ਸੁਮੇਧ ਸੈਣੀ ਮਾਮਲਾ: ਪੰਜਾਬ ਕੈਬਨਿਟ ਮੰਤਰੀਆਂ ਨੇ ਪੁੱਛਿਆ ‘ਜ਼ੈਡ ਸੁਰੱਖਿਆ ''''ਚੋਂ ਬੰਦਾ ਭੱਜਿਆ ਕਿਵੇਂ?’ - ਪ੍ਰੈੱਸ ਰਿਵੀਊ
Thursday, Sep 10, 2020 - 08:53 AM (IST)

ਪੰਜਾਬ ਕੈਬਨਿਟ ਦੇ ਦੋ ਮੰਤਰੀਆਂ ਤ੍ਰਿਪਤ ਰਜਿੰਦ ਸਿੰਘ ਬਾਜਵਾ ਅਤੇ ਸੁਖਜ਼ਿੰਦਰ ਸਿੰਘ ਰੰਧਾਵਾ ਨੇ ਸੁਮੇਧ ਸਿੰਘ ਸੈਣੀ ਨੂੰ ਹਾਲੇ ਤੱਕ ਗ੍ਰਿਫ਼ਤਾਰ ਨਾ ਕਰ ਸਕਣ ਕਾਰਨ ਆਪਣੀ ਹੀ ਸਰਕਾਰ ਦੀ ਪੁਲਿਸ ਦੀ ਕੁਸ਼ਲਤਾ ਉੱਪਰ ਸਵਾਲ ਚੁੱਕੇ ਹਨ।
ਦਿ ਇੰਡੀਅਨ ਐੱਕਸਪ੍ਰੈੱਸ ਦੀ ਖ਼ਬਰ ਮੁਤਾਬਕ, ਰੰਧਾਵਾ ਨੇ ਸਵਾਲ ਚੁੱਕਿਆ, "ਸਾਡੀ ਪੁਲਿਸ ਬਹੁਤ ਦਿਨਾਂ ਤੋਂ ਪਿੱਛਾ ਕਰ ਰਹੀ ਹੈ ਪਰ ਗ੍ਰਫ਼ਤਾਰੀ ਵਿੱਚ ਅਸਫ਼ਲ ਹੈ। ਮੈਂ ਪੰਜਾਬ ਪੁਲਿਸ ਦੀ ਭਰੋਸੇਯੋਗਤਾ ਬਾਰੇ ਸਵਾਲ ਚੁੱਕ ਰਿਹਾ ਹਾਂ। ਸਾਥੋਂ ਇੱਕ ਅਜਿਹਾ ਬੰਦਾ ਨਹੀਂ ਫੜਿਆ ਜਾ ਰਿਹਾ ਜਿਸ ਕੋਲ ਜ਼ੈਡ ਸੁਰੱਖਿਆ ਸੀ।"
ਦੂਜੇ ਪਾਸੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਬਾਜਵਾ ਨੇ ਇੱਕ ਜ਼ੈਡ ਸੁਰੱਖਿਆ ਹਾਸਲ ਬੰਦੇ ਦੇ ਫਰਾਰ ਹੋ ਜਾਣ ''ਤੇ ਸਵਾਲ ਚੁੱਕਿਆ।
ਬਾਜਵਾ ਨੇ ਪੁੱਛਿਆ, "ਜਦੋਂ ਜ਼ੈਡ ਸੁਰੱਖਿਆ ਹਾਸਲ ਕੋਈ ਵਿਅਕਤ ਅੰਡਰਗਰਾਊਂਡ ਹੋ ਜਾਂਦਾ ਹੈ ਤਾਂ ਇਸ ਨਾਲ ਪੁਲਿਸ ਦੇ ਕੰਮ ਕਾਜ ''ਤੇ ਹੀ ਸਵਾਲ ਉੱਠਦਾ ਹੈ।"
ਇਹ ਵੀ ਪੜ੍ਹੋ:
- ਭਾਰਤ ਚੀਨ ਤਣਾਅ: ਭਾਰਤ ਲਈ ਅੱਗੇ ਕੀ ਰਾਹ ਹੈ
- ਸੁਮੇਧ ਸੈਣੀ : ''ਸਿਆਸੀ ਸਰਪ੍ਰਸਤੀ ਕਾਰਨ ਖੁਦ ਨੂੰ ਹੀ ਕਾਨੂੰਨ ਸਮਝਦਾ ਸੀ''
- ਹਾਈਪਰਸੋਨਿਕ : ਭਾਰਤ ਵਲੋਂ ਬਣਾਈ ਗਈ ਇਹ ਤਕਨੀਕ ਕੀ ਹੈ ਅਤੇ ਇਸ ਦਾ ਕੀ ਲਾਭ ਮਿਲੇਗਾ
ਕੋਰੋਨਾ ਲੋਕਾਂ ਨੂੰ ਲੁੱਟਣ ਲਈ ਅਣਐਲਾਨੀ ਐਮਰਜੈਂਸੀ-ਬੈਂਸ
ਜਲੰਧਰ ਵਿੱਚ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕਾਂ ਬੈਂਸ ਭਰਾਵਾਂ ਨੇ ਮੰਗਲਵਾਰ ਨੂੰ ਜਲੰਧਰ ਵਿੱਚ ਬਿਨਾਂ ਮਾਸਕ ਦੇ ਪ੍ਰੈੱਸ ਕਾਨਫ਼ਰੰਸ ਕੀਤੀ ਅਤੇ ਕੋਰੋਨਾ ਲੋਕਾਂ ਨੂੰ ਲੁੱਟਣ ਲਈ ਅਣਐਲਾਨੀ ਐਮਰਜੈਂਸੀ ਦੱਸਿਆ। ਇਸ ਤੋਂ ਬਾਅਦ ਦੋਵਾਂ ਖ਼ਿਲਾਫ ਕੋਵਿਡ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਦੀ ਰਿਪੋਰਟ ਦਰਜ ਕਰ ਲਈ ਗਈ ਹੈ।
ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਬੈਂਸ ਨੇ ਕਿਹਾ, "ਕੋਰੋਨਾਵਾਇਰਰਸ ਮੈਡੀਕਲ ਮਾਫ਼ੀਆ ਅਤੇ ਸੱਤਾਧਾਰੀ ਪਾਰਟੀ ਵੱਲੋਂ ਆਮ ਲੋਕਾਂ ਨੂੰ ਲੁੱਟਣ ਅਤੇ ਡਰ ਪੈਦਾ ਕਰਨ ਲਈ ਸਿਰਜੀ ਇੱਕ ਅਣਐਲਾਨੀ ਐਮਰਜੈਂਸੀ ਹੈ।"
ਉਨ੍ਹਾਂ ਨੇ ਦਲਿਤ ਵਿਦਿਆਰਥੀਆਂ ਦੇ ਵਜੀਫ਼ੇ ਦੇ ਮਾਮਲੇ ਵਿੱਚ ਸਾਧੂ ਸਿੰਘ ਧਰਮਸੋਤ ਦੀ ਬਰਖ਼ਾਸਤਗੀ ਤੱਕ ਵਿਰੋਧ ਜਾਰੀ ਰੱਖਣ ਦੀ ਗੱਲ ਵੀ ਆਖੀ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
‘ਪੰਜਾਬ ਲਈ’ ਯੁਵਰਾਜ ਸਿੰਘ ਸੰਨਿਆਸ ਤੋਂ ਬਾਹਰ ਆ ਸਕਦੇ ਹਨ

ਯੁਵਰਾਜ ਸਿੰਘ (38) ਨੇ ਕਿਹਾ ਕਿ ਉਹ ਪੰਜਾਬ ਨੂੰ ਮੁਕਾਬਲਿਆਂ ਵਿੱਚ ਜਿੱਤ ਹਾਸਲ ਕਰਨ ਲਈ ਸੰਨਿਆਸ ਤੋਂ ਬਾਹਰ ਆ ਸਕਦੇ ਹਨ। ਉਨ੍ਹਾਂ ਨੇ ਪਿਛਲੇ ਸਾਲ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ।
ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਇਸ ਐਲਾਨ ਤੋਂ ਬਾਅਦ ਯੁਵੀ ਦੇ ਘਰੇਲੂ ਪਿੱਚ ''ਤੇ ਪਰਤਣ ਦੀ ਸੰਭਾਵਨਾ ਪੈਦਾ ਹੋ ਗਈ ਹੈ।
ਪੰਜਾਬ ਦੇ ਨੌਜਵਾਨ ਖਿਡਾਰੀਆਂ ਨਾਲ ਬਿਤਾਏ ਸਮੇਂ ਦੌਰਾਨ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਮੈਦਾਨ ਤੋਂ ਦੂਰ ਰਹਿਣ ਦੇ ਬਾਵਜੂਦ ਵੀ ਉਹ ਗੇਂਦ ਵਧੀਆ ਖੇਡ ਲੈਂਦੇ ਹਨ।
ਉਨ੍ਹਾਂ ਨੇ ਕ੍ਰਿਕਟਬਜ਼ ਵੈਬਸਾਈਟ ਨੂੰ ਕਿਹਾ ਕਿ ਨੌਜਵਾਨਾਂ ਨੂੰ ਕੁਝ ਗੁਰ ਸਿਖਾਉਣ ਲਈ ਉਨ੍ਹਾਂ ਨੂੰ ਨੈਟ ਵਿੱਚ ਪਰਤਣਾ ਪਵੇਗਾ।

- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
- ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
- ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ
- ਕੋਰੋਨਾਵਾਇਰਸ ਨਾਲ ਜੁੜੀਆਂ ਬੀਬੀਸੀ ਪੰਜਾਬੀ ਦੀਆਂ ਸਾਰੀਆਂ ਖ਼ਬਰਾ ਇੱਥੇ ਪੜ੍ਹੋ ਅਤੇ ਵੀਡੀਓ ਦੇਖੋ
ਚੀਨੀ ਮੀਡੀਆ ਨੇ ਭਾਰਤੀ ਸਰਹੱਦ ਨਾਲ ਭਾਰੀ ਤੈਨਾਤੀ ਮੰਨੀ

ਚੀਨ ਨੇ ਆਪਣੇ ਵਿਸ਼ੇਸ਼ ਦਸਤਿਆਂ ਤੋਂ ਇਲਾਵਾ ਭਾਰਤ ਨਾਲ ਲਗਦੇ ਸਰਹੱਦੀ ਇਲਾਕਿਆਂ ਵਿੱਚ ਲੜਾਕੂ ਜਹਾਜ਼ ਅਤੇ ਬਖ਼ਤਰਬੰਦ ਗੱਡੀਆਂ ਵੀ ਤੈਨਾਤ ਕੀਤੀਆਂ ਹਨ। ਇਹ ਖੁਲਾਸਾ ਚੀਨ ਦੇ ਸਰਕਾਰੀ ਮੀਡੀਆ ਦੀ ਬੁੱਧਵਾਰ ਦੀ ਇੱਕ ਰਿਪੋਰਟ ਵਿੱਚ ਹੋਇਆ ਹੈ।
ਹਿੰਦਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਆਮ ਕਰ ਕੇ ਚੀਨ ਦਾ ਸਰਕਾਰੀ ਮੀਡੀਆ ਤਿੱਬਤ ਦੇ ਖ਼ੁਦਮੁਖ਼ਤਿਆਰ ਖੇਤਰ ਵਿੱਚ ਆਪਣੀਆਂ ਫੌਜੀ ਮਸ਼ਕਾਂ ਬਾਰੇ ਹੀ ਲਿਖਦਾ ਹੁੰਦਾ ਹੈ ਜਿਵੇਂ ਕਿ ਪਿਛਲੇ ਅਗਸਤ ਵਿੱਚ ਇਸ ਨੇ ਕੀਤਾ ਸੀ। ਪਰ ਭਾਰਤੀ ਸਰਹੱਦ ਉੱਪਰ ਇਸ ਤੈਨਾਅਤੀ ਨੂੰ ਕਬੂਲਣਾ ਅਸਧਾਰਣ ਹੈ।
ਇਹ ਵੀ ਪੜ੍ਹੋ:-
- ਕੋਰੋਨਾਵਾਇਰਸ ਮਹਾਮਾਰੀ ਕਦੋਂ ਖ਼ਤਮ ਹੋਵੇਗੀ, WHO ਨੇ ਦਿੱਤਾ ਇਹ ਜਵਾਬ
- ਭਾਰਤ-ਪਾਕਿਸਤਾਨ ਵੰਡ ਵੇਲੇ ਜਦੋਂ ਵਿਛੜੇ ਪ੍ਰੇਮੀ ਸ਼ਰਨਾਰਥੀਆਂ ਦੀ ਕਤਾਰ ’ਚ ਮਿਲੇ
- 6 ਸਾਲ ਤੋਂ ਖੜ੍ਹਾ ਇੱਕ ਜਹਾਜ਼ ਕਿਵੇਂ ਬਣਿਆ ਬੈਰੂਤ ਵਿੱਚ ਧਮਾਕੇ ਦਾ ਕਾਰਨ
ਚੀਨ ਆਪਣੀ ਫੌਜੀ ਤਾਕਤ ਦਾ ਉਗਰ ਮੁਜ਼ਾਹਰਾ ਤਾਂ ਤਾਇਵਾਨ ਲਈ ਕਰਦਾ ਹੁੰਦਾ ਹੈ। ਜਿਸ ਵਿੱਚ ਉਹ ਤਾਇਵਾਨ ਨਾਲ ਲਗਦੀ ਸਰਹੱਦ ਉੱਪਰ ਲੜਾਕੂ ਜਹਾਜ਼ ਤੈਨਾਤ ਕਰਦਾ ਹੁੰਦਾ ਹੈ। ਜਿਸ ਨੂੰ ਚੀਨ ਪਾਖੰਡੀ ਮੰਨਦਾ ਹੈ ਅਤੇ ਉਸ ਨੂੰ ਲੋੜ ਪਵੇ ਤਾਂ ਤਾਕਤ ਦੀ ਵਰਤੋਂ ਦੁਆਰਾ ਵੀ ਆਪਣੇ ਵਿੱਚ ਮਿਲਾਉਣਾ ਚਾਹੁੰਦਾ ਹੈ।
https://www.youtube.com/watch?v=1v-Lkn_ClAU
https://www.youtube.com/watch?v=SvZ-0bu0KB8
https://www.youtube.com/watch?v=-xeYFg33x94
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''3fc4c4e4-414f-4267-9ee4-ac3237b59d2e'',''assetType'': ''STY'',''pageCounter'': ''punjabi.india.story.54097363.page'',''title'': ''ਸੁਮੇਧ ਸੈਣੀ ਮਾਮਲਾ: ਪੰਜਾਬ ਕੈਬਨਿਟ ਮੰਤਰੀਆਂ ਨੇ ਪੁੱਛਿਆ ‘ਜ਼ੈਡ ਸੁਰੱਖਿਆ \''ਚੋਂ ਬੰਦਾ ਭੱਜਿਆ ਕਿਵੇਂ?’ - ਪ੍ਰੈੱਸ ਰਿਵੀਊ'',''published'': ''2020-09-10T03:13:44Z'',''updated'': ''2020-09-10T03:13:44Z''});s_bbcws(''track'',''pageView'');