ਇੱਕ ਸ਼ਰਨਾਰਥੀ ਦਾ ਦਰਦ, ”ਮੇਰੀ ਛੋਟੀ ਧੀ ਰੋ ਰਹੀ ਸੀ ਤੇ ਪੁੱਛ ਰਹੀ ਕਿ ਡੇਡੀ ਅਸੀਂ ਮਰ ਜਾਵਾਂਗੇ”
Saturday, Sep 12, 2020 - 04:08 PM (IST)

ਤਾਲਿਬਸ਼ਾਹ ਹੋਸੈਨੀ ਨੇ ਆਪਣੀਆਂ ਤਿੰਨ ਧੀਆਂ ਨੂੰ ਚੁੱਕਿਆ, ਬਿਮਾਰ ਨੂੰ ਪਤਨੀ ਨੂੰ ਸਹਾਰਾ ਦਿੱਤਾ ਤੇ ਭੱਜ ਗਿਆ।
ਮੋਰੀਆ ਕੈਂਪ ਵਿੱਚ ਉਨ੍ਹਾਂ ਦੇ ਭੀੜ ਨਾਲ ਭਰੇ ਹੋਏ ਟੈਂਟ ਵਿੱਚ ਹਰ ਪਾਸੇ ਅੱਗ ਹੀ ਅੱਗ ਸੀ।
ਉਹ ਜਾਗੇ ਹੋਏ ਸਨ ਤੇ ਦੂਰ ਬਲਦੀ ਅੱਗ ’ਤੇ ਨਜ਼ਰ ਰੱਖੇ ਹੋਏ ਸਨ। 37 ਸਾਲਾਂ ਅਫ਼ਗਾਨਿਸਤਾਨ ਦੇ ਕਲਾਕਾਰ ਨੇ ਅੱਗ ਨੂੰ ਥੋੜ੍ਹੇ ਕਰੀਬ ਨਾਲ ਵੇਖਣਾ ਚਾਹਿਆ।
ਉਨ੍ਹਾਂ ਨੇ ਨੇੜਲੇ ਪਰਿਵਾਰਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਪਰ ਜਦੋਂ ਉਹ ਆਪਣੇ ਟੈਂਟ ਵਿੱਚ ਵਾਪਸ ਆਇਆ ਤਾਂ ਉੱਥੇ ਭਗਦੜ ਮਚੀ ਹੋਈ ਸੀ।
ਇਹ ਵੀ ਪੜ੍ਹੋ-
- ਧੀ ਦੀ ਲਾਸ਼ ਲਈ ਭਾਰਤ-ਪਾਕਿਸਤਾਨ ਦੀਆਂ ਮਿੰਨਤਾਂ ਕਿਉਂ ਕਰ ਰਹੇ ਹਨ ਇਹ ਮਾਪੇ
- ਭਾਰਤ-ਚੀਨ ਵਿਵਾਦ: ਕੀ ਹੁੰਦੀ ਹੈ ਹੌਟਲਾਈਨ ਤੇ ਤਣਾਅ ਘੱਟ ਕਰਨ ’ਚ ਕਿਵੇਂ ਕੰਮ ਆਉਂਦੀ ਹੈ
- ਕੀ ਕੋਰੋਨਵਾਇਰਸ ਦਾ ਇਲਾਜ ਕਾਲੀ ਮਿਰਚ ਵਿੱਚ ਹੈ-ਬੀਬੀਸੀ ਫੈਕਟ ਚੈੱਕ
ਉਨ੍ਹਾਂ ਨੇ ਦੱਸਿਆ, "ਬੇਹੱਦ ਡਰਾਵਨਾ ਮੰਜ਼ਰ ਸੀ, ਮੇਰੀ ਛੋਟੀ ਧੀ ਰੋ ਰਹੀ ਸੀ ਅਤੇ ਪੁੱਛ ਰਹੀ ਸੀ, ਕੀ ਡੇਡੀ ਅਸੀਂ ਮਰ ਜਾਵਾਂਗੇ।"
ਲੈਸਬੋਸ ਨਾਂ ਦੇ ਗਰੀਕ ਦੀਪ ''ਤੇ ਇੱਕ ਕੈਂਪ ਵਿੱਚ ਮੰਗਲਵਾਰ ਰਾਤ ਨੂੰ ਭਿਆਨਕ ਅੱਗ ਲੱਗ ਗਈ, ਜਿਸ ਵਿੱਚ ਸਭ ਕੁਝ ਧੂੰਏ ''ਚ ਬਦਲ ਗਿਆ।
ਬੇਘਰ ਅਤੇ ਮਜਬੂਰ
ਹੋਸੈਨੀ ਦਾ ਪਰਿਵਾਰ ਝਾੜੀਆਂ ਵਿੱਚੋਂ ਲੰਘਦਾ ਹੋਇਆ, ਕੰਡਿਆਲੀਆਂ ਤਾਰਾਂ ਨੂੰ ਟੱਪਦਾ ਹੋਇਆ 90 ਮਿੰਟ ਲਈ ਉਦੋਂ ਤੱਕ ਭਜਦਾ ਰਿਹਾ, ਜਦੋਂ ਤੱਕ ਕਿ ਉਹ ਸੁਰੱਖਿਅਤ ਥਾਂ ''ਤੇ ਨਹੀਂ ਪਹੁੰਚ ਗਏ।
ਉਨ੍ਹਾਂ ਨੇ ਹਜ਼ਾਰਾਂ ਸ਼ਰਨਾਰਥੀਆਂ ਅਤੇ ਪਰਵਾਸੀਆਂ ਨਾਲ ਕਾਰ ਪਾਰਕਿੰਗ ਵਿੱਚ ਰਾਤ ਬਿਤਾਈ।
ਉਨ੍ਹਾਂ ਨੇ ਦੱਸਿਆ, "ਮੇਰੀ ਧੀ ਮੈਨੂੰ ਪੁੱਛ ਰਹੀ ਸੀ, ''ਡੇਡੀ ਠੰਢ ਲੱਗ ਰਹੀ ਹੈ, ਅਸੀਂ ਇੱਥੇ ਕਿਉਂ ਹਾਂ, ਸਾਡਾ ਕੀ ਹੋਵੇਗਾ?'' ਪਰ ਮੇਰੇ ਕੋਲ ਉਸ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ ਅਤੇ ਇਹ ਬੇਹੱਦ ਔਖਾ ਵੀ ਸੀ।"
ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਦਾ ਉਨ੍ਹਾਂ ਨੇ ਤਾਲੀਬਾਨ ਤੋਂ ਆਪਣੇ ਪਰਿਵਾਰ ਦੀ ਰੱਖਿਆ ਲਈ ਸਾਲ 2019 ਵਿੱਚ ਅਫ਼ਗਾਨਿਸਤਾਨ ਛੱਡਿਆ ਹੈ, ਉਦੋਂ ਦਾ ਉਹ ''ਮੌਤ ਨੂੰ ਧੋਖਾ'' ਦੇ ਰਹੇ ਹਨ।
ਜਦੋਂ ਦੇ ਉਹ ਮੋਰੀਆ ਕੈਂਪ ਵਿੱਚ ਆਏ ਹਨ ਉਹ ਦਿਨ ਹੀ ਗਿਨ ਰਹੇ ਹਨ, ਉਨ੍ਹਾਂ ਨੂੰ ਇੱਥੇ 9 ਮਹੀਨੇ ਤੇ 5 ਦਿਨ ਹੋ ਗਏ ਹਨ।
ਇਹ ਕੈਂਪ 3000 ਪਰਵਾਸੀਆਂ ਦੇ ਰਹਿਣ ਦੇ ਯੋਗ ਹੈ ਪਰ ਇੱਥੇ ਪੂਰੀ ਦੁਨੀਆਂ ਤੋਂ ਆਏ 13 ਹਜ਼ਾਰ ਤੋਂ ਵੀ ਵੱਧ ਪਰਵਾਸੀ ਹਨ।
ਇਸ ਕੈਂਪ ਵਿੱਚ 70 ਦੇਸ਼ਾਂ ਦੇ ਲੋਕ ਹਨ ਪਰ ਜ਼ਿਆਦਾਤਰ ਅਫ਼ਗਾਨਿਸਤਾਨ ਤੋਂ ਆਏ ਹਨ।
ਭਿਆਨਕ ਸਦਮਾ
ਹੋਸੈਨੀ ਦਾ ਕਹਿਣਾ ਹੈ ਕਿ ਮੋਰੀਆ ਕੈਂਪ ਵਿੱਚ ਉਨ੍ਹਾਂ ਦਾ ਤਜ਼ਰਬਾ "ਜ਼ਿੰਦਗੀ ਦਾ ਸਭ ਤੋਂ ਭਿਆਨਕ ਤਜਰਬਾ ਹੈ।"
ਉਨ੍ਹਾਂ ਨੇ ਕੈਂਪ ਵਿੱਚ ਗਰਭਵਤੀ ਔਰਤ ਦਾ ਛੁਰੇ ਨਾਲ ਕਤਲ ਹੁੰਦਿਆਂ ਦੇਖਿਆ ਅਤੇ ਚੋਰੀ ਤੇ ਡਕੈਤੀ ਦੀਆਂ ਘਟਨਾਵਾਂ ਵੀ ਦੇਖੀਆਂ ਹਨ।
ਉਹ ਦੱਸਦੇ ਹਨ, "ਮੈਂ ਕਈ ਰਾਤਾਂ ਸੌਂ ਨਹੀਂ ਸਕਿਆ। ਮੈਨੂੰ ਡਰ ਸੀ ਕਿ ਲੋਕ ਮੇਰੇ ਟੈਂਟ ''ਚ ਨਾ ਆ ਜਾਣ ਤੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਮਾਰ ਦੇਣ।"
ਕਈ ਮਹੀਨੇ ਤੱਕ ਉਹ ਆਪਣੀਆਂ 3 ਧੀਆਂ ਤੇ ਪਤਨੀ ਨਾਲ ਇੱਕ ਛੋਟੇ ਜਿਹੇ ਟੈਂਟ ''ਚ ਰਹੇ। ਹੋਸੈਨੀ ਦੀ ਪਤਨੀ ਨੂੰ ਕਿਡਨੀ ਦੀ ਬਿਮਾਰੀ ਹੈ।
ਕਰੀਬ ਇੱਕ ਮਹੀਨੇ ਪਹਿਲਾਂ , ਕਈ ਵਾਰ ਮਿੰਨਤਾਂ ਕਰਨ ਦੇ ਬਾਅਦ ਉਨ੍ਹਾਂ ਨੂੰ ਇੱਕ ਹੋਰ ਪਰਿਵਾਰ ਨਾਲ ਸਾਂਝਾ ਤੌਰ ’ਤੇ ਇੱਕ ਵੱਡਾ ਕੈਂਪ ਮਿਲਿਆ ਸੀ।
ਉਨ੍ਹਾਂ ਮੁਤਾਬਕ, "ਸਾਨੂੰ ਅਜੇ ਸਾਡਾ ਨਵਾਂ ਟੈਂਟ ਮਿਲਿਆ ਹੀ ਸੀ ਅਤੇ ਹੁਣ ਉਹ ਸੜ ਗਿਆ ਹੈ। ਜੇ ਅਸੀਂ ਨਾ ਭੱਜਦੇ ਤਾਂ ਸਾਰੇ ਦੀ ਉਸ ਅੰਦਰ ਫਸ ਜਾਂਦੇ।"
https://www.youtube.com/watch?v=xWw19z7Edrs&t=1s
ਭੱਜਣ ਲਈ ਮਜਬੂਰ ਕੀਤਾ
ਲਗਾਤਾਰ ਸੰਘਰਸ਼ਾਂ ਦਾ ਬਾਵਜੂਦ ਵੀ ਲੰਬੇ ਸਮੇਂ ਤੱਕ ਅਫ਼ਗਾਨਿਸਤਾਨ ਵਿੱਚ ਹੋਸੈਨੀ ਦੀ ਖੁਸ਼ਹਾਲੀ ਭਰੀ ਜ਼ਿੰਦਗੀ ਸੀ।
ਹੋਸੈਨੀ ਉੱਤਰੀ ਅਫ਼ਗਾਨਿਸਤਾਨ ''ਚ ਫਰਿਆਬ ਨੈਸ਼ਨਲ ਥਿਏਟਰ ਦੇ ਮੋਹਰੀ ਮੈਂਬਰ ਸਨ।
ਉਹ ਆਪਣੇ ਇਲਾਕੇ ਵਿੱਚ ਮਸ਼ਹੂਰ ਵੀ ਸਨ, ਜੋ ਟੀਵੀ ਚੈਨਲਾਂ ''ਤੇ ਵਿਦਰੋਹੀ ਮੁਹਿੰਮਾਂ ਦੀ ਆਲੋਚਨਾ ਕਰਨ ਦੇ ਨਾਲ-ਨਾਲ ਸਮਾਜਿਕ ਅਤੇ ਸਿਆਸੀ ਮੁੱਦਿਆਂ ਨੂੰ ਚੁੱਕਣ ਵਾਲੇ ਵਿਅੰਗਕਾਰ ਵਜੋਂ ਦਿਖਾਈ ਦਿੰਦੇ ਸਨ।
ਸਾਲ 2009 ਵਿੱਚ ਉਨ੍ਹਾਂ ਦਾ ਵਿਆਹ ਹੋਇਆ ਸੀ। ਉਨ੍ਹਾਂ ਦੀਆਂ ਤਿੰਨ ਧੀਆਂ ਹਨ, ਫਰੀਮਾ (9), ਪਾਰੀਸਾ (7) ਅਤੇ ਮਰਜਾਨ (4)।
ਉਨ੍ਹਾਂ ਦੀ ਪਤਨੀ ਬਿਊਟੀ ਪਾਰਲਰ ਵਿੱਚ ਕੰਮ ਕਰਦੀ ਸੀ ਅਤੇ ਉਨ੍ਹਾਂ ਦੀ ਜ਼ਿੰਦਗੀ ਉਦੋਂ ਤੱਕ ਖੁਸ਼ਹਾਲ ਸੀ ਜਦੋਂ ਤੱਕ ਉਨ੍ਹਾਂ ਨੇ ਟੀਵੀ ''ਤੇ ਆਪਣੇ ਸ਼ੋਅ ਦੌਰਾਨ ਤਾਲਿਬਾਨ ਦੀ ਆਲੋਚਨਾ ਤੇ ਆਫ਼ਗਾਨ ਫੌਜ ਦੀ ਪ੍ਰਸ਼ੰਸਾ ਨਹੀਂ ਕੀਤੀ ਸੀ।
ਉਸ ਤੋਂ ਬਾਅਦ ਉਨ੍ਹਾਂ ਨੂੰ ਸਥਾਨਕ ਮੁੱਲ੍ਹਾ ਜਾਂ ਧਾਰਮਿਕ ਆਗੂਆਂ ਅਤੇ ਤਾਲਿਬਾਨ ਤੋਂ ਧਮਕੀਆਂ ਮਿਲਣ ਲੱਗੀਆਂ।
ਉਹ ਦੱਸਦੇ ਹਨ, "ਮੈਂ ਆਪਣੇ ਦੇਸ਼ ਨੂੰ ਪਿਆਰ ਕਰਦਾ ਹਾਂ ਅਤੇ ਮੈਨੂੰ ਗਣਤੰਤਰ ਤੇ ਸਰਕਾਰ ਲਈ ਕੰਮ ਕਰਨਾ ਚੰਗਾ ਲੱਗਦਾ ਹੈ ਪਰ ਜਦੋਂ ਮੇਰੀ ਜ਼ਿੰਦਗੀ ਖ਼ਤਰੇ ਵਿੱਚ ਪਈ ਤਾਂ ਉਨ੍ਹਾਂ ਨੇ ਮੇਰਾ ਸਾਥ ਨਹੀਂ ਦਿੱਤਾ।"
ਦਹਾਕਿਆਂ ਤੋਂ ਅਫ਼ਗਾਨਿਸਤਾਨ ਵਿੱਚ ਚੱਲ ਰਹੀ ਹਿੰਸਾ ਵਿੱਚ ਉਨ੍ਹਾਂ ਨੇ ਆਪਣੇ ਪਿਤਾ, ਦੋ ਭਰਾਵਾਂ ਅਤੇ ਇੱਕ ਭਤੀਜੇ ਨੂੰ ਗੁਆਇਆ ਹੈ।
ਉਨ੍ਹਾਂ ਨੇ ਯੂਰਪ ਤੱਕ ਪਹੁੰਚਣ ਲਈ ਕਈ ਦੇਸ਼ਾਂ ਦਾ ਸਫ਼ਰ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਦੀ ਵੱਡੀ ਧੀ ਫਰੀਮਾ ਇੱਕ ਮੇਜਬਾਨ ਦੇਸ ਦੀ ਭਾਸ਼ਾ ਸਿੱਖ ਗਈ।
ਹੋਸੈਨੀ ਨੂੰ ਆਪਣੀ "ਹੋਣਹਾਰ" ਧੀ ''ਤੇ ਮਾਣ ਹੈ ਪਰ ਨਾਲ ਹੀ ਉਸ ਬਾਰੇ ਚਿੰਤਤ ਵੀ ਹੈ।
ਉਹ ਦੱਸਦੇ ਹਨ, "ਜਦੋਂ ਅਸੀਂ ਦੇਸ਼ ਛੱਡਿਆ ਤਾਂ ਉਸ ਨੇ 4 ਚੌਥੀ ਕਲਾਸ ਵਿੱਚ ਜਾਣਾ ਸੀ, ਉਹ ਹਮੇਸ਼ਾ ਕਹਿੰਦੀ ਹੈ, ''ਡੇਡੀ ਮੈਨੂੰ ਤੁਸੀਂ ਚੰਗੇ ਨਹੀਂ ਲਗਦਾ ਕਿਉਂਕਿ ਤੁਸੀਂ ਮੇਰਾ ਸਕੂਲ ਮੈਥੋਂ ਖੋਹ ਲਿਆ ਹੈ, ਮੈਂ ਖੁਸ਼ ਨਹੀਂ ਹਾਂ''।"

ਅੱਖਾਂ ''ਚ ਪਾਣੀ ਭਰਦਿਆਂ ਉਹ ਕਹਿੰਦੇ ਹਨ, "ਆਪਣੇ ਬੱਚੇ ਨੂੰ ਇਸ ਤਰ੍ਹਾਂ ਮਾਯੂਸ ਹੋਣਾ, ਇੱਕ ਪਿਤਾ ਲਈ ਬਹੁਤ ਔਖਾ ਹੈ, ਮੈਂ ਤੁਹਾਨੂੰ ਦੱਸ ਨਹੀਂ ਸਕਦਾ ਹੈ ਇਹ ਕਿੰਨਾ ਤਕਲੀਫ਼ ਭਰਿਆ ਹੈ।"
ਅਰਾਜਕਤਾ ਤੇ ਅਨਿਸ਼ਚਿਤਤਾ
ਇਹ ਜ਼ਿੰਦਾ ਰਹਿਣ ਲਈ ਸੰਘਰਸ਼ ਹੈ, ਯੂਨਾਨੀ ਅਧਿਕਾਰੀ ਬੇਘਰਾਂ ਦੇ ਸਮਰਥਨ ਦੀ ਕੋਸ਼ਿਸ਼ ਕਰਦੇ ਹਨ।
ਹੋਸੈਨੀ ਵੀਰਵਾਰ ਸਵੇਰੇ ਨੂੰ ਖਾਣਾ ਵੰਡਣ ਆਈ ਇੱਕ ਵੈਨ ਦੇਖਦਾ ਹੈ ਪਰ ਮੰਗ ਇੰਨੀ ਸੀ ਕਿ ਡਰਾਈਵਰ ਘਬਰਾ ਗਿਆ ਤੇ ਉਥੋਂ ਚਲਾ ਗਿਆ।
ਉਹ ਦੱਸਦੇ ਹਨ, "ਲੋਕ ਆਪਣੇ ਨਾਲ ਕੁਝ ਨਹੀਂ ਲਿਆਏ, ਰਾਤ ਬਹੁਤ ਠੰਢੀ ਹੁੰਦੀ ਹੈ ਅਤੇ ਉਨ੍ਹਾਂ ਕੋਲ ਆਪਣੇ ਉੱਤੇ ਲੈਣ ਲਈ ਕੁਝ ਨਹੀਂ ਹੈ।"
"ਦਿਨ ਵੇਲੇ ਸੂਰਜ ਨਿਕਲਦਾ ਹੈ ਤਾਂ ਕੋਈ ਛੱਤ ਨਹੀਂ ਹੁੰਦੀ ਜੋ ਖੁਦ ਨੂੰ ਬਚਾ ਸਕੀਏ। ਇੱਥੇ ਰਹਿੰਦੇ ਲੋਕ ਉਸ ਵੇਲੇ ਕਿਸੇ ਕੱਪੜੇ ਜਾਂ ਕਾਗਜ਼ ਦੇ ਟੁਕੜੇ ਦੀ ਭਾਲ ਕਰਦੇ ਹਨ ਜਿਸ ਨਾਲ ਖੁਦ ਨੂੰ ਬਚਾਇਆ ਜਾ ਸਕੇ।”
“ਬੱਚੇ ਰੋ ਰਹੇ ਹੁੰਦੇ ਹਨ ਤੇ ਪਰਿਵਾਰ ਕਾਫੀ ਮਾੜੇ ਹਾਲ ਵਿੱਚ ਤੇ ਡਰੇ ਹੋਏ ਹੁੰਦੇ ਹਨ।”
ਹੁਸੈਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲੈਸਬੌਸ ਵਿੱਚ ਇੰਨੇ ਦੁੱਖ ਝੱਲ ਲਏ ਹਨ ਕਿ ਹੁਣ ਉਹ ਕਲਪਨਾ ਤੋਂ ਪਰੇ ਸੋਚਣ ਲੱਗੇ ਹਨ।
ਹੁਸੈਨੀ ਦਾ ਕਹਿਣਾ ਹੈ, "ਮੇਰੀ ਵੱਡੀ ਧੀ ਦੇ ਨੱਕ ''ਚੋਂ ਖ਼ੂਨ ਆ ਜਾਂਦਾ ਹੈ, ਇੱਥੇ ਕੋਈ ਪਾਣੀ ਨਹੀਂ ਹੈ, ਖਾਣਾ ਨਹੀਂ ਹੈ, ਬਾਥਰੂਮ ਨਹੀਂ ਅਤੇ ਨਾ ਹੀ ਡਾਕਟਰ ਹਨ, ਮੈਨੂੰ ਮਾਨਸਿਕ ਪਰੇਸ਼ਾਨੀ ਹੈ ਅਤੇ ਮੈਨੂੰ ਨਹੀਂ ਸਮਝ ਆ ਰਿਹਾ ਮੈਂ ਕੀ ਕਰਾਂ। ਮੈਂ ਬਹੁਤ ਪਛਤਾ ਰਿਹਾ ਹਾਂ।"
"ਮੈਂ ਹੋਰ ਨਹੀਂ ਝੱਲ ਸਕਦਾ, ਜੇ ਉਹ ਸਾਨੂੰ ਪਨਾਹ ਨਹੀਂ ਦੇ ਸਕਦੇ ਤਾਂ ਬਿਹਤਰ ਹੈ ਸਾਨੂੰ ਦੇਸ਼ ''ਚੋਂ ਬਾਹਰ ਕੱਢ ਦੇਣ।"
ਇਹ ਵੀ ਪੜ੍ਹੋ-
- ਕੋਰੋਨਾਵਾਇਰਸ ਮਹਾਮਾਰੀ ਕਦੋਂ ਖ਼ਤਮ ਹੋਵੇਗੀ, WHO ਨੇ ਦਿੱਤਾ ਇਹ ਜਵਾਬ
- ਚੀਨ ਦੇ ਲੋਕ ਭਾਰਤ ''ਚ ਚੀਨੀ ਸਮਾਨ ਦੇ ਬਾਈਕਾਟ ਤੇ ਮੋਦੀ ਸਰਕਾਰ ਬਾਰੇ ਕੀ ਸੋਚਦੇ ਹਨ
- ਕੋਵਿਡ ਕਾਰਨ ਪੰਜਾਬ ''ਚ ਮੌਤ ਦਰ ਭਾਰਤ ''ਚ ਸਭ ਤੋਂ ਵੱਧ ਹੋਣ ਦਾ ਇਹ ਹੈ ਕਾਰਨ
ਇਹ ਵੀ ਵੇਖੋ
https://www.youtube.com/watch?v=5CZ5g6Y-znE
https://www.youtube.com/watch?v=Q-JCjzr8hiw
https://www.youtube.com/watch?v=3ojulTf3oAM
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''71fbf96b-3070-45d6-b0ba-14bc445021aa'',''assetType'': ''STY'',''pageCounter'': ''punjabi.international.story.54120434.page'',''title'': ''ਇੱਕ ਸ਼ਰਨਾਰਥੀ ਦਾ ਦਰਦ, ”ਮੇਰੀ ਛੋਟੀ ਧੀ ਰੋ ਰਹੀ ਸੀ ਤੇ ਪੁੱਛ ਰਹੀ ਕਿ ਡੇਡੀ ਅਸੀਂ ਮਰ ਜਾਵਾਂਗੇ”'',''author'': ''ਕਾਵੂਨ ਖਾਮੋਸ਼ '',''published'': ''2020-09-12T10:31:10Z'',''updated'': ''2020-09-12T10:31:10Z''});s_bbcws(''track'',''pageView'');