ਫ਼ਾਤਿਮਾ ਸ਼ੇਖ਼ ਨੇ ਸਾਵਿੱਤਰੀ ਬਾਈ ਦਾ ਸਾਥ ਕਿਵੇਂ ਨਿਭਾਇਆ

9/13/2020 7:53:25 AM

ਫ਼ਾਤਿਮਾ ਸ਼ੇਖ਼
BBC

ਆਮ ਤੌਰ ''ਤੇ ਅਸੀਂ ਆਪਣੇ ਪੁਰਖਿਆਂ ਯਾਨੀ ਮਰਦਾਂ ਦੇ ਕੰਮ ਅਤੇ ਸਮਾਜਿਕ ਯੋਗਦਾਨ ਦੇ ਬਾਰੇ ਬਹੁਤ ਜਾਣਦੇ ਹਾਂ। ਚਾਹੇ ਘਰ ਹੋਵੇ ਜਾਂ ਸਮਾਜ ਜਾਂ ਫਿਰ ਦੇਸ਼...

ਸਦੀਆਂ ਤੋਂ ਮਰਦਾਂ ਦੇ ਕੀਤੇ ਗਏ ਕੰਮ ਨੂੰ ਹੀ ਅਸਲੀ ਕੰਮ ਅਤੇ ਯੋਗਦਾਨ ਮੰਨਿਆ ਗਿਆ। ਘਰ ਵਿੱਚ ਸੰਕਟਾਂ ਤੋਂ ਪਾਰ ਲੰਘਾਉਣ ਵਾਲੀਆਂ ਔਰਤਾਂ ਨੂੰ ਕੋਈ ਯਾਦ ਨਹੀਂ ਕਰਦਾ।

ਠੀਕ ਉਸੇ ਤਰ੍ਹਾਂ ਸਮਾਜ ਅਤੇ ਦੇਸ਼ ਨੂੰ ਬਣਾਉਣ ਵਿੱਚ ਆਪਣੀ ਅਹੂਤੀ ਦੇਣ ਵਾਲੀਆਂ ਜ਼ਿਆਦਾਤਰ ਔਰਤਾਂ ਵੀ ਗੁੰਮਨਾਮ ਹੀ ਰਹਿ ਜਾਂਦੀਆਂ ਹਨ।

ਅਸੀਂ ਮਿਸਾਲ ਵਜੋਂ ਕੁਝ ਔਰਤਾਂ ਦਾ ਨਾਂਅ ਜ਼ਰੂਰ ਗਿਣਾ ਸਕਦੇ ਹਾਂ। ਹਾਲਾਂਕਿ ਇਹ ਨਾਂਅ ਕੁਝ ਇੱਕ ਹੀ ਹੋਣਗੇ। ਹਜ਼ਾਰਾਂ ਦੇ ਬਾਰੇ ਵਿੱਚ ਸਾਨੂੰ ਮਹਿਜ਼ ਬੇਨਾਮ ਜ਼ਿਕਰ ਹੀ ਮਿਲਦਾ ਹੈ।

ਇਹ ਵੀ ਪੜ੍ਹੋ

ਫ਼ਾਤਿਮਾ ਸ਼ੇਖ਼
BBC

ਕਈਆਂ ਬਾਰੇ ਤਾਂ ਬੇਨਾਮਾ ਹਵਾਲਾ ਵੀ ਨਹੀਂ ਮਿਲਦਾ ਹੈ। ਕੁਝ ਦੇ ਨਾਂਅ ਤਾਂ ਸਾਨੂੰ ਪਤਾ ਹਨ, ਪਰ ਉਨ੍ਹਾਂ ਦੇ ਕੰਮ ਦਾ ਲੇਖਾ-ਜੋਖਾ ਮਹੀਂ ਮਿਲਦਾ ਹੈ।

ਇਹੀ ਨਹੀਂ, ਕਈ ਮਾਮਲਿਆਂ ਵਿੱਚ ਔਰਤਾਂ ਨੇ ਖ਼ੁਦ ਆਪਣੇ ਜਾਂ ਆਪਣੇ ਸਾਥੀਆਂ ਬਾਰੇ ਆਪ ਨਾ ਲਿਖਿਆ ਹੁੰਦਾ ਤਾਂ ਅਨੇਕ ਨਾਇਕਾਵਾਂ ਦੇ ਤਾਂ ਨਾਂਅ-ਨਿਸ਼ਾਨ ਵੀ ਨਾ ਮਿਲਦੇ।

ਜੀ, ਬਿਨਾਂ ਬਗੈਰ ਭਾਰਤੀ ਮਰਦਾਨਾ ਸਮਾਜ, ਅਸੀਂ ਅਜਿਹੇ ਹੀ ਹਾਂ।


ਇਹ ਵੀ ਦੇਖੋ - ਔਰਤ ਜਿਸ ਨੇ ਦੇਵਦਾਸੀ ਪ੍ਰਥਾ ਨੂੰ ਖ਼ਤਮ ਕਰਨ ਦਾ ਮਤਾ ਰੱਖਿਆ

https://www.youtube.com/watch?v=lrrmCprBZQM


ਅਜਿਹੀ ਹੀ ਸਾਡੀ ਇੱਕ ਨਾਇਕਾ ਹਨ- ਫ਼ਾਤਿਮਾ ਸ਼ੇਖ਼। ਜਿਨ੍ਹਾਂ ਬਾਰੇ ਕੁਝ ਫੁਟਕਲ ਸੂਚਨਾਵਾਂ ਮਿਲਦੀਆਂ ਹਨ ਪਰ ਸਾਲਾਂ ਦੀ ਖੋਜ ਤੋਂ ਬਾਅਦ ਵੀ ਮੈਨੂੰ ਉਨ੍ਹਾਂ ਦੀ ਤਫ਼ਸੀਲ ਨਹੀਂ ਮਿਲਦੀ ਹੈ।

ਅਸੀਂ ਜਿਓਤੀ ਅਤੇ ਸਾਵਿੱਤਰੀ ਬਾਈ ਫੁਲੇ ਦੇ ਬਾਰੇ ਵਿੱਚ ਜਾਣਦੇ ਹਾਂ। ਜਯੋਤੀਬਾ ਸਮਾਜਿਕ ਕ੍ਰਾਂਤੀ ਦੇ ਆਗੂ ਸਨ ਅਤੇ ਵੰਚਿਤਾਂ ਦੀ ਤਾਲੀਮ ਦੇ ਲਈ ਵੱਡਾ ਕੰਮ ਕੀਤਾ।

ਸਾਵਿੱਤਰੀ ਬਾਈ ਨੂੰ ਤਾਂ ਅਸੀਂ ਭਾਰਤ ਦੀ ਪਹਿਲੀ ਮਹਿਲਾ ਅਧਿਆਪਕ ਵਜੋਂ ਯਾਦ ਕਰਦੇ ਹਾਂ, ਕ੍ਰਾਂਤੀ ਦੀ ਜੋਤ ਮੰਨਦੇ ਹਾਂ। ਉਹੀ ਸਾਵਿੱਤਰੀ ਬਾਈ ਜੋ ਕਿਸੇ ਬਾਰੇ ਕਹਿ ਰਹੀ ਹੈ ਕਿ ਮੇਰੀ ਗੈਰ-ਹਾਜ਼ਰੀ ਵਿੱਚ ਉਹ ਬਿਨਾਂ ਕਿਸੇ ਦਿੱਕਤ ਤੋਂ ਸਾਰੇ ਕੰਮ ਸੰਭਾਲ ਲਵੇਗੀ ਤਾਂ ਸਪਸ਼ਟ ਹੈ ਕਿ ਉਸ ਔਰਤ ਦੀ ਅਹਿਮੀਅਤ ਵੀ ਘੱਟ ਨਹੀਂ ਹੋਣੀ। ਉਹ ਔਰਤ ਹੈ ਫ਼ਾਤਿਮਾ ਸ਼ੇਖ਼ ।

ਫ਼ਾਤਿਮਾ ਸ਼ੇਖ਼ ਤੇ ਸਾਵਿੱਤਰੀ ਬਾਈ
BBC

ਸਾਵਿੱਤਰੀ ਬਾਈ ਦੇ ਮਿਸ਼ਨ ਦੀ ਸਾਥਣ

ਅਸੀਂ ਸਾਵਿੱਤਰੀ ਬਾਈ ਦੇ ਮਿਸ਼ਨ ਦੀ ਇਸ ਸਾਥਣ ਫ਼ਾਤਿਮਾ ਸ਼ੇਖ਼ ਦੇ ਬਾਰੇ ਲਗਭਗ ਕੁਝ ਵੀ ਨਹੀਂ ਜਾਣਦੇ ਹਾਂ।

ਸਾਵਿੱਤਰੀ ਬਾਈ ਦੇ ਬਾਰੇ ਵਿੱਚ ਵੀ ਅਸੀਂ ਕੁਝ ਜ਼ਿਆਦਾ ਇਸ ਲਈ ਜਾਣ ਪਾਉਂਦੇ ਕਿਉਂਕਿ ਉਨ੍ਹਾਂ ਨੇ ਅਤੇ ਜਿਓਤੀ ਫੁਲੇ ਨੇ ਕਈ ਚੀਜ਼ਾਂ ਲਿਖੀਆਂ। ਉਹ ਚੀਜ਼ਾਂ ਸਾਨੂੰ ਮਿਲ ਗਈਆਂ। ਫ਼ਾਤਿਮਾ ਸ਼ੇਖ਼ ਦੇ ਬਾਰੇ ਵਿੱਚ ਅਜਿਹੀ ਕੋਈ ਚੀਜ਼ ਸਾਨੂੰ ਹੁਣ ਤੱਕ ਨਹੀਂ ਮਿਲਦੀ।

ਫ਼ਾਤਿਮਾ ਦੇ ਬਾਰੇ ਵਿੱਚ ਦਿਲਚਸਪੀ ਹਾਲ ਹੀ ਵਿੱਚ ਹੀ ਬਣੀ ਹੈ। ਜਿਓਤੀ ਫੁਲੇ ਅਤੇ ਸਾਵਿੱਤਰੀ ਬਾਈ ਫੁਲੇ ਦੇ ਮਾਹਿਰਾਂ ਕੋਲ ਵੀ ਫ਼ਾਤਿਮਾ ਦੇ ਬਾਰੇ ਵਿੱਚ ਖ਼ਾਸ ਜਾਣਕਾਰੀ ਨਹੀਂ ਹੈ।

ਇਸ ਲਈ ਉਨ੍ਹਾਂ ਨਾਲ ਜੁੜੀਆਂ ਜ਼ਿਆਦਾਤਰ ਗੱਲਾਂ ਦੇ ਤੱਥ ਨਹੀਂ ਮਿਲਦੇ। ਕਹਾਣੀਆਂ ਜ਼ਰੂਰ ਮਿਲਦੀਆਂ ਹਨ। ਤੇ ਕਦੇ ਕਹਾਣੀਆਂ ਦਾ ਸਿਰਾ ਨਹੀਂ ਮਿਲਦਾ।

ਇਹ ਵੀ ਪੜ੍ਹੋ

ਉਨ੍ਹਾਂ ਨੂੰ ਇੱਕ ਉਸਮਾਨ ਸ਼ੇਖ਼ ਨੇ ਆਪਣੇ ਘਰ ਪਨਾਹ ਦਿੱਤੀ ਸੀ। ਲੇਕਿਨ ਉਸਮਾਨ ਸ਼ੇਖ਼ ਦੇ ਬਾਰੇ ਵਿੱਚ ਜਾਣਕਾਰੀ ਸੌਖਿਆਂ ਨਹੀਂ ਮਿਲਦੀ ਹੈ।

ਵੈਸੇ ਇਹ ਕਿੰਨਾ ਦਿਲਚਸਪ ਹੈ। ਜੇ ਅਸੀਂ ਅੱਜ ਫ਼ਾਤਿਮਾ ਸ਼ੇਖ਼ ਦਾ ਜ਼ਿਕਰ ਵੀ ਕਰ ਸਕਦੇ ਹਾਂ ਤਾਂ ਇਸ ਜਾਣਕਾਰੀ ਦਾ ਸੋਮਾ ਉਨ੍ਹਾਂ ਦੀ ਸਾਥੀ ਸਵਿੱਤਰੀ ਬਾਈ ਫੁਲੇ ਹੀ ਹਨ। ਜਾਣੀ ਇੱਕ ਔਰਤ ਦਾ ਯੋਗਦਾਨ ਸਾਡੇ ਤੱਕ ਪਹੁੰਚਾ ਰਹੀ ਹੈ।

ਸਾਵਿੱਤਰੀ ਬਾਈ ਫੁਲੇ ਦੇ ਹਵਾਲੇ ਵਿੱਚ ਸਾਨੂੰ ਇੱਕ ਅਹਿਮ ਜਾਣਕਾਰੀ ਮਿਲਦੀ ਹੈ। ''ਸਾਵਿੱਤਰੀ ਬਾਈ ਫੁਲੇ ਸੰਪਰੂਨ ਸਾਹਿਤ'' ਵਿੱਚ ਇੱਕ ਤਸਵੀਰ ਹੈ।

ਇਸ ਤਸਵੀਰ ਵਿੱਚ ਸਾਵਿੱਤਰੀ ਬਾਈ ਫੁਲੇ ਦੇ ਨਾਲ ਇੱਕ ਔਰਤ ਹੋਰ ਬੈਠੀ ਹੈ। ਉਹ ਔਰਤ ਕੋਈ ਹੋਰ ਨਹੀਂ ਸਗੋਂ ਫ਼ਾਤਿਮਾ ਸ਼ੇਖ਼ ਹਨ। ਇਹ ਫ਼ੋਟੋ ਫ਼ਾਤਿਮਾ ਅਤੇ ਸਾਵਿੱਤਰੀ ਬਾਈ ਦੇ ਸਾਥੀ ਹੋਣ ਦਾ ਸਬੂਤ ਹੈ। ਹਾਲਾਂਕਿ ਇਸ ਤਸਵੀਰ ਦਾ ਕੀ ਸਬੂਤ ਹੈ?

ਫ਼ਾਤਿਮਾ ਸ਼ੇਖ਼ ਨੇ ਸਾਵਿੱਤਰੀ ਬਾਈ
BBC

ਇਤਿਹਾਸਕ ਤਸਵੀਰ ਅਤੇ ਫ਼ਾਤਿਮਾ ਸ਼ੇਖ਼

''ਸਾਵਿੱਤਰੀ ਬਾਈ ਫੁਲੇ ਸੰਪੂਰਨ ਸਾਹਿਤ'' ਦੇ ਸੰਪਾਦਕ ਡਾ. ਐੱਮਜੀ ਮਾਲੀ ਨੇ ਆਪਣੀ ਭੂਮਿਕਾ ਵਿੱਚ ਇੱਕ ਅਹਿਮ ਜਾਣਕਾਰੀ ਦਿੱਤੀ ਹੈ।

ਸਾਵਿੱਤਰੀ ਬਾਈ ਦੀ ਤਸਵੀਰ ਕਈ ਸਾਲ ਪਹਿਲਾਂ ਪੁਣੇ ਤੋਂ ਛਪਣ ਵਾਲੇ ਰਸਾਲੇ ''ਮਜੂਰ'' ਵਿੱਚ ਛਪੀ ਸੀ। ਇਹ ਰਸਾਲਾ 1924 ਤੋਂ 1930 ਤੋਂ ਬਾਅਦ ਵੀ ਛਪਦਾ ਰਿਹਾ। ਇਸ ਦੇ ਸੰਪਾਦਕ ਆਰ. ਐੱਨ. ਲਾਡ ਸਨ। ਮਾਲੀ ਨੂੰ ਇਸ ਤਸਵੀਰ ਬਾਰੇ ਵਧੇਰੇ ਜਾਣਕਾਰੀ ਝਡੋਗੇ ਸਾਹਿਬ ਤੋਂ ਮਿਲੀ।

ਡਾ. ਐੱਮਜੀ ਮਾਲੀ ਦੇ ਮੁਤਾਬਕ, "ਲੋਖੇਂਡੇ ਨਾਂਅ ਦੇ ਇੱਕ ਮਿਸ਼ਨਰੀ ਦੀ ਇੱਕ ਮਸ਼ਹੂਰ ਕਿਤਾਬ ਵਿੱਚ ਸਾਵਿੱਤਰੀ ਬਾਈ ਦੀ ਇੱਕ ਗਰੁੱਪ ਫੋਟੋ ਛਪੀ ਹੋਈ ਸੀ। ਉਨ੍ਹਾਂ ਦੀ ਕਿਤਾਬ ਵਿੱਚ ਛਪੀ ਤਸਵੀਰ ਮਜੂਰ ਰਸਾਲੇ ਵਿੱਚ ਛਪੀ ਇੱਕ ਫ਼ੋਟੋ ਵਰਗੀ ਸੀ।"

"ਉਸ ਗਰੁੱਪ ਫ਼ੋਟੋ ਵਿੱਚੋਂ ਹੀ ਸਾਵਿੱਤਰੀ ਬਾਈ ਦੀ ਤਸਵੀਰ ਕੱਢੀ ਗਈ ਹੈ। ਸਾਲ 1966 ਵਿੱਚ ਪ੍ਰੋਫ਼ੈਸਰ ਲੀਲਾ ਪਾਂਡੇ ਦੀ ਇੱਕ ਕਿਤਾਬ ''ਮਹਾਰਾਸ਼ਟਰ ਕਰਤਵਸ਼ਾਲਿਨੀ'' ਛਪੀ।"

ਉਨ੍ਹਾਂ ਅੱਗੇ ਦੱਸਿਆ ਕਿ ਉਸ ਕਿਤਾਬ ਵਿੱਚ ਇੱਕ ਰੇਖਾ ਚਿੱਤਰ ਛਪਿਆ। ਕਿਤਾਬ ਵਿੱਚ ਛਪੇ ਰੇਖਾ ਚਿੱਤਰ ਅਤੇ ਉਸ ਤਸਵੀਰ ਵਿੱਚ ਕੋਈ ਫ਼ਰਕ ਨਹੀਂ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਹੋਮ ਸਕ੍ਰੀ''ਤੇ ਇੰਝ ਦੇਖੋ:

https://www.youtube.com/watch?v=xWw19z7Edrs

ਉਨ੍ਹਾਂ ਕਿਹਾ, “ਮੈਂ ਇਸ ਤਸਵੀਰ ਤੋਂ ਇਲਾਵਾ ਹੋਰ ਤਸਵੀਰਾਂ ਦੇ ਬਾਰੇ ਵੀ ਪੜਤਾਲ ਕੀਤੀ ਹੈ। ਪੁਣੇ ਦੇ ਏਕਨਾਥ ਪਾਲਕਰ ਦੇ ਕੋਲ ਕੁਝ ਨੈਗੇਟਿਵ ਸਨ। ਝੋਡਗੇ ਨੂੰ ਉਨ੍ਹਾਂ ਤੋਂ ਹੀ ਇਹ ਤਸਵੀਰ ਮਿਲੀ ਸੀ। ਇਹ ਸੌ ਸਾਲ ਪੁਰਾਣੇ ਨੈਗੇਟਿਵ ਤੋਂ ਤਿਆਰ ਇੱਕ ਦੁਰਲਭ ਤਸਵੀਰ ਹੈ। ਇਸੇ ਤੋਂ ਸਾਨੂੰ ਇਹ ਤਸਵੀਰ ਮਿਲ ਸਕੀ।"

ਸੰਭਵ ਹੈ, ਇਹ ਤਸਵੀਰ ਨਾ ਮਿਲਦੀ ਤਾਂ ਫ਼ਾਤਿਮਾ ਸ਼ੇਖ਼ ਤਾਂ ਦੂਰ ਦੀ ਗੱਲ ਹੈ ਸਾਨੂੰ ਸਾਵਿੱਤਰੀ ਬਾਈ ਦੀ ਝਲਕ ਵੀ ਨਾ ਮਿਲਦੀ। ਅਸੀਂ ਸਾਵਿੱਤਰੀ ਬਾਈ ਦੀ ਜਿਹੜੀ ਤਸਵੀਰ ਦੇਖਦੇ ਹਾਂ, ਉਹ ਇਹੀ ਹੈ।

ਇਸੇ ਤਸਵੀਰ ਨੇ ਹੀ ਫ਼ਾਤਿਮਾ ਸ਼ੇਖ਼ ਨੂੰ ਸਾਵਿੱਤਰੀ ਬਾਈ ਵਾਂਗ ਹੀ ਇੱਕ ਅਹਿਮ ਇਤਿਹਾਸਕ ਕਿਰਦਾਰ ਬਣਾ ਦਿੱਤਾ ਹੈ। ਫ਼ਾਤਿਮਾ ਸ਼ੇਖ਼ ਨੂੰ ਬਾਤਸਵੀਰ ਜ਼ਿੰਦਗੀ ਦਿੱਤੀ ਹੈ ਉਨ੍ਹਾਂ ਨੇ ਸਾਡੇ ਸਾਹਮਣੇ ਲਿਆ ਕੇ ਖੜ੍ਹਾ ਕੀਤਾ ਹੈ।

ਫ਼ਾਤਿਮਾ ਸ਼ੇਖ਼ ਨੇ ਸਾਵਿੱਤਰੀ ਬਾਈ
BBC

ਪੁਣੇ ਦਾ ਖੰਡਰ ਮਕਾਨ ਅਤੇ ਇਤਿਹਾਸ ਬਣਾਉਂਦੀਆਂ ਔਰਤਾਂ

ਪੁਣੇ ਵਿੱਚ ਫੁਲੇ ਵੱਲੋਂ ਕੁੜੀਆਂ ਲਈ ਬਣਾਏ ਗਏ ਪਹਿਲੇ ਸਕੂਲ ਵਿੱਚ ਖੰਡਰ ਮਕਾਨ ਦੇ ਬਾਹਰ ਜਿਹੜਾ ਫੱਟਾ ਲੱਗਿਆ ਹੈ, ਉਸ ਵਿੱਚ ਵੀ ਫ਼ਾਤਿਮਾ ਸ਼ੇਖ਼ ਦਾ ਜ਼ਿਕਰ ਮਿਲਦਾ ਹੈ।

ਇਸ ਖੰਡਰ ਹੁੰਦੇ ਜਾ ਰਹੇ ਕਮਰੇ ਦੀਆਂ ਕੰਧਾਂ ਨੂੰ ਗੌਰ ਨਾਲ ਦੇਖੀਏ ਤਾਂ ਸਾਨੂੰ ਫ਼ਰਸ਼ ‘ਤੇ ਬੈਠੀਆਂ ਕੁੜੀਆਂ ਅਤੇ ਉਨ੍ਹਾਂ ਨੂੰ ਸੰਬੋਧਨ ਕਰਦੀਆਂ ਦੋ ਔਰਤੀ ਯਾਨੀ ਸਾਵਿੱਤਰੀ ਬਾਈ ਫੁਲੇ ਅਤੇ ਫ਼ਾਤਿਮਾ ਸ਼ੇਖ਼ ਦਿਖਾਈ ਦਿੰਦੀਆਂ ਹਨ।


ਇਹ ਵੀ ਦੇਖੋ - ਉਹ ਬੀਬੀ ਜਿਸ ਨੇ ਕੁੜੀਆਂ ਦੀ ਪੜ੍ਹਾਈ ਲਈ ਮੁਹਿੰਮ ਚਲਾਈ ਤੇ ਸਕੂਲ ਖੋਲ੍ਹਿਆ

https://www.youtube.com/watch?v=nEv3JmTDngI


ਲਗਭਗ ਪੌਣੇ ਦੋ ਸੌ ਸਾਲ ਪਹਿਲਾਂ ਇਸੇ ਥਾਂ ''ਤੇ ਹੀ ਇਤਿਹਾਸਕ ਬਦਲਾਅ ਦੀ ਨੀਂਹ ਰੱਖੀ ਗਈ ਸੀ। ਇਨ੍ਹਾਂ ਕਮਰਿਆਂ ਵਿੱਚ ਸਾਵਿੱਤਰੀ ਬਾਈ ਅਤੇ ਫ਼ਾਤਿਮਾ ਸ਼ੇਖ਼ ਨੇ ਮਿਲ ਕੇ ਕੁੜੀਆਂ ਨੂੰ ਤਾਲੀਮ ਦੇਣ ਦੀ ਸ਼ੁਰੂਆਤ ਕੀਤੀ ਸੀ।

ਸਾਨੂੰ ਜਾਣਕਾਰੀ ਮਿਲਦੀ ਹੈ ਕਿ ਦਲਿਤਾਂ, ਵੰਚਿਤਾਂ, ਔਰਤਾਂ ਨੂੰ ਤਾਲੀਮ ਦੇਣ ਕਾਰਨ ਹੀ ਫੁਲੇ ਜੋੜਾ ਅਤੇ ਖ਼ਾਸ ਕਰ ਕੇ ਸਾਵਿਤਰੀ ਬਾਈ ਨੂੰ ਕਾਫ਼ੀ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ। ਸਾਫ਼ ਹੈ ਕਿ ਸਮਾਜਿਕ ਵਿਰੋਧ ਅਤੇ ਬੇਇੱਜ਼ਤੀ ਫ਼ਾਤਿਮਾ ਦੇ ਹਿੱਸੇ ਵੀ ਆਈ ਹੋਵੇਗੀ।

ਇਹ ਵੀ ਪੜ੍ਹੋ

ਜੇ ਪੱਥਰ, ਗੋਹਾ ਅਤੇ ਗਾਰਾ ਜੋ ਸਾਵਿੱਤਰੀ ਬਾਈ ਉੱਪਰ ਸੁੱਟਿਆ ਗਿਆ ਅਤੇ ਉਨ੍ਹਾਂ ਦਾ ਮਖੌਲ ਉਡਾਇਆ ਗਿਆ ਅਤੇ ਤਾਅਨੇ ਦਿੱਤੇ ਗਏ ਤਾਂ ਇਹ ਕਿਵੇਂ ਸੰਭਵ ਹੈ ਕਿ ਉਨ੍ਹਾਂ ਦੀ ਖ਼ਾਸ ਸਹਿਯੋਗੀ ਅਤੇ ਸਹੇਲੀ ਇਸ ਸਭ ਤੋਂ ਬਚੀ ਰਹਿ ਗਈ ਹੋਵੇਗੀ।

ਧਿਆਨ ਰਹੇ ਕਿ ਫ਼ਾਤਿਮਾ ਜਿਸ ਭਾਈਚਾਰੇ ਨਾਲ ਸੰਬੰਧਿਤ ਹਨ, ਉਹ ਵੀ ਉਨ੍ਹਾਂ ਨੂੰ ਖ਼ਾਸ ਬਣਾਉਂਦਾ ਹੈ।

ਇਸ ਸਕੂਲ ਦੀ ਉਮਰ ਅਤੇ ਸਾਵਿੱਤਰੀ ਬਾਈ ਦੀ ਇਸ ਹਮ ਉਮਰ ਹੋਣ ਕਾਰਨ ਫ਼ਾਤਿਮਾ ਸ਼ੇਖ਼ ਦੀ ਪੈਦਾਇਸ਼ ਅੰਦਾਜ਼ਨ ਇੱਕ ਸੌ ਅੱਸੀ-ਨੱਬੇ ਸਾਲ ਪਹਿਲਾਂ ਹੋਈ ਹੋਵੇਗੀ। ਇਨ੍ਹਾਂ ਦਾ ਕਾਰਜ ਖੇਤਰ ਅੰਗਰੇਜ਼ਾਂ ਦੇ ਜ਼ਮਾਨੇ ਦਾ ਮਹਾਰਾਸ਼ਟਰ ਦਾ ਪੁਣੇ ਸੀ।

ਫ਼ਾਤਿਮਾ ਸ਼ੇਖ਼
BBC

ਸਾਵਿੱਤਰੀ ਬਾਈ ਦੀ ਉਹ ਚਿੱਠੀ

ਹੁਣ ਇੱਕ ਸਭ ਤੋਂ ਅਹਿਮ ਗੱਲ। ਉਹ ਇਹ ਹੈ ਕਿ ਫ਼ਾਤਿਮਾ ਸ਼ੇਖ਼ ਅਤੇ ਸਾਵਿੱਤਰੀ ਬਾਈ ਦੇ ਮਜ਼ਬੂਤ ਭੈਣਾਂ ਵਾਲੇ ਨਿੱਘ ਦਾ ਸਭ ਤੋਂ ਵੱਡਾ ਸਬੂਤ ਹੈ।

ਸਾਵਿੱਤਰੀ ਬਾਈ ਪੇਕੇ ਗਏ ਹੋਏ ਸਨ। ਉੱਥੇ ਉਨ੍ਹਾਂ ਦੀ ਤਬੀਅਤ ਖ਼ਰਾਬ ਹੋ ਗਈ। ਉਹ ਪੁਣੇ ਆ ਸਕਣ ਦੀ ਹਾਲਤ ਵਿੱਚ ਨਹੀਂ ਹਨ।

ਉਸ ਸਮੇਂ ਪੁਣੇ ਵਿੱਚ ਵੰਚਿਤਾਂ ਅਤੇ ਕੁੜੀਆਂ ਲਈ ਕਈ ਸਕੂਲ ਖੁੱਲ੍ਹ ਚੁੱਕੇ ਸਨ। ਕੰਮ ਕਾਫ਼ੀ ਜ਼ਿਆਦਾ ਸੀ। ਤਾਲੀਮ ਦਾ ਕੰਮ ਕਰਨ ਵਾਲੇ ਜਨੂਨੀਂ ਲੋਕ ਥੋੜ੍ਹੇ ਸਨ। ਜ਼ਾਹਿਰ ਹੈ, ਇਨ੍ਹਾਂ ਸਕੂਲਾਂ ਦੇ ਬਾਰੇ ਵਿੱਚ ਉਹ ਫ਼ਿਕਰਮੰਦ ਸਨ। ਉਹ ਫੁਲੇ ਦੀ ਫ਼ਿਕਰਮੰਦੀ ਵੀ ਸਮਝ ਰਹੇ ਸਨ।


ਇੰਦਰਜੀਤ ਕੌਰ : ''47 ਦੀ ਵੰਡ ਵੇਲੇ ਉੱਜੜਿਆਂ ਦਾ ਸਹਾਰਾ ਬਣਨ ਵਾਲੀ ਬੀਬੀ

https://www.youtube.com/watch?v=pio_aZmM6eA&t=10s


ਇਸੇ ਮਾਨਸਿਕ ਅਵਸਥਾ ਵਿੱਚ ਉਹ 10 ਅਕਤੂਬਰ 1856 ਯਾਨੀ 164 ਸਾਲ ਪਹਿਲਾਂ ''ਸੱਤਿਯਰੂਪ ਜੋਤਿਬਾ'' ਨੂੰ ਇੱਕ ਚਿੱਠੀ ਲਿਖਦੇ ਹਨ।

ਉਹ ਲਿਖਦੇ ਹਨ,"ਮੇਰੀ ਫ਼ਿਕਰ ਨਾ ਕਰੋ। ਫ਼ਾਤਿਮਾ ਨੂੰ ਤਕਲੀਫ਼ ਹੁੰਦੀ ਹੋਵੇਗੀ, ਪਰ ਉਹ ਤੁਹਾਨੂੰ ਤੰਗ ਨਹੀਂ ਕਰੇਗੀ ਅਤੇ ਕਿਸੇ ਤਰ੍ਹਾਂ ਦੀ ਸ਼ਿਕਾਇਤ ਨਹੀਂ ਕਰੇਗੀ।''

ਫ਼ਾਤਿਮਾ ਨੂੰ ਕਿਸ ਬਾਰੇ ਤਕਲੀਫ਼ ਹੋਵੇਗੀ ਅਤੇ ਉਹ ਕਿਉਂ ਨਹੀਂ ਤੰਗ ਕਰੇਗੀ? ਇਹ ਸਕੂਲ ਨਾਲ ਜੁੜੀ ਗੱਲ ਹੈ। ਯਾਨੀ ਫ਼ਾਤਿਮਾ ਮਹਿਜ਼ ਉਂਝ ਹੀ ਪੜ੍ਹਾਉਣ ਵਾਲੀ ਔਰਤ ਨਹੀਂ ਹੈ।

ਉਹ ਸਾਵਿੱਤਰੀ ਬਾਈ ਦੇ ਮੋਢੇ ਨਾਲ ਮੋਢਾ ਮਿਲਾ ਕੇ ਕੁੜੀਆਂ ਦੀ ਸਿੱਖਿਆ ਦੇਣ ਲਈ ਕੀਤੇ ਜਾ ਰਹੇ ਸੰਘਰਸ਼ ਵਿੱਚ ਸ਼ਾਮਲ ਸਨ।

ਫ਼ਾਤਿਮਾ ਸ਼ੇਖ਼ ਨੇ ਸਾਵਿੱਤਰੀ ਬਾਈ
BBC

ਜ਼ਿੰਮੇਦਾਰੀ ਚੁੱਕਣ ਵਿੱਚ ਵੀ ਬਰਾਬਰ ਦੀ ਹਿੱਸੇਦਾਰ ਸਨ। ਉਹ ਉਨ੍ਹਾਂ ਦੀ ਸਾਥੀ ਸਨ। ਪਰ ਉਨ੍ਹਾਂ ਦੀ ਆਪਣੀ ਸਖ਼ਸ਼ੀਅਤ ਵੀ ਸੀ। ਤਾਂ ਹੀ ਤਾਂ ਉਹ ਇਕੱਲਿਆਂ ਸਕੂਲ ਸਾਂਭ ਰਹੇ ਸਨ। ਇਹ ਚਿੱਠੀ ਕੁਝ ਹੋਰ ਨਹੀਂ ਤਾਂ ਉਸ ਗੱਲ ਦਾ ਬਹੁਤ ਵੱਡਾ ਸਬੂਤ ਹੈ।

ਇਹ ਇੱਕ ਜ਼ਿਕਰ ਫ਼ਾਤਿਮਾ ਸ਼ੇਖ ਨੂੰ ਦਿਮਾਗ ਅਤੇ ਜ਼ਿੰਦਗੀ ਦੇ ਦਿੰਦਾ ਹੈ। ਯਾਨੀ ਫ਼ਾਤਿਮਾ ਸ਼ੇਖ਼ ਕਿਸੇ ਦੇ ਦਿਮਾਗ ਦੀ ਪੈਦਾਵਾਰ ਨਹੀ ਸਨ, ਉਹ ਫ਼ਾਤਿਮਾ ਸਨ ਜੋ ਦਿਮਾਗ ਰੱਖਦੇ ਸਨ। ਸਮਾਜ ਦੀ ਵਿਰੋਧਤਾ ਦੇ ਸਾਹਮਣੇ ਅੜ ਕੇ ਵੰਚਿਤਾਂ ਅਤੇ ਔਰਤਾਂ ਦੇ ਹੱਕਾਂ ਲਈ ਖੜ੍ਹੇ ਸਨ।

ਤਾਂ ਜੇ ਸਾਵਿੱਤਰੀ ਬਾਈ ਪਹਿਲੀ ਮਹਿਲਾ ਅਧਿਆਪਕ ਹੈ ਤਾਂ ਫ਼ਾਤਿਮਾ ਬਾਈ ਨੂੰ ਕੀ ਦਰਜਾ ਮਿਲਣਾ ਚਾਹੀਦਾ ਹੈ? ਉਹ ਵੀ ਤਾਂ ਉਹੀ ਹੋਏ।

ਕਈ ਲੋਕ ਉਨ੍ਹਾਂ ਨੂੰ ਪਹਿਲੀ ਮੁਸਲਿਮ ਅਧਿਆਪਕ ਕਹਿਣ ਦੀ ਕੋਸ਼ਿਸ਼ ਕਰ ਰਹੇ ਹਨ। ਜਦਕਿ ਸਵਾਲ ਹੈ ਕਿ ਜਦੋਂ ਸਾਵਿੱਤਰੀ ਬਾਈ ਦੇ ਨਾਲ ਕੋਈ ਅਜਿਹਾ ਵਿਸ਼ੇਸ਼ਣ ਨਹੀਂ ਲਾਇਆ ਜਾ ਰਿਹਾ ਤਾਂ ਫ਼ਾਤਿਮਾ ਦੇ ਨਾਲ ਹੀ ਕਿਉਂ ਲੱਗੇ?

ਇਹ ਵੀ ਵੇਖੋ

https://www.youtube.com/watch?v=40zBwuJKSfE

https://www.youtube.com/watch?v=M4C20HG54Kc

https://www.youtube.com/watch?v=VKrYp1jhyLE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''b3139998-54cf-4c69-85e5-2b1a5d1cafd1'',''assetType'': ''STY'',''pageCounter'': ''punjabi.india.story.54129271.page'',''title'': ''ਫ਼ਾਤਿਮਾ ਸ਼ੇਖ਼ ਨੇ ਸਾਵਿੱਤਰੀ ਬਾਈ ਦਾ ਸਾਥ ਕਿਵੇਂ ਨਿਭਾਇਆ'',''author'': ''ਨਾਸਿਰੂਦੀਨ'',''published'': ''2020-09-13T02:13:16Z'',''updated'': ''2020-09-13T02:13:16Z''});s_bbcws(''track'',''pageView'');