ਕੋਰੋਨਾ ਤੋਂ ਬਾਅਦ ਭਾਰਤ ਨੂੰ ਇਸ ਮਹਾਂਮਾਰੀ ਦਾ ਕਰਨਾ ਪੈ ਸਕਦਾ ਹੈ ਸਾਹਮਣਾ

Wednesday, Sep 23, 2020 - 11:53 AM (IST)

ਕੋਰੋਨਾ ਤੋਂ ਬਾਅਦ ਭਾਰਤ ਨੂੰ ਇਸ ਮਹਾਂਮਾਰੀ ਦਾ ਕਰਨਾ ਪੈ ਸਕਦਾ ਹੈ ਸਾਹਮਣਾ
ਕੋਰੋਨਾ
Getty Images
ਭਾਰਤ ਵਿੱਚ ਕੋਰੋਨਾ ਦੇ ਕੇਸਾਂ ਵਿੱਚ ਵਾਧਾ ਲਗਾਤਾਰ ਜਾਰੀ ਹੈ

ਭਾਰਤ ''ਚ ਲਗਾਤਾਰ ਬਹੁਤ ਤੇਜ਼ੀ ਨਾਲ ਵੱਧ ਰਹੇ ਕੋਵਿਡ-19 ਦੇ ਮਾਮਲਿਆਂ ਨੇ ਇੱਕ ਹੋਰ ਐਮਰਜੈਂਸੀ ਨੂੰ ਸੱਦਾ ਦਿੱਤਾ ਹੈ ਅਤੇ ਉਹ ਹੈ ਕੋਵਿਡ-19 ਦੇ ਮਰੀਜ਼ਾਂ ਦੀਆਂ ਗੰਭੀਰ ਮਾਨਸਿਕ ਸਿਹਤ ਸਮੱਸਿਆਵਾਂ।

42 ਸਾਲਾਂ ਰਾਜੇਸ਼ ਤਿਵਾੜੀ ਦੇ ਮਨ ''ਚ ਮੋਬਾਈਲ ਨਾਲੋਂ ਕਿਸੇ ਵੀ ਵੱਡੀ ਸਕਰੀਨ ਦਾ ਡਰ ਬੈਠ ਗਿਆ ਹੈ।

ਉਨ੍ਹਾਂ ਨੂੰ ਲਗਦਾ ਹੈ ਕੋਈ ਵੀ ਵੱਡੀ ਸਕਰੀਨ ਖਾਸ ਕਰਕੇ ਟੀਵੀ ਜਾਂ ਫਿਰ ਕੰਪਿਊਟਰ ਨੂੰ ਵੇਖ ਕੇ ਰਾਜੇਸ਼ ਨੂੰ ਕੋਈ ਵੱਡਾ ਜਾਨਵਰ ਉਸ ''ਤੇ ਹਮਲਾ ਕਰਨ ਵਾਲਾ ਹੈ।

ਕੋਰੋਨਾਵਾਇਰਸ
BBC

ਉਹ ਬਹੁਤ ਦਿਨਾਂ ਤੱਕ ਆਈਸੀਯੂ ''ਚ ਰਹਿਣ ਤੋਂ ਬਾਅਦ ਉਹ ਵਹਿਮ ਮਹਿਸੂਸ ਕਰ ਰਹੇ ਹਨ।

ਜੂਨ ਦੇ ਸ਼ੁਰੂ ''ਚ ਉਨ੍ਹਾਂ ਦਾ ਕੋਰੋਨਾ ਟੈਸਟ ਪੌਜ਼ੀਟਿਵ ਆਇਆ ਸੀ ਅਤੇ ਹਾਲਤ ਵਿਗੜਨ ਕਾਰਨ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ''ਚ ਭਰਤੀ ਕਰਵਾਇਆ ਗਿਆ ਸੀ।

ਪੰਜ ਦਿਨਾਂ ਬਾਅਦ ਉਸ ਨੂੰ ਵੈਂਟੀਲੇਟਰ ''ਤੇ ਪਾ ਦਿੱਤਾ ਗਿਆ ਅਤੇ ਹਸਪਤਾਲ ''ਚ ਲਗਭਗ 3 ਹਫ਼ਤੇ ਰਹਿਣ ਤੋਂ ਬਾਅਦ ਰਾਜੇਸ਼ ਠੀਕ ਤਾਂ ਹੋ ਗਏ ਪਰ ਜਲਦ ਹੀ ਅਹਿਸਾਸ ਹੋਇਆ ਕਿ ਉਹ ਅਜੇ ਪੂਰੀ ਤਰ੍ਹਾਂ ਠੀਕ ਨਹੀਂ ਹੋਏ।

ਕੋਰੋਨਾ
Getty Images
ਕੋਰੋਨਾ ਤੋਂ ਬਾਅਦ ਮਰੀਜ਼ਾਂ ਵਿੱਚ ਮਾਨਸਿਕ ਸਿਹਤ ਸਬੰਧੀ ਪਰੇਸ਼ਾਨੀ ਵੀ ਸਾਹਮਣੇ ਆ ਰਹੀ ਹੈ

ਰਾਜੇਸ਼ ਨੇ ਇੱਕ ਇੰਟਰਵਿਊ ''ਚ ਕਿਹਾ, "ਸਹੀ ਸਮੇਂ ਇਲਾਜ ਮਿਲਣ ਕਰਕੇ ਮੈਂ ਹੁਣ ਠੀਕ ਹਾਂ, ਪਰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਦੇ ਕੁਝ ਹਫ਼ਤੇ ਮੇਰੇ ਲਈ ਬਹੁਤ ਮੁਸ਼ਕਲ ਭਰੇ ਸਨ।"

ਟੀਵੀ ਤੇ ਕੰਪਿਊਟਰ ਵਰਤਣ ਦੀ ਮਨਾਹੀ

ਤਿਵਾੜੀ ਦੇ ਪਰਿਵਾਰਕ ਮੈਂਬਰ ਉਸ ਦੇ ਘਰ ਆਉਣ ''ਤੇ ਖੁਸ਼ ਸਨ, ਪਰ ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਰਾਜੇਸ਼ ਅਜੇ ਪੂਰੀ ਤਰ੍ਹਾਂ ਠੀਕ ਨਹੀਂ ਹਨ।

ਇੱਕ ਦਿਨ ਅਚਾਨਕ ਉਹ ਟੀਵੀ ਵੇਖ ਕੇ ਚੀਕਿਆ ਅਤੇ ਉਸ ਨੂੰ ਤੋੜਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਤੋਂ ਬਾਅਦ ਰਾਜੇਸ਼ ਦੇ ਘਰ ''ਚ ਟੀਵੀ ਅਤੇ ਲੈਪਟਾਪ ਦੀ ਵਰਤੋਂ ਬੰਦ ਹੈ।

ਰਾਜੇਸ਼ ਨੇ ਅੱਗੇ ਕਿਹਾ ਕਿ ਉਹ ਆਈਸੀਯੂ ''ਚ ਮੌਜੂਦ ਮੌਨੀਟਰਾਂ ਦੀ ਆਵਾਜ਼ ਅਤੇ ਉਨ੍ਹਾਂ ''ਤੇ ਆਉਂਦੇ ਨੰਬਰਾਂ ਨੂੰ ਭੁੱਲਣ ਦੀ ਕੋਸ਼ਿਸ਼ ਕਰ ਰਹੇ ਹਨ।

Click here to see the BBC interactive

''ਹਰ ਦਿਨ ਕਿਸੇ ਨਾ ਕਿਸੇ ਨੂੰ ਮੌਤ ਦੇ ਮੂੰਹ ''ਚ ਜਾਂਦਿਆ ਵੇਖਿਆ''

ਅਮਿਤ ਸ਼ਰਮਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਵੀ ਕੁਝ ਅਜਿਹਾ ਹੀ ਤਜਰਬਾ ਰਿਹਾ ਹੈ।

ਅਮਿਤ ਦੀ ਉਮਰ 49 ਸਾਲ ਹੈ ਅਤੇ ਉਨ੍ਹਾਂ ਨੇ ਕੋਵਿਡ-19 ਸੰਕ੍ਰਮਿਤ ਹੋਣ ਤੋਂ ਬਾਅਦ 18 ਦਿਨ ਆਈਸੀਯੂ ''ਚ ਕੱਟੇ ਹਨ।

ਆਈਸੀਯੂ ''ਚ ਉਨ੍ਹਾਂ ਨੇ ਹਰ ਦਿਨ ਕਿਸੇ ਨਾ ਕਿਸੇ ਨੂੰ ਮੌਤ ਦੇ ਮੂੰਹ ''ਚ ਜਾਂਦਿਆ ਵੇਖਿਆ। ਨੌਜਵਾਨ-ਬਜ਼ੁਰਗ, ਮਰਦ-ਔਰਤਾਂ, ਹਰ ਤਰਾਂ ਦੇ ਕੋਵਿਡ ਮਰੀਜ਼ ਆਪਣੇ ਨੇੜੇ ਮਰਦਿਆਂ ਦੇਖਿਆ।

ਅਮਿਤ ਦੱਸਦੇ ਹਨ ਕਿ "ਇੱਕ ਦਿਨ ਮੇਰੇ ਲਾਗੇ ਦੋ ਮਰੀਜ਼ਾਂ ਦੀ ਮੌਤ ਹੋ ਗਈ ਅਤੇ ਕਈ ਘੰਟਿਆਂ ਤੱਕ ਉਨ੍ਹਾਂ ਦੀਆਂ ਲਾਸ਼ਾਂ ਉੱਥੇ ਹੀ ਪਈਆਂ ਰਹੀਆਂ।"

"ਮੈਂ ਉਸ ਮੰਜ਼ਰ ਨੂੰ ਭੁੱਲਣ ਦੀ ਕੋਸ਼ਿਸ ਕਰ ਰਿਹਾ ਹਾਂ। ਮੇਰੇ ਮਨ ''ਚ ਅਜੇ ਵੀ ਇਹ ਡਰ ਹੈ ਕਿ ਕੋਵਿਡ ਮੈਨੂੰ ਮਾਰ ਦੇਵੇਗਾ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਅਮਿਤ ਸਦਮੇ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਅਮਿਤ ਦੇ ਨਜ਼ਦੀਕੀ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਰਿਕਵਰੀ ਹੋਣ ਤੋਂ ਬਾਅਦ ਅਮਿਤ ਬਹੁਤ ਹੀ ਸ਼ਾਂਤ ਰਹਿਣ ਲੱਗਾ ਹੈ।

"ਉਹ ਜਦੋਂ ਵੀ ਕੋਈ ਗੱਲ ਕਰਦਾ ਹੈ ਤਾਂ ਸਿਰਫ ਕੋਵਿਡ ਵਾਰਡ ''ਚ ਮਰਨ ਵਾਲੇ ਮਰੀਜ਼ਾਂ ਬਾਰੇ ਹੀ ਚਰਚਾ ਕਰਦਾ ਹੈ।"

ਮਾਨਸਿਕ ਤਣਾਏ ਦਾ ਸ਼ਿਕਾਰ

ਮੁੰਬਈ ਦੇ ਪੀਡੀ ਹਿੰਦੂਜਾ ਹਸਪਤਾਲ ਦੇ ਸੀਨੀਅਰ ਮਨੋਵਿਗਿਆਨਕ ਡਾ.ਵਸੰਤ ਮੁੰਦਰਾ ਨੇ ਕਿਹਾ ਕਿ ਭਾਰਤ ''ਚ ਕੋਰੋਨਾਵਾਇਰਸ ਨੂੰ ਮਾਤ ਦੇ ਕੇ ਠੀਕ ਹੋਣ ਵਾਲੇ ਬਹੁਤ ਸਾਰੇ ਮਰੀਜ਼, ਵਿਸ਼ੇਸ਼ ਤੌਰ ''ਤੇ ਉਹ ਜੋ ਕਿ ਵੈਂਟੀਲੇਟਰ ''ਤੇ ਸਨ ਜਾਂ ਫਿਰ ਆਈਸੀਯੂ ''ਚ ਭਰਤੀ ਹੋਏ ਸਨ, ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ।

ਡਾ. ਮੁੰਦਰਾ ਨੇ ਕਿਹਾ, "ਜਦੋਂ ਤੁਸੀਂ ਹਸਪਤਾਲ ਜਾਂਦੇ ਹੋ ਤਾਂ ਤੁਹਾਡਾ ਦਿਮਾਗ ਪਹਿਲਾਂ ਹੀ ਪ੍ਰੇਸ਼ਾਨ ਹੋ ਜਾਂਦਾ ਹੈ। ਅਜਿਹੀ ਸਥਿਤੀ ''ਚ ਕੋਵਿਡ ਵਾਰਡ ''ਚ ਚੱਲ ਰਹੀ ਮਾਰਾ-ਮਾਰੀ ਤੁਹਾਨੂੰ ਮਾਨਸਿਕ ਤਣਾਅ ਦਾ ਸ਼ਿਕਾਰ ਬਣਾ ਦਿੰਦੀ ਹੈ।"

ਮਾਨਸਿਕ ਸਿਹਤ
Getty Images
ਮਾਨਸਿਕ ਸਿਹਤ ਬਾਰੇ ਡਾਕਟਰਾਂ ਨੇ ਵੀ ਚਿਤਾਵਨੀ ਦਿੱਤੀ

ਦੱਖਣੀ ਭਾਰਤ ''ਚ ਪੈਂਦੇ ਏਰਨਾਕੁਲਮ ਮੈਡੀਕਲ ਕਾਲਜ ਦੇ ਗੰਭੀਰ ਸਾਂਭ ਸੰਭਾਲ ਵਿਭਾਗ ਦੇ ਮੁੱਖੀ ਡਾ. ਏ. ਫਤਾਹੁਦੀਨ ਦਾ ਕਹਿਣਾ ਹੈ ਕਿ ਕੋਵਿਡ-19 ਦੇ ਮਰੀਜ਼ਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਜਾਂ ਫਿਰ ਦੋਸਤ ਮਿੱਤਰਾਂ ਨਾਲ ਮਿਲਣ ਦੀ ਇਜਾਜ਼ਤ ਨਹੀਂ ਹੁੰਦੀ ਹੈ ਤੇ ਉਹ ਨਾ ਹੀ ਆਪਣੇ ਡਾਕਟਰ ਅਤੇ ਨਰਸਾਂ ਦਾ ਮੂੰਹ ਹੀ ਵੇਖ ਪਾਉਂਦੇ ਹਨ, ਕਿਉਂਕਿ ਉਨ੍ਹਾਂ ਨੇ ਮਾਸਕ ਅਤੇ ਪੀਪੀਈ ਕਿੱਟ ਪਾਈ ਹੁੰਦੀ ਹੈ।

ਇਸ ਲਈ ਮਰੀਜ਼ ਅਤੇ ਡਾਕਟਰ ਵਿਚਲੀ ਵਿਸ਼ਵਾਸ ਦੀ ਡੋਰ ਕੁਝ ਢਿੱਲੀ ਜਿਹੀ ਪੈ ਜਾਂਦੀ ਹੈ।

ਡਾ. ਮੁੰਦਰਾ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਤੋਂ ਠੀਕ ਹੋਣ ਦੀ ਪ੍ਰਕ੍ਰਿਆ ਇੱਕਲਤਾ ਦਾ ਅਹਿਸਾਸ ਕਰਵਾਉਂਦੀ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਕੋਈ ਮਰੀਜ਼ ਰੋਜ਼ਾਨਾ ਹੀ ਆਪਣੇ ਸਾਹਮਣੇ ਕਈ ਜ਼ਿੰਦਗੀਆਂ ਨੂੰ ਮਰਦਾ ਵੇਖਦਾ ਹੈ ਤਾਂ ਉਸ ਦੀ ਮਾਨਸਿਕ ਸਥਿਤੀ ਪ੍ਰਭਾਵਿਤ ਹੁੰਦੀ ਹੈ ਅਤੇ ਉਹ ਤਣਾਅ ਦੀ ਸੰਭਾਵਨਾ ਵਧ ਜਾਂਦੀ ਹੈ।

ਕੋਰੋਨਾਵਾਇਰਸ
BBC

ਡਾ. ਮੁੰਦਰਾ ਨੇ ਕਿਹਾ ਕਿ ਲੱਛਣਾਂ ਵਿੱਚ ਉਦਾਸੀ, ਚਿੰਤਾ, ਫਲੈਸ਼ਬੈਕ ਅਤੇ ਭਰਮ ਸ਼ਾਮਲ ਹਨ।

ਡਾਕਟਰਾਂ ਦੀ ਚਿਤਾਵਨੀ ਦੇ ਬਾਵਜੂਦ ਵੀ ਕੋਵਿਡ-19 ਨਾਲ ਪ੍ਰਭਾਵਿਤ ਹੋਏ ਮਰੀਜ਼ਾਂ ਦੀ ਮਾਨਸਿਕ ਸਿਹਤ ਮਸਲਿਆਂ ਵੱਲ ਵਧੇਰੇ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।

ਇਸ ਦਾ ਸਰਕਾਰੀ ਮੀਡੀਆ ਅਤੇ ਕਾਨਫਰੰਸਾਂ ਜਾਂ ਮੀਡੀਆ ਵਿੱਚ ਬਹੁਤ ਘੱਟ ਜ਼ਿਕਰ ਮਿਲਦਾ ਹੈ।

''ਮਾਨਸਿਕ ਸਿਹਤ ਮਹਾਂਮਾਰੀ''

ਉੱਘੇ ਮਾਨਸਿਕ ਸਿਹਤ ਮਾਹਰ ਡਾ. ਸੌਮਿਤਰਾ ਪਾਥਰੇ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਹੈਰਾਨੀ ਨਹੀਂ ਹੋਈ।

ਉਨ੍ਹਾਂ ਦਾ ਕਹਿਣਾ ਹੈ, "ਇਸ ਮਹਾਂਮਾਰੀ ਦੌਰਾਨ ਤੁਸੀਂ ਜੋ ਕੁਝ ਵੀ ਵੇਖ ਰਹੇ ਹੋ, ਉਹ ਮਾਨਸਿਕ ਸਿਹਤ ਸਹੂਲਤਾਂ ''ਚ ਭਾਰਤ ਦੇ ਮਾੜੇ ਪ੍ਰਬੰਧ ਦਰਸਾਉਂਦਾ ਹੈ।"

ਭਾਰਤ ''ਚ ਮਾਨਸਿਕ ਸਿਹਤ ਦੇ ਮਰੀਜ਼ਾਂ ਲਈ ਲੋੜੀਂਦੀਆਂ ਇਲਾਜ ਸਹੂਲਤਾਂ ਅਤੇ ਮਾਹਰਾਂ ਦੀ ਘਾਟ ਹੈ।

ਦੇਸ਼ ਦੇ ਛੋਟੇ ਸ਼ਹਿਰਾਂ ਵਿੱਚ ਹਾਲਾਤ ਹੋਰ ਵੀ ਬਦਤਰ ਹੈ, ਕਿਉਂਕਿ ਉੱਥੇ ਲੋਕਾਂ ਨੂੰ ਇਸ ਦੇ ਲੱਛਣਾਂ ਬਾਰੇ ਵੀ ਨਹੀਂ ਪਤਾ ਹੁੰਦਾ।

ਕੋਰੋਨਾ
Getty Images
ਕੋਰੋਨਾ ਕਰਕੇ ਕਈ ਤਰ੍ਹਾਂ ਦਾ ਤਣਾਅ ਲੋਕਾਂ ਨੂੰ ਘੇਰੀ ਖੜ੍ਹੇ ਹਨ

ਡਾ. ਪਾਥਰੇ ਦਾ ਕਹਿਣਾ ਹੈ ਕਿ ਭਾਰਤ ਦਾ ਮਾਨਸਿਕ ਸਿਹਤ ਸਬੰਧੀ ਇਲਾਜ ਦਾ ਬੁਨਿਆਦੀ ਢਾਂਚਾ ਸ਼ਹਿਰਾਂ ''ਚ ਕੇਂਦਰਿਤ ਹੈ।

ਜਿਸ ਕਾਰਨ ਆਬਾਦੀ ਦਾ 80 ਤੋਂ 90% ਹਿੱਸਾ ਇੰਨ੍ਹਾਂ ਸਹੂਲਤਾਂ ਤੋਂ ਵਾਂਝਾ ਹੀ ਰਹਿ ਜਾਂਦਾ ਹੈ।

ਜੇਕਰ ਭਾਰਤ ਸਰਕਾਰ ਇਸ ਮੁਸ਼ਕਲ ਨੂੰ ਪਛਾਨਣ ਅਤੇ ਹੱਲ ਕਰਨ ''ਚ ਅਸਫਲ ਰਹੀ ਤਾਂ ਭਾਰਤ ਨੂੰ ਛੇਤੀ ਹੀ ''ਮਾਨਸਿਕ ਸਿਹਤ ਮਹਾਂਮਾਰੀ'' ਦਾ ਸਾਹਮਣਾ ਕਰਨਾ ਪਵੇਗਾ।

ਡਾ. ਪਾਥਰੇ ਮੁਤਾਬਕ, ਵਧੀਆ ਸ਼ੁਰੂਆਤ ਦੌਰਾਨ ਸਭ ਤੋਂ ਪਹਿਲਾਂ ਲੋਕਾਂ ਨੂੰ ਇਸ ਦੇ ਲੱਛਣਾਂ ਤੋਂ ਜਾਣੂ ਕਰਵਾਉਣਾ ਹੋਵੇਗਾ।

"ਮੈਂ ਜਾਣਦਾ ਹਾਂ ਕਿ ਇਹ ਰਾਤੋਂ ਰਾਤ ਸੰਭਵ ਨਹੀਂ ਹੋਵੇਗਾ, ਪਰ ਫਿਰ ਵੀ ਸਾਨੂੰ ਕਿਤੇ ਨਾ ਕਿਤੇ ਤਾਂ ਸ਼ੂਰੂਆਤ ਕਰਨੀ ਹੀ ਹੋਵੇਗੀ।"

ਕੋਰੋਨਾਵਾਇਰਸ
Getty Images
ਡਾਕਟਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਜਲਦ ਹੀ ਇਸ ਬਾਰੇ ਸੋਚਣਾ ਚਾਹੀਦਾ ਹੈ

ਦਿੱਲੀ ਦੇ ਫੋਰਟਿਸ ਹਸਪਤਾਲ ਦੇ ਮਾਨਸਿਕ ਸਿਹਤ ਵਿਭਾਗ ਦੀ ਮੁੱਖੀ ਕਾਮਨਾ ਛਿੱਬਰ ਨੇ ਕਿਹਾ ਕਿ ਇਸ ਮਹਾਂਮਾਰੀ ਦੌਰਾਨ ਮਾਨਸਿਕ ਸਿਹਤ ਸਹੂਲਤ ਹਾਸਲ ਕਰਨ ਵਾਲੇ ਮਰੀਜ਼ਾਂ ਦੀ ਗਿਣਤੀ ''ਚ ਖਾਸਾ ਵਾਧਾ ਹੋਇਆ ਹੈ।

ਲੰਮੇ ਸਮੇਂ ਤੱਕ ਚੱਲੇ ਲੌਕਡਾਊਨ, ਭਵਿੱਖ ਪ੍ਰਤੀ ਅਨਿਸ਼ਚਿਤਤਾ ਅਤੇ ਲਗਾਤਾਰ ਸੁਚੇਤ ਰਹਿਣ ਦੀ ਚਿੰਤਾ ਨੇ ਲੋਕਾਂ ਨੂੰ ਵਧੇਰੇ ਚਿੰਤਾ ਵਿੱਚ ਪਾ ਦਿੱਤਾ ਹੈ ਅਤੇ ਬਹੁਤ ਸਾਰੇ ਲੋਕ ਤਣਾਅ ਬਾਰੇ ਗੱਲ ਕਰਨ ਲਈ ਹਸਪਤਾਲ ਆ ਰਹੇ ਹਨ।

ਉਨ੍ਹਾਂ ਅੱਗੇ ਕਿਹਾ, "ਇਹ ਸਮੱਸਿਆ ਦਿਨੋਂ ਦਿਨ ਵਧੇਰੇ ਗੰਭੀਰ ਹੁੰਦੀ ਜਾ ਰਹੀ ਹੈ।"

ਇਹ ਵੀ ਪੜ੍ਹੋ-

ਡਾ. ਫਤਾਹੁਦੀਨ ਨੇ ਕਿਹਾ ਕਿ ਹੁਣ ਡਾਕਟਰਾਂ ਨੇ ਅਪੀਲ ਕੀਤੀ ਹੈ ਕਿ ਕੋਵਿਡ ਦੇ ਇਲਾਜ ਤੋਂ ਬਾਅਦ ਦੇ ਪ੍ਰੋਟੋਕੋਲ ''ਚ ਮਾਨਸਿਕ ਸਿਹਤ ''ਤੇ ਵੀ ਧਿਆਨ ਕੇਂਦਰਤ ਕੀਤਾ ਜਾਵੇ।

ਹਰੇਕ ਹਸਪਤਾਲ ਨੂੰ ਕੁਝ ਨਾ ਕੁਝ ਕਰਨ ਦੀ ਜ਼ਰੂਰਤ ਹੈ।

ਹੈਲਪਲਾਈਨ ਨੰਬਰ
BBC

ਕੋਰੋਨਾਵਾਇਰਸ
BBC

ਇਹ ਵੀ ਵੇਖੋ

https://www.youtube.com/watch?v=TEbbPodHix8

https://www.youtube.com/watch?v=WCydqfgjuTw

https://www.youtube.com/watch?v=YuJHOL0meBY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''9b34c0eb-c88c-4ffa-967d-3bab214fcd51'',''assetType'': ''STY'',''pageCounter'': ''punjabi.india.story.54177179.page'',''title'': ''ਕੋਰੋਨਾ ਤੋਂ ਬਾਅਦ ਭਾਰਤ ਨੂੰ ਇਸ ਮਹਾਂਮਾਰੀ ਦਾ ਕਰਨਾ ਪੈ ਸਕਦਾ ਹੈ ਸਾਹਮਣਾ'',''author'': ''ਵਿਕਾਸ ਪਾਂਡੇ'',''published'': ''2020-09-23T06:12:15Z'',''updated'': ''2020-09-23T06:12:15Z''});s_bbcws(''track'',''pageView'');

Related News