ਭਾਰਤ-ਚੀਨ ਤਣਾਅ ਤੋਂ ਦੁਨੀਆਂ ਨੂੰ ਕਿਉਂ ਘਬਰਾਉਣਾ ਚਾਹੀਦਾ ਹੈ - 5 ਅਹਿਮ ਖ਼ਬਰਾਂ

Thursday, Sep 10, 2020 - 07:53 AM (IST)

ਭਾਰਤ-ਚੀਨ ਤਣਾਅ ਤੋਂ ਦੁਨੀਆਂ ਨੂੰ ਕਿਉਂ ਘਬਰਾਉਣਾ ਚਾਹੀਦਾ ਹੈ - 5 ਅਹਿਮ ਖ਼ਬਰਾਂ
ਭਾਰਤੀ ਫ਼ੌਜੀ ਅਕਾਸ਼ ਵੱਲ ਦੇਖਦਾ ਹੋਇਆ
Getty Images
ਪਿਛਲੇ ਕੁਝ ਮਹੀਨਿਆਂ ਦੌਰਾਨ ਭਾਰਤ-ਚੀਨ ਸਬੰਧਾਂ ਵਿੱਚ ਬੁਨਿਆਦੀ ਬਦਲਾਅ ਨਜ਼ਰ ਆ ਰਿਹਾ ਹੈ।

ਚੀਨ ਦਾ ਹਮਲਾ ਅਤੇ ਭਾਰਤ ਦਾ ਸਰਗਰਮ ਰਵੱਈਆ ਦੋਵਾਂ ਦਾ ਨਤੀਜਾ ਇਹ ਹੋਇਆ ਕਿ ਐੱਲਏਸੀ ''ਤੇ ਸਥਿਤੀ ਤਣਾਅ ਵਾਲੀ ਬਣ ਗਈ ਹੈ। ਦੋਵੇਂ ਪੱਖ ਆਪਣੇ ਸਟੈਂਡ ਤੋਂ ਪਿੱਛੇ ਨਹੀਂ ਹਟਣ ਵਾਲੇ।

ਭਾਰਤ ਨੇ ਦੋ ਕਦਮ ਚੁੱਕਣ ਦੀ ਕੋਸ਼ਿਸ਼ ਕੀਤੀ ਹੈ। ਭਾਰਤੀ ਰੱਖਿਆ ਮੰਤਰੀ ਨੇ ਚੀਨੀ ਦਲ ਨਾਲ ਗੱਲਬਾਤ ਕੀਤੀ। ਉਸ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰੀ ਵੀ ਚੀਨੀ ਮੰਤਰੀ ਨਾਲ ਮੁਲਾਕਾਤ ਕਰਨ ਵਾਲੇ ਹਨ।

ਭਾਰਤ ਨੇ ਕਿਹਾ ਹੈ ਕਿ ਉਹ ਗੱਲਬਾਤ ਲਈ ਹਮੇਸ਼ਾ ਤਿਆਰ ਹੈ। ਪਰ ਭਾਰਤ ਨੇ ਆਪਣੀਆਂ ਸ਼ਰਤਾਂ ਵੀ ਸਪਸ਼ਟ ਕੀਤੀਆਂ ਹਨ। ਭਾਰਤ ਨੇ ਕਿਹਾ ਹੈ ਕਿ ਮਈ ਤੋਂ ਪਹਿਲਾਂ ਸਰਹੱਦ ''ਤੇ ਜੋ ਹਾਲਾਤ ਸੀ ਦੋਵਾਂ ਧਿਰਾਂ ਨੂੰ ਉੱਥੇ ਹੀ ਪਰਤਣਾ ਪਏਗਾ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ:

ਸੁਮੇਧ ਸੈਣੀ ਬਾਰੇ ਹਾਈਕੋਰਟ ਨੇ ਕੀ ਟਿੱਪਣੀ ਕੀਤੀ?

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਅਗਾਊ ਜ਼ਮਾਨਤ ਅਰਜ਼ੀ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਹਿਰਾਸਤ ਵਿੱਚ ਪੁੱਛਗਿੱਛ ਬਹੁਤ ਜ਼ਰੂਰੀ ਹੈ, ਕਿਉਂਕਿ ਉਹ "ਨਿਰਪੱਖ ਜਾਂਚ ਅਤੇ ਟ੍ਰਾਇਲ ਨੂੰ ਰੋਕਣ" ਦੀ ਕੋਸ਼ਿਸ਼ ਕਰ ਸਕਦੇ ਹਨ।

ਅਦਾਲਤ ਨੇ ਮੰਗਲਵਾਰ ਨੂੰ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਨੂੰ ਖਾਰਜ ਕਰ ਦਿੱਤਾ ਸੀ, ਪਰ ਜਸਟਿਸ ਫਤਹਿਦੀਪ ਸਿੰਘ ਦੇ ਆਦੇਸ਼ ਬੁੱਧਵਾਰ ਨੂੰ ਸਾਹਮਣੇ ਆਏ ਹਨ।

ਫ਼ੈਸਲੇ ਵਿਚ ਜੱਜ ਨੇ ਲਿਖਿਆ, "ਜਿਵੇਂ ਕਿ ਸਰਕਾਰੀ ਧਿਰ ਲਈ ਦਲੀਲ ਦਿੱਤੀ ਗਈ, ਪਟੀਸ਼ਨਕਰਤਾ ਸਿਆਸੀ ਸਰਪ੍ਰਸਤੀ ਮਾਨਣ ਵਾਲਾ ਤੇ ''ਚਹੇਤਾ ਬੰਦਾ'' ਰਿਹਾ ਹੈ। ਉਹ ਆਪਣੇ ਇਸ ਪ੍ਰਭਾਵ ਕਾਰਨ ਆਪਣੇ ਆਪ ਨੂੰ ਕਾਨੂੰਨ ਤੋਂ ਉੱਤੇ ਸਮਝਣ ਲੱਗ ਪਿਆ।"

"ਇੱਥੋਂ ਤੱਕ ਕਿ ਨਿਆਂ ਪ੍ਰਣਾਲੀ ਨੂੰ ਵੀ ਪ੍ਰਭਾਵਿਤ ਕਰਨ ਦੀ ਹੱਦ ਤੱਕ ਚਲਾ ਗਿਆ ਸੀ। ਵਿਨੋਦ ਕੁਮਾਰ ਦੇ ਮਾਮਲੇ ਵਿੱਚ ਸੀਨੀਅਰ ਜੱਜ ਟਿੱਪਣੀ ਬਾਅਦ ਦੋ ਜੱਜਾਂ ਨੇ ਇਹ ਕੇਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ।"

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਪੰਜਾਬ ''ਚ ਨਸ਼ਾ ਛੁਡਾਊ ਕੇਂਦਰਾਂ ਦੇ ਬਾਹਰ ਲੰਬੀਆਂ ਕਤਾਰਾਂ, ਨਵੀਆਂ ਗਾਇਡਲਾਇਨਜ਼ ਬਣੀਆਂ ਪ੍ਰੇਸ਼ਾਨੀ -ਵਾਇਰਲ ਵੀਡੀਓ ਦਾ ਸੱਚ

ਤਰਨਤਾਰਨ
BBC
ਤਰਨਤਾਰਨ ਵਿੱਚ 14 ਓਟ ਕਲੀਨਿਕ ਸਥਾਪਤ ਕੀਤੇ ਗਏ ਹਨ, ਜੋ ਕਿ ਪੂਰੇ ਪੰਜਾਬ ਵਿਚੋਂ ਸਭ ਤੋਂ ਜ਼ਿਆਦਾ ਹਨ

ਪੰਜਾਬ ਦੇ ਇੱਕ ਨਸ਼ਾ ਛੁਡਾਊ ਕੇਂਦਰ ਦੀ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸਰਕਾਰੀ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਦੇ ਅੱਗੇ ਭਾਰੀ ਗਿਣਤੀ ਵਿੱਚ ਨਸ਼ਾ ਪੀੜਤ ਇਕੱਠੇ ਹੋ ਕੇ ਆਪਣਾ ਰੋਸ ਪ੍ਰਗਟਾ ਰਹੇ ਹਨ।

ਇਸ ਦੌਰਾਨ ਇੱਕ ਮਹਿਲਾ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਲੋਕ ਉਸ ਦਾ ਕਹਿਣਾ ਮੰਨਣ ਲਈ ਤਿਆਰ ਦਿਖਾਈ ਨਹੀਂ ਦੇ ਰਹੇ ਅਤੇ ਦਵਾਈ ਦੀ ਮੰਗ ਕਰ ਰਹੇ ਹਨ।

ਦਰਅਸਲ ਇਹ ਵੀਡੀਓ ਪੰਜਾਬ ਦੇ ਤਰਨਤਾਰਨ ਦੇ ਸਿਵਲ ਹਸਪਤਾਲ ਦੀ ਹੈ ਅਤੇ ਜੋ ਮਹਿਲਾ ਮਰੀਜ਼ਾਂ ਨਾਲ ਗੱਲਬਾਤ ਕਰ ਰਹੇ ਹਨ, ਉਹ ਉੱਥੋਂ ਦੇ ਨਸ਼ਾ ਛੁਡਾਊ ਕੇਂਦਰ ਦੀ ਡਾਕਟਰ ਇਸ਼ਾ ਧਵਨ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਅਮਰੀਕਾ ਚੋਣਾਂ -2020: ਹਿੰਦੂ ਵੋਟਰਾਂ ਨੂੰ ਆਪਣੇ ਪੱਖ਼ ''ਚ ਤੋਰਨ ਲਈ ਕੀ ਕੀ ਕੀਤਾ ਜਾ ਰਿਹਾ

29 ਜਨਵਰੀ, 2019 ਦੀ ਗੱਲ ਹੈ ਜਦੋਂ ਰਾਜ ਪਟੇਲ ਨੇ ਉਸ ਹਿੰਦੂ ਮੰਦਰ ''ਤੇ ਨਜ਼ਰ ਰੱਖੀ ਜਿਸ ਦੀ ਉਹ ਸੇਵਾ ਕਰ ਰਹੇ ਸੀ। ਇਸ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ।

ਕੋਰੀਡੋਰ ਉੱਪਰ ਛਿੜਕਾਅ ਕੀਤਾ ਗਿਆ ਸੀ। ਕੰਧਾਂ ''ਤੇ ਨਫ਼ਰਤ ਭਰੇ ਸੰਦੇਸ਼ ਸਨ ਜਿਸ ਵਿੱਚ ਕੁਝ ਈਸਾਈ ਮਤ ਨੂੰ ਉਤਸ਼ਾਹਤ ਕਰਨਾ ਵੀ ਸ਼ਾਮਿਲ ਸੀ।

ਕੈਂਟੋਕੀ ਸੂਬੇ ਦੇ ਲੁਈਸਵਿਲ ਵਿੱਚ ਮਨੀਨਗਰ ਸ਼੍ਰੀ ਸਵਾਮੀਨਾਰਾਇਣ ਗਦੀ ਮੰਦਰ ਦੇ ਬੁਲਾਰੇ ਪਟੇਲ ਨੇ ਕਿਹਾ, "ਮੈਂ ਅਜਿਹਾ ਕੁਝ ਨਹੀਂ ਦੇਖਿਆ ਸੀ ... ਮੇਰਾ ਦਿਲ ਇੱਕ-ਦੋ ਵਾਰ ਧੜਕਣਾ ਬੰਦ ਹੋ ਗਿਆ ਸੀ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।


ਕੋਰੋਨਾਵਾਇਰਸ
BBC

ਹਾਈਪਰਸੋਨਿਕ: ਭਾਰਤ ਵਲੋਂ ਬਣਾਈ ਗਈ ਇਹ ਤਕਨੀਕ ਕੀ ਹੈ ਅਤੇ ਇਸ ਦਾ ਕੀ ਲਾਭ ਮਿਲੇਗਾ

7 ਸਤੰਬਰ ਨੂੰ ਭਾਰਤ ਨੇ ਓਡੀਸ਼ਾ ਦੇ ਤੱਟ ''ਤੇ ਹਾਈਪਰਸੋਨਿਕ ਸਕ੍ਰੈਮਜੇਟ ਟੈਕਨਾਲੋਜੀ ਦਾ ਟੈਸਟ ਕੀਤਾ, ਜਿਸ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੁਆਰਾ ਵਿਕਸਤ ਕੀਤਾ ਗਿਆ ਹੈ।

ਡੀਆਰਡੀਓ ਨੇ ਹਾਈਪਰਸੋਨਿਕ ਟੈਕਨਾਲੋਜੀ ਡੇਮੋਨਸਟ੍ਰੇਸ਼ਨ ਵਹੀਕਲ ਦੀ ਵਰਤੋਂ ਕਰਦਿਆਂ ਇੱਕ ਮਿਜ਼ਾਈਲ ਦਾਗਿਆ, ਜਿਸ ਨੇ ਵਾਯੂਮੰਡਲ ਵਿੱਚ ਜਾ ਕੇ ਮਾਰਕ-6 ਤੱਕ ਦੀ ਗਤੀ ਹਾਸਲ ਕਰ ਲਈ।

ਡੀਆਰਡੀਓ ਨੇ ਇਸ ਨੂੰ ਰੱਖਿਆ ਟੈਕਨਾਲੋਜੀ ਦੀ ਇਕ ਵੱਡੀ ਪ੍ਰਾਪਤੀ ਦੱਸਿਆ ਹੈ। ਪਰ ਇਹ ਤਕਨਾਲੋਜੀ ਕੀ ਹੈ ਅਤੇ ਇਹ ਦੇਸ਼ ਦੀ ਰੱਖਿਆ ਪ੍ਰਣਾਲੀ ਵਿੱਚ ਕਿਵੇਂ ਮਦਦ ਕਰੇਗੀ? ਇਸ ਨੂੰ ਸਮਝਣ ਲਈ ਬੀਬੀਸੀ ਨੇ ਵਿਗਿਆਨੀ ਗੌਹਰ ਰਜ਼ਾ ਨਾਲ ਗੱਲਬਾਤ ਕੀਤੀ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਕੋਵਿਡ ਐਸਟਰਾਜ਼ੈਨੇਕਾ ਵੈਕਸੀਨ: ਟ੍ਰਾਇਲ ''ਤੇ ਰੋਕ ਤੋਂ ਬਾਅਦ ਹੁਣ ਅੱਗੇ ਕੀ ਹੋਵੇਗਾ

ਕੋਰੋਨਾਵਾਇਰਸ
Reuters
ਤੀਜੇ ਪੜਾਅ ਵਿੱਚ ਪਿਛਲੇ ਹਫ਼ਤਿਆਂ ਦੌਰਾਨ ਪਹੁੰਚੀ ਇਸ ਦਵਾਈ ਵਿੱਚ 30,000 ਤੋਂ ਵਧੇਰੇ ਵਲੰਟੀਅਰ ਹਿੱਸਾ ਲੈ ਰਹੇ ਹਨ।

ਐਸਟਰਾਜ਼ੈਨੇਕਾ ਵਲੋਂ ਆਕਸਫੋਰਡ ਯੂਨੀਵਰਿਸਟੀ ਨਾਲ ਮਿਲ ਕੇ ਵਿਕਸਿਤ ਕੀਤੀ ਜਾ ਰਹੀ ਕੋਵਿਡ-19 ਵੈਕਸੀਨ ਦੇ ਕਲੀਨਿਕਲ ਟ੍ਰਾਇਲਾਂ ਨੂੰ ਫ਼ਿਲਹਾਲ ਰੋਕ ਦਿੱਤਾ ਗਿਆ ਹੈ। ਅਜਿਹਾ ਅਧਿਐਨ ਵਿੱਚ ਸ਼ਾਮਲ ਇੱਕ ਵਿਅਕਤੀ ਦੇ ਦਵਾਈ ਦੇ ਬੁਰੇ ਅਸਰ ਕਾਰਨ ਕੀਤਾ ਗਿਆ।

ਐਸਟਰਾਜ਼ੈਨੇਕਾ ਨੇ ਇਸ ਕਾਰਵਾਈ ਨੂੰ ਇੱਕ "ਅਣਵਿਆਖਿਆਈ ਬਿਮਾਰੀ" ਕਾਰਨ ਕੀਤੀ ਗਈ "ਰੁਟੀਨ" ਕਾਰਵਾਈ ਦੱਸਿਆ ਹੈ।

ਇਸ ਦਵਾਈ ਨੂੰ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੀ ਦਵਾਈ ਬਣਾਉਣ ਦੇ ਦੁਨੀਆਂ ਭਰ ਵਿੱਚ ਚੱਲ ਰਹੇ ਦਰਜਣ ਤੋਂ ਉੱਪਰ ਯਤਨਾਂ ਵਿੱਚ ਸਭ ਤੋਂ ਮੋਹਰੀ ਮੰਨਿਆਂ ਜਾ ਰਿਹਾ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ:

ਵੀਡੀਓ: ਡਾ. ਕਫ਼ੀਲ ਕੌਣ ਹਨ ਜਿਨ੍ਹਾਂ ਨੂੰ ਹਾਈ ਕੋਰਟ ਨੇ ਕਿਹਾ ਤੁਰੰਤ ਰਿਹਾਅ ਕੀਤਾ ਜਾਵੇ

https://www.youtube.com/watch?v=CtRPoWru3bA

ਵੀਡੀਓ: ਪੱਕੀ ਨੌਕਰੀ ਮੰਗ ਰਹੇ ਮੁਲਾਜ਼ਮਾਂ ''ਤੇ ਪੁਲਿਸ ਨੇ ਡੰਡੇ ਚਲਾਏ, ਥੱਪੜ ਮਾਰੇ

https://www.youtube.com/watch?v=GqPQDnJzofY

ਵੀਡੀਓ: ਕਿਵੇਂ ਪਹੁੰਚੇਗੀ ਦਿੱਲੀ ਤੋਂ ਲੰਡਨ ਇਹ ਬੱਸ

https://www.youtube.com/watch?v=PJQwxtEIJYQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d543cea5-e1e0-4d8c-a455-510686713300'',''assetType'': ''STY'',''pageCounter'': ''punjabi.india.story.54097295.page'',''title'': ''ਭਾਰਤ-ਚੀਨ ਤਣਾਅ ਤੋਂ ਦੁਨੀਆਂ ਨੂੰ ਕਿਉਂ ਘਬਰਾਉਣਾ ਚਾਹੀਦਾ ਹੈ - 5 ਅਹਿਮ ਖ਼ਬਰਾਂ'',''published'': ''2020-09-10T02:20:09Z'',''updated'': ''2020-09-10T02:20:09Z''});s_bbcws(''track'',''pageView'');

Related News