ਮੋਟਰਵੇ ''''ਤੇ ਬੱਚਿਆਂ ਨਾਲ ਮਦਦ ਦੀ ਉਡੀਕ ਕਰ ਰਹੀ ਔਰਤ ਦੇ ਨਾਲ ਬਲਾਤਕਾਰ

Saturday, Sep 12, 2020 - 12:23 PM (IST)

ਮੋਟਰਵੇ ''''ਤੇ ਬੱਚਿਆਂ ਨਾਲ ਮਦਦ ਦੀ ਉਡੀਕ ਕਰ ਰਹੀ ਔਰਤ ਦੇ ਨਾਲ ਬਲਾਤਕਾਰ

ਪਾਕਿਸਤਾਨ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੇ ਬੁੱਧਵਾਰ ਨੂੰ ਲਾਹੌਰ-ਸਿਆਲਕੋਟ ਮੋਟਰਵੇ ਉੱਪਰ ਦੋ ਲੁਟੇਰਿਆਂ ਵੱਲੋਂ ਇੱਕ ਔਰਤ ਦੇ ਸਮੂਹਿਕ ਬਲਾਤਕਾਰ ਉੱਪਰ ਡੂੰਘਾ ਫਿਕਰ ਜ਼ਾਹਰ ਕੀਤਾ ਹੈ ਅਤੇ ਹੈਰਾਨੀ ਜਤਾਈ ਹੈ ਕਿ ਉੱਥੇ ਸੁਰੱਖਿਆ ਦਾ ਕੋਈ ਬੰਦੋਬਸਤ ਨਹੀਂ ਸੀ।

ਚੀਫ਼ ਜਸਟਿਸ ਗੁਲਜ਼ਾਰ ਅਹਿਮਦ ਨੇ ਇਹ ਵਿਚਾਰ ਲਾਹੌਰ ਦੇ ਇੱਕ ਹੋਟਲ ਵਿੱਚ ਜੱਜਾਂ ਦੀ ਟਰੇਨਿੰਗ ਵਰਕਸ਼ਾਪ ਦੇ ਸਮਾਪਤੀ ਸਮਾਗਮ ਦੌਰਾਨ ਕਹੇ।

ਉਨ੍ਹਾਂ ਨੇ ਕਿਹਾ, "ਪੁਲਿਸ ਪ੍ਰਣਾਲੀ ਗੈਰ-ਪੇਸ਼ੇਵਰ ਅਤੇ ਗੈਰ-ਜ਼ਿੰਮੇਵਾਰ ਲੋਕਾਂ ਦੇ ਹੱਥਾਂ ਵਿੱਚ ਹੈ ਜਿਨ੍ਹਾਂ ਨੇ ਮੁਲਕ ਦਾ ਅਮਨ ਕਾਨੂੰਨ ਤਬਾਹ ਕਰ ਕੇ ਰੱਖ ਦਿੱਤਾ ਹੈ।"

ਇਹ ਵੀ ਪੜ੍ਹੋ:

ਜਾਂਚ ਲਈ ਬਣੀਆਂ ਦੋ ਕਮੇਟੀਆਂ

ਇਸ ਤੋਂ ਪਹਿਲਾਂ ਪੱਛਮੀ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਘਟਨਾ ਦੀ ਜਾਂਚ ਅਤੇ ਅਗਾਂਹ ਤੋਂ ਅਜਿਹੀਆਂ ਘਟਨਾਵਾਂ ਰੋਕਣ ਲਈ ਪੰਜ ਮੈਂਬਰੀ ਕਮੇਟੀ ਬਣਾਈ।

ਇਸੇ ਦੌਰਾਨ ਪੰਜਾਬ ਦੇ ਇੰਸਪੈਕਟਰ ਇਨਾਮ ਗਨੀ ਨੇ ਵੀ ਛੇ ਮੈਂਬਰੀ ਸਪੈਸ਼ਲ ਜਾਂਚ ਟੀਮ ਬਣਾਈ ਸੀ ਜਿਸ ਦੀ ਅਗਵਾਈ ਡੀਆਈਜੀ ਇਨਵੈਸਟੀਗੇਸ਼ਨ, ਲਾਹੌਰ, ਸ਼ਹਜ਼ਾਦਾ ਸੁਲਤਾਨ ਕਰਨਗੇ।

ਕੀ ਸੀ ਮਾਮਲਾ?

ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਆਪਣੀ ਕਾਰ ਖ਼ਰਾਬ ਹੋ ਜਾਣ ਕਾਰਨ ਹਾਈਵੇਅ ਉੱਪਰ ਮਦਦ ਦੀ ਉਡੀਕ ਕਰ ਰਹੀ ਇੱਕ ਔਰਤ ਦੇ ਨਾਲ ਦੋ ''ਲੁਟੇਰਿਆਂ'' ਨੇ ਸਮੂਹਿਕ ਬਲਤਕਾਰ ਕੀਤਾ।

ਔਰਤ ਆਪਣੇ ਬੱਚਿਆਂ ਨਾਲ ਲਾਹੌਰ ਤੋਂ ਗੁੱਜਰਾਂਵਾਲਾ ਜਾ ਰਹੀ ਸੀ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਪੁਲਿਸ ਅਫ਼ਸਰ ਮੁਤਾਬਕ ਔਰਤ ਨੇ ਆਪਣੀ ਕਾਰ ਵਿੱਚ ਲਾਹੌਰ-ਸਿਆਲਕੋਟ ਦੇ ਰਾਹ ''ਤੇ ਪੈਂਦਾ ਟੋਲ ਪਲਾਜ਼ਾ ਪਾਰ ਕੀਤਾ ਅਤੇ ਅੱਗੇ ਜਾ ਕੇ ਉਸ ਦੀ ਗੱਡੀ ਤੇਲ ਮੁੱਕਣ ਜਾਂ ਕਿਸੇ ਹੋਰ ਨੁਕਸ ਕਾਰਨ ਖੜ੍ਹ ਗਈ ਸੀ।

ਇਸੇ ਦੌਰਾਨ ਉਸ ਨੂੰ ਗੁੱਜਰਾਂਵਾਲਾ ਤੋਂ ਇੱਕ ਰਿਸ਼ਤੇਦਾਰ ਦਾ ਫੋਨ ਆਇਆ ਜਿਸ ਨੇ ਉਸ ਨੂੰ ਪੁਲਿਸ ਹੈਲਪਲਾਈਨ ਉੱਪਰ ਫੋਨ ਕਰਨ ਨੂੰ ਕਿਹਾ ਅਤੇ ਉਹ ਆਪ ਵੀ ਘਰੋਂ ਨਿਕਲ ਪਿਆ।

ਜਦੋਂ ਰਿਸ਼ਤੇਦਾਰ ਮੌਕੇ ''ਤੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਔਰਤ ਦੇ ਕੱਪੜੇ ਫ਼ਟੇ ਹੋਏ ਸਨ ਅਤੇ ਉਹ ਸਹਿਮੀ ਖੜ੍ਹੀ ਸੀ।

ਪੁਲਿਸ ਅਫ਼ਸਰ ਨੇ ਦੱਸਿਆ ਕਿ ਦੋ ਹਥਿਆਰਬੰਦ ਵਿਅਕਤੀਆਂ ਨੇ ਔਰਤ ਨੂੰ ਇਕੱਲਿਆਂ ਦੇਖਿਆ ਅਤੇ ਉਸ ਨੂੰ ਬੱਚਿਆਂ ਸਮੇਤ ਬੰਦੂਕ ਦੀ ਨੋਕ ''ਤੇ ਨਾਲ ਲਗਦੇ ਖੇਤ ਵਿੱਚ ਲੈ ਗਏ ਜਿੱਥੇ ਉਨ੍ਹਾਂ ਨੇ ਉਸ ਨਾਲ ਸਮੂਹਕ ਬਲਾਤਕਾਰ ਕੀਤਾ।


ਕੋਰੋਨਾਵਾਇਰਸ
BBC

ਅਫ਼ਸਰ ਮੁਤਾਬਕ ਪੁਲਿਸ ਨੇ ਮੁਲਜ਼ਮਾਂ ਨੂੰ ਫੜਨ ਲਈ ਟੀਮਾਂ ਬਣਾ ਕੇ ਭਾਲ ਸ਼ੁਰੂ ਕਰ ਦਿੱਤੀ ਹੋਈ ਹੈ।

ਅਫ਼ਸਰ ਮੁਤਾਬਕ ਮੁਲਜ਼ਮ ਔਰਤ ਨੂੰ ਪੁਲਿਸ ਹੈਲਪਲਾਈਨ ''ਤੇ ਫੋਨ ਕਰਨ ਤੋਂ ਪਹਿਲਾਂ ਹੀ ਆਪਣੇ ਨਾਲ ਲੈ ਗਏ ਸਨ। ਉਹ ਉਸਦੇ ਗਹਿਣੇ, ਨਕਦੀ ਅਤੇ ਹੋਰ ਕੀਮਤੀ ਸਮਾਨ ਵੀ ਖੋਹ ਕੇ ਲੈ ਗਏ।

ਔਰਤ ਡਿਫੈਂਸ ਹਾਊਸਿੰਗ ਅਥਾਰਟੀ ਦੀ ਵਸਨੀਕ ਦੱਸੀ ਜਾਂਦੀ ਹੈ ਜਿਸ ਦਾ ਪਤੀ ਵਿਦੇਸ਼ ਵਿੱਚ ਨੌਕਰੀ ਕਰਦਾ ਹੈ। ਪੁਲਿਸ ਅਫ਼ਸਰ ਨੇ ਦੱਸਿਆ ਕਿ ਰਿਸ਼ਤੇਦਾਰ ਦੀ ਸ਼ਿਕਾਇਤ ''ਤੇ ਦੋ ਅਣਪਛਾਤੇ ''ਲੁਟੇਰਿਆਂ'' ਉੱਪਰ ਕੇਸ ਦਰਜ ਕਰ ਲਿਆ ਗਿਆ ਹੈ।

ਪੁਲਿਸ ਨੇ ਇਸ ਮਾਮਲੇ ਵਿੱਚ 12 ਸ਼ੱਕੀਆਂ ਨੂੰ ਆਪਣੀ ਹਿਰਾਸਤ ਵਿੱਚ ਲਿਆ ਹੈ।

ਇਹ ਵੀ ਪੜ੍ਹੋ:-

ਵੀਡੀਓ: ਜੰਮੂ-ਕਸ਼ਮੀਰ ਵਿੱਚ ਪੰਜਾਬੀ ਹਮਾਇਤੀਆਂ ਦੀਦ ਲੀਲ

https://www.youtube.com/watch?v=IhELbdQjZ4g

ਵੀਡੀਓ: ਹਰਿਮੰਦਰ ਸਾਹਿਬ ਦੇ ਚੜ੍ਹਾਵੇ ਬਾਰੇ ਸੰਗਤਾਂ ਕੀ ਕਹਿੰਦੀਆਂ ਨੇ?

https://www.youtube.com/watch?v=00ihqhf45pk

ਵੀਡੀਓ: ਬੈਰੂਤ ਵਿੱਚ ਇੱਕ ਮਹੀਨੇ ਮਗਰੋਂ ਫਿਰ ਅੱਗ ਦਾ ਖ਼ੌਫ਼

https://www.youtube.com/watch?v=mmTaOUvatrw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d000b027-5dee-4286-ad4b-be33ce6e4208'',''assetType'': ''STY'',''pageCounter'': ''punjabi.international.story.54128644.page'',''title'': ''ਮੋਟਰਵੇ \''ਤੇ ਬੱਚਿਆਂ ਨਾਲ ਮਦਦ ਦੀ ਉਡੀਕ ਕਰ ਰਹੀ ਔਰਤ ਦੇ ਨਾਲ ਬਲਾਤਕਾਰ'',''published'': ''2020-09-12T06:44:44Z'',''updated'': ''2020-09-12T06:44:44Z''});s_bbcws(''track'',''pageView'');

Related News