ਭਾਰਤ -ਚੀਨ ਤਣਾਅ: ਚੀਨੀ ਫੌਜੀਆਂ ਦੀਆਂ ਦੱਸੀਆਂ ਜਾ ਰਹੀਆਂ ਸਰਹੱਦ ''''ਤੇ ਤਾਜ਼ਾ ਤਸਵੀਰਾਂ ਦੇ ਮਾਅਨੇ - 5 ਅਹਿਮ ਖ਼ਬਰਾਂ
Wednesday, Sep 09, 2020 - 07:08 AM (IST)

ਭਾਰਤ ਸਰਕਾਰ ਦੇ ਉੱਚ ਪੱਧਰੀ ਸੂਤਰਾਂ ਦੇ ਹਵਾਲੇ ਨਾਲ ਭਾਰਤੀ ਮੀਡੀਆ ਅਤੇ ਸੋਸ਼ਲ ਮੀਡੀਆ ਉੱਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
ਖ਼ਬਰ ਏਜੰਸੀ ਏਐੱਨਆਈ ਅਤੇ ਪੀਟੀਆਈ ਨੇ ਵੀ ਇਹ ਤਸਵੀਰਾਂ ਜਾਰੀ ਕਰਦਿਆਂ ਦਾਅਵਾ ਕੀਤਾ ਗਿਆ ਹੈ ਕਿ ਇਹ ਚੀਨੀ ਫੌਜੀ ਹਨ, ਜੋ ਪੂਰਬੀ ਲੱਦਾਖ ਵਿਚ ਭਾਰਤ ਚੀਨ ਸਰਹੱਦ ਉੱਤੇ ਰਾਡਾਂ, ਨੇਜਿਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਭਾਰਤੀ ਪੋਸਟਾਂ ਵੱਲ ਵਧ ਰਹੇ ਸਨ।
ਇਨ੍ਹਾਂ ਫੌਜੀਆਂ ਕੋਲ ਬੰਦੂਕਾਂ ਵੀ ਹਨ ਪਰ ਇਨ੍ਹਾਂ ਨੇ ਉਹ ਥੱਲੇ ਵੱਲ ਕੀਤੀਆਂ ਹੋਈਆਂ ਹਨ,ਪਰ ਤੇਜ਼ਧਾਰ ਹਥਿਆਰ ਹੱਥਾਂ ਵਿੱਚ ਫੜੇ ਹੋਏ ਹਨ। ਪੂਰੀ ਖ਼ਬਰ ਇੱਥੇ ਪੜ੍ਹੋ।
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਮਹਾਮਾਰੀ ਕਦੋਂ ਖ਼ਤਮ ਹੋਵੇਗੀ, WHO ਨੇ ਦਿੱਤਾ ਇਹ ਜਵਾਬ
- ਦਾਤਰੀ ਨਾਲ ਵਾਰ ਕਰਦੇ ਹਮਲਾਵਰ ਤੋਂ ਨਾ ਡਰਨ ਵਾਲੀ ਕੁੜੀ ਬਣਨਾ ਚਾਹੁੰਦੀ ਹੈ ਪੁਲਿਸ ਅਫਸਰ
- 5 ਭਾਰਤੀਆਂ ਨੂੰ ਅਗਵਾ ਕਰਨ ਤੇ ਸਰਹੱਦੀ ਗੋਲੀਬਾਰੀ ''ਤੇ ਚੀਨ ਨੇ ਕੀ ਦਿੱਤਾ ਜਵਾਬ
ਦੂਜੇ ਪਾਸੇ ਅਰੁਣਾਚਲ ਪ੍ਰਦੇਸ਼ ਤੋਂ ਲਾਪਤਾ 5 ਭਾਰਤੀਆਂ ਦੀ ਜਾਣਕਾਰੀ ਹੁਣ ਚੀਨ ਨੇ ਦਿੱਤੀ ਹੈ। ਇਹ 5 ਭਾਰਤੀ ਚੀਨ ਦੀ ਸੀਮਾ ''ਤੇ ਮਿਲੇ ਸਨ।
ਕੇਂਦਰੀ ਮੰਤਰੀ ਅਤੇ ਅਰੁਣਾਚਲ ਪ੍ਰਦੇਸ਼ ਤੋਂ ਲੋਕ ਸਭਾ ਮੈਂਬਰ ਕਿਰਨ ਰਿਜੀਜੂ ਨੇ ਟਵੀਟ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਸੁਸ਼ਾਂਤ ਸਿੰਘ ਕੇਸ ਵਿੱਚ ਗ੍ਰਿਫ਼ਤਾਰੀਆਂ: ਡਰੱਗਜ਼ ਬਾਰੇ ਭਾਰਤੀ ਕਾਨੂੰਨ ਕੀ ਹਨ
ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਰਿਆ ਚੱਕਰਵਰਤੀ, ਉਸ ਦੇ ਭਰਾ ਸ਼ੌਵਿਕ ਚੱਕਰਵਰਤੀ ਅਤੇ ਸੁਸ਼ਾਂਤ ਸਿੰਘ ਦੇ ਮੈਨੇਜਰ ਰਹੇ ਸੈਮੂਅਲ ਮਿਰਾਂਡਾ ਨੂੰ ਐੱਨਸੀਬੀ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਦੂਜੇ ਪਾਸੇ, ਇੱਕ ਹੋਰ ਮਾਮਲੇ ਵਿੱਚ ਸੈਂਟਰਲ ਕ੍ਰਾਈਮ ਬਰਾਂਚ (ਸੀਸੀਬੀ) ਨੇ ਕੰਨੜ ਫਿਲਮ ਇੰਡਸਟਰੀ ਵਿੱਚ ਨਸ਼ੀਲੇ ਪਦਾਰਸ਼ ਦੇ ਇਸਤੇਮਾਲ ਮਾਮਲੇ ਵਿੱਚ ਫਿਲਮ ਅਦਾਕਾਰਾ ਰਾਗਿਨੀ ਦਿਵੇਦੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਸੁਸ਼ਾਂਤ ਮਾਮਲੇ ਅਤੇ ਕੰਨੜ ਫਿਲਮਾਂ ਦੀ ਅਦਾਕਾਰਾ ਦੀ ਗ੍ਰਿਫ਼ਤਾਰੀ ਨਾਲ ਫਿਲਮ ਇਡੰਸਟਰੀ ਵਿੱਚ ਡਰੱਗਜ਼ ਦੇ ਇਸਤੇਮਾਲ ਅਤੇ ਇਨ੍ਹਾਂ ਦੇ ਕਾਰੋਬਾਰ ਨੂੰ ਲੈ ਕੇ ਚਰਚਾ ਛਿੜ ਗਈ ਹੈ।
ਇੱਥੇ ਕਲਿਕ ਕਰ ਕੇ ਜਾਣੋ ਕੀ ਹੈ ਐੱਨਡੀਪੀਐੱਸ ਐਕਟ ਜਿਸ ਤਹਿਤ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਦੋ ਪੁਲਿਸ ਮੁਲਾਜ਼ਮ ਸਮਲਿੰਗੀ ਕੁੜੀਆਂ ਦੀ ਕਹਾਣੀ ਜਿਨ੍ਹਾਂ ਦੇ ਰਿਸ਼ਤੇ ਨੂੰ ਅਦਾਲਤ ਨੇ ਦਿੱਤੀ ਸੁਰੱਖਿਆ
ਪਾਇਲ ਅਤੇ ਕੰਚਨ ਦੋਵਾਂ ਨੂੰ ਪੁਲਿਸ ਦੀ ਟ੍ਰੇਨਿੰਗ ਦੌਰਾਨ ਇੱਕ-ਦੂਜੇ ਨਾਲ ਪਿਆਰ ਹੋ ਗਿਆ ਸੀ। ਪਰ ਬੀਬੀਸੀ ਗੁਜਰਾਤੀ ਦੇ ਭਾਰਗਵ ਪਾਰਿਖ ਮੁਤਾਬਕ, ਉਨ੍ਹਾਂ ਦੇ ਪਿਆਰ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਧਮਕੀਆਂ ਵੀ ਮਿਲੀਆਂ।
ਉਨ੍ਹਾਂ ਆਪਣੇ ਪਰਿਵਾਰਾਂ ਦੇ ਡਰੋਂ ਸੁਰੱਖਿਆ ਲਈ ਅਦਾਲਤ ਤੱਕ ਜਾਣਾ ਪਿਆ।
ਜਦੋਂ ਸਾਲ 2017 ਵਿੱਚ ਪਾਇਲ ਅਤੇ ਕੰਚਨ ਮਿਲੇ, ਤਾਂ ਉਨ੍ਹਾਂ ਨੂੰ ਪਤਾ ਵੀ ਨਹੀਂ ਸੀ ਕਿ ਉਨ੍ਹਾਂ ਨੂੰ ਟ੍ਰੇਨਿੰਗ ਦੌਰਾਨ ਪਿਆਰ ਹੋ ਜਾਵੇਗਾ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
- ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
- ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ
ਸੋਨੂੰ ਸੂਦ ਨੇ ਦੱਸਿਆ ਕਿ ਮਦਦ ਲਈ ਫੰਡ ਕਿੱਥੋਂ ਆਉਂਦਾ ਹੈ
''''ਜੇ ਸਰਕਾਰਾਂ ਲੋਕਾਂ ਦੀ ਜ਼ਿੰਦਗੀ ਸੁਧਾਰਣ ਵਿੱਚ 2-3 ਮਹੀਨੇ ਚੰਗੀ ਤਰ੍ਹਾਂ ਲਗਾ ਲੈਣ ਤਾਂ ਬਹੁਤ ਫ਼ਰਕ ਪੈ ਜਾਵੇਗਾ।''''
ਇਹ ਸ਼ਬਦ ਕਈ ਜ਼ਰੂਰਤਮੰਦਾਂ ਲਈ ਸਹਾਰਾ ਬਣੇ ਮੋਗਾ ਦੇ ਮੂਲ ਨਿਵਾਸੀ ਅਤੇ ਬੌਲੀਵੁੱਡ ਅਦਾਕਾਰ ਸੋਨੂੰ ਸੂਦ ਦੇ ਹਨ।
ਭਗਤ ਸਿੰਘ ਅਤੇ ਸੁਸ਼ਮਾ ਸਵਰਾਜ ਸੋਨੂੰ ਸੂਦ ਦੇ ਪਸੰਦੀਦਾ ਪੰਜਾਬੀਆਂ ਵਿੱਚੋਂ ਹਨ।
ਬੀਬੀਸੀ ਪੰਜਾਬੀ ਨਾਲ ਖ਼ਾਸ ਗੱਲਬਾਤ ਦੌਰਾਨ ਉਨ੍ਹਾਂ ਮੋਗਾ ਸ਼ਹਿਰ ਨਾਲ ਸਾਂਝ ਤੋਂ ਲੈ ਕੇ ਪੰਜਾਬ ਲਈ ਫ਼ਿਕਰ ਅਤੇ ਕੋਰੋਨਾ ਲੌਕਡਾਊਨ ਦੌਰਾਨ ਮਦਦ ਲਈ ਕੀਤੀਆਂ ਕੋਸ਼ਿਸ਼ਾਂ ਬਾਰੇ ਗੱਲਬਾਤ ਕੀਤੀ।
ਪੰਜਾਬੀ ਭਾਸ਼ਾ ਲਈ ਜੰਮੂ ''ਚ ਮੁਜ਼ਾਹਰੇ - ''ਕੇਂਦਰ ਸਰਕਾਰ ਪੰਜਾਬੀ ਭਾਸ਼ਾ ਦਾ ਕਤਲ ਕਰ ਰਹੀ ਹੈ''
ਜੰਮੂ ਵਿੱਚ ਪੰਜਾਬੀ ਭਾਸ਼ਾ ਨੂੰ ਲੈ ਕੇ ਮੁੜ ਤੋਂ ਮੁਜ਼ਾਹਰਾ ਹੋਇਆ ਹੈ ਅਤੇ ਕਈ ਜਥੇਬੰਦੀਆਂ ਨੇ ਪੰਜਾਬੀ ਭਾਸ਼ਾ ਨੂੰ J&K Official languages Bill 2020 ਵਿੱਚ ਸ਼ਾਮਲ ਨਾ ਕਰਨ ਦੇ ਰੋਸ ਵਿੱਚ ਮਾਰਚ ਕੱਢਿਆ।
ਦਰਅਸਲ ਉਰਦੂ ਤੇ ਨਾਲ ਅੰਗਰੇਜ਼ੀ ਪਹਿਲਾਂ ਤੋਂ ਹੀ ਅਧਿਕਾਰਤ ਭਾਸ਼ਾ ਰਹੀ ਹੈ ਤੇ ਹੁਣ ਕੇਂਦਰ ਸਰਕਾਰ ਨੇ ਨਵੇਂ ਕਾਨੂੰਨ ਦੇ ਖਰੜੇ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਤਹਿਤ ਹਿੰਦੀ, ਕਸ਼ਮੀਰੀ ਅਤੇ ਡੋਗਰੀ ਭਾਸ਼ਾ ਨੂੰ ਵੀ ਸ਼ਾਮਿਲ ਕਰਨ ਦੀ ਯੋਜਨਾ ਹੈ। ਪਰ ਇਸ ਬਿੱਲ ਨੂੰ ਸੰਸਦ ਦੀ ਮਨਜ਼ੂਰੀ ਮਿਲਣੀ ਬਾਕੀ ਹੈ
ਇਸ ਸੂਚੀ ਵਿੱਚ ਪੰਜਾਬੀ ਅਤੇ ਡੋਜਰੀ ਨੂੰ ਵੀ ਸ਼ਾਮਲ ਕਰਨ ਦੀ ਮੰਗ ਉੱਠ ਰਹੀ ਹੈ ਤੇ ਪੰਜਾਬੀ ਭਾਸ਼ਾ ਦੇ ਹਵਾਲੇ ਨਾਲ ਜੰਮੂ ਵਿੱਚ ਮੁਜ਼ਾਹਰੇ ਹੋ ਰਹੇ ਹਨ।
ਪੰਜਾਬੀ ਬੋਲਣ ਵਾਲੇ ਲੋਕਾਂ ਦਾ ਇਹ ਰੋਸ ਹੈ ਕਿ ਪੰਜਾਬੀ ਭਾਸ਼ਾ ਨੂੰ ਇਸ ਨਵੇਂ ਬਿੱਲ ਵਿੱਚ ਸ਼ਾਮਿਲ ਕਿਉਂ ਨਹੀਂ ਕੀਤਾ ਗਿਆ। ਵੀਡੀਓ ਦੇਖਣ ਲਈ ਇੱਥੇ ਕਲਿਕ ਕਰੋ ਅਤੇ ਯੂਟਿਊਬ ''ਤੇ ਦੇਖਣ ਲਈ ਇੱਥੇ ਕਲਿਕ ਕਰੋ।
ਇਹ ਵੀ ਪੜ੍ਹੋ:
- ਪ੍ਰਣਬ ਮੁਖ਼ਰਜੀ ਜਿਸ ਸੈਪਟਿਕ ਸ਼ੌਕ ਵਿੱਚ ਗਏ ਸਨ, ਉਹ ਹੁੰਦਾ ਕੀ ਹੈ
- ਦਿੱਲੀ ਦਾ ਚਾਂਦਨੀ ਚੌਕ ਕਿਵੇਂ ਹੋਂਦ ਵਿੱਚ ਆਇਆ ਤੇ ਕਿਵੇਂ ਮਸ਼ਹੂਰ ਹੋਇਆ
- ਕੋਰੋਨਾ ਦੇ ਠੀਕ ਹੋਣ ਤੋਂ ਬਾਅਦ ਵੀ ਬਿਮਾਰ ਕਿਉਂ ਪੈ ਰਹੇ ਹਨ ਲੋਕ
ਵੀਡੀਓ: ਡਾ. ਕਫ਼ੀਲ ਕੌਣ ਹਨ ਜਿਨ੍ਹਾਂ ਨੂੰ ਹਾਈ ਕੋਰਟ ਨੇ ਕਿਹਾ ਤੁਰੰਤ ਰਿਹਾਅ ਕੀਤਾ ਜਾਵੇ
https://www.youtube.com/watch?v=CtRPoWru3bA
ਵੀਡੀਓ: ਪੱਕੀ ਨੌਕਰੀ ਮੰਗ ਰਹੇ ਮੁਲਾਜ਼ਮਾਂ ''ਤੇ ਪੁਲਿਸ ਨੇ ਡੰਡੇ ਚਲਾਏ, ਥੱਪੜ ਮਾਰੇ
https://www.youtube.com/watch?v=GqPQDnJzofY
ਵੀਡੀਓ: ਕਿਵੇਂ ਪਹੁੰਚੇਗੀ ਦਿੱਲੀ ਤੋਂ ਲੰਡਨ ਇਹ ਬੱਸ
https://www.youtube.com/watch?v=PJQwxtEIJYQ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''8117caff-648b-465b-8dfb-3812e7d451d6'',''assetType'': ''STY'',''pageCounter'': ''punjabi.india.story.54082615.page'',''title'': ''ਭਾਰਤ -ਚੀਨ ਤਣਾਅ: ਚੀਨੀ ਫੌਜੀਆਂ ਦੀਆਂ ਦੱਸੀਆਂ ਜਾ ਰਹੀਆਂ ਸਰਹੱਦ \''ਤੇ ਤਾਜ਼ਾ ਤਸਵੀਰਾਂ ਦੇ ਮਾਅਨੇ - 5 ਅਹਿਮ ਖ਼ਬਰਾਂ'',''published'': ''2020-09-09T01:29:04Z'',''updated'': ''2020-09-09T01:29:04Z''});s_bbcws(''track'',''pageView'');