ਭਾਰਤ ''''ਚ ਚੀਨੀ ਸਮਾਨ ਦੇ ਬਾਈਕਾਟ ਤੇ ਮੋਦੀ ਸਰਕਾਰ ਬਾਰੇ ਚੀਨੀ ਕੀ ਸੋਚਦੇ ਹਨ - ਸਰਵੇ

08/29/2020 7:07:40 AM

ਗਲਵਾਨ ਘਾਟੀ ਵਿੱਚ ਹੋਈਆਂ ਗਤਵਿਧੀਆਂ ਨੂੰ ਲੈ ਕੇ ਭਾਰਤ ਅਤੇ ਚੀਨ, ਦੋਵਾਂ ਦੇਸ਼ਾਂ ਵਿਚਾਲੇ ਤਣਾਅ ਦਾ ਮਾਹੌਲ ਬਣਿਆ ਹੈ।

ਇਸ ਵਿਚਾਲੇ ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਨੇ ਇੱਕ ਸਰਵੇ ਕਰਵਾਇਆ ਹੈ, ਜਿਸ ਵਿੱਚ ਭਾਰਤ-ਚੀਨ ਦੇ ਰਿਸ਼ਤਿਆਂ ''ਤੇ ਉੱਥੋਂ ਦੇ ਲੋਕਾਂ ਦੀ ਰਾਏ ਲਈ ਗਈ ਹੈ।

ਇਸ ਵਿੱਚ ਚੀਨ ਦੇ 10 ਵੱਡੇ ਸ਼ਹਿਰਾਂ ਦੇ ਕਰੀਬ 2000 ਲੋਕਾਂ ਨੇ ਹਿੱਸਾ ਲਿਆ, ਜਿਸ ਵਿੱਚ ਬੀਜਿੰਗ, ਵੂਹਾਨ ਅਤੇ ਸ਼ੰਘਾਈ ਸ਼ਾਮਲ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ:

ਮੋਦੀ ਸਰਕਾਰ ਦੁਆਰਾ ਐਲਾਨੇ ਵਿੱਤੀ ਪੈਕੇਜ ਦਾ ਨੌਕਰੀਆਂ ''ਤੇ ਕੀ ਰਿਹਾ ਅਸਰ

ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ
Getty Images

ਕੋਰੋਨਾ ਮਹਾਂਮਾਰੀ ਕਾਰਨ ਅਰਥਚਾਰੇ ਉੱਤੇ ਪੈਣ ਵਾਲੇ ਅਸਰ ਨੂੰ ਦੇਖਦੇ ਹੋਏ ਮਈ ਮਹੀਨੇ ਵਿੱਚ ਸਰਕਾਰ ਨੇ 20 ਲੱਖ ਕਰੋੜ ਦੇ ਪੈਕੇਜ ਦਾ ਐਲਾਨ ਕੀਤਾ ਸੀ।

ਪੰਜ ਗੇੜਾਂ ਵਿੱਚ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਪੈਕੇਜ ਦਾ ਪੂਰਾ ਵੇਰਵਾ ਦੇਸ ਦੇ ਸਾਹਮਣੇ ਰੱਖਿਆ ਸੀ

ਪੈਕੇਜ ਦੇ ਐਲਾਨ ਨੂੰ ਤਿੰਨ ਮਹੀਨੇ ਹੋ ਚੁੱਕੇ ਹਨ। ਜ਼ਿਆਦਾਤਰ ਥਾਵਾਂ ''ਤੇ ਬਜ਼ਾਰ ਖੁੱਲ੍ਹ ਗਏ ਹਨ, ਵਿੱਤੀ ਗਤੀਵਿਧੀਆਂ ਚੱਲ ਰਹੀਆਂ ਹਨ ਪਰ ਕੋਰੋਨਾ ਬਾਰੇ ਅਜੇ ਵੀ ਅਨਿਸ਼ਚਿਤਤਾ ਬਰਕਾਰ ਹੈ ਅਤੇ ਆਰਥਿਕਤਾ ਦੀ ਹਾਲਤ ਖਰਾਬ ਹੈ। ਲੋਕ ਸਰਕਾਰ ਤੋਂ ਇਸ ਨੂੰ ਸੰਭਾਲਣ ਦੀ ਉਮੀਦ ਕਰ ਰਹੇ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਕੀ ਹੈ ਬਲਵੰਤ ਮੁਲਤਾਨੀ ਦੀ ਮੌਤ ਨਾਲ ਜੁੜਿਆ ਮਾਮਲਾ ਜਿਸ ਵਿੱਚ ਸੁਮੇਧ ਸੈਣੀ ''ਤੇ ਇਲਜ਼ਾਮ ਲੱਗੇ ਹਨ

ਸੁਮੇਧ ਸੈਣੀ
Getty Images

ਮੋਹਾਲੀ ਦੇ ਸੈਸ਼ਨ ਜੱਜ ਰਾਜੇਸ਼ ਗਰਗ ਨੇ ਸ਼ੁਕਰਵਾਰ ਨੂੰ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਉਨ੍ਹਾਂ ਨੂੰ ਇਹ ਜ਼ਮਾਨਤ ਉਨ੍ਹਾਂ ਵੱਲੋਂ ਪਾਈ ਗਈ ਤਾਜ਼ਾ ਅਰਜ਼ੀ ਉੱਪਰ ਦਿੱਤੀ ਗਈ ਹੈ।

ਦਸੰਬਰ, 1991 ਯਾਨੀ ਕਰੀਬ ਤਿੰਨ ਦਹਾਕੇ ਪਹਿਲਾਂ ਦਾ ਇੱਕ ਮਾਮਲਾ ਪੰਜਾਬ ਵਿੱਚ ਸੁਰਖੀਆਂ ਵਿੱਚ ਹੈ। ਇਸ ਕੇਸ ਦੇ ਕੇਂਦਰ ਵਿੱਚ ਨੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ।

ਗੱਲ ਬਲਵੰਤ ਸਿੰਘ ਮੁਲਤਾਨੀ ਦੀ ਮੌਤ ਦੇ ਮਾਮਲੇ ਦੀ ਕਰ ਰਹੇ ਹਾਂ, ਜਿਸ ਨੂੰ ਲੈ ਕੇ ਸਾਬਕਾ ਪੰਜਾਬ ਪੁਲਿਸ ਮੁਖੀ ਸੁਮੇਧ ਸੈਣੀ ਖ਼ਿਲਾਫ਼ ਧਾਰਾ 302 ਤਹਿਤ ਮਾਮਲਾ ਹੁਣ ਜਾਰੀ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਦਿੱਲੀ ਦੰਗਿਆਂ ''ਤੇ ਐਮਨੈਸਟੀ ਇੰਟਰਨੈਸ਼ਨਲ ਦੀ ਰਿਪੋਰਟ ''ਚ ਦਿੱਲੀ ਪੁਲਿਸ ''ਤੇ ਲੱਗੇ ਗੰਭੀਰ ਇਲਜ਼ਾਮ

ਮਨੁੱਖੀ ਅਧਿਕਾਰਾਂ ''ਤੇ ਕੰਮ ਕਰ ਰਹੇ ਕੌਮਾਂਤਰੀ ਗ਼ੈਰ-ਸਰਕਾਰੀ ਸੰਗਠਨ ''ਐਮਨੈਸਟੀ ਇੰਟਨੈਸ਼ਨਲ'' ਨੇ ਉੱਤਰ-ਪੂਰਵੀ ਦਿੱਲੀ ਵਿੱਚ ਇਸ ਸਾਲ ਫਰਵਰੀ ਵਿੱਚ ਹੋਏ ਦੰਗਿਆਂ ''ਤੇ ਆਪਣੀ ਸੁਤੰਤਰ ਜਾਂਚ ਰਿਪੋਰਟ ਜਾਰੀ ਕੀਤੀ ਹੈ।

ਰਿਪੋਰਟ ਵਿੱਚ ਦਿੱਲੀ ਪੁਲਿਸ ''ਤੇ ਦੰਗੇ ਨਾ ਰੋਕਣ, ਉਨ੍ਹਾਂ ਵਿੱਚ ਸ਼ਾਮਲ ਹੋਣ, ਫੋਨ ''ਤੇ ਮਦਦ ਮੰਗਣ ''ਤੇ ਮਨ੍ਹਾਂ ਕਰਨ, ਪੀੜਤ ਲੋਕਾਂ ਨੂੰ ਹਸਪਤਾਲ ਤੱਕ ਪਹੁੰਚਣ ਤੋਂ ਰੋਕਣ, ਖ਼ਾਸ ਤੌਰ ''ਤੇ ਮੁਸਲਮਾਨ ਭਾਈਚਾਰੇ ਦੇ ਨਾਲ ਕੁੱਟਮਾਰ ਕਰਨ ਵਰਗੇ ਗੰਭੀਰ ਇਲਜ਼ਾਮ ਲਗਾਏ ਗਏ ਹਨ।

ਦੰਗਿਆਂ ਤੋਂ 6 ਮਹੀਨਿਆਂ ਬਾਅਦ ਤੱਕ ਦੰਗਾ ਪੀੜਤਾਂ ਅਤੇ ਸ਼ਾਂਤਮਈ ਅੰਦੋਲਨਕਾਰੀਆਂ ਨੂੰ ਡਰਾਉਣ-ਧਮਕਾਉਣ, ਜੇਲ੍ਹ ਵਿੱਚ ਕੁੱਟਮਾਰ ਅਤੇ ਉਨ੍ਹਾਂ ਦੇ ਖ਼ਿਲਾਫ਼ ਮਾਮਲੇ ਦਰਜ ਕੀਤੇ ਜਾਣ ਦਾ ਹਵਾਲਾ ਦਿੰਦਿਆਂ ਹੋਇਆਂ ਰਿਪੋਰਟ ਇਹ ਵੀ ਦੱਸਦੀ ਹੈ ਕਿ ਦਿੱਲੀ ਪੁਲਿਸ ''ਤੇ ਮਨੁੱਖੀ ਅਧਿਕਾਰ ਉਲੰਘਣਾ ਦੇ ਇਲਜ਼ਾਮ ਦੇ ਇੱਕ ਵੀ ਮਾਮਲੇ ਵਿੱਚ ਹੁਣ ਤੱਕ ਐੱਫਆਈਆਰ ਦਰਜ ਨਹੀਂ ਹੋਈ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਅਮਰੀਕੀ ਵੋਟਰਾਂ ਨੂੰ ਟਰੰਪ ਨੇ ਕਿਹੜੇ ਦਿਲਚਸਪ ਵਾਅਦੇ ਕੀਤੇ

ਰਾਸ਼ਟਰਪਤੀ ਡੌਨਲਡ ਟਰੰਪ
Getty Images

ਅਮਰੀਕਾ ਵਿੱਚ ਨਵੰਬਰ ਮਹੀਨੇ ਹੋਣ ਜਾ ਰਹੀਆਂ ਰਾਸ਼ਟਰਪਤੀ ਚੋਣਾਂ ਲਈ ਆਪਣੀ ਪਾਰਟੀ ਰਿਪਬਲਿਕਨ ਵੱਲੋਂ ਰਾਸ਼ਟਰਪਤੀ ਡੌਨਲਡ ਟਰੰਪ ਉਮੀਦਵਾਰ ਐਲਾਨੇ ਗਏ ਹਨ। ਅਮਰੀਕਾ ਵਿੱਚ ਤਿੰਨ ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ।

ਵ੍ਹਾਈਟ ਹਾਊਸ ਵਿੱਚ ਆਪਣੇ ਸੰਬੋਧਨ ਦੌਰਾਨ ਰਾਸ਼ਟਰਪਤੀ ਨੇ ਆਪਣੇ ਆਪ ਨੂੰ ਅਮਨ ਕਾਨੂੰਨ ਦਾ ਰਾਖਾ ਦੱਸਦਿਆਂ ਆਪਣੇ ਵਿਰੋਧੀ ਜੋ ਬਾਇਡਨ ਨੂੰ ਚੁਣੌਤੀ ਦਿੱਤੀ।

ਹਾਲਾਂਕਿ ਅਮਰੀਕਾ ਵਿੱਚ ਇਸ ਬਾਰੇ ਵੀ ਬਹਿਸ ਹੈ ਕਿ ਕੀ ਟਰੰਪ ਵੱਲੋਂ ਸਿਆਸੀ ਗਤੀਵਿਧੀਆਂ ਲਈ ਵ੍ਹਾਈਟ ਹਾਊਸ ਦੀ ਵਰਤੋਂ ਕਿੰਨੀ ਕੁ ਜਾਇਜ਼ ਹੈ। ਰਾਸ਼ਟਰਪਤੀ ਦੇ ਭਾਸ਼ਣ ਮਗਰੋਂ ਵਾਸ਼ਿੰਗਟਨ ਮਾਊਂਟ ਦੇ ਦੁਆਲੇ ਆਤਿਸ਼ਬਾਜ਼ੀ ਵੀ ਕੀਤੀ ਗਈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ

ਇਹ ਵੀ ਪੜ੍ਹੋ:


ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs&t=1s

https://www.youtube.com/watch?v=LQOtsAoTVdw

https://www.youtube.com/watch?v=a8j4FURZV-o

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''0f015560-bde9-492c-a790-41ba695ba49f'',''assetType'': ''STY'',''pageCounter'': ''punjabi.india.story.53955936.page'',''title'': ''ਭਾਰਤ \''ਚ ਚੀਨੀ ਸਮਾਨ ਦੇ ਬਾਈਕਾਟ ਤੇ ਮੋਦੀ ਸਰਕਾਰ ਬਾਰੇ ਚੀਨੀ ਕੀ ਸੋਚਦੇ ਹਨ - ਸਰਵੇ'',''published'': ''2020-08-29T01:32:44Z'',''updated'': ''2020-08-29T01:32:44Z''});s_bbcws(''track'',''pageView'');

Related News