ਸੁਗ਼ਰਾ ਹੁਮਾਯੂੰ ਮਿਰਜ਼ਾ : ਸਭ ਤੋਂ ਪਹਿਲਾਂ ਪਰਦਾ ਕੀਤੇ ਬਿਨਾਂ ਘਰੋਂ ਨਿਕਲਣ ਦੀ ਹਿੰਮਤ ਕਰਨ ਵਾਲੀ ਔਰਤ

Sunday, Aug 30, 2020 - 06:52 AM (IST)

ਸੁਗ਼ਰਾ ਹੁਮਾਯੂੰ ਮਿਰਜ਼ਾ : ਸਭ ਤੋਂ ਪਹਿਲਾਂ ਪਰਦਾ ਕੀਤੇ ਬਿਨਾਂ ਘਰੋਂ ਨਿਕਲਣ ਦੀ ਹਿੰਮਤ ਕਰਨ ਵਾਲੀ ਔਰਤ
ਸੁਗ਼ਰਾ ਹਮਾਯੂੰ ਮਿਰਜ਼ਾ
BBC

ਸੁਗ਼ਰਾ ਹੁਮਾਯੂੰ ਮਿਰਜ਼ਾ ਦੀ ਪਛਾਣ ਇੱਕ ਲੇਖਿਕਾ, ਸੰਪਾਦਕ, ਪ੍ਰਬੰਧਕ, ਸਮਾਜ ਸੁਧਾਰਕ, ਸਾਹਿਤਕਾਰ, ਸਿੱਖਿਆ ਸ਼ਾਸਤਰੀ ਵਜੋਂ ਹੈ।

ਉਨ੍ਹਾਂ ਨੇ ਔਰਤਾਂ ਖਾਸ ਕਰਕੇ ਮੁਸਲਮਾਨ ਔਰਤਾਂ ਦੀ ਜ਼ਿੰਦਗੀ ਨੂੰ ਬਿਹਤਰ ਕਰਨ ਲਈ ਸਮਾਜ ''ਚ ਆਈਆਂ ਊਣਤਾਈਆਂ ਖ਼ਿਲਾਫ ਆਵਾਜ਼ ਬੁਲੰਦ ਕੀਤੀ।ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੀ ਜ਼ਿੰਦਗੀ ਨੂੰ ਪਰਦੇ ਦੀ ਜਕੜਨ ਤੋਂ ਮੁਕਤ ਕੀਤਾ।

ਹੈਦਰਾਬਾਦ ''ਚ ਦਕਨ ਇਲਾਕੇ ਦੀ ਉਹ ਪਹਿਲੀ ਔਰਤਾਂ ਹੈ ਜਿਸ ਨੇ ਕਿ ਬਿਨ੍ਹਾਂ ਪਰਦਾ ਕੀਤੇ ਘਰ ਤੋਂ ਬਾਹਰ ਨਿਕਲਣ ਦੀ ਹਿੰਮਤ ਕੀਤੀ ਸੀ।

ਸੁਭਾਵਿਕ ਹੈ ਕਿ ਉਨ੍ਹਾਂ ਲਈ ਇਹ ਕਦਮ ਚੁੱਕਣਾ ਕਿੰਨ੍ਹਾਂ ਮੁਸ਼ਕਲ ਭਰਿਆ ਰਿਹਾ ਹੋਵੇਗਾ, ਪਰ ਉਨ੍ਹਾਂ ਨੇ ਹਿੰਮਤ ਨਾ ਹਾਰੀ ਅਤੇ ਆਪਣੀ ਮੰਜ਼ਿਲ ਨੂੰ ਹਾਸਲ ਕੀਤਾ।

ਇਹ ਵੀ ਪੜ੍ਹੋ:

ਸੁਗ਼ਰਾ ਹੁਮਾਯੂੰ ਮਿਰਜ਼ਾ ਵੱਲੋਂ ਆਪਣੇ ਸਮੇਂ ''ਚ ਕੀਤੇ ਸੰਘਰਸ਼ ਨੇ ਭਵਿੱਖ ''ਚ ਔਰਤਾਂ ਲਈ ਇੱਕ ਮਜ਼ਬੂਤ ਬੁਨਿਆਦ ਦੀ ਸਥਾਪਨਾ ਕੀਤੀ।ਉਨ੍ਹਾਂ ਦੀ ਕਲਮ, ਸਮਾਜ ਸੇਵਾ, ਅਤੇ ਪ੍ਰਬੰਧਨ ਦੀ ਸਮਰੱਥਾ ਨੇ ਵਿਸ਼ੇਸ਼ ਤੌਰ ''ਤੇ ਦਕਨ ਇਲਾਕੇ ''ਚ ਕੁੜੀਆਂ ਦੀ ਜ਼ਿੰਦਗੀ ਨੂੰ ਬਹੁਤ ਪ੍ਰਭਾਵਿਤ ਕੀਤਾ।ਕੁੜੀਆਂ ਨੂੰ ਸਿੱਖਿਆ ਹਾਸਲ ਕਰਨ ਦੇ ਮੌਕੇ ਮਿਲੇ।

ਬਹੁਤ ਸਾਰੀਆਂ ਔਰਤਾਂ ਨੇ ਆਪਣੀ ਗੱਲ ਕਹਿਣ ਲਈ ਕਲਮ ਦਾ ਸਹਾਰਾ ਲਿਆ।ਕਈ ਔਰਤਾਂ ਸਮਾਜਿਕ ਕਾਰਜਾਂ ਨਾਲ ਜੁੜੀਆਂ ਅਤੇ ਉਹ ਅੱਜ ਵੀ ਪ੍ਰੇਰਣਾ ਸਰੋਤ ਹਨ।

ਸੁਗ਼ਰਾ ਹਮਾਯੂੰ ਮਿਰਜ਼ਾ
BBC
ਉਨ੍ਹਾਂ ਨੇ ਦਲੀਲ ਦਿੱਤੀ ਸੀ ਕਿ ਕੁੜੀਆਂ ਨੂੰ ਵੀ ਮੁੰਡਿਆਂ ਦੇ ਬਰਾਬਰ ਸਿੱਖਿਆ ਹਾਸਲ ਕਰਨ ਦਾ ਹੱਕ ਹੋਣਾ ਚਾਹੀਦਾ ਹੈ

ਸੁਗ਼ਰਾ ਹੁਮਾਯੂੰ ਮਿਰਜ਼ਾ ਦਾ ਜਨਮ ਸਾਲ 1884 ''ਚ ਹੈਦਰਾਬਾਦ ਵਿਖੇ ਹੋਇਆ ਸੀ। ਉਨ੍ਹਾਂ ਦੀ ਮਾਤਾ ਮਰਿਅਮ ਬੇਗ਼ਮ ਅਤੇ ਪਿਤਾ ਡਾਕਟਰ ਸਫ਼ਦਰ ਅਲੀ ਸਨ।ਉਨ੍ਹਾਂ ਦੇ ਪੁਰਖੇ ਈਰਾਨ ਅਤੇ ਤੁਰਕੀ ਤੋਂ ਆਏ ਸਨ।ਪਰ ਫਿਰ ਵੀ ਉਨ੍ਹਾਂ ਨੇ ਆਪਣਾ ਵਤਨ ਦਕਨ ਨੂੰ ਹੀ ਮੰਨਿਆ।ਉਸ ਦੀ ਸੇਵਾ ''ਚ ਹੀ ਆਪਣੀ ਸਾਰੀ ਜ਼ਿੰਦਗੀ ਨਸ਼ਾਵਰ ਕਰ ਦਿੱਤੀ।

ਉਨ੍ਹਾਂ ਦੀ ਮਾਂ ਕੁੜੀਆਂ ਨੂੰ ਸਿੱਖਿਆ ਦਿੱਤੇ ਜਾਣ ਦੇ ਬਹੁਤ ਹੱਕ ''ਚ ਸੀ। ਸੁਗ਼ਰਾ ਨੇ ਉਰਦੂ ਅਤੇ ਫ਼ਾਰਸੀ ਦੀ ਸਿੱਖਿਆ ਘਰ ''ਚ ਹੀ ਹਾਸਲ ਕੀਤੀ ਸੀ।


ਇਹ ਵੀ ਦੇਖੋ - ਔਰਤ ਜਿਸ ਨੇ ਦੇਵਦਾਸੀ ਪ੍ਰਥਾ ਨੂੰ ਖ਼ਤਮ ਕਰਨ ਦਾ ਮਤਾ ਰੱਖਿਆ

https://www.youtube.com/watch?v=lrrmCprBZQM


1901 ''ਚ ਸੁਗ਼ਰਾ ਦਾ ਵਿਆਹ ਪਟਨਾ ਦੇ ਸਾਈਦ ਹੁਮਾਯੂੰ ਮਿਰਜ਼ਾ ਨਾਲ ਹੋਇਆ। ਹਿਮਾਯੂੰ ਮਿਰਜ਼ਾ ਪੇਸ਼ੇ ਵੱਜੋਂ ਬੈਰਿਸਟਰ ਸਨ ਅਤੇ ਉਨ੍ਹਾਂ ਨੇ ਆਪਣੀ ਪੜ੍ਹਾਈ ਲੰਡਨ ਤੋਂ ਹਾਸਲ ਕੀਤੀ ਸੀ।

ਉਹ ਹੈਦਰਾਬਾਦ ਵਿਖੇ ਵਕਾਲਤ ਕਰਨ ਲਈ ਆਏ ਅਤੇ ਉਨ੍ਹਾਂ ਨੇ ਕੁੱਝ ਬੈਰਿਸਟਰਾਂ ਨਾਲ ਮਿਲ ਕੇ ਅੰਜੁਮਨ-ਏ-ਤਰੱਕੀ-ਏ-ਨਿਸਵਾਨ ਦੀ ਨੀਂਹ ਰੱਖੀ ਸੀ।

ਇੱਥੇ ਹੀ ਉਨ੍ਹਾਂ ਨੂੰ ਸੁਗ਼ਰਾ ਬਾਰੇ ਪਤਾ ਚੱਲਿਆ ਅਤੇ ਉਹ ਸੁਗ਼ਰਾ ਤੋਂ ਬਹੁਤ ਪ੍ਰਭਾਵਿਤ ਹੋਏ।ਵਿਆਹ ਤੋਂ ਬਾਅਦ ਸੁਗ਼ਰਾ ਆਪਣੇ ਪਤੀ ਦਾ ਨਾਂ ਜੁੜਨ ਕਰਕੇ ਸੁਗ਼ਰਾ ਹਮਾਯੂੰ ਮਿਰਜ਼ਾ ਦੇ ਨਾਂ ਨਾਲ ਜਾਣੀ ਜਾਣ ਲੱਗੀ। ਹੁਮਾਯੂੰ ਮਿਰਜ਼ਾ ਔਰਤਾਂ ਦੀ ਸਿੱਖਿਆ ਅਤੇ ਸਮਾਜਿਕ ਕਾਰਜਾਂ ''ਚ ਉਨ੍ਹਾਂ ਦੀ ਹਿੱਸੇਦਾਰੀ ਦੇ ਹਿਮਾਇਤੀ ਸਨ।

ਸੁਗ਼ਰਾ ਹਮਾਯੂੰ ਮਿਰਜ਼ਾ
BBC
ਹੈਦਰਾਬਾਦ ‘ਚ ਦਕਨ ਇਲਾਕੇ ਦੀ ਉਹ ਪਹਿਲੀ ਔਰਤ ਹੈ ਜਿਸ ਨੇ ਕਿ ਬਿਨ੍ਹਾਂ ਪਰਦਾ ਕੀਤੇ ਘਰ ਤੋਂ ਬਾਹਰ ਨਿਕਲਣ ਦੀ ਹਿੰਮਤ ਕੀਤੀ ਸੀ

ਇਸੇ ਕਰਕੇ ਸੁਰਗ਼ਾ ਨੂੰ ਅੱਗੇ ਪੜ੍ਹਨ ਲਿਖਣ ''ਚ ਕੋਈ ਮੁਸ਼ਕਲ ਨਾ ਆਈ।ਵਿਆਹ ਤੋਂ ਬਾਅਦ ਉਹ ਸਮਾਜਿਕ ਕੰਮਾਂ ''ਚ ਪਹਿਲਾਂ ਨਾਲੋਂ ਵੀ ਵੱਧ-ਚੜ੍ਹ ਕੇ ਹਿੱਸਾ ਲੈਣ ਲੱਗੀ।

ਸੁਗ਼ਰਾ ਆਪਣੇ ਪਤੀ ਨੂੰ ਕਿੰਨਾ ਪਿਆਰ ਕਰਦੀ ਸੀ, ਇਸ ਦੀ ਗਵਾਹੀ ਹੁਮਾਯੂੰ ਦੀ ਮੌਤ ''ਤੇ ਉਨ੍ਹਾਂ ਵੱਲੋਂ ਲਿਖੀ ਗਈ ਇੱਕ ਰਚਨਾ ਭਰਦੀ ਹੈ।ਉਨ੍ਹਾਂ ਲਿਖਿਆ ਸੀ, '' ਮੌਤ ਨੇ ਕਰ ਦੀਆ ਬਰਬਾਦ ਮੁਝੇ ਐ ਲੋਗੋ''।

ਹੈਦਰਾਬਾਦ ਦਕਨ ਦੀ ਉਹ ਪਹਿਲੀ ਮਹਿਲਾ ਸੰਪਾਦਕ ਮੰਨੀ ਜਾਂਦੀ ਹੈ।ਉਨ੍ਹਾਂ ਨੇ ਅਨ-ਨਿਸਾ (ਔਰਤ) ਅਤੇ ਜ਼ੇਬ-ਉਨ-ਨਿਸਾ ਨਾਂ ਦੇ ਰਸਾਲਿਆਂ ਦਾ ਸੰਪਾਦਨ ਕੀਤਾ।

ਸੁਗ਼ਰਾ ਹਮਾਯੂੰ ਮਿਰਜ਼ਾ
BBC
ਸੁਗ਼ਰਾ ਨੇ ਉਰਦੂ ਅਤੇ ਫ਼ਾਰਸੀ ਦੀ ਸਿੱਖਿਆ ਘਰ ‘ਚ ਹੀ ਹਾਸਲ ਕੀਤੀ ਸੀ।

ਇਹ ਰਸਾਲੇ ਹੈਦਰਾਬਾਦ ਅਤੇ ਲਾਹੌਰ ਤੋਂ ਪ੍ਰਕਾਸ਼ਤ ਹੁੰਦੇ ਸਨ।ਇਹ ਰਸਾਲੇ ਔਰਤਾਂ ਦੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਨੂੰ ਪੇਸ਼ ਕਰਦੇ ਸਨ।

ਇੰਨ੍ਹਾਂ ''ਚ ਪ੍ਰਕਾਸ਼ਤ ਹੋਣ ਵਾਲੇ ਲੇਖ ਔਰਤਾਂ ਦੀ ਜ਼ਿੰਦਗੀ ''ਚ ਸੁਧਾਰ ਲਿਆਉਣ ਨਾਲ ਸਬੰਧਤ ਸਨ।ਇੰਨ੍ਹਾਂ ''ਚ ਵਧੇਰੇਤਰ ਲੇਖ ਔਰਤਾਂ ਦੀ ਕਲਮ ਤੋਂ ਹੀ ਨਿਕਲੇ ਹੁੰਦੇ ਸਨ।

ਸੁਗ਼ਰਾ ਦੇ ਸਫ਼ਰਨਾਮੇ ਵੀ ਇੰਨ੍ਹਾਂ ''ਚ ਪ੍ਰਕਾਸ਼ਤ ਹੁੰਦੇ ਸਨ।ਜ਼ੇਬ-ਉਨ-ਨਿਸਾ ਦਾ ਪੂਰਾ ਕੰਮ ਸੁਗ਼ਰਾ ਹੀ ਕਰਦੀ ਸੀ।


ਇਹ ਵੀ ਦੇਖੋ - ਉਹ ਬੀਬੀ ਜਿਸ ਨੇ ਕੁੜੀਆਂ ਦੀ ਪੜ੍ਹਾਈ ਲਈ ਮੁਹਿੰਮ ਚਲਾਈ ਤੇ ਸਕੂਲ ਖੋਲ੍ਹਿਆ

https://www.youtube.com/watch?v=nEv3JmTDngI


ਉਨ੍ਹਾਂ ਨੇ 1919 ''ਚ ਤੈਅਬਾ ਬੇਗ਼ਮ ਨਾਲ ਮਿਲ ਕੇ ਅੰਜੁਮਨ-ਏ-ਖ਼ਵਾਤੀਨ-ਏ-ਦਕਾਨ ਦੀ ਸਥਾਪਨਾ ਕੀਤੀ, ਜੋ ਕਿ ਔਰਤਾਂ ਦੀ ਸਿੱਖਿਆ ਲਈ ਕੰਮ ਕਰਦਾ ਸੀ।

ਇਸ ਤੋਂ ਇਲਾਵਾ ਉਨ੍ਹਾਂ ਨੇ ਅੰਜੁਮਨ-ਏ-ਖ਼ਵਾਤੀਨ-ਏ-ਇਸਲਾਮ, ਆਲ ਇੰਡੀਆ ਮਹਿਲਾ ਕਾਨਫਰੰਸ ਵਰਗੇ ਸੰਗਠਨਾਂ ਜ਼ਰੀਏ ਵੀ ਮਹਿਲਾਵਾਂ ਨੂੰ ਸੰਗਠਿਤ ਕਰਨ ਦਾ ਕੰਮ ਕੀਤਾ।

ਆਜ਼ਾਦੀ ਦੇ ਅੰਦੋਲਨ ਨਾਲ ਸਬੰਧਤ ਕਈ ਆਗੂਆਂ ਖਾਸ ਕਰਕੇ ਸਰੋਜਨੀ ਨਾਇਡੂ ਨਾਲ ਸੁਗ਼ਰਾ ਦੇ ਨਜ਼ਦੀਕੀ ਸਬੰਧ ਰਹੇ ਹਨ।

ਸੁਗ਼ਰਾ ਹਮਾਯੂੰ ਮਿਰਜ਼ਾ
BBC
ਉਨ੍ਹਾਂ ਮੰਗ ਰੱਖੀ ਕਿ ਕਿਸੇ ਵੀ ਮਰਦ ਨੂੰ ਆਪਣੀ ਪਹਿਲੀ ਪਤਨੀ ਦੇ ਹੁੰਦਿਆਂ ਦੂਜੇ ਵਿਆਹ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਹੈ।

1931 ''ਚ ਲਾਹੌਰ ਵਿਖੇ ਹੋਏ ਆਲ ਇੰਡੀਆ ਮਹਿਲਾ ਸੰਮੇਲਨ ''ਚ ਉਨ੍ਹਾਂ ਨੇ ਸ਼ਿਰਕਤ ਕੀਤੀ ਸੀ।

ਸੰਮੇਲਨ ਦੌਰਾਨ ਉਨ੍ਹਾਂ ਨੇ ਦਲੀਲ ਦਿੱਤੀ ਸੀ ਕਿ ਕੁੜੀਆਂ ਨੂੰ ਵੀ ਮੁੰਡਿਆਂ ਦੇ ਬਰਾਬਰ ਸਿੱਖਿਆ ਹਾਸਲ ਕਰਨ ਦਾ ਹੱਕ ਹੋਣਾ ਚਾਹੀਦਾ ਹੈ।ਇਸ ਦੇ ਨਾਲ ਹੀ ਉਨ੍ਹਾਂ ਮੰਗ ਰੱਖੀ ਕਿ ਕਿਸੇ ਵੀ ਮਰਦ ਨੂੰ ਆਪਣੀ ਪਹਿਲੀ ਪਤਨੀ ਦੇ ਹੁੰਦਿਆਂ ਦੂਜੇ ਵਿਆਹ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਹੈ।


ਇਹ ਵੀ ਦੇਖੋ- ਪਰਦਾ ਪ੍ਰਥਾ ਖਿਲਾਫ਼ ਔਰਤਾਂ ਨੂੰ ਲਾਮਬੰਦ ਕਰਨ ਵਾਲੀ ਇੱਕ ਔਰਤ ਦੀ ਕਹਾਣੀ:

ਸੁਗ਼ਰਾ ਨੇ ਖੁੱਲ੍ਹ ਕੇ ਅਪੀਲ ਵੀ ਕੀਤੀ ਕਿ ਇਹ ਤਾਂ ਮਾਪਿਆਂ ਨੂੰ ਹੀ ਚਾਹੀਦਾ ਹੈ ਕਿ ਉਹ ਆਪਣੀ ਧੀ ਦਾ ਹੱਥ ਉਸ ਬੰਦੇ ਦੇ ਹੱਥ ''ਚ ਨਾ ਦੇਣ , ਜਿਸ ਦੀ ਪਹਿਲੀ ਪਤਨੀ ਜ਼ਿੰਦਾ ਹੋਵੇ।

ਉਨ੍ਹਾਂ ਨੇ ਇਕੱਲੇ ਹੀ ਆਪਣੇ ਪਤੀ ਨਾਲ ਦੇਸ਼-ਦੁਨੀਆਂ ਦੀ ਯਾਤਰਾ ਕੀਤੀ।ਦੁਨੀਆਂ ਨੂੰ ਇੱਕ ਔਰਤ ਦੀ ਨਜ਼ਰ ਨਾਲ ਵੇਖਿਆ।ਯੂਰਪ, ਇਰਾਕ,ਦੇਹਲੀ/ਦਿੱਲੀ, ਭੋਪਾਲ ਦੇ ਕਈ ਸਫ਼ਰਨਾਮੇ ਕਲਮਬੱਧ ਕੀਤੇ।

ਸੁਗ਼ਰਾ ਹਮਾਯੂੰ ਮਿਰਜ਼ਾ
BBC
ਹੈਦਰਾਬਾਦ ਦਕਨ ਦੀ ਉਹ ਪਹਿਲੀ ਮਹਿਲਾ ਸੰਪਾਦਕ ਮੰਨੀ ਜਾਂਦੀ ਹੈ।

ਸਾਲ 1934 ''ਚ ਉਨ੍ਹਾਂ ਨੇ ਆਪਣੇ ਬਲ ਬੂਤੇ ਕੁੜੀਆਂ ਲਈ ''ਮਦਰੱਸਾ ਸਫ਼ਦਰਿਆ'' ਦੀ ਸ਼ੁਰੂਆਤ ਕੀਤੀ।ਇਹ ਸਕੂਲ ਅੱਜ ਵੀ ਸਫ਼ਦਰਿਆ ਗਲਰਜ਼ ਹਾਈ ਸਕੂਲ ਦੇ ਨਾਂਅ ਨਾਲ ਮੌਜੂਦ ਹੈ ਅਤੇ ਔਰਤਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਸੁਗ਼ਰਾ ਹੁਮਾਯੂੰ ਮਿਰਜ਼ਾ ਦੇ ਸੁਪਨੇ ਨੂੰ ਸਾਕਾਰ ਕਰਨ ''ਚ ਲੱਗਾ ਹੋਇਆ ਹੈ।

ਸੁਗ਼ਰਾ ਹੁਮਾਯੂੰ ਮਿਰਜ਼ਾ ਦੀ ਲੇਖਨੀ ''ਚੋਂ ਸਭ ਤੋਂ ਪ੍ਰਮੁੱਖ ਰਚਨਾਵਾਂ ਮੁਸ਼ੀਰੇਨਿਸਵਾਂ, ਮੋਹੀਨੀ, ਸਰਗੁਜ਼ਸ਼ਤੇ ਹਾਜਰਾ, ਸਫ਼ਰਨਾਮਾ ਯੂਰਪ, ਰੋਜ਼ਨਾਮਾ ਦੇਹਲੀ ਅਤੇ ਭੋਪਾਲ, ਸਫ਼ਰਨਾਮਾ ਵਾਲਟਰ ਵਗ਼ੈਰਹ, ਸੈਰੇ ਬਿਹਾਰ ਬੰਗਾਲ, ਸਫ਼ਰਨਾਮਾ ਇਰਾਕ ਅਰਬ ਅਤੇ ਮੁਲਾਕਾਤ ਏ ਸੁਗ਼ਰਾ ਹਨ।

ਸੁਗ਼ਰਾ ਹਮਾਯੂੰ ਮਿਰਜ਼ਾ
BBC
ਹੁਮਾਯੂੰ ਮਿਰਜ਼ਾ, ਸੁਗ਼ਰਾ ਦੀ ਪੜ੍ਹਾਈ ਦੇ ਹਿਮਾਇਤੀ ਸਨ ਜਿਸ ਕਾਰਨ ਸੁਰਗ਼ਾ ਨੂੰ ਅੱਗੇ ਪੜ੍ਹਨ ''ਚ ਕੋਈ ਮੁਸ਼ਕਲ ਨਾ ਆਈ

1958 ''ਚ ਸੁਗ਼ਰਾ ਹੁਮਾਯੂੰ ਮਿਰਜ਼ਾ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ।ਉਨ੍ਹਾਂ ਨੂੰ ਇਹ ਮੁਕਾਮ ਹਾਸਲ ਕਰਨ ਲਈ ਆਪਣੀ ਜ਼ਿੰਦਗੀ ''ਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਨੇ ਕਦੇ ਵੀ ਹਿੰਮਤ ਨਾ ਹਾਰੀ।ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਉਨ੍ਹਾਂ ਵਰਗੀਆਂ ਹਸਤੀਆਂ ਨੂੰ ਜੋ ਥਾਂ ਇਤਿਹਾਸ ''ਚ ਮਿਲਣੀ ਚਾਹੀਦੀ ਸੀ, ਉਹ ਅੱਜ ਤੱਕ ਨਹੀਂ ਮਿਲੀ ਹੈ।


ਇਹ ਵੀ ਦੇਖੋ-ਪੰਜਾਬੀ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਉੱਪ ਕੁਲਪਤੀ ਬਣਨ ਵਾਲੀ ਦੀ ਕਹਾਣੀ:

ਇਹ ਵੀ ਦੇਖ ਸਕਦੇ ਹੋ:

https://www.youtube.com/watch?v=rDxJYfK8BR4

https://www.youtube.com/watch?v=_xfkn34qM_M

https://www.youtube.com/watch?v=7dwo0dWd0HI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''5f5a895a-f9cb-4b8c-8bab-7396a680d2cf'',''assetType'': ''STY'',''pageCounter'': ''punjabi.india.story.53957191.page'',''title'': ''ਸੁਗ਼ਰਾ ਹੁਮਾਯੂੰ ਮਿਰਜ਼ਾ : ਸਭ ਤੋਂ ਪਹਿਲਾਂ ਪਰਦਾ ਕੀਤੇ ਬਿਨਾਂ ਘਰੋਂ ਨਿਕਲਣ ਦੀ ਹਿੰਮਤ ਕਰਨ ਵਾਲੀ ਔਰਤ'',''published'': ''2020-08-30T01:14:43Z'',''updated'': ''2020-08-30T01:14:43Z''});s_bbcws(''track'',''pageView'');

Related News