ਪਾਪੜ ਵੇਚਣ ਵਾਲੇ ਵਾਇਰਲ ਮੁੰਡੇ ਦਾ ਪਰਿਵਾਰ ਕੈਪਟਨ ਤੋਂ ਮਿਲੇ 5 ਲੱਖ ਰੁਪਏ ਨਾਲ ਕੀ ਕਰੇਗਾ- 5 ਅਹਿਮ ਖ਼ਬਰਾਂ

Sunday, Sep 13, 2020 - 07:23 AM (IST)

ਪਾਪੜ ਵੇਚਣ ਵਾਲੇ ਵਾਇਰਲ ਮੁੰਡੇ ਦਾ ਪਰਿਵਾਰ ਕੈਪਟਨ ਤੋਂ ਮਿਲੇ 5 ਲੱਖ ਰੁਪਏ ਨਾਲ ਕੀ ਕਰੇਗਾ- 5 ਅਹਿਮ ਖ਼ਬਰਾਂ
ਮਨਪ੍ਰੀਤ ਸਿੰਘ
BBC
ਮਨਪ੍ਰੀਤ ਸਿੰਘ ਦੀ ਵਾਇਰਲ ਵੀਡੀਓ ਦੇਖਣ ਤੋਂ ਬਾਅਦ ਮੁੱਖ ਮੰਤਰੀ ਨੇ ਇਹ ਐਲਾਨ ਕੀਤਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੰਬੋਧਨ ''ਚ ਜਿਸ ਬੱਚੇ ਨੂੰ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦੀ ਗੱਲ ਆਖ਼ੀ, ਉਹ ਅੰਮ੍ਰਿਤਸਰ ਦਾ ਮਨਪ੍ਰੀਤ ਸਿੰਘ ਹੈ।

ਘਰ ਦੇ ਹਾਲਾਤ ਠੀਕ ਨਾ ਹੋਣ ਕਰਕੇ 13 ਸਾਲ ਦਾ ਇਹ ਬੱਚਾ ਸਾਈਕਲ ਉੱਤੇ ਖਾਣੇ ਦਾ ਸਮਾਨ ਵੇਚਦਾ ਹੈ। ਸੋਸ਼ਲ ਮੀਡੀਆ ਉੱਤੇ ਸਮਾਨ ਵੇਚਦਿਆਂ ਦੌਰਾਨ ਮਨਪ੍ਰੀਤ ਨੂੰ ਕਿਸੇ ਨੇ ਪੈਸੇ ਦੇਣ ਦੀ ਪੇਸ਼ਕਸ਼ ਕੀਤੀ ਪਰ ਉਸ ਨੇ ਮਿਹਨਤ ਨੂੰ ਤਰਜੀਹ ਦਿੱਤੀ।

ਮਨਪ੍ਰੀਤ ਦੀ ਵੀਡੀਓ ਵਾਇਰਲ ਹੋਈ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ 5 ਲੱਖ ਮਦਦ ਰਾਸ਼ੀ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ:

ਸਵੇਰੇ ਸ਼ਾਮ ਖਾਣ ਦੀਆਂ ਚੀਜ਼ਾਂ ਵੇਚਦੇ ਇਸ ਬੱਚੇ ਦੀ ਖਾਹਿਸ਼ ਪੁਲਿਸ ਵਾਲਾ ਬਣਨ ਦੀ ਹੈ। ਮਨਪ੍ਰੀਤ ਦੇ ਪਿਤਾ ਘਰ ਦੇ ਹਾਲਾਤ ਦਾ ਜ਼ਿਕਰ ਕਰਦਿਆਂ ਭਾਵੁਕ ਵੀ ਹੁੰਦੇ ਹਨ ਅਤੇ 5 ਲੱਖ ਦੀ ਮਦਦ ਰਾਸ਼ੀ ਲਈ ਪੰਜਾਬ ਦੇ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹਨ।

ਵੀਡੀਓ ਦੇਖਣ ਲਈ ਇੱਥੇ ਕਲਿਕ ਕਰੋ।

ਦਿੱਲੀ ਦੰਗੇ: ਸੀਤਾਰਾਮ ਯੇਚੁਰੀ, ਯੋਗੇਂਦਰ ਯਾਦਵ, ਅਪੂਰਵਾਨੰਦ, ਜਯਤੀ ਘੋਸ਼, ਰਾਹੁਲ ਰਾਏ ਨਾਮਜ਼ਦ

ਦਿੱਲੀ ਦੰਗੇ
Getty Images
ਖੱਬਿਓਂ ਸੱਜੇ- ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਅਰਥਸ਼ਾਸਤਰੀ ਜਯੰਤੀ ਘੋਸ਼, ਸਵਰਾਜ ਪਾਰਟੀ ਦੇ ਨੇਤਾ ਯੋਗੇਂਦਰ ਯਾਦਵ

ਦਿੱਲੀ ਦੰਗਿਆਂ ਵਿੱਚ ਦਿੱਲੀ ਪੁਲਿਸ ਨੇ ਆਪਣੀ ਸਪਲੀਮੈਂਟਰੀ ਚਾਰਜਸ਼ੀਟ ਵਿੱਚ ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਸਵਰਾਜ ਪਾਰਟੀ ਦੇ ਨੇਤਾ ਯੋਗੇਂਦਰ ਯਾਦਵ, ਅਰਥਸ਼ਾਸਤਰੀ ਜਯੰਤੀ ਘੋਸ਼, ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਪੂਰਵਾਨੰਦ ਅਤੇ ਦਸਤਾਵੇਜ਼ੀ ਫਿਲਮਕਾਰ ਰਾਹੁਲ ਰੌਇ ਨੂੰ ਨਾਮਜ਼ਦ ਕੀਤਾ ਹੈ।

ਇਸ ਦੇ ਜਵਾਬ ਵਿੱਚ ਸੀਤਾਰਾਮ ਯੇਚੁਰੀ ਨੇ ਟਵਿੱਟਰ ''ਤੇ ਲਿਖਿਆ, "ਜ਼ਹਿਰੀਲੇ ਭਾਸ਼ਣਾਂ ਦੀ ਵੀਡੀਓ ਹੈ, ਉਨ੍ਹਾਂ ''ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ?"

ਇਸਦੇ ਨਾਲ ਹੀ ਉਨ੍ਹਾਂ ਨੇ ਕਈ ਹੋਰ ਟਵੀਟ ਵੀ ਕੀਤੇ ਹਨ ਅਤੇ ਸਰਕਾਰ ''ਤੇ ਨਿਸ਼ਾਨਾ ਸਾਧਿਆ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਲਾਹੌਰ-ਗੁੱਜਰਾਂਵਾਲਾ ਮੋਟਰਵੇ ''ਤੇ ਔਰਤ ਦੇ ਬਲਾਤਕਾਰ ਮਾਮਲੇ ''ਚ ''ਮੁਲਜ਼ਮਾਂ ਦੀ ਪਛਾਣ ਹੋਈ ਪਰ ਗ੍ਰਿਫ਼ਤਾਰੀ ਨਹੀਂ''

ਪਾਕਿਸਤਾਨ ਵਿੱਚ ਲਾਹੌਰ-ਸਿਆਲਕੋਟ ਮੋਟਰਵੇ ਉੱਤੇ ਲੁਟੇਰਿਆਂ ਵੱਲੋਂ ਇੱਕ ਔਰਤ ਦੇ ਸਮੂਹਕ ਬਲਾਤਕਾਰ ਦੇ ਮਾਮਲੇ ਵਿੱਚ ਪੁਲਿਸ ਦੇ ਹੱਥ ਖਾਲ੍ਹੀ ਹਨ।

ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਏਕੇ ਬੁਜ਼ਦਾਰ ਨੇ ਮੀਡੀਆ ਨੂੰ ਦੱਸਿਆ ਕਿ ਮਾਮਲੇ ਵਿੱਚ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ ਪਰ ਉਨ੍ਹਾਂ ਨੂੰ ਪੁਲਿਸ ਜਦੋਂ ਫੜ੍ਹਨ ਗਈ ਤਾਂ ਉਹ ਆਪਣੀ ਰਿਹਾਇਸ਼ ਤੋਂ ਫਰਾਰ ਹੋ ਗਏ ਸਨ।

ਬੁੱਧਵਾਰ ਨੂੰ ਲਾਹੌਰ-ਸਿਆਲਕੋਟ ਮੋਟਰਵੇ ਉੱਪਰ ਦੋ ਲੁਟੇਰਿਆਂ ਵੱਲੋਂ ਇੱਕ ਔਰਤ ਦਾ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ। ਔਰਤ ਆਪਣੇ ਬੱਚਿਆਂ ਨਾਲ ਲਾਹੌਰ ਤੋਂ ਗੁੱਜਰਾਂਵਾਲਾ ਜਾ ਰਹੀ ਸੀ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਕੋਰਟ ਮੈਰਿਜ ਦੇ ਕਾਨੂੰਨ ਬਾਰੇ ਨਿੱਜਤਾ ਨੂੰ ਲੈ ਕੇ ਇਹ ਸਵਾਲ ਖੜ੍ਹਾ ਹੋਇਆ

ਵਿਆਹ
Getty Images
ਪਟੀਸ਼ਨ ਇਸ ਗੱਲ ''ਤੇ ਟਿਕੀ ਹੋਈ ਹੈ ਕਿ ਨੋਟਿਸ ਪ੍ਰਕਾਸ਼ਿਤ ਕਰਨ ਨਾਲ ਸਬੰਧਿਤ ਵਿਅਕਤੀਆਂ ਦੀ ਨਿੱਜੀ ਜਾਣਕਾਰੀ ਜਨਤਕ ਹੋ ਜਾਂਦੀ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਖ਼ਤਰਾ ਹੋ ਜਾਂਦਾ ਹੈ

ਕੋਰਟ ਮੈਰਿਜ, ਆਮ ਗੱਲਬਾਤ ਵਿੱਚ ਇਹ ਇੱਕ ਅਜਿਹਾ ਸ਼ਬਦ ਹੈ, ਜਿਸ ਦੇ ਮਾਅਨੇ ਇਹ ਹੁੰਦੇ ਹਨ ਕਿ ਜੇਕਰ ਕੁੜੀ-ਮੁੰਡਾ ਰਾਜ਼ੀ ਹਨ ਤਾਂ ਉਹ ਕੋਰਟ ਮੈਰਿਜ ਕਰਵਾ ਸਕਦੇ ਹਨ।

ਪਰ ਕੋਰਟ ਮੈਰਿਜ ਜਿਸ ਕਾਨੂੰਨ ਦੇ ਆਧਾਰ ''ਤੇ ਸਿਰੇ ਚੜ੍ਹਦੀ ਹੈ, ਹੁਣ ਉਸੇ ਕਾਨੂੰਨ ''ਤੇ ਸਵਾਲ ਉੱਠਣ ਲੱਗੇ ਹਨ।

ਅੰਗਰੇਜ਼ੀ ਅਖ਼ਬਾਰ ਦਿ ਹਿੰਦੁਸਤਾਨ ਟਾਈਮਜ਼ ਵਿੱਚ ਛਪੀ ਇੱਕ ਖ਼ਬਰ ਮੁਤਾਬਕ, ਕੇਰਲ ਦੀ ਇੱਕ ਕਾਨੂੰਨ ਪੜ੍ਹਨ ਵਾਲੀ ਔਰਤ ਨੇ ਭਾਰਤ ਦੀ ਸਰਬਉੱਚ ਅਦਾਲਤ ਸੁਪਰੀਮ ਕੋਰਟ ਦੇ ਸਾਹਮਣੇ ਸਪੈਸ਼ਲ ਮੈਰਿਜ ਐਕਟ 1954 ਦੇ ਖ਼ਿਲਾਫ਼ ਆਪਣੀ ਪਟੀਸ਼ਨ ਦਾਖ਼ਲ ਕੀਤੀ ਹੈ।

ਇਸ ਔਰਤ ਨੇ ਆਪਣੀ ਪਟੀਸ਼ਨ ਵਿੱਚ ਕੋਰਟ ਨੂੰ ਦੱਸਿਆ ਹੈ ਕਿ ਸਪੈਸ਼ਲ ਮੈਰਿਜ ਐਕਟ ਦੀਆਂ ਤਜਵੀਜ਼ਾਂ ਵਿਆਹ ਕਰਨ ਲਈ ਤਿਆਰ ਜੋੜਿਆਂ ਦੇ ਸੰਵਿਧਾਨਕ ਅਧਿਕਾਰਾਂ ਦਾ ਉਲੰਘਣ ਕਰਦੀਆਂ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।


ਕੋਰੋਨਾਵਾਇਰਸ
BBC

ਨਮਕ ਸੱਤਿਆਗ੍ਰਹਿ ''ਚ ਔਰਤਾਂ ਦੀ ਸ਼ਮੂਲੀਅਤ ਲਈ ਗਾਂਧੀ ਨੂੰ ਮਨਾਉਣ ਵਾਲੀ ਕਮਲਾਦੇਵੀ

ਕਮਲਾ ਦੇਵੀ ਡਾਂਡੀ ਮਾਰਚ ਦੌਰਾਨ
BBC
ਕਮਲਾ ਦੇਵੀ ਨੇ ਔਰਤਾਂ ਦੇ ਸਰਗਰਮ ਸਿਆਸਤ ਵਿੱਚ ਆਉਣ ਦਾ ਰਾਹ ਬਣਾਇਆ

ਉਨ੍ਹਾਂ ਨੂੰ ਖ਼ਬਰ ਮਿਲੀ ਕਿ ਮਹਾਤਮਾ ਗਾਂਧੀ ਦਾਂਡੀ ਮਾਰਚ ਜ਼ਰੀਏ ਨਮਕ ਸੱਤਿਆਗ੍ਰਹਿ ਦਾ ਆਗਾਜ਼ ਕਰਨਗੇ ਅਤੇ ਉਸ ਤੋਂ ਬਾਅਦ ਦੇਸ ਭਰ ''ਚ ਸਮੁੰਦਰ ਕੰਢੇ ਨਮਕ ਤਿਆਰ ਕੀਤਾ ਜਾਵੇਗਾ।

ਪਰ ਇਸ ਅੰਦੋਲਨ ''ਚ ਔਰਤਾਂ ਦੀ ਸ਼ਮੂਲੀਅਤ ''ਤੇ ਪਾਬੰਦੀ ਲਗਾਈ ਗਈ ਕਿਉਂਕਿ ਗਾਂਧੀ ਨੇ ਉਨ੍ਹਾਂ ਦੀ ਜ਼ਿੰਮੇਵਾਰੀ ਚਰਖਾ ਚਲਾਉਣ ਅਤੇ ਸ਼ਰਾਬ ਦੀਆਂ ਦੁਕਾਨਾਂ ਦੀ ਘੇਰਾਬੰਦੀ ਕਰਨ ਦੀ ਲਗਾਈ ਸੀ।

ਗਾਂਧੀ ਉਸ ਸਮੇਂ ਯਾਤਰਾ ''ਤੇ ਸਨ। ਇਸ ਲਈ ਕਮਲਾ ਦੇਵੀ ਬਿਨਾ ਦੇਰੀ ਕੀਤੇ ਉਸ ਰੇਲਗੱਡੀ ''ਚ ਹੀ ਪਹੁੰਚ ਗਈ ਜਿਸ ''ਚ ਗਾਂਧੀ ਸਫ਼ਰ ਕਰ ਰਹੇ ਸਨ।

ਉਨ੍ਹਾਂ ਦੀ ਇਹ ਮੁਲਾਕਾਤ ਭਾਵੇਂ ਬਹੁਤ ਘੱਟ ਸਮੇਂ ਲਈ ਹੋਈ ਪਰ ਇਤਿਹਾਸ ਦੀ ਉਸਾਰੀ ਲਈ ਕਾਫ਼ੀ ਸੀ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ:-

ਵੀਡੀਓ: ਜੰਮੂ-ਕਸ਼ਮੀਰ ਵਿੱਚ ਪੰਜਾਬੀ ਹਮਾਇਤੀਆਂ ਦੀ ਦਲੀਲ

https://www.youtube.com/watch?v=IhELbdQjZ4g

ਵੀਡੀਓ: ਹਰਿਮੰਦਰ ਸਾਹਿਬ ਦੇ ਚੜ੍ਹਾਵੇ ਬਾਰੇ ਸੰਗਤਾਂ ਕੀ ਕਹਿੰਦੀਆਂ ਨੇ?

https://www.youtube.com/watch?v=00ihqhf45pk

ਵੀਡੀਓ: ਬੈਰੂਤ ਵਿੱਚ ਇੱਕ ਮਹੀਨੇ ਮਗਰੋਂ ਫਿਰ ਅੱਗ ਦਾ ਖ਼ੌਫ਼

https://www.youtube.com/watch?v=mmTaOUvatrw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''350def67-fbc3-41b1-9ae3-544fe919d60a'',''assetType'': ''STY'',''pageCounter'': ''punjabi.india.story.54135591.page'',''title'': ''ਪਾਪੜ ਵੇਚਣ ਵਾਲੇ ਵਾਇਰਲ ਮੁੰਡੇ ਦਾ ਪਰਿਵਾਰ ਕੈਪਟਨ ਤੋਂ ਮਿਲੇ 5 ਲੱਖ ਰੁਪਏ ਨਾਲ ਕੀ ਕਰੇਗਾ- 5 ਅਹਿਮ ਖ਼ਬਰਾਂ'',''published'': ''2020-09-13T01:43:48Z'',''updated'': ''2020-09-13T01:43:48Z''});s_bbcws(''track'',''pageView'');

Related News