ਕੋਰੋਨਾਵਾਇਰਸ ਨੇ ਦੁਨੀਆਂ ਵਿੱਚ ਗ਼ਰੀਬਾਂ ਅਤੇ ਅਮੀਰਾਂ ਦਾ ਪਾੜਾ ਵਧਾ ਦਿੱਤਾ ਹੈ - 5 ਅਹਿਮ ਖ਼ਬਰਾਂ

Saturday, Sep 12, 2020 - 07:38 AM (IST)

ਕੋਰੋਨਾਵਾਇਰਸ ਨੇ ਦੁਨੀਆਂ ਵਿੱਚ ਗ਼ਰੀਬਾਂ ਅਤੇ ਅਮੀਰਾਂ ਦਾ ਪਾੜਾ ਵਧਾ ਦਿੱਤਾ ਹੈ - 5 ਅਹਿਮ ਖ਼ਬਰਾਂ
ਬਸ ਵਿੱਚੋਂ ਹੱਥ ਬਾਹਰ ਕੱਢ ਕੇ ਕੁਝ ਮੰਗ ਰਹੇ ਦੋ ਜਣੇ
Reuters

ਬੀਬੀਸੀ ਦੇ ਇੱਕ ਸਰਵੇਖਣ ਅਨੁਸਾਰ ਕੋਰੋਨਾਵਾਇਰਸ ਮਹਾਂਮਾਰੀ ਨੇ ਦੁਨੀਆਂ ਦੇ ਬਾਕੀ ਦੇਸਾਂ ਨਾਲੋਂ ਗਰੀਬ ਦੇਸਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਜਿਸ ਨਾਲ ਵਿਸ਼ਵ ਪੱਧਰ ''ਤੇ ਗੈਰ-ਬਰਾਬਰੀ ਨਜ਼ਰ ਆਉਂਦੀ ਹੈ।

ਲਗਭਗ 30,000 ਲੋਕਾਂ ਦੇ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ 11 ਮਾਰਚ ਨੂੰ ਕੋਰੋਨਾਵਾਇਰਸ ਮਹਾਂਮਾਰੀ ਦੀ ਪੁਸ਼ਟੀ ਹੋਣ ਤੋਂ ਛੇ ਮਹੀਨਿਆਂ ਬਾਅਦ ਵੱਖ-ਵੱਖ ਦੇਸ ਇਸ ਤੋਂ ਕਿਵੇਂ ਪ੍ਰਭਾਵਿਤ ਹੋਏ ਹਨ।

ਲੌਕਡਾਊਨ ਕਾਰਨ ਦੁਨੀਆਂ ਭਰ ਵਿੱਚ ਅਰਥਚਾਰੇ ਨੂੰ ਨੁਕਸਾਨ ਪਹੁੰਚਣ ਕਾਰਨ ਵਿੱਤੀ ਘਾਟਾ ਇੱਕ ਵੱਡਾ ਮੁੱਦਾ ਸੀ।

ਗਰੀਬ ਦੇਸ ਅਤੇ ਨੌਜਵਾਨ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ:

ਧੀ ਦੀ ਲਾਸ਼ ਲਈ ਭਾਰਤ-ਪਾਕਿਸਤਾਨ ਦੀਆਂ ਮਿੰਨਤਾਂ ਕਿਉਂ ਕਰ ਰਹੇ ਹਨ ਇਹ ਮਾਪੇ

"ਭਾਰਤ ਤੇ ਪਾਕਿਸਤਾਨ ਦੇ ਸਾਹਿਬੋ ਜਿਵੇਂ ਵੀ ਕਰੋ ਮੇਰੀ ਧੀ ਦੀ ਲਾਸ਼ ਮੈਨੂੰ ਦੇ ਦਿਓ ਸਾਨੂੰ ਸਾਡਾ ਫੁੱਲ ਦੇ ਦਿਓ।"

ਇਹ ਸੁਨੇਹਾ ਖੈਰੂਨ ਨਿਸਾ ਦੇ ਬਜ਼ੁਰਗ ਮਾਪਿਆਂ ਵੱਲੋਂ ਰਿਕਾਰਡ ਕੀਤਾ ਗਿਆ ਹੈ ਅਤੇ ਲਦਾਖ਼ ਦੀ ਲੋਕ ਗਾਇਕਾ ਸ਼ੀਰ੍ਹੀਂ ਫਾਤਿਮਾ ਬਾਲਟੀ ਵੱਲੋਂ ਫੇਸਬੁੱਕ ''ਤੇ ਸ਼ੇਅਰ ਕੀਤਾ ਗਿਆ।

ਖੈਰੂਨ ਨਿਸਾ (30) ਲਦਾਖ਼ ਦੇ ਸਰਹੱਦੀ ਪਿੰਡ ਬੁਇਗਾਂਗ ਦੀ ਰਹਿਣ ਵਾਲੀ ਸੀ ਪਰ ਉਸ ਦੀ ਲਾਸ਼ ਪਾਕਿਸਤਾਨ-ਸ਼ਾਸਿਤ ਗਿਲਗਿਤ-ਬਾਲਟਿਸਤਾਨ ਸਰਹੱਦ ਨੇੜੇ ਥੋਂਗਮੋਸ ਨਾਮਕ ਥਾਂ ''ਤੇ ਮਿਲੀ ਸੀ।

ਆਖ਼ਰ ਕਿਵੇਂ ਸਰਹੱਦ ਦੇ ਦੋਵੇਂ ਪਾਸੇ ਵਸਦੇ ਪਿੰਡਾਂ ਵਿਚਲਾ ਕੁਝ ਘੰਟਿਆਂ ਦਾ ਫ਼ਾਸਲਾ ਤੈਅ ਕਰਨਾ ਇੰਨਾ ਮੁਸ਼ਕਲ ਹੈ? ਇੱਥੇ ਕਲਿਕ ਕਰ ਕੇ ਪੜ੍ਹੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਭਾਰਤ-ਚੀਨ ਸਰਹੱਦ ''ਤੇ ਇਸਤੇਮਾਲ ਹੁੰਦੀ ਹੌਟਲਾਈਨ ਕੀ ਹੈ

ਭਾਰਤ-ਚੀਨ ਸਰਹੱਦ ''ਤੇ ਤਣਾਅ ਘੱਟ ਕਰਨ ਲਈ ਰੂਸ ਦੀ ਰਾਜਧਾਨੀ ਮੌਸਕੋ ''ਚ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਹੋਈ।

ਇਸ ਮੀਟਿੰਗ ਵਿੱਚ ਦੋਵਾਂ ਦੇਸਾਂ ਵਿਚਾਲੇ ਆਪਸੀ ਸਹਿਮਤੀ ਦੇ ਕਈ ਬਿੰਦੂ ਤੈਅ ਹੋਏ ਤੇ ਦੋਵਾਂ ਦੇਸਾਂ ਵਿਚਾਲੇ ਤਣਾਅ ਨੂੰ ਘੱਟ ਕਰਨ ਬਾਰੇ ਵੀ ਸਹਿਮਤੀ ਪ੍ਰਗਟ ਕੀਤੀ।

ਜੂਨ ''ਚ ਗਲਵਾਨ ਘਾਟੀ ''ਚ ਜੋ ਕੁਝ ਹੋਇਆ ਉਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਇਹ ਪਹਿਲੀ ਬੈਠਕ ਸੀ।

ਸੀਮਾ ਦੇ ਤਣਾਅ ਦੇ ਮੱਦੇਨਜ਼ਰ ਬੇਸ਼ੱਕ ਹੀ ਕੁਝ ਪੱਧਰਾਂ ''ਤੇ ਗੱਲਬਾਤ ਕਦੇ-ਕਦੇ ਬੰਦ ਹੋ ਜਾਂਦੀ ਹੋਵੇ ਪਰ ਇੱਕ ਪੱਧਰ ਦੀ ਗੱਲਬਾਤ ਹੈ ਜੋ ਹਮੇਸ਼ਾ ਚੱਲਦੀ ਰਹਿੰਦੀ ਹੈ ਅਤੇ ਉਹ ਹੈ ''ਹੌਟਲਾਈਨ'' ''ਤੇ।

ਇੱਥੇ ਕਲਿਕ ਕਰ ਕੇ ਪੜ੍ਹੋ ਕੀ ਹੈ ਹੌਟਲਾਈਨ ਹੈ?


ਕੋਰੋਨਾਵਾਇਰਸ
BBC

ਭਾਰਤ-ਚੀਨ ਤਣਾਅ: ਸਰਹੱਦੀ ਤਣਾਅ ਬਾਰੇ ਚੀਨ ਨੇ ਕੀ ਕਿਹਾ?

ਲੱਦਾਖ ਵਿੱਚ ਭਾਰਤ-ਚੀਨ ਲਾਈਨ ਆਫ ਐਕਚੁਅਲ ਕੰਟਰੋਲ (ਐਲਏਸੀ) ''ਤੇ ਜਾਰੀ ਤਣਾਅ ਨੂੰ ਘੱਟ ਕਰਨ ਲਈ ਦੋਵਾਂ ਦੇਸਾਂ ਵਿੱਚ ਪੰਜ ਨੁਕਤਿਆਂ ''ਤੇ ਸਹਿਮਤੀ ਬਣ ਗਈ ਹੈ।

ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਵਿਚਾਲੇ ਵੀਰਵਾਰ ਨੂੰ ਮੌਸਕੋ ਵਿੱਚ ਹੋਈ ਮੁਲਾਕਾਤ ਵਿੱਚ ਇਹ ਫ਼ੈਸਲਾ ਲਿਆ ਗਿਆ।

ਸਮਾਚਾਰ ਏਜੰਸੀ ਏਐਨਆਈ ਮੁਤਾਬਕ ਭਾਰਤੀ ਵਿਦੇਸ਼ ਮੰਤਰੀ ਨੇ ਇਹ ਸਪੱਸ਼ਟ ਕੀਤਾ ਕਿ ਭਾਰਤ ਐਲਏਸੀ ''ਤੇ ਜਾਰੀ ਤਣਾਅ ਨੂੰ ਹੋਰ ਨਹੀਂ ਵਧਾਉਣਾ ਚਾਹੁੰਦਾ ਹੈ ਅਤੇ ਚੀਨ ਦੇ ਪ੍ਰਤੀ ਭਾਰਤ ਦੀ ਨੀਤੀ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਕੈਨੇਡਾ ਵਿੱਚ ਭਾਰਤੀ ਤੇ ਪਾਕਿਸਤਾਨੀ ਪੰਜਾਬੀਆਂ ਦਾ ''ਸਾਂਝਾ ਪਿੰਡ'' ਮੌਂਟਰੀਅਲ ਸ਼ਹਿਰ

ਕੈਨੇਡਾ, ਵਿਦੇਸ਼ ਵਿੱਚ ਵਸਣ ਦੇ ਦੱਖਣੀ ਏਸ਼ੀਆਈ ਮੂਲ ਦੇ ਚਾਹਵਾਨ ਲੋਕਾਂ, ਖ਼ਾਸ ਕਰ ਕੇ ਪੰਜਾਬੀਆਂ ਦੀ ਪਹਿਲੀ ਪਸੰਦ ਹੈ।

ਅਮਰੀਕਾ ਵਿੱਚ ਹੋਏ 11 ਸਤੰਬਰ ਦੇ ਅੱਤਵਾਦੀ ਹਮਲੇ ਤੋਂ ਬਾਅਦ ਵੀ ਦੋਵਾਂ ਪੰਜਾਬਾਂ ਦੇ ਨਸਲਵਾਦ ਦੇ ਸਤਾਏ ਲੋਕ ਇੱਥੇ ਆ ਕੇ ਵਸੇ ਹਨ।

ਇਲਾਕਾ-ਮਕੀਨਾਂ ਦਾ ਕਹਿਣਾ ਹੈ ਕਿ ਇੱਥੇ ਸਾਰੇ ਮਿਲਜੁਲ ਕੇ ਰਹਿੰਦੇ ਹਨ ਅਤੇ ਇੱਕ ਦੂਜੇ ਦੀ ਸੈਟਲ ਹੋਣ ਵਿੱਚ ਮਦਦ ਵੀ ਕਰਦੇ ਹਨ।

ਵੀਡੀਓ ਦੇਖਣ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ:-

ਵੀਡੀਓ: ''ਕਿਸਾਨ ਕੋਲ ਪੈਸਾ ਹੋਵੇਗਾ ਤਾਂ ਹੀ ਬਾਜ਼ਾਰ ''ਚ ਰੌਣਕ ਮੁੜੇਗੀ''

https://www.youtube.com/watch?v=5CZ5g6Y-znE

ਵੀਡੀਓ: ਹਰਿਮੰਦਰ ਸਾਹਿਬ ਦੇ ਚੜ੍ਹਾਵੇ ਬਾਰੇ ਸੰਗਤਾਂ ਕੀ ਕਹਿੰਦੀਆਂ ਨੇ?

https://www.youtube.com/watch?v=00ihqhf45pk

ਵੀਡੀਓ: ਸੈਣੀ ਨੂੰ ਫੜਨ ਗਈ ਪੰਜਾਬ ਪੁਲਿਸ ਬੇਰੰਗ ਪਰਤੀ

https://www.youtube.com/watch?v=Q-JCjzr8hiw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''6cb305ff-4aa9-454c-856a-9920e4386d77'',''assetType'': ''STY'',''pageCounter'': ''punjabi.india.story.54127990.page'',''title'': ''ਕੋਰੋਨਾਵਾਇਰਸ ਨੇ ਦੁਨੀਆਂ ਵਿੱਚ ਗ਼ਰੀਬਾਂ ਅਤੇ ਅਮੀਰਾਂ ਦਾ ਪਾੜਾ ਵਧਾ ਦਿੱਤਾ ਹੈ - 5 ਅਹਿਮ ਖ਼ਬਰਾਂ'',''published'': ''2020-09-12T02:04:05Z'',''updated'': ''2020-09-12T02:04:05Z''});s_bbcws(''track'',''pageView'');

Related News