ਭਾਰਤ ’ਚ ਇੱਕ ਦਿਨ ’ਚ 80 ਹਜ਼ਾਰ ਮਾਮਲੇ ਪਰ ਸਿਹਤ ਮੰਤਰੀ ਆਸਵੰਦ ਨਜ਼ਰ ਆਉਂਦੇ
Monday, Aug 31, 2020 - 04:07 PM (IST)


ਪਿਛਲੇ 24 ਘੰਟਿਆਂ ''ਚ ਭਾਰਤ ਵਿਚ 78,586 ਕੋਰੋਨਾਵਾਇਰਸ ਦੀ ਲਾਗ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ ਯਾਨੀ ਇਕ ਦਿਨ ''ਚ ਨਵੇਂ ਆਉਣ ਵਾਲੇ ਕੇਸਾਂ ਦਾ ਅੰਕੜਾ ਕਰੀਬ-ਕਰੀਬ 80 ਹਜ਼ਾਰ ਦੇ ਨੇੜੇ ਪੁੱਜ ਗਿਆ ਹੈ।
ਇਹ ਭਾਰਤ ਵਿਚ ਕੇਸਾਂ ''ਚ ਇਕ ਦਿਨ ਵਿਚ ਹੋਣ ਵਾਲੇ ਵਾਧੇ ਦੀ ਸਭ ਤੋਂ ਵੱਡੀ ਗਿਣਤੀ ਹੈ।
ਇਨ੍ਹਾਂ ਹੀ ਨਹੀਂ, ਭਾਰਤ ਦੁਨੀਆਂ ਦਾ ਪਹਿਲਾਂ ਉਹ ਦੇਸ਼ ਬਣ ਗਿਆ ਹੈ ਜਿੱਥੇ ਇੱਕ ਦਿਨ ਵਿਚ ਇੰਨੇਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ
- ਭਾਰਤ-ਚੀਨ : ਚੀਨੀ ਫੌਜੀਆਂ ਨਾਲ ਪੂਰਬੀ ਲੱਦਾਖ ਖਿੱਤੇ ਵਿਚ ਮੁੜ ਝੜਪ, ਭਾਰਤ ਨੇ ਜਾਰੀ ਕੀਤਾ ਬਿਆਨ
- ਪ੍ਰਸ਼ਾਂਤ ਭੂਸ਼ਣ : ਸੁਪਰੀਮ ਕੋਰਟ ਅੱਜ ਦੇ ਸਕਦੀ ਹੈ ਸਜ਼ਾ ਬਾਰੇ ਫ਼ੈਸਲਾ
- ਜੀਡੀਪੀ ਕੀ ਹੁੰਦੀ ਹੈ ਅਤੇ ਇਸਦੇ ਆਮ ਲੋਕਾਂ ਲਈ ਕੀ ਹੁੰਦੇ ਹਨ ਮਾਅਨੇ
ਇਸ ਦੇ ਨਾਲ ਹੀ ਭਾਰਤ ਵਿਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲਿਆਂ ਦੀ ਗਿਣਤੀ 36,21,245 ਹੋ ਗਈ ਹੈ ਅਤੇ ਮਰਨ ਵਾਲਿਆਂ ਦਾ ਅੰਕੜਾ 64,469 ਹੈ।
ਭਾਰਤ ਦੇ ਸਿਹਤ ਮੰਤਰਾਲੇ ਅਨੁਸਾਰ 27 ਲੱਖ ਤੋਂ ਵੱਧ ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਹਨ।
https://twitter.com/drharshvardhan/status/1300080098930905089?s=20
ਦੂਜੇ ਪਾਸੇ ਕੇਂਦਰੀ ਸਿਹਤ ਮੰਤਰੀ ਡਾ: ਹਰਸ਼ਵਰਧਨ ਨੇ ਐਤਵਾਰ ਨੂੰ ਉਮੀਦ ਜ਼ਾਹਰ ਕੀਤੀ ਕਿ ਦੇਸ਼ ਵਿਚ ਕੋਵਿਡ-19 ਸੰਕਟ ਨਾਲ ਪੈਦਾ ਹੋਈ ਸਥਿਤੀ ਇਸ ਸਾਲ ਦੀਵਾਲੀ ਤੱਕ "ਕਾਬੂ" ਵਿੱਚ ਆ ਜਾਵੇਗੀ।
ਉਨ੍ਹਾਂ ਨੇ ਇਹ ਗੱਲ ਅਨੱਥਕੁਮਾਰ ਫਾਉਂਡੇਸ਼ਨ ਵਲੋਂ ਆਯੋਜਿਤ ਕੀਤੇ ਗਏ ''ਨੇਸ਼ਨ ਫਰਸਟ'' ਵੈੱਬੀਨਾਰ ਸੀਰੀਜ਼ ''ਚ ਕਹੀ ਹੈ।
ਇਹ ਵੀਡੀਓ ਵੀ ਦੇਖੋ
https://www.youtube.com/watch?v=xWw19z7Edrs&t=1s
https://www.youtube.com/watch?v=CawOC4qmT5o
https://www.youtube.com/watch?v=EElzyHUZ4ls
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''64f97096-7cbb-49dd-9ed5-2ae812c4ef1c'',''assetType'': ''STY'',''pageCounter'': ''punjabi.india.story.53971109.page'',''title'': ''ਭਾਰਤ ’ਚ ਇੱਕ ਦਿਨ ’ਚ 80 ਹਜ਼ਾਰ ਮਾਮਲੇ ਪਰ ਸਿਹਤ ਮੰਤਰੀ ਆਸਵੰਦ ਨਜ਼ਰ ਆਉਂਦੇ'',''published'': ''2020-08-31T10:29:14Z'',''updated'': ''2020-08-31T10:29:14Z''});s_bbcws(''track'',''pageView'');