ਵ੍ਹਿਸਕੀ ਦੀਆਂ ਬੋਤਲਾਂ ਦੀ ਕੀਮਤ ਐਨੀ ਕਿ ਇਹ ਸ਼ਖਸ ਘਰ ਖਰੀਦਣ ਦੀ ਤਿਆਰੀ ''''ਚ ਹੈ
Thursday, Sep 10, 2020 - 06:23 PM (IST)


ਬਾਪ ਵੱਲੋਂ 18 ਸਾਲ ਤੋਹਫ਼ੇ ਵਿੱਚ ਮਿਲੀਆਂ ਪੁਰਾਣੀ ਵ੍ਹਿਸਕੀ ਦੀਆਂ ਬੋਤਲਾਂ ਨੂੰ ਪੁੱਤਰ ਘਰ ਖਰੀਦਣ ਲਈ ਵੇਚ ਰਿਹਾ ਹੈ।
ਉਸ ਨੂੰ ਹਰ ਸਾਲ ਜਨਮ ਦਿਨ ‘ਤੇ ਪਿਤਾ ਵੱਲੋਂ 18 ਸਾਲ ਪੁਰਾਣੀ ਵ੍ਹਿਸਕੀ ਦੀ ਬੋਤਲ ਤੋਹਫ਼ੇ ਵੱਜੋਂ ਮਿਲਦੀ ਸੀ। ਇੰਨਾਂ ਤੋਹਫ਼ਿਆਂ ''ਚ ਮਿਲੀਆਂ ਬੋਤਲਾਂ ਨੂੰ ਉਹ ਆਪਣਾ ਪਹਿਲਾ ਘਰ ਖਰੀਦਣ ਲਈ ਵੇਚ ਰਿਹਾ ਹੈ।
ਯੂਕੇ ਦੇ ਟੋਟਨ ਦਾ ਰਹਿਣ ਵਾਲੇ ਮੈਥੀਊ ਰੋਬਸਨ, 1992 ਵਿੱਚ ਜੰਮੇ ਸਨ ਅਤੇ ਉਨ੍ਹਾਂ ਦੇ ਪਿਤਾ ਪੀਟ ਨੇ ਹਰ ਸਾਲ 5000 ਪੌਂਡ ਖ਼ਰਚ ਕਰਕੇ 28 ਸਾਲ ਤੱਕ ਮਕੈਲਨ ਸਿੰਗਲ ਮਾਲਟ ਵ੍ਹਿਸਕੀ ਤੋਹਫ਼ੇ ਵੱਜੋਂ ਦਿੱਤੀ।
ਹੁਣ ਤੱਕ ਇਕੱਠੀਆਂ ਹੋਈਆਂ ਬੋਤਲਾਂ ਦੀ ਕੀਮਤ 40,000 ਪੌਂਡ ਹੋ ਗਈ ਹੈ ਅਤੇ ਇਹ ਵੇਚਣ ਲਈ ਲਾਈਆਂ ਗਈਆਂ ਹਨ।
ਇਹ ਵੀ ਪੜ੍ਹੋ
- ਰਿਆ ਚੱਕਰਵਤੀ ਕੇਸ: ਮੁੰਬਈ ਪੁਲਿਸ ਨੇ ਸੁਸ਼ਾਂਤ ਦੀਆਂ ਭੈਣਾਂ ’ਤੇ ਖੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕੀਤਾ
- ਕੋਰਨਾਵਾਇਰਸ ਦੀ ਰੂਸੀ ਵੈਕਸੀਨ ਪਰਖ ’ਤੇ ਕਿੰਨੀ ਖਰੀ ਤੇ ਭਾਰਤ ਦਾ ਕੀ ਕਹਿਣਾ ਹੈ
- ਭਾਰਤ-ਚੀਨ ਵਿਚਾਲੇ ਲਦਾਖ਼ ’ਚ ਸਥਿਤੀ ''ਬੇਹੱਦ ਗੰਭੀਰ'' ਹੈ: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ

‘ਭਵਿੱਖ ਦਾ ਖ਼ਜਾਨਾ’
28 ਸਾਲਾ ਮੈਥੀਊ ਕਹਿੰਦੇ ਨੇ ਕਿ ਸ਼ਾਇਦ ਇਹ ਕਿਸੇ ਬੱਚੇ ਨੂੰ ਦੇਣ ਲਈ ਵਧੀਆਂ ਤੋਹਫ਼ਾ ਨਹੀਂ ਹੈ, ਪਰ ਇਹ ਤੋਹਫ਼ਾਂ ਇਸ ਸਖ਼ਤ ਹਦਾਇਤ ਨਾਲ ਦਿੱਤਾ ਗਿਆ ਕਿ ਇੰਨਾਂ ਨੂੰ ਕਦੀ ਖੋਲਣਾ ਨਹੀਂ ਹੈ ਅਤੇ ਇਹ ਭਵਿੱਖ ਦਾ ਖ਼ਜਾਨਾ ਬਨਣਗੀਆਂ।
ਮੈਥੀਊ ਦੱਸਦੇ ਹਨ, "ਹਰ ਸਾਲ ਇਹ ਮੈਨੂੰ ਜਨਮ ਦਿਨ ਦੇ ਤੋਹਫ਼ੇ ਵੱਜੋਂ ਮਿਲੀਆਂ। ਮੈਂ ਸੋਚਦਾ ਸੀ ਇਹ ਬਹੁਤ ਹੀ ਅਜੀਬ ਜਿਹਾ ਤੋਹਫ਼ਾ ਹੈ, ਕਿਉਕਿ ਮੈਂ ਸ਼ਰਾਬ ਪੀਣੀ ਸ਼ੁਰੂ ਕਰਨ ਲਈ ਬਹੁਤ ਛੋਟਾ ਸੀ। ਪਰ ਮੈਨੂੰ ਇਹ ਹਦਾਇਤ ਸੀ ਕਿ ਇੰਨਾਂ ਨੂੰ ਕਦੀ ਵੀ, ਕਦੀ ਵੀ ਨਹੀਂ ਖੋਲ੍ਹਣਾ, ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ ਅਤੇ ਕਾਮਯਾਬ ਹੋਇਆ ਇਹ ਸਾਰੀਆਂ ਬਰਕਰਾਰ ਹਨ।"
ਉਨ੍ਹਾਂ ਦੇ ਪਿਤਾ, ਜੋ ਕਿ ਸਕਾਟਲੈਂਡ ਦੇ ਮਿਲਨਾਥੋਰਟ ਦੇ ਰਹਿਣ ਵਾਲੇ ਸੀ, ਨੇ ਦੱਸਿਆ, "ਮੈਂ ਵ੍ਹਿਸਕੀ ਦੀ ਪਹਿਲੀ ਬੋਤਲ 1974 ਵਿੱਚ ਬੱਚੇ ਦਾ ਸਿਰ ਗਿੱਲ੍ਹਾ ਕਰਨ ਲਈ ਖ਼ਰੀਦੀ ਸੀ।"
ਉਨ੍ਹਾਂ ਨੇ ਕਿਹਾ, "ਮੈਂ ਸੋਚਿਆ ਇਹ ਬਹੁਤ ਮਜ਼ੇਦਾਰ ਹੋਵੇਗਾ, ਜੇ ਮੈਂ ਹਰ ਸਾਲ ਇੱਕ ਬੋਤਲ ਖ਼ਰੀਦਾਂ ਅਤੇ ਇਹ ਉਸ ਦੇ ਅਠਾਰਵੇਂ ਜਨਮ ਦਿਨ ''ਤੇ 18 ਸਾਲ ਪੁਰਾਣੀ ਵਿਸਕੀ ਦੀਆਂ, 18 ਬੋਤਲਾਂ ਨਾਲ ਖ਼ਤਮ ਹੋਇਆ।"
ਉਨ੍ਹਾਂ ਨੇ ਅੱਗੇ ਕਿਹਾ, "ਇਹ ਮਹਿਜ਼ ਤੋਹਫ਼ਾ ਨਹੀਂ ਸੀ। ਇਹ ਬਸ ਤੋਹਫ਼ੇ ਨੂੰ ਵਿਲੱਖਣ ਬਣਾਉਣ ਲਈ ਸੀ, ਪਰ ਇਸ ਵਿੱਚ ਥੋੜ੍ਹੀ ਕਿਸਮਤ ਵੀ ਸ਼ਾਮਲ ਹੈ ਕਿ ਅਸੀਂ ਇਸਨੂੰ ਜਾਰੀ ਰੱਖਿਆ।"
https://www.youtube.com/watch?v=xWw19z7Edrs&t=1s

ਵ੍ਹਿਸਕੀ ਵੇਚ ਕੇ ਬਣੇਗਾ ਘਰ
ਮਾਹਰਾਂ ਦਾ ਕਹਿਣਾ ਹੈ ਕਿ ਮਕੈਲਨ ਵ੍ਹਿਸਕੀ ਸੰਭਾਲਕੇ ਰੱਖਣਯੋਗ ਬਣ ਗਈ ਹੈ ਅਤੇ ਮੈਥੀਊ ਉਮੀਦ ਕਰਦੇ ਹਨ ਉਹ ਇਸ ਸੰਗ੍ਰਹਿ ਨੂੰ 40,000 ਪੌਂਡ ਤੱਕ ਵੇਚ ਸਕਦੇ ਹਨ, ਅਤੇ ਇੰਨਾਂ ਪੈਸਿਆਂ ਦੀ ਵਰਤੋਂ ਘਰ ਖਰੀਦਣ ਲਈ ਜਮ੍ਹਾਂ ਰਾਸ਼ੀ ਵੱਜੋਂ ਕਰ ਸਕਦੇ ਹਨ।
ਇਹ ਵ੍ਹਿਸਕੀ ਮਾਰਕ ਲਿਟਲਰ ਵੱਲੋਂ ਵੇਚੀ ਗਈ ਸੀ ਜੋ ਇਸ ਨੂੰ ਇੱਕ "ਸੰਪੂਰਨ ਸੈਟ" ਦੱਸਦੇ ਹਨ।
ਉਨ੍ਹਾਂ ਨੇ ਕਿਹਾ, "ਪਿਛਲੇ 10 ਸਾਲਾਂ ਵਿੱਚ ਮਕੈਲਮ ਦਾ ਮੁੱਲ ਬਹੁਤ ਜ਼ਿਆਦਾ ਵਧਿਆ। ਬੋਤਲਾਂ ਦਾ ਇੰਨਾਂ ਵੱਡਾ ਸੰਗ੍ਰਹਿ ਇਨ੍ਹਾਂ ਦਾ ਵਿਕਰੀ ਲਈ ਅਸਲ ਤੱਥ ਹੈ।"
ਉਨ੍ਹਾਂ ਨੇ ਕਿਹਾ ਕਿ ਪਹਿਲਾਂ ਹੀ ਇਸ ਸੰਗ੍ਰਿਹ ਵਿੱਚ ਲੋਕਾਂ ਦੀ ਬਹੁਤ ਰੁਚੀ ਹੈ, ਜ਼ਿਆਦਾਤਰ ਨਿਊਯਾਰਕ ਅਤੇ ਏਸ਼ੀਆਂ ਦੇ ਖ਼ਰੀਦਾਰਾਂ ਦੀ।
ਇਹ ਵੀ ਪੜ੍ਹੋ
- ਬਾਂਦਰਾਂ ਨਾਲ ਚਿੜੀਆਘਰ ਵਿੱਚ ਰੱਖੇ ਗਏ ਮੁੰਡੇ ਦੀ ਕਹਾਣੀ, ਜਿਸ ਦੀ 114 ਸਾਲ ਬਾਅਦ ਮਾਫ਼ੀ ਮੰਗੀ ਗਈ
- ਪੁੱਤ ਵਿਦੇਸ਼ ''ਚ ਰੁਲ਼ ਰਹੇ ਹਨ ਤੇ ਮਾਪੇ ਦੇਸ ਵਿਚ-ਦੁਬਈ ਦੇ ਵਾਇਰਲ ਵੀਡੀਓ ਦਾ ਸੱਚ
- ਭਾਰਤੀ ਔਰਤਾਂ ਬਾਰੇ ਕਿਹੋ ਜਿਹੀ ‘ਨੀਵੇਂ ਪੱਧਰ’ ਦੀ ਭਾਸ਼ਾ ਵਰਤਦੇ ਸਨ ਮਰਹੂਮ ਰਾਸ਼ਟਰਪਤੀ ਰਿਚਰਡ ਨਿਕਸਨ
ਇਹ ਵੀ ਵੇਖੋ
https://www.youtube.com/watch?v=Endpl5v3Bj4
https://www.youtube.com/watch?v=T_0zIGy9XZI&t=12s
https://www.youtube.com/watch?v=4nb9SSbatBI&t=13s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''9f8c2b0d-76be-4c4e-bbf9-5cb50b18d319'',''assetType'': ''STY'',''pageCounter'': ''punjabi.international.story.54069530.page'',''title'': ''ਵ੍ਹਿਸਕੀ ਦੀਆਂ ਬੋਤਲਾਂ ਦੀ ਕੀਮਤ ਐਨੀ ਕਿ ਇਹ ਸ਼ਖਸ ਘਰ ਖਰੀਦਣ ਦੀ ਤਿਆਰੀ \''ਚ ਹੈ'',''published'': ''2020-09-10T12:44:02Z'',''updated'': ''2020-09-10T12:44:02Z''});s_bbcws(''track'',''pageView'');