ਕੰਗਨਾ ਰਨੌਤ: ਭਾਜਪਾ-ਸ਼ਿਵ ਸੈਨਾ ਦੀ ਲੜਾਈ ਵਿੱਚ ਮੋਹਰਾ ਜਾਂ ਖਿਡਾਰੀ?

Wednesday, Sep 09, 2020 - 12:23 PM (IST)

ਕੰਗਨਾ ਰਨੌਤ: ਭਾਜਪਾ-ਸ਼ਿਵ ਸੈਨਾ ਦੀ ਲੜਾਈ ਵਿੱਚ ਮੋਹਰਾ ਜਾਂ ਖਿਡਾਰੀ?
ਕੰਗਨਾ ਰਨੌਤ
Getty Images

ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਨੇ ਮਹਾਰਾਸ਼ਟਰ ਸਰਕਾਰ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਜਾਂਚ ਵਿੱਚ ਉਨ੍ਹਾਂ ਦੇ ਅਤੇ ਡਰੱਗ ਪੈਡਲਰਸ ਵਿਚਾਲੇ ਕਿਸੇ ਤਰ੍ਹਾਂ ਦਾ ਕਨੈਕਸ਼ਨ ਹੋਣ ਦਾ ਸਬੂਤ ਮਿਲਦਾ ਹੈ ਤਾਂ ਉਹ ਹਮੇਸ਼ਾ ਲਈ ਮੁੰਬਈ ਛੱਡਣ ਲਈ ਤਿਆਰ ਹਨ।

ਕੰਗਨਾ ਵੱਲੋਂ ਇਹ ਟਵੀਟ ਉਦੋਂ ਆਇਆ ਜਦੋਂ ਮਹਾਰਾਸ਼ਟਰ ਸਰਕਾਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਕਿਹਾ ਹੈ ਕਿ ਮਹਾਰਾਸ਼ਟਰ ਸਰਕਾਰ ਕੰਗਨਾ ਰਨੌਤ ਦੇ ਡਰੱਗਜ਼ ਸੈਣ ਦੀ ਜਾਂਚ ਕਰੇਗੀ।

ਪਰ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕੰਗਨਾ ਅਤੇ ਮਹਾਰਾਸ਼ਟਰ ਸਰਕਾਰ ਆਹਮਣੇ-ਸਾਹਮਣੇ ਹੈ।

ਇਹ ਵੀ ਪੜ੍ਹੋ-

ਕੰਗਨਾ ਰਨੌਤ ਅਤੇ ਠਾਕਰੇ ਸਰਕਾਰ ਬੀਤੇ ਤਿੰਨ ਮਹੀਨਿਆਂ ਵਿੱਚ ਕਈ ਵਾਰ ਟਕਰਾ ਚੁੱਕੇ ਹਨ। ਦੋਵਾਂ ਪੱਖਾਂ ਵੱਲੋਂ ਹਮਲਾਵਾਰ ਬਿਆਨਬਾਜ਼ੀ ਜਾਰੀ ਹੈ।

ਇਸ ਵਿਚਾਲੇ ਕੇਂਦਰ ਸਰਕਾਰ ਨੇ ਕੰਗਨਾ ਨੂੰ ਵਾਈ-ਗ੍ਰੇਡ ਸੁਰੱਖਿਆ ਮੁਹੱਈਆ ਕਰਵਾਈ ਹੈ।

ਇਹ ਵੀ ਵੇਖੋ-

https://www.youtube.com/watch?v=DysQiGekbVI

ਕੰਗਨਾ ਬਨਾਮ ਠਾਕਰੇ ਸਰਕਾਰ

ਬੀਤੇ ਸੋਮਵਾਰ ਕੰਗਨਾ ਰਨੌਤ ਨੇ ਇੱਕ ਟਵੀਟ ਕੀਤਾ ਸੀ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਬੀਐੱਮਸੀ ਮੰਗਲਵਾਰ ਨੂੰ ਉਨ੍ਹਾਂ ਨੂੰ ਦਫਤਰ ਤੋੜਨ ਜਾ ਰਹੀ ਹੈ।

ਇਸ ਤੋਂ ਬਾਅਦ ਮੰਗਲਵਾਰ ਨੂੰ ਕੰਗਨਾ ਨੇ ਟਵੀਟ ਕੀਤਾ ਕਿ ਉਨ੍ਹਾਂ ਦੇ ਸਮਰਥਕਾਂ ਦੀ ਆਲੋਚਨਾ ਤੋਂ ਬਾਅਦ ਬੀਐਮਸੀ ਉਨ੍ਹਾਂ ਦਾ ਦਫ਼ਤਰ ਤੋੜਨ ਲਈ ਬੁਲਡੋਜ਼ਰ ਲੈ ਕੇ ਨਹੀਂ ਆਈ, ਸਗੋਂ ਲੀਕੇਜ ਰੋਕਣ ਦਾ ਨੋਟਿਸ ਲੈ ਕੇ ਆਈ ਹੈ।

ਸ਼ਿਵ ਸੈਨਾ
Getty Images

ਬੀਬੀਸੀ ਨੇ ਬੀਐਮਸੀ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਕੰਗਨਾ ਦੇ ਦਾਅਵੇ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕੀਤੀ।

ਬੀਐਮਸੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ ਤੇ ਇਹ ਮੰਨਿਆ ਕਿ ਬੀਐਮਸੀ ਦੇ ਅਧਿਕਾਰੀ ਕੰਗਨਾ ਦੇ ਦਫ਼ਤਰ ਪਹੁੰਚੇ ਸਨ।

ਉਨ੍ਹਾਂ ਨੇ ਕਿਹਾ, "ਬੀਐਮਸੀ ਦੀ ਟੀਮ ਕੰਗਨਾ ਦੇ ਦਫਤਰ ਪਹੁੰਚੀ ਸੀ। ਪਰ ਇਹ ਦੌਰਾ ਕਿਉਂ ਕੀਤਾ ਗਿਆ ਇਸ ਨੂੰ ਲੈ ਕੇ ਜਾਣਕਾਰੀ ਨਹੀਂ ਹੈ। ਵਾਰਡ ਅਫਸਰ ਹੀ ਦੱਸ ਸਕਣਗੇ ਕਿ ਆਖ਼ਰ ਬੀਐਮਸੀ ਦੀ ਟੀਮ ਕਿਉਂ ਗਈ ਸੀ।"

ਪਰ ਇਸ ਸਮੇਂ ਕੰਗਨਾ ਰਨੌਤ ਅਤੇ ਸ਼ਿਵ ਸੈਨਾ ਦੀ ਅਗਵਾਈ ਵਾਲੀ ਬੀਐਮਸੀ ਵਿਚਾਲੇ ਜੋ ਕੁਝ ਵੀ ਚੱਲ ਰਿਹਾ ਹੈ, ਉਹ ਇੱਕ ਵੱਡੀ ਕਹਾਣੀ ਦਾ ਇੱਕ ਛੋਟਾ ਜਿਹਾ ਅੰਸ਼ ਲਗਦਾ ਹੈ।

ਅਜਿਹੇ ਵਿੱਚ ਸਵਾਲ ਉਠਦਾ ਹੈ ਕਿ ਕੰਗਨਾ ਅਤੇ ਮਹਾਰਾਸ਼ਟਰ ਸਰਕਾਰ ਵਿਚਾਲੇ ਝਗੜੇ ਦੀ ਸ਼ੁਰੂਆਤ ਕਿਉਂ ਹੋਈ ਅਤੇ ਇਸਦਾ ਕਾਰਨ ਕੀ ਹੈ?

ਇਸ ਸਵਾਲ ਦਾ ਜਵਾਬ ਕੰਗਨਾ ਦੇ ਉਸ ਟਵੀਟ ਵਿੱਚ ਮਿਲਦਾ ਹੈ ਜਿਸ ਵਿੱਚ ਉਨ੍ਹਾਂ ਨੇ ਸਵਾਲ ਕੀਤਾ ਸੀ ਕਿ ਮੁੰਬਈ ਹੌਲੀ-ਹੌਲੀ ''ਪਾਕ ਕਬਜ਼ੇ ਵਾਲਾ ਕਸ਼ਮੀਰ'' ਕਿਉਂ ਲੱਗਣ ਲੱਗਾ ਹੈ।

ਇਸ ਤੇ ਸ਼ਿਵ ਸੈਨਾ ਆਗੂ ਸੰਜੇ ਰਾਊਤ ਸਮੇਤ ਕਈ ਫ਼ਿਲਮ ਹਸਤੀਆਂ ਵੱਲੋਂ ਕੰਗਨਾ ਦੀ ਨਿਖੇਧੀ ਕੀਤੀ ਗਈ। ਸ਼ਿਵ ਸੈਨਾ ਵੱਲੋਂ ਕੰਗਨਾ ਖ਼ਿਲਾਫ਼ ਏਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਗਈ।

ਕੰਗਨਾ ਰਨੌਤ
Getty Images

ਫਿਰ ਕੰਗਨਾ ਨੇ ਵੀ ਇਸਦਾ ਜਵਾਬ ਸ਼ਿਵ ਸੈਨਾ ਦੇ ਅੰਦਾਜ ਵਾਲੇ ਹਮਲਾਵਾਰ ਰੁਖ਼ ਵਿੱਚ ਦਿੱਤਾ।

ਬਾਲੀਵੁੱਡ ਦੇ ਵੱਡੇ ਅਦਾਕਾਰਾਂ ਖ਼ਿਲਾਫ਼ ਚੁੱਕੇ ਸਵਾਲ

17 ਸਾਲ ਦੀ ਉਮਰ ਵਿੱਚ ''ਗੈਂਗਸਟਰ'' ਵਰਗੀ ਫ਼ਿਲਮ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਕੰਗਨਾ ਨੇ ਕੁਈਨ ਅਤੇ ''ਤਨੂ ਵੈਡਸ ਮਨੂ'' ਵਰਗੀਆਂ ਫ਼ਿਲਮਾਂ ਨਾਲ ਬਾਲੀਵੁੱਡ ਵਿੱਚ ਆਪਣੀ ਇੱਕ ਖ਼ਾਸ ਥਾਂ ਬਣਾਈ ਹੈ।

ਤਿੰਨ ਨੈਸ਼ਨਲ ਐਵਰਾਡਸ ਸਮੇਤ ਕਮਰਸ਼ੀਅਲ ਫ਼ਿਲਮਾਂ ਵਿੱਚ ਧਮਾਕੇਦਾਰ ਕਮਾਈ ਦੇ ਬਾਵਜੂਦ ਕੰਗਨਾ ਰਨੌਤ ਨੈਪੋਟਿਜ਼ਮ ਤੋਂ ਲੈ ਕੇ ਬਾਲੀਵੁੱਡ ਮਾਫ਼ੀਆ ''ਤੇ ਖੁੱਲ੍ਹ ਕੇ ਬੋਲਦੀ ਹੈ।

ਪਿਛਲੇ ਵਿਵਾਦਾਂ ਅਤੇ ਇਸ ਵਿਵਾਦ ਵਿੱਚ ਇੱਕ ਫਰਕ ਇਹ ਹੈ ਕਿ ਹੁਣ ਤੱਕ ਇਹ ਵਿਵਾਦ ਬਾਲੀਵੁੱਡ ਅਦਾਕਾਰਾ ਵਿਚਾਲੇ ਰਹਿੰਦੇ ਸਨ।

ਇਹ ਵੀ ਪੜ੍ਹੋ-

ਪਰ ਇਹ ਪਹਿਲਾ ਮੌਕਾ ਹੈ ਜਦੋਂ ਕੰਗਨਾ ਇੱਕ ਅਜਿਹੇ ਮੁੱਦੇ ਦੇ ਕੇਂਦਰ ਵਿੱਚ ਆ ਗਈ ਹੈ ਜਿਸ ਵਿੱਚ ਉਨ੍ਹਾਂ ਦੇ ਨਿਸ਼ਾਨੇ ਤੇ ਮੁੰਬਈ ਪੁਲਿਸ, ਬੀਐਮਸੀ ਅਤੇ ਮਹਾਰਾਸ਼ਟਰ ਸਰਕਾਰ ਹੈ।

ਕੰਗਨਾ ਨੇ ਬੀਤੇ ਦਿਨੀਂ ਬਾਲੀਵੁੱਡ ਵਿੱਚ ਡਰੱਗਜ਼ ਦੀ ਵਰਤੋਂ ਨੂੰ ਲੈ ਕੇ ਵੱਡੇ ਦਾਅਵੇ ਕੀਤੇ ਹਨ।

ਕੰਗਨਾਅਰਨਬ ਗੋਸਵਾਮੀ ਤੇ ਕੰਗਨਾ ਰਨੌਤ: ਮਹਾਰਾਸ਼ਟਰ ਅਸੰਬਲੀ ''ਚ ਵਿਸ਼ੇਸ਼ ਅਧਿਕਾਰ ਹਨਨ ਦਾ ਮਤਾ ਪੇਸ਼ ਨੇ ਟਵੀਟ ਕਰਕੇ ਕਈ ਅਦਾਕਾਰਾਂ ਨੂੰ ਡਰੱਗ ਟੈਸਟ ਲਈ ਸੈਂਪਲ ਦੇਣ ਲਈ ਕਿਹਾ ਸੀ।

https://twitter.com/KanganaTeam/status/1301048594988896258

ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਨਾਰਕੋਟਿਕਸ ਬਿਊਰੋ ਦੀ ਮਦਦ ਕਰਨ ਨੂੰ ਤਿਆਰ ਹਨ ਕਿਉਂਕਿ ਉਨ੍ਹਾਂ ਨੂੰ ਬਾਲੀਵੁੱਡ ਪਾਰਟੀਜ਼ ਵਿੱਚ ਡਰੱਗਜ਼ ਦੀ ਵਰਤੋਂ ਨੂੰ ਲੈ ਕੇ ਕਾਫ਼ੀ ਜਾਣਕਾਰੀ ਹੈ।

ਉਨ੍ਹਾਂ ਨੇ ਲਿਖਿਆ, "मैं ਨਾਰਕੋਟਿਕਸ ਬਿਊਰੋ ਦੀ ਮਦਦ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ। ਪਰ ਮੈਨੂੰ ਕੇਂਦਰ ਸਰਕਾਰ ਤੋਂ ਸੁਰੱਖਿਆ ਚਾਹੀਦੀ ਹੈ। ਮੈਂ ਸਿਰਫ਼ ਆਪਣੇ ਕਰੀਅਰ ਨੂੰ ਹੀ ਖ਼ਤਰੇ ਵਿੱਚ ਨਹੀਂ ਪਾਇਆ ਸਗੋਂ ਆਪਣੀ ਜ਼ਿੰਦਗੀ ਨੂੰ ਵੀ ਖ਼ਤਰੇ ਵਿੱਚ ਪਾਇਆ ਹੈ। ਇਹ ਕਾਫ਼ੀ ਸਪੱਸ਼ਟ ਹੈ ਕਿ ਸੁਸ਼ਾਂਤ ਨੂੰ ਕੁਝ ਬੁਰੇ ਰਾਜ਼ ਪਤਾ ਸੀ, ਇਸ ਲਈ ਉਸ ਨੂੰ ਮਾਰ ਦਿੱਤਾ ਗਿਆ।"

https://twitter.com/KanganaTeam/status/1298626255311446022

ਕੰਗਨਾ ਅਜਿਹਾ ਕਿਉਂ ਕਰ ਰਹੀ ਹੈ?

ਫ਼ਿਲਮ ਸਮੀਖਿਅਕ ਤਨੁਲ ਠਾਕੁਰ ਮੰਨਗੇ ਹਨ ਕਿ ਕੰਗਨਾ ਨੇ ਇੱਕ ਅਦਾਕਾਰਾ ਦੇ ਰੂਪ ਵਿੱਚ ਆਪਣੇ ਕੰਮ ਨੂੰ ਮਹੱਤਵ ਦੇਣਾ ਘਟਾ ਦਿੱਤਾ ਹੈ।

ਉਹ ਕਹਿੰਦੇ ਹਨ, " ਮੈਂ ਉਨ੍ਹਾਂ ਨੂੰ ਕੁਈਨ ਅਤੇ ਉਸ ਤੋਂ ਪਹਿਲਾਂ ਤੋਂ ਦੇਖਦਾ ਆਇਆ ਹਾਂ। ਇੱਕ ਕਲਾਕਾਰ ਦੇ ਰੂਪ ਵਿੱਚ ਉਹ ਸਮੇਂ ਦੇ ਨਾਲ ਬਹਿਤਰ ਤੋੰ ਬਹਿਤਰੀਨ ਹੋਈ ਹੈ। ਮੈਨੂੰ ਇਹ ਕਹਿਣ ਵਿੱਚ ਗੁਰੇਜ਼ ਨਹੀਂ ਕਿ ਉਹ ਇੱਕ ਮਹਾਨ ਅਦਾਕਾਰਾ ਹੈ। ਪਰ ਜਦੋਂ ਗੱਲ ਆਉਂਦੀ ਹੈ ਕਿ ਇੱਕ ਸ਼ਖ਼ਸ ਦੇ ਰੂਪ ਵਿੱਚ ਕੰਗਨਾ ਦੇ ਵਿਹਾਰ ਦੀ ਤਾਂ ਮੈਨੂੰ ਕਾਫ਼ੀ ਦੁਖ਼ ਹੁੰਦਾ ਹੈ ਕਿ ਉਨ੍ਹਾਂ ਨੇ ਸ਼ਾਇਦ ਆਪਣੇ ਐਕਟਿੰਗ ਕਰੀਅਰ ਨੂੰ ਮਹੱਤਵ ਦੇਣਾ ਬੰਦ ਕਰ ਦਿੱਤਾ ਹੈ। ਅਤੇ ਸ਼ਾਇਦ ਉਹ ਸਿਆਸਤ ਵਿੱਚ ਜਾਣ ਦੇ ਸੰਕੇਤ ਦੇ ਰਹੀ ਹੈ।"

"ਮੈਂ ਇਹ ਗੱਲ ਇਸ ਲਈ ਨਹੀਂ ਕਹਿ ਰਿਹਾ ਹਾਂ ਕਿਉਂਕਿ ਉਹ ਇੱਕ ਖਾਸ ਪਾਰਟੀ ਦੀ ਵਿਚਾਰਧਾਰਾ ਵਿੱਚ ਯਕੀਨ ਰਖਦੀ ਹੈ। ਸਗੋਂ ਮੈਂ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਜਿਸ ਤਰ੍ਹਾਂ ਉਹ ਆਪਣੇ ਕਰੀਅਰ ਦੇ ਰਸਤੇ ਬੰਦ ਕਰ ਰਹੀ ਹੈ, ਅਜਿਹੇ ਵਿੱਚ ਉਨ੍ਹਾਂ ਦੇ ਨਾਲ ਕੌਣ ਕੰਮ ਕਰ ਸਕੇਗਾ? ਸਾਲ 2017-18 ਤੱਕ ਮੁੱਖ ਅਦਾਕਾਰਾ ਵਿੱਚ ਗਿਣੀ ਜਾਂਦੀ ਸੀ ਜਿਨ੍ਹਾਂ ਨੇ ਆਪਣੇ ਚੰਗੇ ਕੰਮ ਲਈ ਥਾਂ ਬਣਾਈ ਪਰ ਇਸ ਤੋਂ ਬਾਅਦ ਹੌਲੀ-ਹੌਲੀ ਉਨ੍ਹਾਂ ਦੀਆਂ ਟਿੱਪਣੀਆਂ ਐਨੀਆਂ ਏਤਰਾਜ਼ਯੋਗ ਹੁੰਦੀਆਂ ਗਈਆਂ ਕਿ ਹੁਣ ਲੋਕਾਂ ਲਈ ਉਨ੍ਹਾਂ ਨਾਲ ਕੰਮ ਕਰਨਾ ਔਖਾ ਹੋਵੇਗਾ।"

ਕੰਗਨਾ ਰਨੌਤ
Getty Images

ਹਾਲ ਹੀ ਵਿੱਚ ਇੱਕ ਸੀਨੀਅਰ ਡਾਇਰੈਕਟਰ ਆਫ਼ ਫੋਟੋਗ੍ਰਾਫ਼ੀ ਪੀਸੀ ਸ਼੍ਰੀਰਾਮ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਕੰਗਨਾ ਨਾਲ ਕੰਮ ਨਾ ਕਰਨ ਦਾ ਐਲਾਨ ਕੀਤਾ ਹੈ।

https://twitter.com/pcsreeram/status/1303247274269528065

ਕੀ ਇਸਦੇ ਪਿੱਛੇ ਸਿਆਸਤ ਹੈ ਕਾਰਨ?

ਪਰ ਸਿਆਸੀ ਮਾਹਰਾਂ ਦਾ ਮੰਨੀਏ ਤਾਂ ਕੰਗਨਾ-ਸ਼ਿਵ ਸੈਨਾ ਵਿਵਾਦ ਦੇ ਪਿੱਛੇ ਇੱਕ ਸਿਆਸੀ ਅੰਡਰ ਕਰੰਟ ਹੈ ਜਿਸ ਕਾਰਨ ਦੋਵਾਂ ਪੱਖਾਂ ਵਿਚਾਲੇ ਹਮਲਾਵਰ ਬਿਆਨਬਾਜ਼ੀ ਬਹੁਤ ਜ਼ਿਆਦਾ ਵੱਧ ਗਈ ਹੈ।

ਭਾਜਪਾ
Getty Images
ਪਟਨਾ ਵਿੱਚ ਭਾਦਪਾ ਦੇ ਵਰਕਰਜ਼ ਸੁਸ਼ਾਂਤ ਸਿੰਘ ਰਾਜਪੂਤ ਦੇ ਸਟਿੱਕਰ ਵੇਖਦੇ ਹੋਏ

ਸੀਨੀਅਰ ਪੱਤਰਕਾਰ ਹੇਮਤ ਦੇਸਾਈ ਮੰਨਦੇ ਹਨ ਕਿ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਸ਼ਿਵ ਸੈਨਾ ਅਤੇ ਭਾਜਪਾ ਦੋਵਾਂ ਹੀ ਪੱਖਾਂ ਨੂੰ ਕਾਫ਼ੀ ਫ਼ਾਇਦਾ ਹੋ ਰਿਹਾ ਹੈ।

ਉਹ ਕਹਿੰਦੇ ਹਨ, "ਇੱਕ ਤਰ੍ਹਾਂ ਨਾਲ ਦੇਖਿਆ ਜਾਵੇ ਤਾਂ ਇਹ ਮੁੱਦਾ ਮਹਾਂਵਿਕਾਸ ਅਗਾੜੀ ਸਰਕਾਰ ਨੂੰ ਫਾਇਦਾ ਪਹੁੰਚਾ ਰਿਹਾ ਹੈ ਕਿਉਂਕਿ ਮਹਾਰਾਸ਼ਟਰ ਵਿੱਚ ਪੁਣੇ, ਸੋਲ੍ਹਾਪੁਰ ਵਰਗੇ ਛੋਟੇ ਸ਼ਹਿਰਾਂ ਵਿੱਚ ਕੋਰੋਨਾਵਾਇਰਸ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਇਸਦੇ ਲਈ ਸੂਬਾ ਸਰਕਾਰ ਨੂੰ ਦੋਸ਼ੀ ਠਹਿਰਾਇਆ ਜਾ ਸਕਦਾ ਹੈ ਪਰ ਇਸ ਸਭ ਦੀ ਥਾਂ ਉਹ ਸੈਸ਼ਨ ਵਿੱਚ ਅਰਨਬ ਗੋਸਵਾਮੀ ਖ਼ਿਲਾਫ਼ ਵਿਸ਼ੇਸ਼ ਅਧਿਕਾਰ ਹਨਨ ਪ੍ਰਸਤਾਵ ਲੈ ਕੇ ਆ ਰਹੇ ਹਨ। ਅਤੇ ਉਨ੍ਹਾਂ ਖ਼ਿਲਾਫ਼ ਕੋਰੋਨਾ ਨੂੰ ਲੈ ਕੇ ਸਵਾਲ ਨਹੀਂ ਉੱਠ ਰਹੇ ਹਨ।"

"ਉੱਥੇ ਹੀ, ਦੂਜੇ ਪਾਸੇ ਇਹ ਮੁੱਦਾ ਭਾਜਪਾ ਲਈ ਵੀ ਫਾਇਦੇਮੰਦ ਹੈ ਕਿਉਂਕਿ ਇਸ ਕਾਰਨ ਉਸ ਨੂੰ ਉੱਤਰ ਭਾਰਤ ਸੂਬਿਆਂ ਵਿੱਚ ਸਿਆਸੀ ਫਾਇਦਾ ਹੋਵੇਗਾ। ਹੁਣ ਜੇਕਰ ਗੱਲ ਕਰੀਏ ਕਿ ਕੰਗਨਾ ਇਸ ਪੂਰੀ ਖੇਡ ਵਿੱਚ ਕੀ ਕਰ ਰਹੀ ਹੈ ਤਾਂ ਇਹ ਇੱਕ ਖਿਡਾਰੀ ਦੀ ਭੂਮਿਕਾ ਵਿੱਚ ਹੈ।"

ਹੇਮੰਤ ਦੇਸਾਈ ਕਹਿੰਦੇ ਹਨ, "ਕੰਗਨਾ ਦੇ ਕਰੀਅਰ ਦਾ ਪੀਕ ਇੱਕ ਤਰ੍ਹਾਂ ਨਾਲ ਖ਼ਤਮ ਹੋ ਗਿਆ ਹੈ। ਹੁਣ ਉਨ੍ਹਾਂ ਦਾ ਰਾਸ਼ਟਰੀ ਅਕਸ ਵਧ ਰਿਹਾ ਹੈ ਅਤੇ ਉਹ ਇਸਦਾ ਫਾਇਦਾ ਵੀ ਚੁੱਕ ਰਹੀ ਹੈ। ਸ਼ਾਇਦ ਉਹ ਰਾਸ਼ਟਰਪਤੀ ਦੇ ਕੋਟੇ ਤੋਂ ਰਾਜਸਭਾ ਜਾ ਸਕਦੀ ਹੈ। ਉਨ੍ਹਾਂ ਦੀਆਂ ਇੱਛਾਵਾਂ ਵੱਡੀਆਂ ਹੋ ਸਕਦੀਆਂ ਹਨ। ਉਹ ਇਸਦਾ ਸਿਆਸੀ ਫਾਇਦਾ ਲੈ ਰਹੀ ਹੈ। ਸ਼ਿਵ ਸੈਨਾ ਵੀ ਇਸਦੇ ਜਾਲ ਵਿੱਚ ਫਸਦੀ ਨਜ਼ਰ ਆ ਰਹੀ ਹੈ। ਜਿਵੇਂ ਉਨ੍ਹਾਂ ਦੇ ਘਰ ਅਤੇ ਦਫ਼ਤਰ ਤੇ ਜਾ ਕੇ ਕਾਨੂੰਨੀ ਜਾਂ ਗ਼ੈਰਕਾਨੂੰਨੀ ਦੀ ਜਾਂਚ ਕਰਨ ਦਾ ਮਾਮਲਾ। ਮੁੰਬਈ ਕਾਰਪੋਰੇਸ਼ਨ ਨੂੰ ਪਹਿਲਾਂ ਦੇਖਣਾ ਚਾਹੀਦਾ ਸੀ ਕਿ ਨਿਰਮਾਣ ਕਾਨੂੰਨੀ ਹੈ ਜਾਂ ਗ਼ੈਰਕਾਨੂੰਨੀ।

ਅਜਿਹੇ ਵਿੱਚ ਸ਼ਿਵ ਸੈਨਾ ਤੇ ਕਾਰਪੋਰੇਸ਼ਨ ਜੋ ਕਰ ਰਹੀ ਹੈ, ਉਹ ਪੂਰੀ ਤਰ੍ਹਾਂ ਨਾਲ ਗ਼ਲਤ ਹੈ।"

ਇਹ ਵੀ ਪੜ੍ਹੋ-

ਹਾਲਾਂਕਿ ਇਸੇ ਵਿਚਾਲੇ ਬੀਤੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਕੰਗਨਾ ਰਨੌਤ ਦੀ ਥਾਂ ਪਹਿਲਾਂ ਤੋਂ ਕਾਫ਼ੀ ਮਜ਼ਬੂਤ ਹੋ ਗਈ ਹੈ। ਟਵਿੱਟਰ ਤੇ ਹਾਲ ਹੀ ਵਿੱਚ ਉਨ੍ਹਾਂ ਦੇ ਫੌਲੋਅਰਜ਼ ਦੀ ਸੰਖਿਆ 13 ਲੱਖ ਪਹੁੰਚ ਗਈ ਹੈ।

ਇਹ ਵੀ ਵੇਖੋ-

https://www.youtube.com/watch?v=4nb9SSbatBI

https://www.youtube.com/watch?v=jzyupJj9Hq8

https://www.youtube.com/watch?v=BmMw-2uLc4g

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''58ae32b0-fea3-4a8a-bbfd-c012f2ca835c'',''assetType'': ''STY'',''pageCounter'': ''punjabi.india.story.54084394.page'',''title'': ''ਕੰਗਨਾ ਰਨੌਤ: ਭਾਜਪਾ-ਸ਼ਿਵ ਸੈਨਾ ਦੀ ਲੜਾਈ ਵਿੱਚ ਮੋਹਰਾ ਜਾਂ ਖਿਡਾਰੀ?'',''author'': ''ਅਨੰਤ ਪ੍ਰਕਾਸ਼'',''published'': ''2020-09-09T06:52:18Z'',''updated'': ''2020-09-09T06:52:18Z''});s_bbcws(''track'',''pageView'');

Related News