ਅੱਜ ਤੋਂ ਇਹ ਨਿਯਮ ਬਦਲਣ ਨਾਲ ਸਿੱਧਾ ਅਸਰ ਤੁਹਾਡੀ ਜੇਬ ''''ਤੇ ਹੋਵੇਗਾ - ਪ੍ਰੈਸ ਰੀਵੀਊ

Tuesday, Sep 01, 2020 - 11:07 AM (IST)

ਅੱਜ ਤੋਂ ਇਹ ਨਿਯਮ ਬਦਲਣ ਨਾਲ ਸਿੱਧਾ ਅਸਰ ਤੁਹਾਡੀ ਜੇਬ ''''ਤੇ ਹੋਵੇਗਾ - ਪ੍ਰੈਸ ਰੀਵੀਊ

ਅੱਜ ਤੋਂ ਕੁਝ ਨਿਯਮ ਅਤੇ ਚੀਜ਼ਾਂ ਬਦਲਣ ਜਾ ਰਹੀਆਂ ਹਨ, ਜੋ ਸਿੱਧਾ ਤੁਹਾਡੀ ਜੇਬ ''ਤੇ ਅਸਰ ਪਾਉਣਗੀਆਂ।

ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਦੁਆਰਾ ਐਲਾਨੀ ਗਈ ਕਰਜ਼ਾ ਮੁਆਫ਼ੀ ਦੀ ਮਿਆਦ 31 ਅਗਸਤ ਨੂੰ ਖ਼ਤਮ ਹੋ ਗਈ ਹੈ । ਉਹ ਲੋਕ ਜਿਨ੍ਹਾਂ ਦੀ ਕੋਰੋਨਾ ਸੰਕਟ ਦੌਰਾਨ ਤਨਖਾਹਾਂ ''ਚ ਕਟੌਤੀ ਹੋਈ ਹੈ ਜਾਂ ਜਿਹੜੇ ਨੌਕਰੀਆਂ ਗੁਆ ਚੁੱਕੇ ਹਨ, ਉਨ੍ਹਾਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ।

ਆਰਬੀਆਈ ਨੇ ਗਾਹਕਾਂ ਨੂੰ ਰਾਹਤ ਦੇਣ ਦਾ ਅਧਿਕਾਰ ਬੈਂਕਾਂ ਨੂੰ ਦਿੱਤਾ ਹੈ ਅਤੇ ਇਸ ਦਾ ਫੈਸਲਾ ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ) ਅਤੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਵੱਲੋਂ ਅਗਲੇ ਹਫ਼ਤੇ ਕੀਤਾ ਜਾਏਗਾ।

ਇਹ ਵੀ ਪੜ੍ਹੋ :

ਲਾਈਵ ਹਿੰਦੂਸਤਾਨ ਦੀ ਖ਼ਬਰ ਮੁਤਾਬ਼ਕ, ਐਲਪੀਜੀ ਦੀ ਕੀਮਤ ਵੀ 1 ਸਤੰਬਰ ਤੋਂ ਬਦਲ ਸਕਦੀ ਹੈ। ਐਲਪੀਜੀ ਸਿਲੰਡਰ ਦੀਆਂ ਕੀਮਤਾਂ ''ਚ ਹਰ ਮਹੀਨੇ ਦੇ ਪਹਿਲੇ ਦਿਨ ਬਦਲਾਅ ਹੁੰਦਾ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਕੰਪਨੀਆਂ ਐਲਪੀਜੀ, ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਨੂੰ ਘਟਾ ਸਕਦੀਆਂ ਹਨ।

1 ਸਤੰਬਰ ਤੋਂ ਏਅਰ ਟ੍ਰੈਵਲ ਮਹਿੰਗਾ ਹੋ ਸਕਦਾ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ 1 ਸਤੰਬਰ ਤੋਂ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰੀਆਂ ਤੋਂ ਉੱਚ ਹਵਾਬਾਜ਼ੀ ਸੁਰੱਖਿਆ ਚਾਰਜ (ਏਐਸਐਫ਼) ਵਸੂਲਣ ਦਾ ਫੈਸਲਾ ਕੀਤਾ ਹੈ।

ਘਰੇਲੂ ਯਾਤਰੀਆਂ ਤੋਂ ਹੁਣ ਏਐੱਸਐੱਫ ਦੀ ਫੀਸ ਵਜੋਂ 150 ਦੀ ਥਾਂ 160 ਰੁਪਏ ਵਸੂਲ ਕੀਤੇ ਜਾਣਗੇ, ਜਦਕਿ ਅੰਤਰਰਾਸ਼ਟਰੀ ਯਾਤਰੀਆਂ ਤੋਂ 4.85 ਡਾਲਰ ਦੀ ਬਜਾਏ 5.2 ਡਾਲਰ ਵਸੂਲਿਆ ਜਾਵੇਗਾ।

ਜੀਐੱਸਟੀ ਮੁਆਵਜ਼ੇ ਦੇ ਘਾਟੇ ਨੂੰ ਬਦਲਾਂ ਨੂੰ ਪੰਜਾਬ ਨੇ ਨਕਾਰਿਆ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਰਕਾਰ ਵੱਲੋਂ ਜੀਐੱਸਟੀ ਮੁਆਵਜ਼ੇ ਦੇ ਘਾਟੇ ਨੂੰ ਪੂਰਾ ਕਰਨ ਲਈ ਰਾਜਾਂ ਨੂੰ ਦਿੱਤੇ ਦੋ ਬਦਲਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ।

''ਦ ਟ੍ਰਿਬਿਊਨ'' ਅਖ਼ਬਾਰ ਮੁਤਾਬ਼ਕ, ਬਾਦਲ ਨੇ ਮਾਲੀਆ ਸਕੱਤਰ ਨੂੰ ਪੱਤਰ ਲਿਖ ਕੇ ਸੂਬੇ ਵੱਲੋਂ ਸਾਰੀ ਸਥਿਤੀ ਸਪਸ਼ਟ ਕਰ ਦਿੱਤੀ ਹੈ।

ਦੱਸ ਦੇਇਏ ਕਿ ਪੰਜਾਬ ਉਨ੍ਹਾਂ ਕੁਝ ਰਾਜਾਂ ਵਿੱਚ ਸ਼ੁਮਾਰ ਹੈ, ਜੋ ਕੇਂਦਰ ਵੱਲੋਂ ਜੀਐੱਸਟੀ ਮੁਆਵਜ਼ੇ ਦੀ ਅਦਾਇਗੀ ਵਿੱਚ ਕੀਤੀ ਜਾ ਰਹੀ ਦੇਰੀ ਖ਼ਿਲਾਫ਼ ਲਗਾਤਾਰ ਆਵਾਜ਼ ਉਠਾ ਰਹੇ ਹਨ। ਅਦਾਇਗੀ ਨਾ ਹੋਣ ਕਰਕੇ ਪੰਜਾਬ ਸਰਕਾਰ ਨੂੰ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨੀਆਂ ਔਖੀਆ ਹੋ ਗਈਆਂ ਹਨ।

ਮਨਪ੍ਰੀਤ ਬਾਦਲ ਨੇ ਪੱਤਰ ਵਿੱਚ ਸਾਫ਼ ਕਰ ਦਿੱਤਾ ਕਿ ਜੀਐੱਸਟੀ ਮੁਆਵਜ਼ੇ ਦੀ ਅਦਾਇਗੀ ਨਾ ਕਰਨਾ ਜੀਐੱਸਟੀ ਐਕਟ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਰਾਜਾਂ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ ਨੂੰ ਘਟਾਇਆ/ਵਧਾਇਆ ਨਹੀਂ ਜਾ ਸਕਦਾ।

''ਚੀਨ ਲਦਾਖ਼ ਵਿਚ 1000 ਵਰਗ ਕਿਲੋਮੀਟਰ ਦੇ ਖੇਤਰ ਨੂੰ ਕੰਟਰੋਲ ਕਰ ਰਿਹਾ ਹੈ''

ਅਧਿਕਾਰੀਆਂ ਅਨੁਸਾਰ, ਡੇਪਸਾਂਗ ਮੈਦਾਨੀ ਇਲਾਕਿਆਂ ਵਿਚ, ਗਸ਼ਤ ਦੇ ਬਿੰਦੂ 10-13 ਤੋਂ ਲੈ ਕੇ, ਭਾਰਤ ਦੇ ਐਲਏਸੀ ਪ੍ਰਤੀ ਚੀਨੀ ਨਿਯੰਤਰਣ ਦਾ ਪੈਮਾਨਾ ਤਕਰੀਬਨ 900 ਵਰਗ ਕਿਲੋਮੀਟਰ ਹੈ।

''ਦ ਹਿੰਦੂ'' ਅਖ਼ਬਾਰ ਮੁਤਾਬ਼ਕ, ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਦੇ ਨਾਲ ਲੱਦਾਖ ਵਿਚ ਲਗਭਗ 1000 ਵਰਗ ਕਿਲੋਮੀਟਰ ਰਕਬਾ ਹੁਣ ਚੀਨੀ ਨਿਯੰਤਰਣ ਅਧੀਨ ਹੈ। ਇਹ ਜਾਣਕਾਰੀ ਕੇਂਦਰ ਨੂੰ ਦਿੱਤੀ ਗਈ ਖੁਫੀਆ ਜਾਣਕਾਰੀ ''ਤੇ ਆਧਾਰਿਤ ਹੈ।

ਚੀਨ ਅਪ੍ਰੈਲ-ਮਈ ਤੋਂ ਐਲਏਸੀ ਦੇ ਨਾਲ-ਨਾਲ ਆਪਣੀ ਫੌਜ ਨੂੰ ਮਜ਼ਬੂਤ ਕਰ ਰਿਹਾ ਹੈ ਅਤੇ ਆਪਣੀ ਮੌਜੂਦਗੀ ''ਚ ਬਦਲਾਅ ਕਰ ਰਿਹਾ ਹੈ।

ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ 15 ਜੂਨ ਨੂੰ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੀਆਂ ਫੌਜਾਂ ਨਾਲ ਹੋਈ ਹਿੰਸਕ ਝੜਪਾਂ ਵਿੱਚ 20 ਜਵਾਨ ਮਾਰੇ ਗਏ ਸਨ।

ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ''ਦ ਹਿੰਦੂ'' ਨੂੰ ਦੱਸਿਆ ਕਿ ਡੇਪਸਾਂਗ ਮੈਦਾਨਾਂ ਤੋਂ ਚੁਸ਼ੂਲ ਤੱਕ ਚੀਨੀ ਸੈਨਿਕਾਂ ਦੁਆਰਾ ਯੋਜਨਾਬੱਧ ਲਾਮਬੰਦੀ ਕੀਤੀ ਗਈ ਸੀ।

ਅਧਿਕਾਰੀ ਨੇ ਖੁਲਾਸਾ ਕੀਤਾ ਕਿ ਡੇਪਸਾਂਗ ਮੈਦਾਨੀ ਇਲਾਕਿਆਂ ਵਿਚ, ਗਸ਼ਤ ਦੇ ਬਿੰਦੂ 10-13 ਤੋਂ ਲੈ ਕੇ, ਭਾਰਤ ਦੇ ਐਲਏਸੀ ਪ੍ਰਤੀ ਚੀਨੀ ਨਿਯੰਤਰਣ ਦਾ ਪੈਮਾਨਾ ਤਕਰੀਬਨ 900 ਵਰਗ ਕਿਲੋਮੀਟਰ ਸੀ।

ਇਹ ਵੀਡੀਓ ਵੀ ਦੇਖੋ

https://www.youtube.com/watch?v=VKrYp1jhyLE

https://www.youtube.com/watch?v=PLSASkq0_Do

https://www.youtube.com/watch?v=RcxwsqC7zoc

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d6a3a29a-ffb7-4e03-b458-d025293585ee'',''assetType'': ''STY'',''pageCounter'': ''punjabi.india.story.53981050.page'',''title'': ''ਅੱਜ ਤੋਂ ਇਹ ਨਿਯਮ ਬਦਲਣ ਨਾਲ ਸਿੱਧਾ ਅਸਰ ਤੁਹਾਡੀ ਜੇਬ \''ਤੇ ਹੋਵੇਗਾ - ਪ੍ਰੈਸ ਰੀਵੀਊ'',''published'': ''2020-09-01T05:29:48Z'',''updated'': ''2020-09-01T05:29:48Z''});s_bbcws(''track'',''pageView'');

Related News