ਦਿੱਲੀ ਦਾ ਚਾਂਦਨੀ ਚੌਕ: ਕਿੰਨੀ ਵਾਰ ਵੱਸਿਆ ਤੇ ਉਜੜਿਆ - ਜਾਣੋ ਹੋਂਦ ਤੋਂ ਅੱਜ ਤੱਕ ਦਾ ਇਤਿਹਾਸ - 5 ਅਹਿਮ ਖ਼ਬਰਾਂ

Monday, Aug 31, 2020 - 06:52 AM (IST)

ਦਿੱਲੀ ਦਾ ਚਾਂਦਨੀ ਚੌਕ: ਕਿੰਨੀ ਵਾਰ ਵੱਸਿਆ ਤੇ ਉਜੜਿਆ - ਜਾਣੋ ਹੋਂਦ ਤੋਂ ਅੱਜ ਤੱਕ ਦਾ ਇਤਿਹਾਸ - 5 ਅਹਿਮ ਖ਼ਬਰਾਂ

ਆਗਰੇ ਦੇ ਕਿਲ੍ਹੇ ਵਿੱਚ ਚਹਿਲ ਪਹਿਲ ਹੈ। ਨਵੇਂ ਬਣੇ ਬਾਦਸ਼ਾਹ ਖ਼ੁਰਮ ਦੀ ਤਾਜਪੋਸ਼ੀ 14 ਫ਼ਰਵਰੀ 1628 ਨੂੰ ਹੋ ਰਹੀ ਹੋ।

ਅੰਜੂਮੰਦ ਆਰਾ ਇਸ ਮੌਕੇ ''ਤੇ ਹੋਣ ਵਾਲੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ ਪਰ ਰੌਸ਼ਨ ਆਰਾ ਥੱਕ ਕੇ ਸੌਂ ਚੁੱਕੀ ਹੈ।

ਬਾਕੀ ਬੱਚੇ ਦਾਰਾ, ਸ਼ੁਜਾ ਅਤੇ ਔਰੰਗਜ਼ੇਬ ਤੀਰ ਅੰਦਾਜ਼ੀ ਦੇ ਅਭਿਆਸ ਲਈ ਜਾ ਚੁੱਕੇ ਹਨ। ਜਹਾਂ ਆਰਾ ਨੂੰ ਕੋਈ ਕੰਮ ਨਹੀਂ ਹੈ ਅਤੇ ਉਹ ਮਹਿਲ ਦੇ ਕੋਨੇ ਵਿੱਚ ਬਣੀ ਮਸਜਿਦ ਵੱਲ ਰੁਖ਼ ਕਰਦੀ ਹੈ, ਜਿਸ ਵਿੱਚ ਆਮ ਤੌਰ ''ਤੇ ਹਰਮ (ਸ਼ਾਹੀ ਔਰਤਾਂ ਦਾ ਨਿਵਾਸ) ਦੀਆਂ ਔਰਤਾਂ ਹੀ ਜਾਂਦੀਆਂ ਹਨ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਇਹ ਵੀ ਪੜ੍ਹੋ

ਸ਼ਤਰੰਜ
Getty Images
ਅੰਤਰਰਾਸ਼ਟਰੀ ਚੈੱਸ ਫੈਡਰੇਸ਼ਨ ਨੇ ਪਹਿਲਾਂ ਭਾਰਤ ਦੀ ਹਾਰ ਦਾ ਐਲਾਨ ਕੀਤਾ ਸੀ। ਪਰ ਇੱਕ ਘੰਟੇ ਬਾਅਦ, ਆਪਣੇ ਫ਼ੈਸਲੇ ਨੂੰ ਬਦਲਦੇ ਹੋਏ, ਰੂਸ ਦੇ ਨਾਲ-ਨਾਲ, ਭਾਰਤ ਨੂੰ ਵੀ ਵਿਜੇਤਾ ਐਲਾਨ ਦਿੱਤਾ ਗਿਆ।

ਸ਼ਤਰੰਜ ਓਲੰਪੀਆਡ ''ਚ ਹਾਰੀ ਹੋਈ ਬਾਜ਼ੀ ਦੇ ਬਾਵਜੂਦ ਭਾਰਤ ਕਿਵੇਂ ਜਿੱਤਿਆ

ਸ਼ਤਰੰਜ ਓਲੰਪੀਆਡ ਵਿੱਚ ਭਾਰਤ ਅਤੇ ਰੂਸ ਨੂੰ ਸਾਂਝੇ ਤੌਰ ''ਤੇ ਜੇਤੂ ਐਲਾਨਿਆ ਗਿਆ ਹੈ।

ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ, ਅੰਤਰਰਾਸ਼ਟਰੀ ਚੈੱਸ ਫੈਡਰੇਸ਼ਨ ਨੇ ਪਹਿਲੀ ਵਾਰ ਆਨਲਾਈਨ ਚੈੱਸ ਓਲੰਪੀਆਡ ਕਰਵਾਇਆ ਸੀ।

ਇੰਟਰਨੈਸ਼ਨਲ ਚੈੱਸ ਫੈਡਰੇਸ਼ਨ (ਐਫਆਈਡੀਈ) ਦੇ ਪ੍ਰਧਾਨ ਅਰਕਡੀ ਡਵੋਕੋਰਵਿਚ ਨੇ ਦੋਵਾਂ ਟੀਮਾਂ ਨੂੰ ਗੋਲਡ ਮੈਡਲ ਦੇਣ ਦਾ ਫੈਸਲਾ ਕੀਤਾ ਹੈ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਰਿਆ ਚੱਕਰਵਰਤੀ
Getty Images
ਸੰਸਕਾਂ ਨੇ ਰਿਆ ਨੂੰ ਕਥਿਤ ਤੌਰ ''ਤੇ ਉਸ ਦੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ। ਦੋਵਾਂ ਦੇ ਆਪਸੀ ਸਬੰਧਾਂ ਦੀ ਹਰ ਛੋਟੀ ਤੋਂ ਛੋਟੀ ਗੱਲ ਆਮ ਜਨਤਾ ਦੀ ਬਹਿਸ ਦਾ ਮੁੱਦਾ ਬਣੀ।

ਸੁਸ਼ਾਂਤ ਸਿੰਘ ਰਾਜਪੂਤ: ਮੀਡੀਆ ਦੀ ਕਥਿਤ ਜਾਂਚ ਕਿਵੇਂ ਰਿਆ ਨੂੰ ਬਿਨਾਂ ਸਬੂਤ ਦੋਸ਼ੀ ਸਾਬਿਤ ਕਰਨ ਵਿੱਚ ਲੱਗੀ

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੁੰਬਈ ਵਿਖੇ ਆਪਣੇ ਅਪਾਰਟਮੈਂਟ ''ਚ ਮੌਤ ਹੋਣ ਤੋਂ ਦੋ ਮਹੀਨੇ ਬਾਅਦ ਉਨ੍ਹਾਂ ਦੀ ਗਰਲਫ੍ਰੈਂਡ ਰਿਆ ਚੱਕਰਵਰਤੀ, ਜੋ ਕਿ ਇੱਕ ਅਦਾਕਾਪਾ ਵੀ ਹਨ, ਨੇ ਆਪਣੇ ਆਪ ਨੂੰ ਭਾਰਤ ਦੇ ਕੁਝ ਉੱਚ ਪੱਧਰੀ ਪੱਤਰਕਾਰਾਂ ਅਤੇ ਸੋਸ਼ਲ ਮੀਡੀਆ ਟਰੋਲਜ਼ ''ਚ ਘਿਰਿਆ ਮਹਿਸੂਸ ਕੀਤਾ ਹੈ।

ਮ੍ਰਿਤਕ ਸੁਸ਼ਾਂਤ ਸਿੰਘ ਰਾਜਪੂਤ ਹਿੰਦੀ ਫ਼ਿਲਮ ਇੰਡਸਟਰੀ ਦਾ ਚਮਕਦਾ ਸਿਤਾਰਾ ਸੀ ਅਤੇ ਉਸ ਦੀ ਮੌਤ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਜਿਸ ਨੇ ਵੀ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਖ਼ਬਰ ਸੁਣੀ, ਉਸ ਦਾ ਦਿਲ ਇੱਕ ਵਾਰ ਦਹਿਲ ਜ਼ਰੂਰ ਗਿਆ ਸੀ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਸੁਗ਼ਰਾ ਹੁਮਾਯੂੰ ਮਿਰਜ਼ਾ
BBC
ਸੁਗ਼ਰਾ ਹੁਮਾਯੂੰ ਮਿਰਜ਼ਾ ਵੱਲੋਂ ਆਪਣੇ ਸਮੇਂ ''ਚ ਕੀਤੇ ਸੰਘਰਸ਼ ਨੇ ਭਵਿੱਖ ''ਚ ਔਰਤਾਂ ਲਈ ਇੱਕ ਮਜ਼ਬੂਤ ਬੁਨਿਆਦ ਦੀ ਸਥਾਪਨਾ ਕੀਤੀ।

ਪਹਿਲੀ ਪਤਨੀ ਹੁੰਦੇ ਹੋਏ ਦੂਜੇ ਵਿਆਹ ਦਾ ਵਿਰੋਧ ਕਰਨ ਤੇ ਪਰਦਾ ਪ੍ਰਥਾ ਤਿਆਗਣ ਵਾਲੀ ਔਰਤ ਦੀ ਕਹਾਣੀ

ਸੁਗ਼ਰਾ ਹੁਮਾਯੂੰ ਮਿਰਜ਼ਾ ਦੀ ਪਛਾਣ ਇੱਕ ਲੇਖਿਕਾ, ਸੰਪਾਦਕ, ਪ੍ਰਬੰਧਕ, ਸਮਾਜ ਸੁਧਾਰਕ, ਸਾਹਿਤਕਾਰ, ਸਿੱਖਿਆ ਸ਼ਾਸਤਰੀ ਵਜੋਂ ਹੈ।

ਉਨ੍ਹਾਂ ਨੇ ਔਰਤਾਂ ਖਾਸ ਕਰਕੇ ਮੁਸਲਮਾਨ ਔਰਤਾਂ ਦੀ ਜ਼ਿੰਦਗੀ ਨੂੰ ਬਿਹਤਰ ਕਰਨ ਲਈ ਸਮਾਜ ''ਚ ਆਈਆਂ ਊਣਤਾਈਆਂ ਖ਼ਿਲਾਫ ਆਵਾਜ਼ ਬੁਲੰਦ ਕੀਤੀ।ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੀ ਜ਼ਿੰਦਗੀ ਨੂੰ ਪਰਦੇ ਦੀ ਜਕੜਨ ਤੋਂ ਮੁਕਤ ਕੀਤਾ।

ਹੈਦਰਾਬਾਦ ''ਚ ਦਕਨ ਇਲਾਕੇ ਦੀ ਉਹ ਪਹਿਲੀ ਔਰਤਾਂ ਹੈ ਜਿਸ ਨੇ ਕਿ ਬਿਨ੍ਹਾਂ ਪਰਦਾ ਕੀਤੇ ਘਰ ਤੋਂ ਬਾਹਰ ਨਿਕਲਣ ਦੀ ਹਿੰਮਤ ਕੀਤੀ ਸੀ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਰਾਜਕੁਮਾਰੀ
Getty Images
ਉਹ ਇੱਕ ਵਿਦਿਆਰਥਣ ਸੀ। ਇਸ ਤੋਂ ਵੀ ਵੱਧ ਜੇਕਰ ਇਸ ਬਾਰੇ ਕਿਹਾ ਜਾਵੇ ਤਾਂ ਉਹ ਇੱਕ "ਆਜ਼ਾਦ ਔਰਤ" ਸੀ।

ਉਹ ਰਾਜਕੁਮਾਰੀ ਜਿਸ ਨੇ ਔਰਤਾਂ ਦੀ ਕਾਮੁਕਤਾ ਨਾਲ ਜੁੜੇ ਭਰਮਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ

ਕਈਆਂ ਲਈ ਉਹ ਔਰਤਾਂ ਦੀ ਸੈਕਸੁਐਲਟੀ ਦੀ ਮੋਢੀ ਹੈ ਅਤੇ ਬਾਕੀਆਂ ਲਈ ਪ੍ਰਭਾਵਸ਼ਾਲੀ ਸਬੰਧਾਂ ਵਾਲੀ ਇੱਕ ਔਰਤ।

ਸੱਚਾਈ ਇਹ ਹੈ ਕਿ ਮੈਰੀ ਬੋਨਾਪਾਰਟ (1882-1962) ਫ਼ਰਾਂਸ ਦੇ ਸਾਬਕਾ ਸਮਰਾਟ ਨੈਪੋਲੀਅਨ-1 ਦੀ ਭਤੀਜੀ ਅਤੇ ਡਿਊਕ ਆਫ਼ ਐਡਿਨਬਰਾ, ਰਾਜਕੁਮਾਰ ਫ਼ਿਲਿਪ ਦੀ ਅੰਟੀ ਸੀ, ਜਿਸ ਨੇ ਇਤਿਹਾਸ ਵਿੱਚ ਆਪਣੀ ਜਗ੍ਹਾ ਬਣਾਈ।

ਇੱਕ ਰਾਜਕੁਮਾਰੀ, ਜਿਸ ਦੀ ਜ਼ਿੰਦਗੀ ਵਿੱਚ ਮੁੱਖ ਰੁਚੀ ਔਰਤਾਂ ਦੇ ਔਰਗਾਜ਼ਮ ਅਤੇ ਮਨੋਵਿਗਿਆਨ ਵਿੱਚ ਸਨ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs&t=1s

https://www.youtube.com/watch?v=VKrYp1jhyLE

https://www.youtube.com/watch?v=EElzyHUZ4ls

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''3164e2dc-ad66-4743-ad3a-f818a20353c1'',''assetType'': ''STY'',''pageCounter'': ''punjabi.india.story.53969935.page'',''title'': ''ਦਿੱਲੀ ਦਾ ਚਾਂਦਨੀ ਚੌਕ: ਕਿੰਨੀ ਵਾਰ ਵੱਸਿਆ ਤੇ ਉਜੜਿਆ - ਜਾਣੋ ਹੋਂਦ ਤੋਂ ਅੱਜ ਤੱਕ ਦਾ ਇਤਿਹਾਸ - 5 ਅਹਿਮ ਖ਼ਬਰਾਂ'',''published'': ''2020-08-31T01:17:19Z'',''updated'': ''2020-08-31T01:17:19Z''});s_bbcws(''track'',''pageView'');

Related News