ਕਿਵੇਂ 15 ਸਾਲਾ ਕੁੜੀ ਨੇ ਮੋਬਾਈਲ ਖੋਹਣ ਵਾਲੇ ਦਾ ਡੱਟ ਕੇ ਮੁਕਾਬਲਾ ਕੀਤਾ

9/1/2020 4:37:50 PM

ਜੇ ਕਿਸੇ ਸਾਹਮਣੇ ਵਾਲੇ ਦੇ ਹੱਥ ਵਿੱਚ ਹਥਿਆਰ ਹੋਣ, ਕੀ ਤੁਸੀਂ ਉਸ ਦਾ ਸਾਹਮਣਾ ਕਰ ਸਕੋਗੇ?....ਸ਼ਾਇਦ ਬਹੁਤ ਘੱਟ ਲੋਕ ਅਜਿਹਾ ਕਰ ਸਕਣਗੇ...

ਪਰ ਅਜਿਹਾ ਕਰਨ ਕਰਕੇ ਜਲੰਧਰ ਦੀ ਇੱਕ ਕੁੜੀ ਦੀ ਬਹਾਦਰੀ ਦੇ ਚਰਚੇ ਹੋ ਰਹੇ ਹਨ। ਕੁਸੁਮ ਨਾਮ ਦੀ ਇੱਕ ਕੁੜੀ ਨੇ ਜਲੰਧਰ ਦੀ ਸੜਕ ਉੱਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਦਾ ਟਾਕਰਾ ਕੀਤਾ।

ਇਹ ਵੀ ਪੜ੍ਹੋ:

ਦਰਅਸਲ ਕੁਸੁਮ ਜਦੋਂ ਜਲੰਧਰ ਦੇ ਇੱਕ ਮੁਹੱਲੇ ਵਿੱਚ ਸੀ ਤਾਂ ਮੋਟਰਸਾਈਕਲ ਸਵਾਰ ਦੋ ਮੁੰਡਿਆਂ ਵਿੱਚੋਂ ਪਿੱਛੇ ਬੈਠੇ ਮੁੰਡੇ ਨੇ ਕੁਸੁਮ ਤੋਂ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ, ਜਦੋਂ ਕੁਸੁਮ ਨੇ ਟਾਕਰਾ ਕੀਤਾ ਤਾਂ ਮੁੰਡੇ ਨੇ ਤੇਜ਼ ਧਾਰ ਹਥਿਆਰ ਨਾਲ ਉਸ ਦੇ ਹੱਥ ਉੱਤੇ ਵਾਰ ਕਰ ਦਿੱਤਾ।

ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕੁਸੁਮ ਦੀ ਬਹਾਦਰੀ ਨੂੰ ਦੇਖਦਿਆਂ ਉਸ ਨੂੰ ਕੌਮੀ ਬਹਾਦਰੀ ਐਵਾਰਡ ਦੇਣ ਲਈ ਸਿਫ਼ਾਰਿਸ਼ ਕੀਤੀ ਹੈ।

ਕੁਸੁਮ ਨੇ ਆਪ ਹੀ ਦੱਸੀ ਵਾਰਦਾਤ ਦੀ ਕਹਾਣੀ...

ਕੁਸੁਮ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਜਲੰਧਰ ਦੇ ਕਬੀਰ ਨਗਰ ਵਿੱਚ ਡੀਏਵੀ ਕਾਲਜ ''ਚ 8ਵੀਂ ਜਮਾਤ ਦੀ ਵਿਦਿਆਰਥਣ ਹੈ।

15 ਸਾਲ ਦੀ ਕੁਸੁਮ ਦੀ 21 ਸਾਲਾ ਵੱਡੀ ਭੈਣ ਪੂਨਮ 12ਵੀਂ ਪਾਸ ਅਤੇ 19 ਸਾਲਾ ਭਰਾ ਪ੍ਰਮੋਦ 10ਵੀਂ ਪਾਸ ਹਨ। ਕੁਸੁਮ ਮੁਤਾਬਕ ਹੁਣ ਉਸ ਦੇ ਭੈਣ-ਭਰਾ ਪੜ੍ਹਦੇ ਨਹੀਂ ਅਤੇ ਡਰਾਈਵਿੰਗ ਦੇ ਨਾਲ-ਨਾਲ ਮਜ਼ਦੂਰੀ ਵੀ ਕਰ ਲੈਂਦੇ ਹਨ।

ਕੁਸੁਮ ਨੇ ਕਿਹਾ, "ਜਦੋਂ ਲੌਕਡਾਊਨ ਹੋਇਆ ਤਾਂ ਆਨਲਾਈਨ ਪੜ੍ਹਾਈ ਸ਼ੁਰੂ ਹੋ ਗਈ। ਭਰਾ ਨੇ ਖ਼ੁਦ ਦੀ ਕਮਾਈ ''ਚੋਂ ਸਮਾਰਟ ਫ਼ੋਨ ਲੈ ਕੇ ਦਿੱਤਾ ਸੀ ਤਾਂ ਜੋ ਮੈਂ ਪੁਲਿਸ ਅਫ਼ਸਰ ਬਣਨ ਦਾ ਸੁਪਨਾ ਪੂਰਾ ਕਰ ਸਕਾਂ।"

"ਪਿਤਾ ਸਾਧੂ ਰਾਮ ਨੇ ਟਿਊਸ਼ਨ ਰਖਵਾ ਦਿੱਤੀ, ਅਸੀਂ ਫ਼ਤਿਹਪੁਰੀ ਮੁਹੱਲੇ ਦੀ ਨੀਂਬੂ ਵਾਲੀ ਗਲੀ ''ਚ ਰਹਿੰਦੇ ਹਾਂ ਅਤੇ ਐਤਵਾਰ (30 ਅਗਸਤ) ਨੂੰ ਦੁਪਹਿਰ ਲਗਭਗ 2:50 ਵਜੇ ਘਰੋਂ ਪੈਦਲ ਨਿਕਲੀ ਸੀ।"

''''ਦੀਨ ਦਿਆਲ ਉੁਪਾਧਿਆ ਨਗਰ ਵਿੱਚ ਦੋ ਨੌਜਵਾਨ ਬਾਈਕ ਉੱਤੇ ਆਏ ਅਤੇ ਮੈਨੂੰ ਗ਼ੌਰ ਨਾਲ ਦੇਖ ਰਹੇ ਸਨ। ਇਸੇ ਲਈ ਮੈਂ ਬੈਗ ਵਿੱਚੋਂ ਫ਼ੋਨ ਕੱਢਿਆ ਤੇ ਪਾਪਾ ਨੂੰ ਕਾਲ ਲਗਾਉਣ ਹੀ ਵਾਲੀ ਸੀ ਕਿ ਉਦੋਂ ਤੱਕ ਮੈਂ ਪਾਰਕ ਦੇ ਕੋਲ ਪਹੁੰਚ ਗਈ।''''

ਕੁਸੁਮ ਨੇ ਅੱਗੇ ਦੱਸਿਆ, ''''ਬਾਈਕ ਦੇ ਮਗਰ ਬੈਠਿਆ ਮੁੰਡਾ ਮੇਰੇ ਪਿੱਛੇ ਪੈਦਲ ਆਇਆ ਅਤੇ ਮੇਰੇ ਹੱਥੋਂ ਮੋਬਾਈਲ ਖੋਹ ਲਿਆ। ਫ਼ੋਨ ਖੋਹਿਆ ਤਾਂ ਮੈਂ 50 ਮੀਟਰ ਤੱਕ ਦੌੜਨ ਤੋਂ ਬਾਅਦ ਗਲੀ ਦੇ ਮੋੜ ਉੱਤੇ ਬਾਈਕ ਉੱਤੇ ਬਹਿ ਚੁੱਕੇ ਲੁਟੇਰੇ ਦੀ ਟੀ-ਸ਼ਰਟ ਨੂੰ ਫੜ ਕੇ ਹੇਠਾਂ ਢਾਹ ਲਿਆ। ਉਸ ਦੇ ਹੱਥ ਵਿੱਚ ਹਥਿਆਰ ਸਨ ਤੇ ਉਹ ਜ਼ਮੀਨ ਉੱਤੇ ਡਿੱਗ ਗਿਆ।''''

''''ਲੁਟੇਰੇ ਤੋਂ ਫ਼ੋਨ ਖੋਹ ਹੀ ਰਹੀ ਸੀ ਕਿ ਉਸ ਨੇ ਮੇਰੇ ਵਾਲ ਖਿੱਚੇ ਤੇ ਉਸ ਤੋਂ ਬਾਅਦ ਜ਼ਮੀਨ ਉੱਤੇ ਡਿੱਗੇ ਹਥਿਆਰ ਨੂੰ ਚੁੱਕ ਕੇ ਉਸ ਨੇ ਮੇਰੇ ਗੁੱਟ ''ਤੇ ਮਾਰਿਆ। ਇਸ ਤੋਂ ਬਾਅਦ ਮੈਂ ਲੁਟੇਰੇ ਨੂੰ ਫੜਿਆ ਤੇ ਉਦੋਂ ਤੱਕ ਨਹੀ ਛੱਡਿਆ ਜਦੋਂ ਤੱਕ ਲੋਕਾਂ ਨੇ ਉਸ ਨੂੰ ਫੜ ਨਹੀਂ ਲਿਆ।''''

ਕੁਸੁਮ ਮੁਤਾਬਕ ਇਸ ਤੋਂ ਬਾਅਦ ਬਾਈਕ ਉੱਤੇ ਬੈਠਿਆ ਦੂਜਾ ਲੁਟੇਰਾ ਭੱਜ ਗਿਆ।

ਕੁਸੁਮ ਦੀ ਮਾਂ ਰਾਜ ਕੁਮਾਰੀ ਘਰਾਂ ਵਿੱਚ ਕੰਮ ਕਰਦੇ ਹਨ ਤੇ ਕਹਿੰਦੇ ਹਨ ਕਿ ਉਨ੍ਹਾਂ ਦੇ ਬੱਚੇ ਹੁਸ਼ਿਆਰ ਹਨ ਤੇ ਉਹ ਚਾਹੁੰਦੇ ਹਨ ਕਿ ਬੱਚੇ ਪੜ੍ਹਨ।

ਵੀਡੀਓ ਦੇਖੀ ਤਾਂ ਹੈਰਾਨ ਹੋਈ ਕੁਸੁਮ

ਲੁਟੇਰੇ ਨਾਲ ਹੱਥੋ-ਪਾਈ ਵਿੱਚ ਕੁਸੁਮ ਨੂੰ ਬਹੁਤ ਸੱਟਾਂ ਵੱਜੀਆਂ। ਇਸ ਤੋਂ ਬਾਅਦ ਸਥਾਨਕ ਮੰਗਤ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਤੋਂ ਇਲਾਵਾ ਹੋਰ ਲੋਕਾਂ ਨੇ ਜਲੰਧਰ ਦੇ ਕਪੂਰਥਲਾ ਚੌਕ ਵਿੱਚ ਡਾ. ਮੁਕੇਸ਼ ਜੋਸ਼ੀ ਕੋਲ ਦਾਖਲ ਕਰਵਾਇਆ ਜਿੱਥੇ ਕੁਸੁਮ ਦੇ ਹੱਥ ਦੀ ਸਰਜਰੀ ਹੋਈ।

ਕੁਸੁਮ ਮੁਤਾਬਕ ਜਦੋਂ ਸਾਰੀ ਘਟਨਾ (31 ਅਗਸਤ) ਨੂੰ ਸੀਸੀਟੀਵੀ ਫੁਟੇਜ ਰਾਹੀਂ ਦੇਖਿਆ ਤਾਂ ਹੈਰਾਨ ਰਹਿ ਗਈ ਕਿ ਉਸ ਵਿੱਚ ਇਹ ਹਿੰਮਤ ਕਿੱਥੋਂ ਆ ਗਈ।

ਕੁਸੁਮ ਨੇ ਕਿਹਾ, ''''ਮੇਰਾ ਪੁਲਿਸ ਅਫ਼ਸਰ ਦਾ ਸੁਪਨਾ ਪੂਰਾ ਕਰਨ ਦੇ ਲਈ ਪਰਿਵਾਰ ਦਾ ਹਰ ਮੈਂਬਰ ਪੂਰੀ ਮਦਦ ਕਰਦਾ ਹੈ। ਕੋਰੋਨਾ ਦੇ ਵਕਤ ਮੇਰੇ ਭਰਾ ਨੇ ਪਸੀਨਾ ਵਹਾ ਕੇ ਪੈਸਾ ਕਮਾਇਆ ਤੇ ਮੈਨੂੰ ਆਨਲਾਈਨ ਪੜ੍ਹਾਈ ਦੇ ਲਈ ਫ਼ੋਨ ਲੈ ਕੇ ਦਿੱਤਾ ਸੀ ਤੇ ਮੈਂ ਕਿਵੇਂ ਕਿਸੇ ਲੁਟੇਰੇ ਨੂੰ ਇਹ ਫ਼ੋਨ ਲੈ ਕੇ ਜਾਣ ਦਿੰਦੀ।''''

ਲੁਟੇਰੇ ਦਾ ਪਿਛੋਕੜ ਕੀ?

ਕੁਸੁਮ ਨੇ ਜਿਸ ਲੁਟੇਰੇ ਨੂੰ ਫੜਿਆ, ਉਹ ਜੁਲਾਈ ਵਿੱਚ ਜੇਲ੍ਹ ਤੋਂ ਬਾਹਰ ਆਇਆ ਸੀ। ਉਸ ਉੱਤੇ ਸਨੈਚਿੰਗ ਦੇ ਮਾਮਲੇ ਚੱਲ ਰਹੇ ਹਨ।

ਜਲੰਧਰ ਦੀ ਬਸਤੀ ਦਾਨਿਸ਼ਮੰਦਾਂ ਦੇ ਸ਼ਿਵਾ ਜੀ ਨਗਰ ਦਾ ਰਹਿਣ ਵਾਲਾ 22 ਸਾਲ ਦਾ ਮੁੰਡਾ ਅਵਿਨਾਸ਼ ਕੁਮਾਰ ਉਰਫ਼ ਆਸ਼ੂ ਹੀ ਉਹ ਮੁੰਡਾ ਹੈ ਜਿਸ ਨੇ ਕੁਸੁਮ ਉੱਤੇ ਵਾਰ ਕੀਤਾ।

ਡੀਸੀਪੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ FIR ਨੰਬਰ 116 ਅਧੀਨ 389 ਬੀ, 307 ਅਤੇ 34 ਧਾਰਾਵਾਂ ਅਧੀਨ ਮਾਮਲਾ ਦਰਜ ਹੋਇਆ ਹੈ। ਆਸ਼ੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਵਿਨੋਦ ਦੀ ਭਾਲ ਜਾਰੀ ਹੈ।

ਡੀਸੀਪੀ ਸੋਹਲ ਮੁਤਾਬਕ ਵਿਨੋਦ ਦੇ ਖ਼ਿਲਾਫ਼ 4 ਤੇ ਆਸ਼ੂ ਦੇ ਖ਼ਿਲਾਫ਼ 6 ਮਾਮਲੇ ਪਹਿਲਾਂ ਹੀ ਦਰਜ ਹਨ।


ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs&t=9s

https://www.youtube.com/watch?v=UT2NBKZxuHg&t=5s

https://www.youtube.com/watch?v=JUGbAyR40-8&t=2s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''070004b9-0997-424b-9ae9-2a1bfc91eaab'',''assetType'': ''STY'',''pageCounter'': ''punjabi.india.story.53985833.page'',''title'': ''ਕਿਵੇਂ 15 ਸਾਲਾ ਕੁੜੀ ਨੇ ਮੋਬਾਈਲ ਖੋਹਣ ਵਾਲੇ ਦਾ ਡੱਟ ਕੇ ਮੁਕਾਬਲਾ ਕੀਤਾ'',''author'': ''ਪਰਦੀਪ ਪੰਡਿਤ'',''published'': ''2020-09-01T10:53:15Z'',''updated'': ''2020-09-01T10:53:15Z''});s_bbcws(''track'',''pageView'');