ਚੀਨ ਦੇ ਲੋਕ ਭਾਰਤੀ ਫੌਜ ਨੂੰ ਕਿੰਨਾ ਖ਼ਤਰਾ ਮੰਨਦੇ ਤੇ ਮੋਦੀ ਬਾਰੇ ਕੀ ਸੋਚਦੇ - 5 ਅਹਿਮ ਖ਼ਬਰਾਂ
Friday, Aug 28, 2020 - 07:37 AM (IST)


ਗਲਵਾਨ ਘਾਟੀ ਵਿੱਚ ਹੋਈਆਂ ਗਤੀਵਿਧੀਆਂ ਨੂੰ ਲੈ ਕੇ ਭਾਰਤ ਅਤੇ ਚੀਨ, ਦੋਵਾਂ ਦੇਸ਼ਾਂ ਵਿਚਾਲੇ ਤਣਾਅ ਦਾ ਮਾਹੌਲ ਬਣਿਆ ਹੈ।
ਇਸ ਵਿਚਾਲੇ ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਨੇ ਇੱਕ ਸਰਵੇ ਕਰਵਾਇਆ ਹੈ ਜਿਸ ਵਿੱਚ ਭਾਰਤ-ਚੀਨ ਦੇ ਰਿਸ਼ਤਿਆਂ ''ਤੇ ਉੱਥੋਂ ਦੇ ਲੋਕਾਂ ਦੀ ਰਾਇ ਲਈ ਗਈ ਹੈ।
ਇਸ ਵਿੱਚ ਚੀਨ ਦੇ 10 ਵੱਡੇ ਸ਼ਹਿਰਾਂ ਦੇ ਕਰੀਬ 2000 ਲੋਕਾਂ ਨੇ ਹਿੱਸਾ ਲਿਆ, ਜਿਸ ਵਿੱਚ ਬੀਜਿੰਗ, ਵੂਹਾਨ ਅਤੇ ਸ਼ੰਘਾਈ ਸ਼ਾਮਲ ਹਨ।
ਖ਼ਬਰ ਪੂਰੀ ਪੜ੍ਹਨ ਲਈ ਇੱਥੇ ਕਲਿਕ ਕਰੋ।
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਮਹਾਮਾਰੀ ਕਦੋਂ ਖ਼ਤਮ ਹੋਵੇਗੀ, WHO ਨੇ ਦਿੱਤਾ ਇਹ ਜਵਾਬ
- ਦੁਨੀਆਂ ਦੇ 10 ਦੇਸ਼ ਜਿਥੇ ਕੋਰੋਨਾ ਦਾ ਇੱਕ ਵੀ ਕੇਸ ਨਹੀਂ ਪਰ ਫ਼ਿਰ ਵੀ ਹਨ ਬੇਹਾਲ
- ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਦੇ ਕਰੋੜਾਂ ਰੁਪਏ ਦੀ ਕੀਮਤ ਵਾਲੇ ਬੰਗਲੇ ’ਚ ਖ਼ਾਸ ਕੀ ਹੈ
ਕੀ 11 ਸਾਲਾ ਬਲਾਤਕਾਰ ਪੀੜਤ ਦਾ ਗਰਭਪਾਤ ਹੋਣਾ ਚਾਹੀਦਾ ਹੈ?

ਮਾਮਲਾ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦਾ ਹੈ ਅਤੇ ਇਸ ਸਾਲ 10 ਅਗਸਤ ਨੂੰ ਉਸ ਵੇਲੇ ਧਿਆਨ ''ਚ ਆਇਆ ਜਦੋਂ 11 ਸਾਲਾਂ ਬੱਚੀ ਨੇ ਮਾਪਿਆਂ ਨੂੰ ਪੇਟ ਦਰਦ ਦੀ ਸ਼ਿਕਾਇਤ ਕੀਤੀ।
ਕੁੜੀ ਦੇ ਮਾਪੇ ਉਸ ਨੂੰ ਇਲਾਜ ਲਈ ਲੈ ਕੇ ਗਏ ਤਾਂ ਡਾਕਟਰ ਨੇ ਦੱਸਿਆ ਕਿ ਉਹ ਗਰਭਵਤੀ ਹੈ। ਪੁੱਛਣ ''ਤੇ 11 ਸਾਲਾ ਪੀੜਤ ਨੇ ਦੱਸਿਆ ਕਿ 4-5 ਮਹੀਨੇ ਪਹਿਲਾਂ ਉਸ ਨਾਲ ਬਲਾਤਕਾਰ ਕੀਤਾ ਗਿਆ ਸੀ।
ਬੱਚੀ ਦੇ ਗਰਭਪਾਤ ਦੀ ਇਜਾਜ਼ਤ ਲਈ ਬੱਚੀ ਦੇ ਮਾਪੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚੇ, ਤਾਂ ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਕੀ ਕਿਹਾ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਿਲਕ ਕਰੋ।
ਰਿਆ ਚੱਕਰਵਰਤੀ ਅਤੇ ਸੁਸ਼ਾਂਤ ਸਿੰਘ ਕਿਵੇਂ ਮਿਲੇ?
ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਅਦਾਕਾਰਾ ਰਿਆ ਚੱਕਰਵਰਤੀ ਲਗਾਤਾਰ ਸੁਰਖ਼ੀਆਂ ਵਿੱਚ ਹਨ।
ਸੁਸ਼ਾਂਤ ਅਤੇ ਰਿਆ ਦੋਵੇਂ ਅਕਸਰ ਇਕੱਠੇ ਦੇਖੇ ਜਾਂਦੇ ਸਨ, ਕਦੇ ਕਿਸੇ ਪਾਰਟੀ ਵਿੱਚ, ਜਿੰਮ ਦੇ ਬਾਹਰ ਜਾਂ ਕਦੇ ਕਿਸੇ ਰੈਸਟੋਰੈਂਟ ਵਿੱਚ। ਆਪਣੇ ਇਸ ਰਿਸ਼ਤੇ ਬਾਰੇ ਦੋਵਾਂ ਨੇ ਖੁੱਲ੍ਹ ਕੇ ਕਦੇ ਕੁਝ ਨਹੀਂ ਕਿਹਾ ਸੀ।
ਰਿਆ ਤੇ ਸੁਸ਼ਾਂਤ ਦੇ ਰਿਸ਼ਤੇ ਬਾਰੇ ਹੋਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਕਰਾਈਸਟਚਰਚ ਹਮਲਾਵਰ ਨੂੰ ਸਜ਼ਾ, ਜੱਜ ਨੇ ਕਿਹਾ, ''ਤਾਉਮਰ ਜੇਲ੍ਹ ''ਚ ਰੱਖਣਾ ਵੀ ਘੱਟ''

ਨਿਊਜ਼ੀਲੈਂਡ ਦੀਆਂ ਮਸਜਿਦਾਂ ''ਤੇ ਮਾਰਚ 2019 ਵਿੱਚ ਹੋਏ ਅੰਨ੍ਹੇਵਾਹ ਗੋਲੀਆਂ ਚਲਾਉਣ ਵਾਲਾ ਬ੍ਰੇਂਟਨ ਟੈਰੰਟ ਤਾਂ ਉਮਰ ਜੇਲ੍ਹ ਵਿੱਚ ਰਹੇਗਾ।
ਬ੍ਰੇਂਟਨ ਟੈਰੰਟ ਨੂੰ ਆਖਰੀ ਦਮ ਤੱਕ ਸਲਾਖਾਂ ਪਿੱਛੇ ਰਹੇਗਾ। ਇਸ ਹਮਲੇ ਵਿੱਚ 51 ਲੋਕਾਂ ਦੀ ਮੌਤ ਹੋ ਗਈ ਸੀ।
ਬ੍ਰੇਂਟਨ ਟੈਰੰਟ ਇਹ ਸਜ਼ਾ ਪਾਉਣ ਵਾਲਾ ਨਿਊਜ਼ੀਲੈਂਡ ਦੇ ਇਤਿਹਾਸ ਦਾ ਪਹਿਲਾ ਵਿਅਕਤੀ ਹੈ।
ਇਸ ਤੋਂ ਪਹਿਲਾਂ ਅਦਾਲਤ ਨੇ ਉਸ ਨੂੰ 51 ਕਤਲਾਂ ਤੇ 40 ਜਣਿਆਂ ਦੇ ਕਤਲ ਦੀ ਕੋਸ਼ਿਸ਼ ਅਤੇ ਦਹਿਸ਼ਤਗਰਦੀ ਦੇ ਇੱਕ ਇਲਜ਼ਾਮ ਵਿੱਚ ਦੋਸ਼ੀ ਮੰਨਿਆ ਹੈ।
ਫ਼ੈਸਲਾ ਸੁਣਾਉਣ ਵੇਲੇ ਜੱਜ ਨੇ ਕਿਹਾ ਕਿ ਉਸ ਦੇ ਕੰਮ "ਅਣਮਨੁੱਖੀ" ਸਨ ਅਤੇ ਉਸ ਨੇ "ਕੋਈ ਦਇਆ ਨਹੀਂ ਦਿਖਾਈ।"
ਖ਼ਬਰ ਪੂਰੀ ਪੜ੍ਹਨ ਲਈ ਇੱਥੇ ਕਲਿਕ ਕਰੋ।
ਅੱਤਵਾਦੀ ਹਮਲਿਆਂ ਵਿੱਚੋਂ ਚਾਰ ਵਾਰ ਜ਼ਿੰਦਾ ਬਚਣ ਵਾਲਾ ਪੱਤਰਕਾਰ ਦੀ ਕਹਾਣੀ
ਬੀਬੀਸੀ ਦੇ ਸਾਬਕਾ ਪੱਤਰਕਾਰ ਮੁਹੰਮਦ ਮੋਆਲਿਮੂ 16 ਅਗਸਤ ਨੂੰ ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੁ ਦੇ ਇੱਕ ਹੋਟਲ ''ਤੇ ਹੋਏ ਹਮਲੇ ਵਿੱਚ ਮੁਸ਼ਕਿਲ ਨਾਲ ਬਚੇ। ਸੱਤ ਸਾਲਾਂ ਵਿੱਚ ਇਹ ਚੌਥੀ ਵਾਰ ਸੀ ਜਦੋਂ ਉਹ ਇਸਲਾਮੀ ਅਲ ਸ਼ਬਾਬ ਦੇ ਅੱਤਵਾਦੀਆਂ ਦੇ ਚੁੰਗਲ ਵਿੱਚ ਫ਼ਸ ਗਏ ਸਨ।
ਮੁਹੰਮਦ ਮੋਆਲਿਮੂ ਹੁਣ ਫ਼ੈਡਰੇਸ਼ਨ ਆਫ਼ ਸੋਮਾਲੀਆ ਜਰਨਲਿਸਟਸ ਦੇ ਪ੍ਰਧਾਨ ਹਨ। ਉਨ੍ਹਾਂ ਨੇ ਬੀਬੀਸੀ ਦੇ ਬੇਸਿਲੀਓ ਮੁਤਾਹੀ ਨੂੰ ਆਪਣੀ ਹੱਡ ਬੀਤੀ ਸੁਣਾਈ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਐਲਿਟ ਹੋਟਲ ''ਤੇ ਹੋਏ ਹਮਲੇ ਵਿੱਚ ਉਨ੍ਹਾਂ ਦੇ ਇੱਕ ਦੋਸਤ ਸਣੇ 20 ਲੋਕ ਮਾਰੇ ਗਏ।
ਮੈਂ ਕੰਬ ਰਿਹਾ ਸੀ। ਮੇਰਾ ਦਿਲ ਡਰੱਮ ਦੀ ਤਰ੍ਹਾਂ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਮੇਰਾ ਸਰੀਰ ਕੰਬ ਰਿਹਾ ਸੀ। ਧੂੰਏ ਦਾ ਗੁਬਾਰ ਉੱਪਰ ਵੱਲ ਜਾ ਰਿਹਾ ਸੀ। ਧੂੰਏਂ ਕਰਕੇ ਪੂਰੇ ਇਲਾਕੇ ਨੂੰ ਦੇਖਣਾ ਔਖਾ ਸੀ।
ਖ਼ਬਰ ਪੂਰੀ ਪੜ੍ਹਨ ਲਈ ਇੱਥੇ ਕਲਿਕ ਕਰੋ।
ਇਹ ਵੀਡੀਓ ਵੀ ਦੇਖੋ
https://www.youtube.com/watch?v=xWw19z7Edrs&t=1s
https://www.youtube.com/watch?v=LQOtsAoTVdw
https://www.youtube.com/watch?v=a8j4FURZV-o
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''dc35e149-aeaf-464b-bc33-c14309adc0cb'',''assetType'': ''STY'',''pageCounter'': ''punjabi.india.story.53942337.page'',''title'': ''ਚੀਨ ਦੇ ਲੋਕ ਭਾਰਤੀ ਫੌਜ ਨੂੰ ਕਿੰਨਾ ਖ਼ਤਰਾ ਮੰਨਦੇ ਤੇ ਮੋਦੀ ਬਾਰੇ ਕੀ ਸੋਚਦੇ - 5 ਅਹਿਮ ਖ਼ਬਰਾਂ'',''published'': ''2020-08-28T02:03:26Z'',''updated'': ''2020-08-28T02:03:26Z''});s_bbcws(''track'',''pageView'');