ਚੀਨ ਦੇ ਲੋਕ ਭਾਰਤ ''''ਚ ਚੀਨੀ ਵਸਤੂਆਂ ਦੇ ਬਾਈਕਾਟ ਤੇ ਮੋਦੀ ਸਰਕਾਰ ਬਾਰੇ ਕੀ ਸੋਚਦੇ ਹਨ - ਸਰਵੇ

Thursday, Aug 27, 2020 - 07:37 PM (IST)

ਚੀਨ ਦੇ ਲੋਕ ਭਾਰਤ ''''ਚ ਚੀਨੀ ਵਸਤੂਆਂ ਦੇ ਬਾਈਕਾਟ ਤੇ ਮੋਦੀ ਸਰਕਾਰ ਬਾਰੇ ਕੀ ਸੋਚਦੇ ਹਨ - ਸਰਵੇ
ਚੀਨ ਭਾਰਤ
Getty Images

ਗਲਵਾਨ ਘਾਟੀ ਵਿੱਚ ਹੋਈਆਂ ਗਤਵਿਧੀਆਂ ਨੂੰ ਲੈ ਕੇ ਭਾਰਤ ਅਤੇ ਚੀਨ, ਦੋਵਾਂ ਦੇਸ਼ਾਂ ਵਿਚਾਲੇ ਤਣਾਅ ਦਾ ਮਾਹੌਲ ਬਣਿਆ ਹੈ।

ਇਸ ਵਿਚਾਲੇ ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਨੇ ਇੱਕ ਸਰਵੇ ਕਰਵਾਇਆ ਹੈ, ਜਿਸ ਵਿੱਚ ਭਾਰਤ-ਚੀਨ ਦੇ ਰਿਸ਼ਤਿਆਂ ''ਤੇ ਉੱਥੋਂ ਦੇ ਲੋਕਾਂ ਦੀ ਰਾਏ ਲਈ ਗਈ ਹੈ।

ਇਸ ਵਿੱਚ ਚੀਨ ਦੇ 10 ਵੱਡੇ ਸ਼ਹਿਰਾਂ ਦੇ ਕਰੀਬ 2000 ਲੋਕਾਂ ਨੇ ਹਿੱਸਾ ਲਿਆ, ਜਿਸ ਵਿੱਚ ਬੀਜਿੰਗ, ਵੂਹਾਨ ਅਤੇ ਸ਼ੰਘਾਈ ਸ਼ਾਮਲ ਹਨ।

ਇਹ ਸਰਵੇ ਗਲੋਬਲ ਟਾਈਮਜ਼ ਨੇ ਚਾਈਨਾ ਇੰਸਚੀਟਿਊਟ ਆਫ ਕੰਟੈਂਪਰਰੀ ਇੰਟਰਨੈਸ਼ਨਲ ਰਿਲੇਸ਼ਨ (ਸੀਆਈਸੀਆਈਆਰ) ਦੇ ਨਾਲ ਮਿਲ ਕੇ ਕੀਤਾ ਹੈ।

https://twitter.com/globaltimesnews/status/1298859721571602432?s=20

ਇਸ ਵਿੱਚ ਕਈ ਦਿਲਚਸਪ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਹਨ, ਆਓ ਇੱਕ ਝਾਤ ਮਾਰਦੇ ਹਾਂ ਕੁਝ ਖ਼ਾਸ ਬਿੰਦੂਆਂ ''ਤੇ...

  • ਸਰਵੇ ਮੁਤਾਬਕ 90 ਫੀਸਦ ਲੋਕਾਂ ਦਾ ਮੰਨਣਾ ਹੈ ਕਿ ਸੀਮਾਂ ਉੱਤੇ ਚੀਨ ਵੱਲੋਂ ਜਵਾਬੀ ਕਾਰਵਾਈ ਸਹੀ ਹੈ
  • 70.8 ਫੀਸਦ ਲੋਕ ਸੋਚਦੇ ਹਨ ਕਿ ਭਾਰਤ ਵਿੱਚ ਚੀਨ ਵਿਰੋਧੀ ਸੋਚ ਵਧੇਰੇ ਹੈ
  • ਸਰਵੇ ਵਿੱਚ 50.7 ਫੀਸਦ ਲੋਕ ਮੋਦੀ ਸਰਕਾਰ ਦੇ ਪੱਖ ਵਿੱਚ ਸਨ
  • 49.6 ਫੀਸਦ ਲੋਕਾਂ ਦਾ ਮੰਨਣਾ ਹੈ ਕਿ ਭਾਰਤ ਵੀ ਚੀਨ ''ਤੇ ਆਰਥਿਕ ਤੌਰ ''ਤੇ ਨਿਰਭਰ ਹੈ
  • ਭਾਰਤੀ ਸੈਨਾ ਚੀਨ ਲਈ ਖ਼ਤਰਾ ਹੈ, ਇਸ ਬਾਰੇ 30.9 ਫੀਸਦ ਲੋਕਾਂ ਨੇ ਹੀ ਹਾਂ-ਪੱਖੀ ਹੁੰਗਾਰਾ ਦਿੱਤਾ
  • 26 ਫੀਸਦ ਭਾਰਤ ਨੂੰ ਚੰਗੇ ਗੁਆਂਢੀ ਵਾਂਗ ਦੇਖਦੇ ਹਨ

ਪਿਛਲੇ ਦਿਨੀਂ ਭਾਰਤ ਵੱਲੋਂ ਚੀਨੀ ਸਮਾਨ ਅਤੇ ਚੀਨੀ ਐਪਸ ਦੇ ਬਾਈਕਾਟ ਅਤੇ ਕਈ ਚੀਨੀ ਕੰਪਨੀਆਂ ''ਤੇ ਪਾਬੰਦੀ ਲਗਾਈ ਗਈ ਸੀ, ਇਸ ਬਾਰੇ ਵੀ ਇਸ ਸਰਵੇ ਵਿੱਚ ਲੋਕਾਂ ਨੂੰ ਪੁੱਛਿਆ ਗਿਆ।

  • 35.3 ਫੀਸਦ ਲੋਕ ਭਾਰਤ ਦੇ ਇਸ ਕਦਮ ਤੋਂ ਨਾਰਾਜ਼ ਹਨ
  • ਉੱਥੇ ਹੀ 29.3 ਫੀਸਦ ਲੋਕਾਂ ਨੇ ਕਿਹਾ ਕਿ ਭਾਰਤ ਇਸ ਬਾਰੇ ਗੰਭੀਰ ਨਹੀਂ ਹੈ
  • 23.2 ਫੀਸਦ ਲੋਕਾਂ ਦਾ ਮੰਨਣਾ ਹੈ ਕਿ ਇਹ ਪਰੇਸ਼ਾਨੀ ਵਾਲੀ ਗੱਲ ਹੈ, ਇਸ ਬਾਰੇ ਧਿਆਨ ਦੇਣਾ ਚਾਹੀਦਾ ਹੈ

ਇਹ ਵੀ ਪੜ੍ਹੋ:-

ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs&t=1s

https://www.youtube.com/watch?v=TiGcjIJo2s8

https://www.youtube.com/watch?v=ItCrn9cEXNk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e7bd35ec-0508-46c1-891d-8a6f1e849e0a'',''assetType'': ''STY'',''pageCounter'': ''punjabi.india.story.53936099.page'',''title'': ''ਚੀਨ ਦੇ ਲੋਕ ਭਾਰਤ \''ਚ ਚੀਨੀ ਵਸਤੂਆਂ ਦੇ ਬਾਈਕਾਟ ਤੇ ਮੋਦੀ ਸਰਕਾਰ ਬਾਰੇ ਕੀ ਸੋਚਦੇ ਹਨ - ਸਰਵੇ'',''published'': ''2020-08-27T14:00:57Z'',''updated'': ''2020-08-27T14:00:57Z''});s_bbcws(''track'',''pageView'');

Related News