ਕੋਰੋਨਾਵਾਇਰਸ: ਪੰਜਾਬ ਵਿੱਚ ਮੌਤ ਦੀ ਦਰ ਸਭ ਤੋਂ ਵੱਧ, ਮਹਾਰਾਸ਼ਟਰ ਨੂੰ ਵੀ ਛੱਡਿਆ ਪਿੱਛੇ

Thursday, Sep 10, 2020 - 11:08 AM (IST)

ਕੋਰੋਨਾਵਾਇਰਸ: ਪੰਜਾਬ ਵਿੱਚ ਮੌਤ ਦੀ ਦਰ ਸਭ ਤੋਂ ਵੱਧ, ਮਹਾਰਾਸ਼ਟਰ ਨੂੰ ਵੀ ਛੱਡਿਆ ਪਿੱਛੇ
ਕੋਰੋਨਾਵਾਇਰਸ
EPA

ਬੁੱਧਵਾਰ ਨੂੰ ਕੋਵਡਿ-19 ਕਾਰਨ ਪੰਜਾਬ ਵਿੱਚ ਹੋਈਆਂ 71 ਤਾਜ਼ਾ ਮੌਤਾਂ ਕਾਰਨ ਸੂਬੇ ਦੀ ਮੌਤ ਦਰ ਮਹਾਂਮਾਰੀ ਨਾਲ ਸਭ ਤੋਂ ਪ੍ਰਭਾਵਿਤ ਸੂਬੇ ਮਹਾਰਾਸ਼ਟਰ (2.90%) ਨੂੰ ਪਿੱਛੇ ਛੱਡ ਕੇ 2.95% ਹੋ ਗਈ ਹੈ।

ਇਹ ਦੇਸ਼ ਵਿੱਚ ਸਭ ਤੋਂ ਬੁਰੀ ਹੈ। ਪੰਜਾਬ ਵਿੱਚ ਕੋਰੋਨਾਵਾਇਰਸ ਦੇ ਕੁੱਲ 69,684 ਮਰੀਜ਼ਾਂ ਵਿੱਚੋਂ ਹੁਣ ਤੱਕ 2,061 ਜਣੇ ਆਪਣੀ ਜਾਨ ਗੁਆ ਚੁੱਕੇ ਹਨ ਇਨ੍ਹਾਂ ਵਿੱਚੋਂ ਪ੍ਰਤੀ ਦਿਨ 41.8 ਦੀ ਔਸਤਨ ਨਾਲ 1,165 ਮੌਤਾਂ ਪਹਿਲੀ ਅਗਸਤ ਤੋਂ ਬਾਅਦ ਹੋਈਆਂ ਹਨ।

ਇਹ ਵੀ ਪੜ੍ਹੋ:

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਪੰਜਾਬ ਵਿੱਚ ਕੋਰੋਨਾਵਾਇਰਸ ਦੀ ਵਿਗੜਦੀ ਹਾਲਤ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਦੀ ਮਾਹਰਾਂ ਦੀ ਟੀਮ ਸੂਬੇ ਦੇ ਦੌਰੇ ''ਤੇ ਹੈ।

ਇਸ ਟੀਮ ਵਿੱਚ ਪੀਜੀਆਈ ਦੇ ਕਮਿਊਨਿਟੀ ਮੈਡੀਸਨ ਦੇ ਮਾਹਰ ਜੇਐੱਸ ਠਾਕੁਰ ਅਤੇ ਨੈਸ਼ਨਲ ਸੈਂਟਰਕ ਫਾਰ ਡਿਜ਼ੀਜ਼ ਕੰਟਰੋਲ ਦੇ ਨਿਰਦੇਸ਼ਕ ਅਸ਼ੋਕ ਕੁਮਾਰ ਹਨ।

ਇਹ ਟੀਮ ਕੋਰੋਨਾਵਾਇਰਸ ਮਹਾਂਮਾਰੀ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਲੁਧਿਆਣਾ, ਅੰਮ੍ਰਿਤਸਰ, ਪਟਿਆਲਾ, ਜਲੰਧਰ ਅਤੇ ਮੋਹਾਲੀ ਜ਼ਿਲ੍ਹਿਆਂ ਦਾ ਦੌਰਾ ਕਰ ਕੇ ਸਥਿਤੀ ਦਾ ਮੁਆਇਨਾ ਕਰ ਰਹੀ ਹੈ। ਇਨ੍ਹਾਂ ਪੰਜ ਜ਼ਿਲ੍ਹਿਆਂ ਵਿੱਚ ਹੀ ਪੰਜਾਬ ਦੀਆਂ 63% ਮੌਤਾਂ ਦਰਜ ਕੀਤੀਆਂ ਗਈਆਂ ਹਨ।

ਪੰਜਾਬ ਸਰਕਾਰ ਦੇ ਕੋਵਿਡ ਨੋਡਲ ਅਫ਼ਸਰ ਡਾ. ਰਾਜੇਸ਼ ਭਾਸਕਰ ਨੇ ਮੌਤਾਂ ਵਿੱਚ ਹੋਏ ਇਸ ਵਾਧੇ ਲਈ ਮਰੀਜ਼ਾਂ ਦੀਆਂ ਹੋਰ ਬਿਮਾਰੀਆਂ ਅਤੇ ਦੇਰੀ ਨਾਲ ਰਿਪੋਰਟ ਕਰਨ ਨੂੰ ਜ਼ਿੰਮੇਵਾਰ ਦੱਸਿਆ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs


ਕੋਰੋਨਾਵਾਇਰਸ
BBC

ਇਹ ਵੀ ਪੜ੍ਹੋ:

ਵੀਡੀਓ: ਡਾ. ਕਫ਼ੀਲ ਕੌਣ ਹਨ ਜਿਨ੍ਹਾਂ ਨੂੰ ਹਾਈ ਕੋਰਟ ਨੇ ਕਿਹਾ ਤੁਰੰਤ ਰਿਹਾਅ ਕੀਤਾ ਜਾਵੇ

https://www.youtube.com/watch?v=CtRPoWru3bA

ਵੀਡੀਓ: ਪੱਕੀ ਨੌਕਰੀ ਮੰਗ ਰਹੇ ਮੁਲਾਜ਼ਮਾਂ ''ਤੇ ਪੁਲਿਸ ਨੇ ਡੰਡੇ ਚਲਾਏ, ਥੱਪੜ ਮਾਰੇ

https://www.youtube.com/watch?v=GqPQDnJzofY

ਵੀਡੀਓ: ਕਿਵੇਂ ਪਹੁੰਚੇਗੀ ਦਿੱਲੀ ਤੋਂ ਲੰਡਨ ਇਹ ਬੱਸ

https://www.youtube.com/watch?v=PJQwxtEIJYQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''f38f66a0-079c-4d01-a4ca-fc2515c05bc7'',''assetType'': ''STY'',''pageCounter'': ''punjabi.india.story.54097579.page'',''title'': ''ਕੋਰੋਨਾਵਾਇਰਸ: ਪੰਜਾਬ ਵਿੱਚ ਮੌਤ ਦੀ ਦਰ ਸਭ ਤੋਂ ਵੱਧ, ਮਹਾਰਾਸ਼ਟਰ ਨੂੰ ਵੀ ਛੱਡਿਆ ਪਿੱਛੇ'',''published'': ''2020-09-10T05:36:11Z'',''updated'': ''2020-09-10T05:36:11Z''});s_bbcws(''track'',''pageView'');

Related News