ਐੱਨਆਈ : ਡੀਐੱਸਪੀ ਦਵਿੰਦਰ ਸਿੰਘ ਕਿਸ ਦਾ ''''ਮੋਹਰਾ'''' ਸੀ, ਚਾਰਜ਼ਸੀਟ ਦਾ ਦਾਅਵਾ - ਪ੍ਰੈਸ ਰਿਵੀਊ
Monday, Aug 31, 2020 - 08:07 AM (IST)

ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਜੰਮੂ ਦੀ ਵਿਸ਼ੇਸ਼ ਅਦਾਲਤ ਵਿੱਚ ਦਾਇਰ ਚਾਰਜਸ਼ੀਟ ਵਿੱਚ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਨੇ ਵਿਦੇਸ਼ ਮੰਤਰਾਲੇ ''ਚੋਂ ਅਹਿਮ ਜਾਣਕਾਰੀਆਂ ਹਾਸਲ ਕਰਨ ਲਈ ਜੰਮੂ ਕਸ਼ਮੀਰ ਪੁਲਿਸ ਦੇ ਮੁਅੱਤਲ ਡੀਐੱਸਪੀ ਦਵਿੰਦਰ ਸਿੰਘ ਨੂੰ ਮੋਹਰਾ ਬਣਾਇਆ ਸੀ।
''ਦ ਟ੍ਰਿਬਿਊਨ ਅਖ਼ਬਾਰ'' ਮੁਤਾਬ਼ਕ, ਦਵਿੰਦਰ ਸਿੰਘ ਪਾਕਿਸਤਾਨ ਹਾਈ ਕਮਿਸ਼ਨ ਵਿਚਲੇ ਆਪਣੇ ਸਾਥੀਆਂ ਦੇ ਨਿਯਮਤ ਸੰਪਰਕ ਵਿੱਚ ਸੀ। ਉਨ੍ਹਾਂ ਨੇ ਦਵਿੰਦਰ ਸਿੰਘ ਦੀ ਜਾਸੂਸੀ ਸਰਗਰਮੀਆਂ ਲਈ ਵਿਦੇਸ਼ ਮੰਤਰਾਲੇ ਵਿੱਚ ''ਸੰਪਰਕ'' ਸਥਾਪਤ ਕਰਨ ਦੀ ਡਿਊਟੀ ਲਾਈ ਸੀ।
ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂਏਪੀਏ) ਤਹਿਤ ਦਰਜ 3064 ਸਫ਼ਿਆਂ ਦੀ ਚਾਰਜਸ਼ੀਟ ਵਿੱਚ ਦਵਿੰਦਰ ਸਿੰਘ ਤੇ ਪੰਜ ਹੋਰਨਾਂ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ ਵੀ ਜੋੜੀਆਂ ਗਈਆਂ ਹਨ।
ਚਾਰਜਸ਼ੀਟ ਵਿੱਚ ਪਾਬੰਦੀਸ਼ੁਦਾ ਜਥੇਬੰਦੀ ਹਿਜ਼ਬੁਲ ਮੁਜਾਹੀਦੀਨ ਦੇ ਦਹਿਸ਼ਤਗਰਦਾਂ ਨੂੰ ਪਨਾਹ ਦੇਣ ਵਿੱਚ ਸ਼ਮੂਲੀਅਤ ਸਬੰਧੀ ਤਫ਼ਸੀਲ ''ਚ ਜਾਣਕਾਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ
- ਉਹ ਰਾਜਕੁਮਾਰੀ ਜਿਸ ਨੇ ਔਰਤਾਂ ਦੀ ਕਾਮੁਕਤਾ ਨਾਲ ਜੁੜੇ ਭਰਮਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ
- ਦਿੱਲੀ ਦਾ ਚਾਂਦਨੀ ਚੌਕ ਕਿਵੇਂ ਹੋਂਦ ਵਿੱਚ ਆਇਆ ਤੇ ਕਿਵੇਂ ਮਸ਼ਹੂਰ ਹੋਇਆ
- ਸੁਸ਼ਾਂਤ ਸਿੰਘ ਰਾਜਪੂਤ: ਮੀਡੀਆ ਦੀ ਕਥਿਤ ਜਾਂਚ ਕਿਵੇਂ ਰਿਆ ਨੂੰ ਬਿਨਾਂ ਸਬੂਤ ਦੋਸ਼ੀ ਸਾਬਿਤ ਕਰਨ ਵਿੱਚ ਲੱਗੀ
ਚਾਰਜਸ਼ੀਟ ਮੁਤਾਬਕ ਦਵਿੰਦਰ ਸਿੰਘ ਨੇ ਪਾਕਿਸਤਾਨ ਹਾਈ ਕਮਿਸ਼ਨ ਸਥਿਤ ਆਪਣੇ ਸੰਪਰਕ ਦਾ ਨੰਬਰ ''ਪਾਕਿ ਭਾਈ'' ਦੇ ਨਾਮ ਨਾਲ ਸੇਵ ਕੀਤਾ ਹੋਇਆ ਸੀ। ਇਸ ''ਸੰਪਰਕ'' ਵੱਲੋਂ ਸਿੰਘ ਨੂੰ ''ਵਾਦੀ ਵਿੱਚ ਸਲਾਮਤੀ ਦਸਤਿਆਂ ਦੀ ਤਾਇਨਾਤੀ ਤੇ ਕਸ਼ਮੀਰ ਵਾਦੀ ਵਿੱਚ ''ਵੀਆਈਪੀਜ਼'' ਦੀ ਆਮਦ ਸਬੰਧੀ ਹੋਰ ਕਈ ਕੰਮ ਦਿੱਤੇ ਗਏ ਸੀ।
ਚਾਰਜਸ਼ੀਟ ਵਿੱਚ ਸਿੰਘ ਤੋਂ ਇਲਾਵਾ ਹਿਜ਼ਬੁਲ ਮੁਜਾਹੀਦੀਨ ਦੇ ਅਖੌਤੀ ਕਮਾਂਡਰ ਸੱਯਦ ਨਵੀਦ ਮੁਸ਼ਤਾਕ ਉਰਫ ਨਵੀਦ ਬਾਬੂ, ਉਸ ਦੇ ਭਰਾ ਸੱਯਦ ਇਰਫ਼ਾਨ ਅਹਿਮਦ ਤੇ ਹਿਜ਼ਬੁਲ ਕਾਰਕੁਨ ਇਰਫ਼ਾਨ ਸ਼ਫ਼ੀ ਮੀਰ, ਰਫ਼ੀ ਅਹਿਮਦ ਰਾਥਰ ਤੇ ਕਾਰੋਬਾਰੀ ਤਨਵੀਰ ਅਹਿਮਦ ਵਾਨੀ ਦੇ ਨਾਮ ਸ਼ਾਮਲ ਹਨ।
ਦਵਿੰਦਰ ਸਿੰਘ ਨੂੰ ਇਸ ਸਾਲ 11 ਜਨਵਰੀ ਨੂੰ ਤਿੰਨ ਹੋਰਨਾਂ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ।
https://twitter.com/capt_amarinder/status/1300082034975465472?s=20
ਸਰਹੱਦ ''ਤੇ ਗੋਲੀਬਾਰੀ ਵਿੱਚ ਗੋਇੰਦਵਾਲ ਸਾਹਿਬ ਦੇ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਦੀ ਮੌਤ
ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਨੇੜੇ ਐਤਵਾਰ ਨੂੰ ਪਾਕਿਸਤਾਨ ਵੱਲੋਂ ਕੀਤੀ ਗੋਲੀਬਾਰੀ ਵਿੱਚ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਦੀ ਮੌਤ ਹੋ ਗਈ।
''ਦ ਟ੍ਰਿਬਿਊਨ ਅਖ਼ਬਾਰ'' ਮੁਤਾਬ਼ਕ, ਰੱਖਿਆ ਸੂਤਰਾਂ ਨੇ ਦੱਸਿਆ ਕਿ ਨੌਸ਼ਹਿਰਾ ਸੈਕਟਰ ਵਿਚ ਕੰਟਰੋਲ ਰੇਖਾ ''ਤੇ ਪਾਕਿਸਤਾਨ ਨੇ ਗੋਲੀਬਾਰੀ ਕੀਤੀ ਤੇ ਜਵਾਬੀ ਕਾਰਵਾਈ ''ਚ ਰਾਜਵਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਏ ਤੇ ਬਾਅਦ ਵਿੱਚ ਉਨ੍ਹਾਂ ਦੀ ਮੌਤ ਹੋ ਗਈ।
ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਗੋਇੰਦਵਾਲ ਸਾਹਿਬ ਦੇ ਰਾਜਵਿੰਦਰ ਸਿੰਘ ਦੇ ਪਿਤਾ ਜਗੀਰ ਸਿੰਘ ਵੀ ਫੌਜ ਵਿੱਚ ਸੇਵਾਵਾਂ ਨਿਭਾ ਚੁੱਕੇ ਹਨ।
ਜਗੀਰ ਸਿੰਘ ਦੀ ਕਰੀਬ 2 ਸਾਲ ਪਹਿਲਾ ਮੌਤ ਹੋ ਗਈ ਸੀ। ਭਰਾ ਸੁਖਵਿੰਦਰ ਸਿੰਘ ਵੀ ਫੌਜ ਵਿੱਚ, ਜਿਸ ਦੀ ਸਾਲ 2009 ਵਿਚ ਸੜਕ ਹਾਦਸੇ ਵਿੱਚ ਮੌਤ ਹੋ ਚੁੱਕੀ ਹੈ। ਰਾਜਵਿੰਦਰ ਸਿੰਘ ਦੇ ਇਕ ਪੁੱਤਰ ਅਤੇ 2 ਧੀਆਂ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜਵਿੰਦਰ ਸਿੰਘ ਦੇ ਪਰਿਵਾਰ ''ਚੋਂ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 50 ਲੱਖ ਰੁਪਏ ਐਕਸਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ।

ਐੱਨਆਰਸੀ ਦੇ ਇੱਕ ਸਾਲ ਬਾਅਦ ਅਸਾਮ ਦੇ 19 ਲੱਖ ਲੋਕਾਂ ਦਾ ਭਵਿੱਖ ਅਧਰ ''ਚ ਲਟਕਿਆ
ਨੇਸ਼ਨਲ ਰਜਿਸਟਰ ਆਫ਼ ਸਿਟੀਜ਼ਨ (ਐਨਆਰਸੀ) ਦੇ ਪ੍ਰਕਾਸ਼ਤ ਹੋਣ ਦੇ ਇੱਕ ਸਾਲ ਬਾਅਦ ਅਸਾਮ ਦੇ ਸੂਚੀ ਤੋਂ ਬਾਹਰ ਰੱਖੇ ਗਏ 19,06,657 ਲੋਕਾਂ ਦੀ ਕਿਸਮਤ ਦਾ ਫੈਸਲਾ ਅਧਰ ''ਚ ਲਟਕਿਆ ਹੋਇਆ ਹੈ।
''ਦ ਹਿੰਦੂ'' ਅਖ਼ਬਾਰ ਦੇ ਮੁਤਾਬ਼ਕ, ਚੱਲ ਰਹੇ ਕੋਵਿਡ -19 ਸੰਕਟ ਅਤੇ ਹੜ੍ਹਾਂ ਕਾਰਨ ਪੂਰੀ ਪ੍ਰਕਿਰਿਆ ਦੀ ਰਫ਼ਤਾਰ ''ਚ ਕਮੀ ਆਈ ਹੈ ਜਿਸ ਦਾ ਖਾਮਿਆਜਾ ਲੋਕਾਂ ਨੂੰ ਭੁਗਤਨਾ ਪੈ ਰਿਹਾ ਹੈ।
ਅਸਾਮ ਦੇ ਐੱਨਆਰਸੀ ਕੋਆਰਡੀਨੇਟਰ ਹਿਤੇਸ਼ ਦੇਵ ਸਰਮਾ ਨੇ ਦੱਸਿਆ, "ਜਦੋਂ ਤੱਕ ਕੋਵਿਡ -19 ਨੂੰ ਕਾਬੂ ਨਹੀਂ ਕਰ ਲਿਆ ਜਾਂਦਾ, ਰਿਜੈਕਸ਼ਨ ਸਲਿੱਪਾਂ ਜਾਰੀ ਨਹੀਂ ਕੀਤੀਆਂ ਜਾ ਸਕਦੀਆਂ। ਬਹੁਤ ਸਾਰੇ ਅਧਿਕਾਰੀ ਕੋਵਿਡ -19 ਡਿਊਟੀ ''ਤੇ ਹਨ ਅਤੇ ਕੁਆਲਟੀ ਚੈੱਕ ਕਰਨ ਲਈ ਬਹੁਤ ਘੱਟ ਲੋਕ ਬਚੇ ਹਨ।"
ਸੈਂਟਰ ਦੇ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ ਦੇ ਅਨੁਸਾਰ, ਸੂਚੀ ਵਿਚ ਅਸਵੀਕਾਰ ਕੀਤੇ ਗਏ ਵਿਅਕਤੀ ਕੋਲ ਆਪਣੀ ਨਾਗਰਿਕਤਾ ਦੀ ਸਥਿਤੀ ਦਾ ਨਿਰਣਾ ਕਰਨ ਲਈ ਵਿਦੇਸ਼ੀ ਟ੍ਰਿਬਿਊਨਲ (ਐੱਫ. ਟੀ.) ਕੋਲ ਜਾਣ ਲਈ ਰਿਜੈਕਸ਼ਨ ਸਲਿੱਪ ਮਿਲਣ ਤੋਂ ਬਾਅਦ 120 ਦਿਨ ਹੋਣਗੇ।
ਅਸਾਮ ਦੇ ਅਨਕੰਡਿਸ਼ਨਲ ਸਿਟੀਜ਼ਨਸ਼ਿਪ ਡਿਮਾਂਡ ਕਮੇਟੀ ਦੇ ਕਮਲ ਚੱਕਰਵਰਤੀ ਕਹਿੰਦੇ ਹਨ, "ਐਨਆਰਸੀ ਅਥਾਰਟੀ ਨੇ ਕਿਹਾ ਹੈ ਕਿ 1 ਸਤੰਬਰ ਤੋਂ ਜ਼ਿਲ੍ਹਾ ਪ੍ਰਮੁੱਖਾਂ ਐੱਨਆਰਸੀ ਦੀ ਪ੍ਰਕਿਰਿਆ ਨੂੰ ਸੰਭਾਲਣ ਵਾਲੇ ਕੰਮ ਸ਼ੁਰੂ ਕਰ ਸਕਗੇ। ਅਧਿਕਾਰੀਆਂ ਲਈ ਲੈਪਟਾਪ ਅਤੇ ਇੰਟਰਨੈਟ ਦੀ ਸਹੂਲਤ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ ਹੈ। ਅਸੀਂ ਆਸ ਕਰਦੇ ਹਾਂ ਕਿ ਮਹਾਂਮਾਰੀ ਜਲਦੀ ਹੀ ਖ਼ਤਮ ਹੋਵੇਗੀ ਅਤੇ ਅਸੀਂ ਆਪਣੀ ਪ੍ਰਕਿਰਿਆ ਮੁੜ ਚਾਲੂ ਕਰ ਸਕਾਂਗੇ।"
ਇਹ ਵੀਡੀਓ ਵੀ ਦੇਖੋ
https://www.youtube.com/watch?v=xWw19z7Edrs&t=1s
https://www.youtube.com/watch?v=VKrYp1jhyLE
https://www.youtube.com/watch?v=EElzyHUZ4ls
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ba96704d-05cc-4cf1-b476-b0eae555f634'',''assetType'': ''STY'',''pageCounter'': ''punjabi.india.story.53969948.page'',''title'': ''ਐੱਨਆਈ : ਡੀਐੱਸਪੀ ਦਵਿੰਦਰ ਸਿੰਘ ਕਿਸ ਦਾ \''ਮੋਹਰਾ\'' ਸੀ, ਚਾਰਜ਼ਸੀਟ ਦਾ ਦਾਅਵਾ - ਪ੍ਰੈਸ ਰਿਵੀਊ'',''published'': ''2020-08-31T02:32:55Z'',''updated'': ''2020-08-31T02:32:55Z''});s_bbcws(''track'',''pageView'');