NCC ਕੈਡੇਟਸ ਲਈ ਲਾਂਚ ਐਪ ਵਿੱਚ ਕੀ ਹੈ ਖ਼ਾਸ

Friday, Aug 28, 2020 - 01:07 PM (IST)

NCC ਕੈਡੇਟਸ ਲਈ ਲਾਂਚ ਐਪ ਵਿੱਚ ਕੀ ਹੈ ਖ਼ਾਸ
ਐੱਨਸੀਸੀ ਕੈਡੇਟਸ
Getty Images
ਡੀਜੀਐੱਨਸੀਸੀ ਐਪ ਦਾ ਮਕਸਦ ਐੱਨਸੀਸੀ ਕੈਡੇਟਸ ਨੂੰ ਆਨਲਾਈਨ ਟਰੇਨਿੰਗ ਦੇਣਾ ਹੈ

ਭਾਰਤ ਵਿੱਚ ਨੈਸ਼ਨਲ ਕੈਡਟੇਸ ਕੋਰ ਦੇ ਲਈ ਇੱਕ ਐਪ ਲਾਂਚ ਕੀਤੀ ਗਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ।

ਰਾਜਨਾਥ ਸਿੰਘ ਨੇ ਕਿਹਾ, "ਡਾਇਰੈਕਟੋਰੇਟ ਜਨਰਲ ਨੈਸ਼ਨਲ ਕੈਡੇਟ ਕੋਰ (DGNCC) ਮੋਬਾਈਲ ਟ੍ਰੇਨਿੰਗ ਐਪ ਲਾਂਚ ਕੀਤੀ ਹੈ। ਇਹ ਐਪ ਐੱਨਸੀਸੀ ਕੈਡਟਾਂ ਦੀ ਦੇਸ-ਪੱਧਰੀ ਆਨਲਾਈਨ ਸਿਖਲਾਈ ਕਰਵਾਉਣ ਵਿੱਚ ਮਦਦ ਕਰੇਗੀ।"

https://twitter.com/rajnathsingh/status/1298873584287277058

ਉਨ੍ਹਾਂ ਅੱਗੇ ਟਵੀਟ ਕਰਕੇ ਕਿਹਾ, "ਇਹ ਐਪ ਐੱਨਸੀਸੀ ਕੈਡੇਟਸ ਲਈ ''ਡਿਜੀਟਲ ਲਰਨਿੰਗ'' ਵਿੱਚ ਫਾਇਦੇਮੰਦ ਹੋਵੇਗੀ ਅਤੇ ਕੋਵਿਡ-19 ਕਾਰਨ ਸਿੱਧਾ ਸੰਪਰਕ ਕਰਨ ਵਿੱਚ ਦਰਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰੇਗੀ।"

https://twitter.com/rajnathsingh/status/1298873587911151617

ਇਹ ਵੀ ਪੜ੍ਹੋ:

ਐਪ ਵਿੱਚ ਕੀ ਹੈ ਖਾਸ?

ਇਸ ਐਪ ਦਾ ਮਕਸਦ ਐੱਨਸੀਸੀ ਕੈਡੇਟਸ ਨੂੰ ਆਨਲਾਈਨ ਟਰੇਨਿੰਗ ਦੇਣਾ ਹੈ।

ਇਸ ਐਪ ਵਿੱਚ ਕੈਡੇਟਸ ਨੂੰ ਟਰੇਨਿੰਗ ਦੇ ਵੀਡੀਓਜ਼, ਟਰੇਨਿੰਗ ਮਟੀਰੀਅਲ ਅਤੇ ਸਿਲੇਬਸ ਦੀ ਪੂਰੀ ਜਾਣਕਾਰੀ ਮਿਲੇਗੀ।

ਇਸ ਤੋਂ ਇਲਾਵਾ ਕੈਡੇਸ ਸਵਾਲ ਵੀ ਪੁੱਛ ਸਕਦੇ ਹਨ। ਐਪ ਵਿੱਚ ਪੁੱਛੇ ਗਏ ਸਵਾਲਾਂ ਦੇ ਜਵਾਬ ਟਰੇਨਰਜ਼ ਦੇ ਇੱਕ ਪੈਨਲ ਵੱਲੋਂ ਦਿੱਤੇ ਜਾਣਗੇ।

ਐਪ ਵਿੱਚ ਜੂਨੀਅਰ ਕੈਡੇਟਸ ਅਤੇ ਸੀਨੀਅਰ ਕੈਡੇਟਸ ਲਈ ਵੱਖੋ-ਵੱਖਰਾ ਟਰੇਨਿੰਗ ਦਾ ਸਿਲੇਬਸ ਹੈ।

ਇਸ ਵਿੱਚ ਰਾਸ਼ਟਰੀ ਏਕੀਕਰਨ ਅਤੇ ਜਾਗਰੂਕਤਾ, ਨਿੱਜੀ ਵਿਕਾਸ, ਸਿਹਤ ਅਤੇ ਸਵੱਛਤਾ, ਲੀਡਰਸ਼ਿਪ, ਆਪਦਾ ਪ੍ਰਬੰਧਨ, ਵਾਤਾਵਰਨ ਪ੍ਰਤੀ ਜਾਗਰੂਕਤਾ ਅਤੇ ਸਾਂਭ ਸੰਭਾਲ, ਜੀਕੇ, ਸਮਾਜਿਕ ਸੇਵਾ ਤੇ ਕਮਿਊਨਿਟੀ ਵਿਕਾਸ, ਡ੍ਰਿਲ ਵਰਗੇ ਵਿਸ਼ੇ ਸ਼ਾਮਿਲ ਹਨ।

ਇਸ ਦੇ ਨਾਲ ਹੀ ਐੱਨਸੀਸੀ (ਆਰਮੀ), ਐੱਨਸੀਸੀ (ਹਵਾਈ ਫ਼ੌਜ), ਐੱਨਸੀਸੀ (ਜਲ ਸੈਨਾ) ਲਈ ਵੀ ਵੱਖਰੀ ਟਰੇਨਿੰਗ ਹੈ।

ਡੀਜੀਐੱਨਸੀਸੀ ਐਪ ਨੂੰ ਗੂਗਲ ਪਲੇ ਸਟੋਰ ''ਤੇ ਮੁਫ਼ਤ ਵਿੱਚ ਡਾਊਲੋਡ ਕੀਤਾ ਜਾ ਸਕਦਾ ਹੈ।

ਸੋਸ਼ਲ ਮੀਡੀਆ ''ਤੇ ਮਿਲੇ ਜੁਲੇ ਪ੍ਰਤੀਕਰਮ

ਸੁਸ਼ਾਂਤ ਗਲਵੰਕਰ ਨੇ ਟਵੀਟ ਕਰਕੇ ਸ਼ਲਾਘਾ ਕਰਦਿਆਂ ਕਿਹਾ, "ਐੱਨਸੀਸੀ ਲਈ ਚੰਗਾ ਕਦਮ ਹੈ। ਐੱਨਸੀਸੀ ਸੀ ਸਰਟੀਫਿਕੇਟ ਨੂੰ ਸੀਏਪੀਐੱਫ਼ ਲਈ ਮਾਨਤਾ ਦੇਣਾ ਚੰਗਾ ਕਦਮ ਸੀ।"

https://twitter.com/sgalwankar/status/1298943259029381120

ਸ੍ਰੀਕਾਂਤ ਨਾਮ ਦੇ ਯੂਜ਼ਰ ਨੇ ਟਵੀਟ ਕੀਤਾ, "ਸਮੇਂ ਦੀ ਲੋੜ ਹੈ ਕਿ ਐੱਨਸੀਸੀ ਨੂੰ ਘੱਟੋ-ਘੱਟ ਦੋ ਸਾਲ ਦੇ ਲਈ 8ਵੀਂ ਤੇ 9ਵੀਂ ਕਲਾਸ ਵਿੱਚ ਲਾਜ਼ਮੀ ਕਰ ਦਿੱਤਾ ਜਾਵੇ ਅਤੇ 11ਵੀਂ ਤੇ 12ਵੀਂ ਕਲਾਸ ਦੇ ਲਈ 30 ਨੰਬਰ ਬੋਨਸ ਵਜੋਂ ਦਿੱਤੇ ਜਾਣ। ਇਹ ਉਮਰ ਹੈ ਜਦੋਂ ਅਨੁਸ਼ਾਸਨ ਦੀ ਲੋੜ ਹੈ।"

https://twitter.com/SreekanthSrik/status/1298875751421194240

ਇਹ ਵੀ ਪੜ੍ਹੋ:

ਪਰ ਇਸ ਦੇ ਨਾਲ ਹੀ ਕੁਝ ਲੋਕਾਂ ਨੇ ਆਨਲਾਈਨ ਟਰੇਨਿੰਗ ਦੇਣ ''ਤੇ ਸਵਾਲ ਵੀ ਖੜ੍ਹੇ ਕੀਤੇ।

ਅਰੁਨ ਗੋਵਿਲ ਨੇ ਕਿਹਾ, "ਕੀ ਡ੍ਰਿਲ ਅਤੇ ਹਥਿਆਰਾਂ ਦੀ ਟਰੇਨਿੰਗ ਆਨਲਾਈਨ ਦਿੱਤੀ ਜਾ ਸਕਦੀ ਹੈ, ਜ਼ਮੀਨੀ ਪੱਧਰ ''ਤੇ ਦੇਖੋ, ਇਹ ਹੈਰਾਨ ਕਰਨ ਵਾਲਾ ਹੈ।"

https://twitter.com/govil13/status/1298949987565334530

ਅਨੱਨਿਆ ਮੋਹਾਪਾਤਰਾ ਨੇ ਟਵੀਟ ਕੀਤਾ, "ਲੱਗਦਾ ਹੈ ਸ਼ਾਇਦ ਆਨਲਾਈਨ ਲੜਾਈ ਵੀ ਲੜੀ ਜਾਵੇ? ਪਬਜੀ?"

https://twitter.com/AnanyaM70042718/status/1298876290909343744

ਇਹ ਵੀ ਦੇਖ ਸਕਦੇ ਹੋ:

https://www.youtube.com/watch?v=xWw19z7Edrs

https://www.youtube.com/watch?v=-0M-TO-gnAU

https://www.youtube.com/watch?v=lVYMEi8gSmc

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''0fa05556-f99f-4065-ad91-86a3baa2a640'',''assetType'': ''STY'',''pageCounter'': ''punjabi.india.story.53943683.page'',''title'': ''NCC ਕੈਡੇਟਸ ਲਈ ਲਾਂਚ ਐਪ ਵਿੱਚ ਕੀ ਹੈ ਖ਼ਾਸ'',''published'': ''2020-08-28T07:35:13Z'',''updated'': ''2020-08-28T07:35:13Z''});s_bbcws(''track'',''pageView'');

Related News