ਨਵਜੋਤ ਸਿੱਧੂ ਨੇ ਖੇਤੀ ਬਿੱਲਾਂ ਦਾ ਵਿਰੋਧ ਕਰਦਿਆਂ ਕਿਹਾ, ''''ਕਿਸਾਨ ਸਾਡੀ ਪੱਗ ਨੇ, ਜੇ ਪੱਗ ਲਈ ਨਾ ਲੜੇ ਤਾਂ ਕਿਸੇ ਲਈ ਨਹੀਂ ਲੜ ਸਕਦੇ''''

Wednesday, Sep 23, 2020 - 01:08 PM (IST)

ਨਵਜੋਤ ਸਿੱਧੂ ਨੇ ਖੇਤੀ ਬਿੱਲਾਂ ਦਾ ਵਿਰੋਧ ਕਰਦਿਆਂ ਕਿਹਾ, ''''ਕਿਸਾਨ ਸਾਡੀ ਪੱਗ ਨੇ, ਜੇ ਪੱਗ ਲਈ ਨਾ ਲੜੇ ਤਾਂ ਕਿਸੇ ਲਈ ਨਹੀਂ ਲੜ ਸਕਦੇ''''

ਨਵਜੋਤ ਸਿੰਘ ਸਿੱਧੂ ਨੇ ਖੇਤੀ ਬਿੱਲਾਂ ਦੇ ਵਿਰੋਧ ਕਰ ਰਹੇ ਕਿਸਾਨਾਂ ਨਾਲ ਇਕਜੁਟਤਾ ਦਿਖਾਉਣ ਲਈ ਅੰਮ੍ਰਿਤਸਰ ਵਿੱਚ ਰੈਲੀ ਕੀਤੀ।

ਉਨ੍ਹਾਂ ਨੇ ਕਿਹਾ ਕਿ ਜਿਹੜੇ ਸੂਬਿਆਂ ਵਿੱਚ ਮੰਡੀਆਂ ਖ਼ਤਮ ਕੀਤੀਆਂ ਗਈਆਂ ਕੀ ਉੱਥੋਂ ਦੇ ਕਿਸਾਨ ਦਿਹਾੜੀਆਂ ਕਰਨ ਨੂੰ ਮਜਬੂਰ ਨਹੀਂ ਹੋਏ?

ਉਨ੍ਹਾਂ ਨੇ ਕਿਹਾ ਕਿ ਉਹ ਹੱਲ ਦੀ ਸਿਆਸਤ ਕਰਦੇ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਪੰਜਾਬ ਦੇ ਲੋਕ ਉਨ੍ਹਾਂ ਦੇ ਹੱਲਾਂ ਨੂੰ ਨੇਪਰੇ ਚਾੜ੍ਹਨਗੇ।

ਉਨ੍ਹਾਂ ਨੇ ਕਿਹਾ ਕਿ ਅਨਾਜ ਨੂੰ ਜ਼ਰੂਰੀ ਵਸਤਾਂ ਦੀ ਸੂਚੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ। ਕੀ ਗ਼ਰੀਬ ਦੀ ਰੋਟੀ ਜ਼ਰੂਰੀ ਵਸਤੂ ਨਹੀਂ ਹੈ?

ਸਿੱਧੂ ਨੇ ਕਿਹਾ ਕਿ ਹਰੇ ਇਨਕਲਾਬ ਦੀ ਲੋੜ ਪੰਜਾਬ ਨੂੰ ਨਹੀਂ ਸਗੋਂ ਭਾਰਤ ਨੂੰ ਸੀ। ਦੇਸ਼ ਦਾ ਢਿੱਡ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਭਰਿਆ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਕਿਹਾ ਕਿ ਕਿਸਾਨ ਸਾਡੀ ਪੱਗ ਹਨ ਅਤੇ ਜੇ ਅਸੀਂ ਆਪਣੀ ਪੱਗ ਲਈ ਨਹੀਂ ਲੜ ਸਕਦੇ ਤਾਂ ਅਸੀਂ ਕਿਸੇ ਮਕਸਦ ਲਈ ਵੀ ਨਹੀਂ ਲੜ ਸਕਦੇ।

ਸਿੱਧੂ ਨੇ ਆਪਣੇ ਸੰਖੇਪ ਸੰਬੋਧਨ ਵਿੱਚ ਮੰਗਲਵਾਰ ਨੂੰ ਫੇਸਬੁੱਕ ਸਫ਼ੇ ਤੋਂ ਲਾਈਵ ਰਾਹੀਂ ਕੀਤੀਆਂ ਗੱਲਾਂ ਵੀ ਦੁਹਰਾਈਆਂ।

ਰੈਲੀ ਵਿੱਚ ਸ਼ਾਮਲ ਲੋਕ "ਕਿਸਾਨ ਏਕਤਾ ਜਿੰਦਾਬਾਦ", "ਸਿੱਧੂ ਤੇਰੀ ਬੱਲੇ-ਬੱਲੇ ਬਾਕੀ ਸਾਰੇ ਥੱਲੇ-ਥੱਲੇ" ਅਤੇ "ਸਿੱਧੂ ਤੇਰੀ ਸੋਚ ֹ''ਤੇ ਪਹਿਰਾ ਦਿਆਂਗੇ ਠੋਕ ਕੇ'' ਵਰਗੇ ਨਾਅਰੇ ਲਗਾ ਰਹੇ ਸਨ।

ਇਹ ਵੀ ਪੜ੍ਹੋ:-

ਵੀਡੀਓ: Kanwar Grewal ਤੇ Gippy Grewal ਦੀਆਂ ਸਰਕਾਰ ਨੂੰ ਖ਼ਰੀਆਂ-ਖ਼ਰੀਆਂ

https://www.youtube.com/watch?v=MBOWhhgqxGY

ਵੀਡੀਓ: ਜਦੋਂ ਖੇਤੀ ਬਿਲਾਂ ''ਤੇ ਸਫ਼ਾਈ ਦੇਣ ਗਏ BJP ਆਗੂਆਂ ਨੂੰ ਝੱਲਣਾ ਪਿਆ ਕਿਸਾਨਾਂ ਦਾ ਗੁੱਸਾ

https://www.youtube.com/watch?v=pjzJT4s7TOQ

ਵੀਡੀਓ: ਕਿਸਾਨਾਂ ਦੇ ਹੱਕ ਵਿੱਚ ਬੱਬੂ ਮਾਨ ਨੇ ਕੀ ਕਿਹਾ

https://www.youtube.com/watch?v=buzIQYR9Xm4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''9640d8b8-f0b7-43cd-82fe-895443fec226'',''assetType'': ''STY'',''pageCounter'': ''punjabi.india.story.54261006.page'',''title'': ''ਨਵਜੋਤ ਸਿੱਧੂ ਨੇ ਖੇਤੀ ਬਿੱਲਾਂ ਦਾ ਵਿਰੋਧ ਕਰਦਿਆਂ ਕਿਹਾ, \''ਕਿਸਾਨ ਸਾਡੀ ਪੱਗ ਨੇ, ਜੇ ਪੱਗ ਲਈ ਨਾ ਲੜੇ ਤਾਂ ਕਿਸੇ ਲਈ ਨਹੀਂ ਲੜ ਸਕਦੇ\'''',''published'': ''2020-09-23T07:35:21Z'',''updated'': ''2020-09-23T07:35:21Z''});s_bbcws(''track'',''pageView'');

Related News