਘੇਰਨ ਲਈ ਮੋਟਰਸਾਈਕਲਾਂ ''ਤੇ ਸਵਾਰ ਹੋ ਕੇ ਫਤਿਹਗੜ੍ਹ ਸਾਹਿਬ ਤੋਂ ਦਿੱਲੀ ਵੱਲ ਨੂੰ ਨਿਕਲੇ ਹਨ।

ਲੁਧਿਆਣਾ ਵਿੱਚ ਕਾਂਗਰਸ ਵਰਕਰਾਂ ਅਤੇ ਕਿਸਾਨਾਂ ਨੇ ਮਿਲ ਕੇ ਟਰੈਕਟਰ ਮਾਰਚ ਕੱਢਿਆ।

ਗੁਰਦਾਸਪੁਰ ਵਿੱਚ ਅਕਾਲੀ ਦਲ ਡੈਮੋਕ੍ਰੇਟਿਕ ਵੱਲੋਂ ਰੋਸ ਮਾਰਚ ਕੱਢਿਆ ਗਿਆ ਅਤੇ ਅਕਾਲੀ ਲੀਡਰ ਸੇਵਾ ਸਿੰਘ ਸੇਖਵਾਂ ਦੀ ਅਗਵਾਈ ''ਚ ਪਿੰਡ-ਪਿੰਡ ਜਾ ਕੇ ਖੇਤੀ ਬਿੱਲ ਦਾ ਵਿਰੋਧ ਕੀਤਾ ਗਿਆ।

ਨਵਜੋਤ ਸਿੰਘ ਸਿੱਧੂ ਨੇ ਖੇਤੀ ਬਿੱਲਾਂ ਦੇ ਵਿਰੋਧ ਕਰ ਰਹੇ ਕਿਸਾਨਾਂ ਨਾਲ ਇਕਜੁਟਤਾ ਦਿਖਾਉਣ ਲਈ ਅੰਮ੍ਰਿਤਸਰ ਵਿੱਚ ਰੈਲੀ ਕੀਤੀ।

ਬੁੱਧਵਾਰ ਦੀਆਂ ਖੇਤੀਬਾੜੀ ਬਿਲ ਨਾਲ ਜੁੜੀਆਂ ਖ਼ਬਰਾਂ ਤੇ ਹੋਰ ਅਹਿਮ ਖ਼ਬਰਾਂ ਪੜ੍ਹਨ ਲਈ ਇੱਥੇ ਕਲਿਕ ਕਰੋ।

ਕੋਰੋਨਾਵਾਇਰਸ
BBC

ਚੇਚਕ ਵੈਕਸੀਨ ਭਾਰਤ ਕਿਵੇਂ ਪਹੁੰਚੀ?

ਈਸਟ ਇੰਡੀਆ ਕੰਪਨੀ ਨੇ ਚੇਚਕ ਦੀ ਸਭ ਤੋਂ ਪਹਿਲੀ ਵੈਕਸੀਨ ਨੂੰ ਆਪਣੀ ਸਭ ਤੋਂ ਵਿਸ਼ਾਲ ਬਸਤੀ ਵਿੱਚ ਉਤਸ਼ਾਹਿਤ ਕਰਨ ਲਈ ਸਿਆਸੀ ਪ੍ਰਭਾਵ, ਤਾਕਤ ਅਤੇ ਪ੍ਰੇਰਣਾ ਦੀ ਮਿਲੀ-ਜੁਲੀ ਵਰਤੋਂ ਕੀਤੀ।

ਅਜਿਹੇ ਵਿੱਚ ਜਨ-ਮਾਨਸ ਨੂੰ ਵੈਕਸੀਨ ਦੇ ਪੱਖ ਵਿੱਚ ਕਰਨ ਲਈ ਰਾਜ ਘਰਾਣਿਆਂ ਦੀ ਹਮਾਇਤ ਬਹੁਤ ਮਾਅਨੇ ਰੱਖਦੀ ਸੀ। ਮੈਸੂਰ ਰਾਜ ਘਰਾਣੇ ਦੀਆਂ ਤਿੰਨ ਰਾਣੀਆਂ ਦੀ ਇਹ ਤਸਵੀਰ ਵੀ ਇਸੇ ਮੁਹਿੰਮ ਦਾ ਹਿੱਸਾ ਸੀ।

ਇੱਥੇ ਕਲਿਕ ਕਰ ਕੇ ਪੜ੍ਹੋ ਕਿ ਅੱਜ ਤੋਂ ਲਗਭਗ ਦੋ ਸੌ ਸਾਲ ਪਹਿਲਾਂ ਚੇਚਕ ਦੀ ਵੈਕਸੀਨ ਦਾ ਤਿੰਨ ਮਹਾਰਾਣੀਆਂ ਨੇ ਕਿਵੇਂ ਪ੍ਰਚਾਰ ਕੀਤਾ ਸੀ।

ਕੋਵਿਡ ਤੋਂ ਬਾਅਦ ਭਾਰਤ ਨੂੰ ਇਸ ਬੀਮਾਰੀ ਦੀਆਂ ਫ਼ਿਕਰਾਂ

ਕੋਰੋਨਾਵਾਇਰਸ
Getty Images

ਭਾਰਤ ''ਚ ਲਗਾਤਾਰ ਬਹੁਤ ਤੇਜ਼ੀ ਨਾਲ ਵੱਧ ਰਹੇ ਕੋਵਿਡ-19 ਦੇ ਮਾਮਲਿਆਂ ਨੇ ਇੱਕ ਹੋਰ ਐਮਰਜੈਂਸੀ ਨੂੰ ਸੱਦਾ ਦਿੱਤਾ ਹੈ ਅਤੇ ਉਹ ਹੈ ਕੋਵਿਡ-19 ਦੇ ਮਰੀਜ਼ਾਂ ਦੀਆਂ ਗੰਭੀਰ ਮਾਨਸਿਕ ਸਿਹਤ ਸਮੱਸਿਆਵਾਂ।

42 ਸਾਲਾਂ ਰਾਜੇਸ਼ ਤਿਵਾੜੀ ਦੇ ਮਨ ''ਚ ਮੋਬਾਈਲ ਨਾਲੋਂ ਕਿਸੇ ਵੀ ਵੱਡੀ ਸਕਰੀਨ ਦਾ ਡਰ ਬੈਠ ਗਿਆ ਹੈ।

ਉਨ੍ਹਾਂ ਨੂੰ ਲਗਦਾ ਹੈ ਕੋਈ ਵੀ ਵੱਡੀ ਸਕਰੀਨ ਖਾਸ ਕਰਕੇ ਟੀਵੀ ਜਾਂ ਫਿਰ ਕੰਪਿਊਟਰ ਨੂੰ ਵੇਖ ਕੇ ਰਾਜੇਸ਼ ਨੂੰ ਕੋਈ ਵੱਡਾ ਜਾਨਵਰ ਉਸ ''ਤੇ ਹਮਲਾ ਕਰਨ ਵਾਲਾ ਹੈ। ਇਸ ਤਰ੍ਹਾਂ ਭਾਰਤ ਵਿੱਚ ਅਜਿਹੇ ਕਈ ਲੋਕ ਹਨ ਜਿਨ੍ਹਾਂ ਦੀ ਮਾਨਸਿਕ ਸਿਹਤ ਕੋਰੋਨਾਵਾਇਰਸ ਕਾਰਨ ਪ੍ਰਭਾਵਿਤ ਹੋਈ ਹੈ। ਇਸ ਬਾਰੇ ਹੋਰ ਪੜ੍ਹਨ ਲਈ ਇੱਥੇ ਕਲਿੱਕ ਕਰੋ

ਇਹ ਵੀ ਪੜ੍ਹੋ:

ਵੀਡੀਓ: ਕੰਵਰ ਗਰੇਵਾਲ ਤੇ ਗਿੱਪੀ ਗਰੇਵਾਲ ਦੀਆਂ ਸਰਕਾਰ ਨੂੰ ਖ਼ਰੀਆਂ-ਖ਼ਰੀਆਂ

https://www.youtube.com/watch?v=MBOWhhgqxGY

ਵੀਡੀਓ: ਖੇਤੀ ਬਿਲਾਂ ਦੇ ਪੱਖ ਵਿੱਚ ਕਿਉਂ ਆਏ ਦਲੇਰ ਮਹਿੰਦੀ

https://www.youtube.com/watch?v=sFfCmj89ntY

ਵੀਡੀਓ: ਆਰਥਿਕ ਮਾਹਿਰ ਸੁੱਚਾ ਸਿੰਘ ਗਿੱਲ ਵੱਲੋਂ ਖੇਤੀ ਬਿਲਾਂ ਦੀ ਪੜਚੋਲ

https://www.youtube.com/watch?v=WdXGrJOfBDI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''56d41f99-6d4b-4a56-a4ea-929cc3694b79'',''assetType'': ''STY'',''pageCounter'': ''punjabi.india.story.54275426.page'',''title'': ''ਖੇਤੀਬਾੜੀ ਬਿਲ ਮਗਰੋਂ ਹੁਣ ਹਰਸਿਮਰਤ ਨੇ ਕੇਂਦਰ ਦੇ ਪੰਜਾਬੀਆਂ ਨਾਲ ਜੁੜੇ ਇਸ ਫੈਸਲੇ ’ਤੇ ਦੁੱਖ ਜਤਾਇਆ - 5 ਅਹਿਮ ਖ਼ਬਰਾਂ'',''published'': ''2020-09-24T02:16:26Z'',''updated'': ''2020-09-24T02:16:26Z''});s_bbcws(''track'',''pageView'');

Related News