ਪ੍ਰਣਬ ਮੁਖ਼ਰਜੀ: ‘ਸੈਪਟਿਕ ਸ਼ੌਕ’ ਨੂੰ ਸਮਝੋ, ਜਿਸ ਨਾਲ ਸਾਬਕਾ ਰਾਸ਼ਟਰਪਤੀ ਦੀ ਮੌਤ ਹੋਈ - 5 ਅਹਿਮ ਖ਼ਬਰਾਂ
Tuesday, Sep 01, 2020 - 07:22 AM (IST)


ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਦੇ ਦੇਹਾਂਤ ਤੋਂ ਬਾਅਦ ਇੱਕ ਟਰਮ ਜਿਸ ਨੂੰ ਲੋਕ ਇੰਟਰਨੈੱਟ ਉੱਤੇ ਸਰਚ ਕਰ ਰਹੇ ਹਨ ਉਹ ਸੈਪਟਿਕ ਸ਼ੌਕ (Septic Shock) ਹੈ।
ਦਰਅਸਲ ਦਿੱਲੀ ਦੇ ਜਿਸ ਆਰਮੀ ਹਸਪਤਾਲ ਵਿੱਚ ਪ੍ਰਣਬ ਮੁਖ਼ਰਜੀ ਦਾਖ਼ਲ ਸਨ, ਉਸ ਮੁਤਾਬਕ ਪ੍ਰਣਬ ਸੈਪਟਿਕ ਸ਼ੌਕ ਵਿੱਚ ਚਲੇ ਗਏ ਸਨ।
ਆਓ ਜਾਣਦੇ ਹਾਂ ਕਿ ਇਹ ਟਰਮ ਜਾਂ ਬਿਮਾਰੀ ਹੈ ਕੀ....
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।
ਇਹ ਵੀ ਪੜ੍ਹੋ
- ਮਨ ਕੀ ਬਾਤ: ਨਰਿੰਦਰ ਮੋਦੀ ਦੀਆਂ ਗੱਲਾਂ ਯੂ ਟਿਊਬ ''ਤੇ ਲੋਕਾਂ ਨੂੰ ''ਪਸੰਦ ਨਹੀਂ ਆ ਰਹੀਆਂ''
- ਨੈਗੇਟਿਵ ਗਰੋਥ ਦਾ ਤੁਹਾਡੀ ਜ਼ਿੰਦਗੀ ''ਤੇ ਕੀ ਅਸਰ ਪਵੇਗਾ - BBC News ਖ਼ਬਰਾਂ
- ਉਹ ਔਰਤਾਂ ਜਿਨ੍ਹਾਂ ਨੇ ਇਤਿਹਾਸ ਬਦਲਿਆ - BBC News ਖ਼ਬਰਾਂ

GDP ਦੇ ਡਿੱਗਦੇ ਅੰਕੜੇ ਦੱਸਦੇ, ''ਖੇਤੀਬਾੜੀ ਹੀ ਦੇਸ ਨੂੰ ਆਰਥਿਕ ਸੰਕਟ ਤੋਂ ਬਚਾ ਸਕਦੀ''
ਭਾਰਤ ਦਾ ਜੀਡੀਪੀ ਇਸ ਅਪ੍ਰੈਲ-ਜੂਨ ਦੀ ਤਿਮਾਹੀ ਵਿੱਚ ਮਾਈਨਸ 23.9% ਤੱਕ ਘੱਟ ਗਈ ਹੈ। ਬੀਤੀ ਤਿਮਾਹੀ ਵਿੱਚ 3.1% ਦੀ ਦਰ ਨਾਲ ਜੀਡੀਪੀ ਵਿੱਚ ਵਾਧਾ ਹੋਇਆ ਸੀ।
ਅਜਿਹਾ ਇਸ ਲਈ ਹੈ ਕਿਉਂਕਿ ਇਹ ਇਸ ਸਾਲ ਅਪ੍ਰੈਲ-ਜੂਨ ਦਾ ਹੈ ਜਦੋਂ ਭਾਰਤ ਕੋਰੋਨਾਵਾਇਰਸ ਦੇ ਪਸਾਰ ਨੂੰ ਕੰਟਰੋਲ ਕਰਨ ਲਈ ਦੇਸ਼ ਵਿਆਪੀ ਲੌਕਡਾਊਨ ਅਧੀਨ ਸੀ।
ਇਸ ਦੌਰਾਨ ਭੋਜਨ ਸਪਲਾਈ ਅਤੇ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸ਼ਾਇਦ ਹੀ ਕੋਈ ਆਰਥਿਕ ਗਤੀਵਿਧੀ ਹੋਈ ਹੋਵੇ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।
ਭਾਰਤ-ਚੀਨ ਦੇ ਫੌਜੀਆਂ ਵਿਚਾਲੇ ਪੂਰਬੀ ਲਦਾਖ ''ਚ ਜੋ ਹੋਇਆ, ਉਸ ਬਾਰੇ ਦੋਵਾਂ ਦੇਸਾਂ ਦਾ ਕੀ ਦਾਅਵਾ
ਚੀਨ ਦੀ ਫੌਜ ਨੇ ਦਾਅਵਾ ਕੀਤਾ ਹੈ ਕਿ ਭਾਰਤ ਨੇ ਦੋਵਾਂ ਦੇਸਾਂ ਵਿਚਾਲੇ ਗੱਲਬਾਤ ਦੌਰਾਨ ਬਣੀ ਸਹਿਮਤੀ ਦੀ ਉਲੰਘਣਾ ਕੀਤੀ ਹੈ ਤੇ ਸੋਮਵਾਰ ਨੂੰ ਮੁੜ ਤੋਂ ਲਾਈਨ ਆਫ ਐਕਚੁਅਲ ਕੰਟਰੋਲ ਨੂੰ ਪਾਰ ਕੀਤਾ ਹੈ।
ਪੀਐੱਲਏ ਦੀ ਵੈਸਟਰਨ ਥਿਏਟਰ ਕਮਾਂਡ ਵੱਲੋਂ ਜਾਰੀ ਇਸ ਬਿਆਨ ਵਿੱਚ ਕਿਹਾ, "ਭਾਰਤ ਛੇਤੀ ਹੀ ਆਪਣੀਆਂ ਫੌਜਾਂ ਨੂੰ ਪਿੱਛੇ ਹਟਾਏ, ਜੋ ਐੱਲਏਸੀ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਪਾਰ ਕਰ ਗਈਆਂ ਹਨ।"
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।

ਪ੍ਰਸ਼ਾਂਤ ਭੂਸ਼ਣ ਨੇ ਮਾਣਹਾਨੀ ਮਾਮਲੇ ''ਚ 01 ਰੁਪਏ ਜੁਰਮਾਨੇ ਦੀ ਸਜ਼ਾ ਨੂੰ ਨਿਰਾਸ਼ ਲੋਕਾਂ ਨੂੰ ਹਿੰਮਤ ਦੇਣ ਵਾਲੀ ਕਿਉਂ ਕਿਹਾ
ਅਦਾਲਤ ਦੀ ਮਾਣਹਾਨੀ ਮਾਮਲੇ ਵਿਚ ਸੁਪਰੀਮ ਕੋਰਟ ਨੇ ਸੀਨੀਅਰ ਵਕੀਲ ਪ੍ਰਸ਼ਾਤ ਭੂਸ਼ਣ ਨੂੰ ਇੱਕ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਪ੍ਰਸ਼ਾਂਤ ਭੂਸ਼ਣ ਨੇ ਪ੍ਰੈੱਸ ਕਾਨਰਫਰੰਸ ਕਰਕੇ ਅਦਾਲਤ ਵੱਲੋਂ ਲਗਾਈ ਗਈ ਜ਼ਮਾਨਤ ਦੀ ਸਜ਼ਾ ਕਬੂਲ ਕਰ ਲਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਜੁਰਮਾਨਾ ਭਰਨਗੇ।
ਪ੍ਰਸ਼ਾਂਤ ਭੂਸ਼ਣ ਨੇ ਅੱਗੇ ਕਿਹਾ ਹੈ ਕਿ ਉਹ ਅਦਾਲਤ ਦੇ ਫੈਸਲੇ ਦਾ ਸਨਮਾਨ ਕਰਦੇ ਹਨ ਪਰ ਫੈਸਲੇ ਖ਼ਿਲਾਫ਼ ਰਿਵਿਊ ਪਟੀਸ਼ਨ ਪਾਉਣ ਦਾ ਉਨ੍ਹਾਂ ਨੂੰ ਪੂਰਾ ਹੱਕ ਹੈ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।
''ਅਕਾਲੀ ਦਲ ਲੋਕਾਂ ਨੂੰ ਸਰਕਾਰੀ ਹਸਪਤਾਲ ਨਾ ਜਾਣ ਵਾਸਤੇ ਉਕਸਾ ਕੇ ਜਾਨਾਂ ਖ਼ਤਰੇ ''ਚ ਪਾ ਰਿਹਾ''
ਪੰਜਾਬ ਸਰਕਾਰ ਵਿੱਚ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਅਕਾਲੀ ਦਲ ''ਤੇ ਵਾਰ ਕਰਦੇ ਹੋਏ ਕਿਹਾ ਹੈ ਕਿ ਉਹ ਭੋਲੇ-ਭਾਲੇ ਪਿੰਡ ਵਾਸੀਆਂ ਨੂੰ ਸਰਕਾਰੀ ਹਸਪਤਾਲ ਨਾ ਜਾਣ ਵਾਸਤੇ ਪ੍ਰੇਰਿਤ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਪਿੰਡ ਵਾਸੀਆਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ।
ਦਰਅਸਲ ਅਕਾਲੀ ਆਗੂ ਦਲਜੀਤ ਚੀਮਾ ਨੇ ਕਿਹਾ ਸੀ ਕਿ ਇਹ ਬਹੁਤ ਹੀ ਅਫ਼ਸੋਸਜਨਕ ਗੱਲ ਹੈ ਕਿ ਕਈ ਪਿੰਡਾਂ ਦੀਆਂ ਪੰਚਾਇਤਾਂ ਸਰਕਾਰੀ ਹਸਪਤਾਲ ਨਾ ਜਾਣ ਦੇ ਮਤੇ ਪਾਸ ਕਰ ਰਹੀਆਂ ਹਨ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।
ਇਹ ਵੀਡੀਓ ਵੀ ਦੇਖੋ
https://www.youtube.com/watch?v=VKrYp1jhyLE
https://www.youtube.com/watch?v=PLSASkq0_Do
https://www.youtube.com/watch?v=RcxwsqC7zoc
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''822e785e-9467-4076-8109-5f4fdd944199'',''assetType'': ''STY'',''pageCounter'': ''punjabi.india.story.53980676.page'',''title'': ''ਪ੍ਰਣਬ ਮੁਖ਼ਰਜੀ: ‘ਸੈਪਟਿਕ ਸ਼ੌਕ’ ਨੂੰ ਸਮਝੋ, ਜਿਸ ਨਾਲ ਸਾਬਕਾ ਰਾਸ਼ਟਰਪਤੀ ਦੀ ਮੌਤ ਹੋਈ - 5 ਅਹਿਮ ਖ਼ਬਰਾਂ'',''published'': ''2020-09-01T01:40:07Z'',''updated'': ''2020-09-01T01:40:07Z''});s_bbcws(''track'',''pageView'');