ਇੰਦਰਜੀਤ ਕੌਰ : ''''47 ਦੀ ਵੰਡ ਵੇਲੇ ਉੱਜੜਿਆਂ ਦਾ ਸਹਾਰਾ ਬਣਨ ਵਾਲੀ ਬੀਬੀ

Saturday, Aug 29, 2020 - 07:22 AM (IST)

ਇੰਦਰਜੀਤ ਕੌਰ : ''''47 ਦੀ ਵੰਡ ਵੇਲੇ ਉੱਜੜਿਆਂ ਦਾ ਸਹਾਰਾ ਬਣਨ ਵਾਲੀ ਬੀਬੀ
ਇੰਦਰਜੀਤ ਕੌਰ
BBC
ਇੰਦਰਜੀਤ ਕੌਰ ਦੇ ਪਿਤਾ ਕਾਫ਼ੀ ਪ੍ਰਗਤੀਸ਼ੀਲ ਵਿਅਕਤੀ ਸਨ ਅਤੇ ਉਨ੍ਹਾਂ ਦਾ ਸਮਰਥਨ ਕੀਤਾ

ਸਵਾਲ-ਕੀ ਤੁਸੀਂ ਨਾਰੀਵਾਦੀ ਹੋ?

ਜਵਾਬ-ਹਾਂ ਪਰ ਬ੍ਰਾ ਸਾੜਨ ਵਾਲਿਆਂ ਵਰਗੀ ਨਹੀਂ।

ਸਵਾਲ ਕਿਸੇ ਪੱਤਰਕਾਰ ਦਾ ਸੀ ਅਤੇ ਜਵਾਬ ਇੰਦਰਜੀਤ ਕੌਰ ਦਾ ਸੀ।

ਇੰਦਰਜੀਤ ਕੌਰ, ਉਹ ਔਰਤ ਹੈ, ਜਿਸਨੇ ਬਹੁਤ ਦਲੇਰੀ ਅਤੇ ਸਮਝਦਾਰੀ ਨਾਲ ਔਰਤਾਂ ਲਈ ਕਈ ਦਰਵਾਜੇ ਖੋਲ੍ਹੇ। ਇੰਦਰਜੀਤ ਕੌਰ ਨੇ ਕੁੜੀਆਂ ਨੂੰ ਬਗ਼ੈਰ ਡਰੇ ਬਾਹਰੀ ਦੁਨੀਆਂ ਦੇਖਣ ਦੀ ਹਿੰਮਤ ਦਿੱਤੀ।

ਉਹ ਅਜਿਹੀ ਔਰਤ ਹੈ ਜਿਸਦੇ ਨਾਮ ਨਾਲ ''ਪਹਿਲੀ'' ਸ਼ਬਦ ਵਿਸ਼ੇਸ਼ਣ ਵਜੋਂ ਕਈ ਵਾਰ ਆਉਂਦਾ ਹੈ। ਜਿਵੇਂ ਕਿ ਨਵੀਂ ਦਿੱਲੀ ਸਟਾਫ਼ ਸਿਲੈਕਸ਼ਨ ਕਮਿਸ਼ਨ ਦੀ ਪਹਿਲੀ ਮਹਿਲਾ ਮੁਖੀ, ਪੰਜਾਬੀ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਉੱਪ ਕੁਲਪਤੀ।

ਇਸ ਕਹਾਣੀ ਦੀ ਸ਼ੁਰੂਆਤ ਬਿਨਾ ਸ਼ੱਕ ਉਨ੍ਹਾਂ ਦੇ ਜਨਮ ਨਾਲ ਹੋਈ। ਸਾਲ 1923 ਦੀ ਪਹਿਲੀ ਸਤੰਬਰ ਨੂੰ ਪਟਿਆਲਾ ਜ਼ਿਲ੍ਹੇ ਦੇ ਕਰਨਲ ਸ਼ੇਰ ਸਿੰਘ ਸੰਧੂ ਦੇ ਘਰ ਧੀ ਨੇ ਜਨਮ ਲਿਆ। ਇਹ ਸ਼ੇਰ ਸਿੰਘ ਸੰਧੂ ਅਤੇ ਉਨ੍ਹਾਂ ਦੀ ਪਤਨੀ ਦੀ ਪਹਿਲੀ ਔਲਾਦ ਸੀ।

ਕਰਨਲ ਸ਼ੇਰ ਸਿੰਘ ਸੰਧੂ ਨੇ ਧੀ ਇੰਦਰਜੀਤ ਕੌਰ ਦੇ ਜਨਮ ਵੇਲੇ ਉਸੇ ਧੂਮ ਧਾਮ ਨਾਲ ਖੁਸ਼ੀਆਂ ਮਨਾਈਆਂ ਜਿਸ ਤਰ੍ਹਾਂ ਲੋਕ ਮੁੰਡਾ ਪੈਦਾ ਹੋਣ ''ਤੇ ਮਨਾਉਂਦੇ ਹਨ।

https://www.youtube.com/watch?v=hMIEcpdqJV4

ਕਰਨਲ ਸ਼ੇਰ ਸਿੰਘ ਨੂੰ ਇੱਕ ਪ੍ਰਗਤੀਵਾਦੀ ਅਤੇ ਉਦਾਰ ਵਿਅਕਤੀ ਮੰਨਿਆ ਜਾਂਦਾ ਸੀ। ਉਨ੍ਹਾਂ ਨੇ ਕਦੇ ਵੀ ਰੂੜੀਵਾਦੀ ਸੋਚ ਅਤੇ ਉਸ ਸਮੇਂ ਚੱਲ ਰਹੀ ਪਰਦੇ ਦੀ ਰਵਾਇਤ ਨੂੰ ਆਪਣੇ ਬੱਚਿਆਂ ਦੇ ਵਿਕਾਸ ਵਿੱਚ ਰੋੜਾ ਨਾ ਬਣਨ ਦਿੱਤਾ।

ਪਿਤਾ ਦੀ ਇਸੇ ਸੋਚ ਨੇ ਇੰਦਰਜੀਤ ਕੌਰ ਸੰਧੂ ਦੀ ਜ਼ਿੰਦਗੀ ਵਿੱਚ ਅੱਗੇ ਵੱਧਣ ਵਿੱਚ ਮਦਦ ਕੀਤੀ।

ਪਟਿਆਲਾ ਅਤੇ ਲਾਹੌਰ ਤੋਂ ਪੜ੍ਹਾਈ

ਇੰਦਰਜੀਤ ਕੌਰ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਵਿਕਟੋਰੀਆ ਗਰਲਜ਼ ਸਕੂਲ ਪਟਿਆਲਾ ਤੋਂ ਕੀਤੀ। ਦਸਵੀਂ ਤੋਂ ਬਾਅਦ ਪਰਿਵਾਰ ਵਿੱਚ ਇੰਦਰਜੀਤ ਦੇ ਅੱਗੇ ਪੜ੍ਹਨ ਬਾਰੇ ਚਰਚਾ ਹੋਣ ਲੱਗੀ।

ਇਹ ਵੀ ਪੜ੍ਹੋ:

ਇੰਦਰਜੀਤ ਕੌਰ ਦੇ ਬੇਟੇ ਤੇ ਪੱਤਰਕਾਰ ਰੁਪਿੰਦਰ ਸਿੰਘ ਕਹਿੰਦੇ ਹਨ , '''' ਮੇਰੀ ਮਾਂ ਦੇ ਨਾਨੇ ਨੇ ਸਲਾਹ ਦਿੱਤੀ ਕਿ ਜਵਾਨ ਅਤੇ ਸੋਹਣੀਆਂ ਕੁੜੀਆਂ ਦਾ ਵਿਆਹ ਕਰ ਦੇਣਾ ਚਾਹੀਦਾ ਹੈ ਪਰ ਇੰਦਰਜੀਤ ਦੇ ਦ੍ਰਿੜ ਇਰਾਦੇ ਅਤੇ ਪਿਤਾ ਦੇ ਸਹਿਯੋਗ ਨੇ ਉਨ੍ਹਾਂ ਦੇ ਅੱਗੇ ਪੜ੍ਹਨ ਦੇ ਰਾਹ ਖੋਲ੍ਹਣ ਵਿੱਚ ਬਹੁਤ ਮਦਦ ਕੀਤੀ।''''

ਇਸੇ ਦੌਰਾਨ ਕਰਨਲ ਸ਼ੇਰ ਸਿੰਘ ਦੀ ਬਦਲੀ ਪੇਸ਼ਾਵਰ ਹੋ ਗਈ ਅਤੇ ਇੰਦਰਜੀਤ ਵੀ ਅਗਲੀ ਪੜ੍ਹਾਈ ਲਈ ਲਾਹੌਰ ਚਲੀ ਗਈ।

ਇੰਦਰਜੀਤ ਕੌਰ
BBC
ਸਟਾਫ਼ ਸਲੈਕਸ਼ਨ ਕਮਿਸ਼ਨ ਦੀ ਪਹਿਲੀ ਮਹਿਲਾ ਮੁਖੀ ਬਣੀ

ਉੱਥੇ ਉਨ੍ਹਾਂ ਨੇ ਆਰਬੀ ਸੋਹਨ ਲਾਲ ਟ੍ਰੇਨਿੰਗ ਕਾਲਜ ਵਿੱਚ ਬੇਸਿਕ ਟ੍ਰੇਨਿੰਗ ਕੋਰਸ ਕੀਤਾ ਅਤੇ ਲਾਹੌਰ ਦੇ ਹੀ ਸਰਕਾਰੀ ਗਰਲਜ਼ ਕਾਲਜ ਤੋਂ ਦਰਸ਼ਨ ਸ਼ਾਸਤਰ ਵਿੱਚ ਐੱਮਏ ਕੀਤੀ।

ਇਸ ਤੋਂ ਬਾਅਦ ਉਹ ਵਿਕਟੋਰੀਆ ਗਰਲਜ਼ ਇੰਟਰਮੀਡੇਅਟ ਕਾਲਜ ਵਿੱਚ ਅਸਥਾਈ ਤੌਰ ''ਤੇ ਪੜ੍ਹਾਉਣ ਲੱਗੀ। ਸਾਲ 1946 ਵਿੱਚ ਉਨ੍ਹਾਂ ਨੇ ਪਟਿਆਲਾ ਵਿੱਚ ਕੁੜੀਆਂ ਦੇ ਸਰਕਾਰੀ ਕਾਲਜ ਵਿੱਚ ਦਰਸ਼ਨ ਸ਼ਾਸਤਰ ਪੜ੍ਹਾਉਣਾ ਸ਼ੁਰੂ ਕਰ ਦਿੱਤਾ।

ਇਸ ਤੋਂ ਕੁਝ ਮਹੀਨੇ ਬਾਅਦ ਭਾਰਤ ਪਾਕਿਸਤਾਨ ਦੀ ਵੰਡ ਹੋ ਗਈ ਅਤੇ ਪਾਕਿਸਤਾਨ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਰਨਾਰਥੀ ਆਉਣ ਲੱਗੇ।

ਰਫ਼ਿਊਜੀ ਪਰਿਵਾਰਾਂ ਦੀ ਮਦਦਗਾਰ

ਰੁਪਿੰਦਰ ਸਿੰਘ ਦੱਸਦੇ ਹਨ,'''' ਇਸ ਵੇਲੇ ਇੰਦਰਜੀਤ ਕੌਰ ਨੇ ਅਹਿਮ ਭੂਮਿਕਾ ਨਿਭਾਈ। ਉਹ ਇੱਕ ਕਾਰਕੁਨ (ਐਕਟੀਵਿਸਟ) ਵਜੋਂ ਵੀ ਕੰਮ ਕਰਨ ਲੱਗੇ। ਉਨ੍ਹਾਂ ਨੇ ਮਾਤਾ ਸਾਹਿਬ ਕੌਰ ਦਲ ਦਾ ਗਠਨ ਕਰਨ ਵਿੱਚ ਮਦਦ ਕੀਤੀ ਅਤੇ ਉਸ ਦੀ ਸੈਕਟਰੀ ਬਣੀ। ਇਸ ਦਲ ਨੇ ਪ੍ਰਧਾਨ ਸਰਦਾਰਨੀ ਮਨਮੋਹਨ ਕੌਰ ਦੀ ਮਦਦ ਨਾਲ ਪਟਿਆਲਾ ਵਿੱਚ ਤਕਰੀਬਨ 400 ਪਰਿਵਾਰਾਂ ਦੇ ਮੁੜਵਸੇਬੇ ਵਿੱਚ ਸਹਿਯੋਗ ਦਿੱਤਾ ਸੀ।


ਇਹ ਵੀ ਦੇਖੋ - ਔਰਤ ਜਿਸ ਨੇ ਦੇਵਦਾਸੀ ਪ੍ਰਥਾ ਨੂੰ ਖ਼ਤਮ ਕਰਨ ਦਾ ਮਤਾ ਰੱਖਿਆ

https://www.youtube.com/watch?v=lrrmCprBZQM


ਇਨ੍ਹਾਂ ਲੋਕਾਂ ਦੀ ਆਰਥਿਕ ਮਦਦ ਕਰਨ ਅਤੇ ਉਨ੍ਹਾਂ ਨੂੰ ਕੱਪੜੇ ਰਾਸ਼ਨ ਪਹੁੰਚਾਉਣ ਵਿੱਚ ਪਰਿਵਾਰ, ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਮਦਦ ਲਈ ਗਈ। ਇਸ ਦੌਰ ਵਿੱਚ ਮਦਦ ਲਈ ਕੁੜੀਆਂ ਵੀ ਅੱਗੇ ਆਈਆਂ ਜੋ ਇੱਕ ਤਰ੍ਹਾਂ ਉਸ ਜ਼ਮਾਨੇ ਵਿੱਚ ਅਨੋਖੀ ਗੱਲ ਸੀ।

ਹਾਲਾਂਕਿ ਸ਼ੁਰੂ ਵਿੱਚ ਇੰਦਰਜੀਤ ਕੌਰ ਨੂੰ ਘਰ ਵਿੱਚ ਹੀ ਵਿਰੋਧ ਦਾ ਸਾਹਮਣਾ ਕਰਨਾ ਪਿਆ, ਪਰ ਉਸਦਾ ਮੰਨਣਾ ਸੀ ਕਿ ਤੁਸੀਂ ਵਿਦਰੋਹੀ ਹੋ ਕੇ ਸਾਰੀਆਂ ਚੀਜ਼ਾਂ ਨਹੀਂ ਮੰਨਵਾ ਸਕਦੇ।''''

ਇੰਦਰਜੀਤ ਕੌਰ
BBC
ਇੰਦਰਜੀਤ ਕੌਰ ਨੇ ਮਾਤਾ ਸਾਹਿਬ ਕੌਰ ਦਲ ਦਾ ਗਠਨ ਕਰਨ ਵਿੱਚ ਮਦਦ ਕੀਤੀ ਤੇ ਤਕਰੀਬਨ 400 ਪਰਿਵਾਰਾਂ ਦੇ ਮੁੜਵਸੇਬੇ ਵਿੱਚ ਸਹਿਯੋਗ ਦਿੱਤਾ

ਰੁਪਿੰਦਰ ਸਿੰਘ ਦੱਸਦੇ ਹਨ ਕਿ ਇਸ ਦਲ ਨੇ ਇਸੇ ਤਰ੍ਹਾਂ ਸਮਾਨ ਦੇ ਚਾਰ ਟਰੱਕ ਬਾਰਾਮੁਲਾ ਅਤੇ ਕਸ਼ਮੀਰ ਵੀ ਪਹੁੰਚਾਏ ਸਨ, ਜਿੱਥੇ ਪਟਿਆਲਾ ਦੀ ਫੌਜ ਸਥਾਨਕ ਲੋਕਾਂ ਦੇ ਬਚਾਅ ਵਿੱਚ ਲੱਗੀ ਹੋਈ ਸੀ।

ਇਸ ਤੋਂ ਬਾਅਦ ਉਨ੍ਹਾਂ ਨੇ ਸ਼ਰਨਾਰਥੀ ਬੱਚਿਆ ਲਈ ਮਾਤਾ ਸਾਹਿਬ ਕੌਰ ਦਲ ਸਕੂਲ ਸਥਾਪਿਤ ਕਰਨ ਵਿੱਚ ਯੋਗਦਾਨ ਪਾਇਆ। ਉਨ੍ਹਾਂ ਨੇ ਸ਼ਰਨਾਰਥੀ ਬੱਚੀਆਂ ਲਈ ਸਵੈ-ਰੱਖਿਆ ਦੀ ਸਿਖਲਾਈ ਮੁਹੱਈਆ ਕਰਵਾਈ।


ਇਹ ਵੀ ਦੇਖੋ - ਉਹ ਬੀਬੀ ਜਿਸ ਨੇ ਕੁੜੀਆਂ ਦੀ ਪੜ੍ਹਾਈ ਲਈ ਮੁਹਿੰਮ ਚਲਾਈ ਤੇ ਸਕੂਲ ਖੋਲ੍ਹਿਆ

https://www.youtube.com/watch?v=nEv3JmTDngI


ਇੰਦਰਜੀਤ ਕੌਰ ਸਾਲ 1955 ਵਿੱਚ ਪਟਿਆਲਾ ਦੇ ਸਟੇਟ ਕਾਲਜ ਆਫ਼ ਐਜੂਕੇਸ਼ਨ ਵਿੱਚ ਪ੍ਰੋਫੈਸਰ ਬਣ ਗਈ। ਜਿੱਥੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਵੀ ਉਨ੍ਹਾਂ ਦੀ ਵਿਦਿਆਰਣ ਸੀ।

ਇਸਤੋਂ ਬਾਅਦ ਇੰਦਰਜੀਤ ਕੌਰ 1958 ਵਿੱਚ ਚੰਡੀਗੜ੍ਹ ਦੇ ਬੇਸਿਕ ਟ੍ਰੇਨਿੰਗ ਕਾਲਜ ਵਿੱਚ ਪ੍ਰੈਫੈਸਰ ਆਫ਼ ਐਜੂਕੇਸ਼ਨ ਨਿਯੁਕਤ ਹੋ ਗਈ ਅਤੇ ਫ਼ਿਰ ਇਸੇ ਕਾਲਜ ਦੀ ਪ੍ਰਿਸੀਪਲ ਬਣ ਗਈ।

ਇੰਦਰਜੀਤ ਕੌਰ ਦਾ ਵਿਆਹ

ਇੰਦਰਜੀਤ ਕੌਰ ਦਾ ਵਿਆਹ ਮਸ਼ਹੂਰ ਲੇਖਕ ਗੁਰਦਿੱਤ ਸਿੰਘ ਨਾਲ ਹੋ ਗਿਆ। ਉਹ ਪੰਜਾਬ ਵਿਧਾਨ ਸਭ ਦੇ ਮੈਂਬਰ ਵੀ ਸਨ। ਇੰਦਰਜੀਤ ਖੁਦ ਨੂੰ ਗੁਰਦਿੱਤ ਸਿੰਘ ਦੀ ਦੋਸਤ, ਸਾਥੀ ਅਤੇ ਗਾਈਡ ਦੱਸਦੀ ਹੈ। ਵਿਆਹ ਤੋਂ ਉਨ੍ਹਾਂ ਦੇ ਦੋ ਪੁੱਤਰ ਹੋਏ।

ਇੰਦਰਜੀਤ ਨੇ ਇੱਕ ਇਨਸਾਨ, ਸਿੱਖਿਅਕ ਅਤੇ ਪ੍ਰਸ਼ਾਸਕ ਵਜੋਂ ਕਈ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ।

ਉਹ ਆਪਣੇ ਸਮੇਂ ਸਮਾਜ ਵਿੱਚ ਆਏ ਬਦਲਾਵਾਂ ਦੀ ਪ੍ਰਤੱਖਦਰਸ਼ੀ ਬਣੀ ਅਤੇ ਇੰਨ੍ਹਾ ਤਬਦੀਲੀਆਂ ਨੂੰ ਉਨ੍ਹਾਂ ਨੇ ਆਪਣੀ ਸ਼ਖਸੀਅਤ ਦਾ ਹਿੱਸਾ ਬਣਾਇਆ।

ਇੰਦਰਜੀਤ ਕੌਰ
BBC
ਇੰਦਰਜੀਤ ਕੌਰ ਨੇ ਸ਼ਰਨਾਰਥੀ ਬੱਚਿਆ ਲਈ ਮਾਤਾ ਸਾਹਿਬ ਕੌਰ ਦਲ ਸਕੂਲ ਸਥਾਪਿਤ ਕਰਨ ਵਿੱਚ ਯੋਗਦਾਨ ਪਾਇਆ

ਇੱਕ ਅਜਿਹਾ ਸਮਾਜ ਜਿਸ ਵਿੱਚ ਪਰਦੇ ਦੀ ਰਵਾਇਤ ਨੂੰ ਅਹਿਮੀਅਤ ਦਿੱਤੀ ਜਾਂਦੀ ਸੀ, ਉੱਥੇ ਉਨ੍ਹਾਂ ਨੇ ਇਸ ਰਵਾਇਤ ਤੋਂ ਖੁਦ ਨੂੰ ਦੂਰ ਰੱਖ ਕੇ ਕੁੜੀਆਂ ਦੀ ਸਿੱਖਿਆ ਅਤੇ ਅਧਿਕਾਰਾਂ ''ਤੇ ਕੰਮ ਕੀਤਾ।

ਉਨ੍ਹਾਂ ਨੇ ਔਰਤਾਂ ਲਈ ਕਈ ਅਜਿਹੇ ਅਹੁਦਿਆਂ ਲਈ ਰਾਹ ਬਣਾਇਆ ਜਿੰਨਾਂ ''ਤੇ ਪਹਿਲਾਂ ਸਿਰਫ਼ ਮਰਦ ਹੀ ਕਾਬਜ ਸਨ।

ਇਸ ਤੋਂ ਬਾਅਦ ਇੰਦਰਜੀਤ ਕੌਰ ਪਟਿਆਲਾ ਦੇ ਸਰਕਾਰੀ ਵੁਮੈਨ ਕਾਲਜ ਦੀ ਪ੍ਰਿੰਸੀਪਲ ਬਣੀ। ਇਹ ਉਹ ਹੀ ਕਾਲਜ ਸੀ ਜਿੱਥੋਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।


ਇਹ ਵੀ ਦੇਖੋ- ਉਹ ਔਰਤ ਜਿਸ ਨੇ ਮੁਸਲਮਾਨ ਕੁੜੀਆਂ ਲਈ ਸਕੂਲ ਖੋਲ੍ਹਿਆ:

https://www.youtube.com/watch?v=nEv3JmTDngI

ਤਿੰਨ ਸਾਲਾਂ ਵਿੱਚ ਹੀ ਉਨ੍ਹਾਂ ਨੇ ਕਾਲਜ ਵਿੱਚ ਸਾਇੰਸ ਵਿੰਗ ਖੁੱਲ੍ਹਵਾਇਆ ਜਿਸ ਨਾਲ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ।

ਬਤੌਰ ਪ੍ਰਿੰਸੀਪਲ ਉਨ੍ਹਾਂ ਨੇ ਕੁੜੀਆਂ ਦੀ ਪੜ੍ਹਾਈ ਦੇ ਨਾਲ ਨਾਲ ਹੋਰ ਗਤੀਵਿਧੀਆਂ ''ਤੇ ਵੀ ਜ਼ੋਰ ਦਿੱਤਾ। ਇਸੇ ਦੇ ਚਲਦੇ ਉਨ੍ਹਾਂ ਨੇ ਲੋਕਨਾਚ ਗਿੱਧੇ ਨੂੰ ਮੁੜ ਸੁਰਜੀਤ ਕਰਨ ਵਿੱਚ ਮਦਦ ਕੀਤੀ।

ਕੁੜੀਆਂ ਨੂੰ ਗਣਤੰਤਰ ਦਿਵਸ ਪਰੇਡ ਵਿੱਚ ਸ਼ਾਮਿਲ ਕਰਵਾਉਣ ਵਿੱਚ ਇੰਦਰਜੀਤ ਕੌਰ ਨੇ ਵੱਡੀ ਭੂਮਿਕਾ ਨਿਭਾਈ ਅਤੇ ਸਮਾਗਮ ਦੌਰਾਨ ਗਿੱਧੇ ਦੇ ਪ੍ਰਦਰਸ਼ਨ ਨਾਲ ਪੰਜਾਬ ਦੇ ਇਸ ਲੋਕਨਾਚ ਨੂੰ ਕੌਮੀ ਪੱਧਰ ''ਤੇ ਪਛਾਣ ਮਿਲੀ।

ਇੰਦਰਜੀਤ ਕੌਰ
BBC
ਇੰਦਰਜੀਤ ਕੌਰ ਪਟਿਆਲਾ ਦੇ ਸਰਕਾਰੀ ਵੁਮੈਨ ਕਾਲਜ ਦੀ ਪ੍ਰਿੰਸੀਪਲ ਬਣੀ ਤੇ ਕਾਲਜ ਵਿੱਚ ਸਾਈਂਸ ਵਿੰਗ ਖੁੱਲ੍ਹਵਾਇਆ

ਫ਼ਿਰ ਉਨ੍ਹਾਂ ਨੇ ਅਮ੍ਰਿਤਸਰ ਵਿੱਚ ਪਰਿਵਾਰ ਦੇ ਨਾਲ ਰਹਿਣ ਲਈ ਤਬਾਦਲਾ ਕਰਵਾ ਲਿਆ ਅਤੇ ਉਥੇ ਦੇ ਸਰਕਾਰੀ ਵੁਮੈਨ ਕਾਲਜ ਦੀ ਪ੍ਰਿੰਸੀਪਲ ਬਣੀ। ਉਥੇ ਵੀ ਉਨ੍ਹਾਂ ਨੇ ਵਿਦਿਆ ਦਾ ਪੱਧਰ ਉੱਚਾ ਚੁੱਕਣ ਵਿੱਚ ਮਦਦ ਕੀਤੀ। ਇਸਤੋਂ ਬਾਅਦ ਉਹ ਫ਼ਿਰ ਵਾਪਸ ਪਟਿਆਲਾ ਆ ਗਈ ਅਤੇ ਪੰਜਾਬੀ ਯੂਨੀਵਰਸਿਟੀ ਦੀ ਉੱਪ ਕੁਲਪਤੀ ਬਣ ਗਈ। ਇਸ ਉੱਚੇ ਅਹੁਦੇ ''ਤੇ ਪਹੁੰਚਣ ਵਾਲੀ ਉਹ ਉੱਤਰ ਭਾਰਤ ਦੀ ਪਹਿਲੀ ਔਰਤ ਮੰਨੀ ਜਾਂਦੀ ਹੈ।

ਇੰਦਰਜੀਤ ਨੂੰ ਲੈ ਕੇ ਇੱਕ ਕਿੱਸਾ ਮਸ਼ਹੂਰ ਹੈ। ਉੱਪ ਕੁਲਪਤੀ ਦੇ ਅਹੁਦੇ ਨੂੰ ਸੰਭਾਲਣ ਤੋਂ ਇੱਕ ਦਿਨ ਪਹਿਲਾਂ ਮੁੰਡਿਆਂ ਦੀ ਝੜਪ ਹੋਈ ਅਤੇ ਇੱਕ ਗਰੁੱਪ ਸ਼ਿਕਾਇਤ ਲੈ ਕੇ ਉਨ੍ਹਾਂ ਕੋਲ ਗੈਸਟ ਹਾਊਸ ਵਿੱਚ ਆਇਆ।

ਇੱਕ ਮੁੰਡੇ ਦੇ ਸੱਟ ਲੱਗੀ ਹੋਈ ਸੀ ਅਤੇ ਉਸ ਨੇ ਕਿਹਾ, "ਮੈਡਮ ਉਦਾਂ ਤਾਂ ਉਨ੍ਹਾਂ ਮੁੰਡਿਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ, ਕਿਉਂਕਿ ਉਹ ਕਿੰਗਸ ਪਾਰਟੀ ਦੇ ਹਨ।"

ਇਸ ''ਤੇ ਇੰਦਰਜੀਤ ਕੌਰ ਨੇ ਕਿਹਾ ਜਦੋਂ ਕੋਈ ਕਿੰਗ ਹੀ ਨਹੀਂ ਤਾਂ ਕਿੰਗਸ ਪਾਰਟੀ ਕਿਵੇਂ ਹੋ ਸਕਦੀ ਹੈ। ਇਹ ਸੁਣ ਕੇ ਵਿਦਿਆਰਥੀ ਹੱਸਣ ਲੱਗੇ ਤੇ ਮਲ੍ਹੱਮ ਪੱਟੀ ਕਰਵਾਉਣ ਚਲੇ ਗਏ।

ਇੰਦਰਜੀਤ ਕੌਰ ਨੇ ਕਈ ਕੌਮਾਂਤਰੀ ਕਾਨਫ਼ਰੰਸਾਂ ਵਿੱਚ ਵੀ ਹਿੱਸਾ ਲਿਆ ਅਤੇ ਯੂਨੀਵਰਸਿਟੀਆਂ ਵਿੱਚ ਭਾਸ਼ਨ ਦਿੱਤੇ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਉੱਪ ਕੁਲਪਤੀ ਵਜੋਂ ਆਪਣਾ ਕਾਰਜਕਾਲ ਖ਼ਤਮ ਹੋਣ ਤੋਂ ਕੁਝ ਸਮਾਂ ਪਹਿਲਾਂ ਹੀ ਅਸਤੀਫ਼ਾ ਦਿੱਤਾ।

ਇਸ ਤੋਂ ਬਾਅਦ ਉਨ੍ਹਾਂ ਨੇ ਦੋ ਸਾਲ ਦੀ ਬਰੇਕ ਲਈ ਅਤੇ 1980 ਵਿੱਚ ਸਟਾਫ਼ ਸਿਲੈਕਸ਼ਨ ਕਮਿਸ਼ਨ ਦੀ ਪਹਿਲੀ ਮਹਿਲਾ ਪ੍ਰਧਾਨ ਚੁਣੀ ਗਈ।

ਇਹ ਵੀ ਦੇਖ ਸਕਦੇ ਹੋ:

https://www.youtube.com/watch?v=xWw19z7Edrs

https://www.youtube.com/watch?v=_xfkn34qM_M

https://www.youtube.com/watch?v=7dwo0dWd0HI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d00ecda3-31e4-43a2-90b6-da800de8f208'',''assetType'': ''STY'',''pageCounter'': ''punjabi.india.story.53936613.page'',''title'': ''ਇੰਦਰਜੀਤ ਕੌਰ : \''47 ਦੀ ਵੰਡ ਵੇਲੇ ਉੱਜੜਿਆਂ ਦਾ ਸਹਾਰਾ ਬਣਨ ਵਾਲੀ ਬੀਬੀ'',''published'': ''2020-08-29T01:43:02Z'',''updated'': ''2020-08-29T01:43:02Z''});s_bbcws(''track'',''pageView'');

Related News