ਕੀ 11 ਸਾਲਾ ਬਲਾਤਕਾਰ ਪੀੜਤ ਦਾ ਗਰਭਪਾਤ ਹੋਣਾ ਚਾਹੀਦਾ ਹੈ? ਅਦਾਲਤ ਨੇ ਸੁਣਾਇਆ ਇਹ ਫ਼ੈਸਲਾ

Thursday, Aug 27, 2020 - 05:52 PM (IST)

ਕੀ 11 ਸਾਲਾ ਬਲਾਤਕਾਰ ਪੀੜਤ ਦਾ ਗਰਭਪਾਤ ਹੋਣਾ ਚਾਹੀਦਾ ਹੈ? ਅਦਾਲਤ ਨੇ ਸੁਣਾਇਆ ਇਹ ਫ਼ੈਸਲਾ
ਸੰਕੇਤਕ ਤਸਵੀਰ
iStock
ਸੰਕੇਤਕ ਤਸਵੀਰ

"ਪੀੜਤ ਹੌਲੀ ਉਮਰ ਦੀ ਹੈ ਤੇ ਉਸ ਨੂੰ ਬਲਾਤਕਾਰ ਦੀ ਮੁਸੀਬਤ ਝੱਲਣੀ ਪਈ ਹੈ। ਉਹ ਇੱਕ ਅਜਿਹੀ ਉਮਰ ਵਿੱਚ ਗਰਭਵਤੀ ਹੋਈ ਹੈ ਜਦੋਂ ਉਹ ਇੱਕ ਮਾਂ ਬਣਨ ਲਈ ਪਰਿਪੱਕਤਾ ਅਤੇ ਸਰੀਰਕ ਸਿਹਤ ਨਹੀਂ ਰੱਖਦੀ।"

"ਤਕਨੀਕੀ ਮੁੱਦਿਆਂ ਕਾਰਨ ਉਸ ''ਤੇ ਗਰਭ ਨੂੰ ਖ਼ਤਮ ਕਰਨ ਤੋਂ ਇਨਕਾਰ ਕਰਨ ਨਾਲ ਉਹ ਆਪਣੀ ਬਾਕੀ ਜ਼ਿੰਦਗੀ ਸਦਮੇ ਵਿੱਚ ਜੀਣ ਲਈ ਮਜਬੂਰ ਹੋ ਸਕਦੀ ਹੈ।"

"ਉਸ ਦੀ ਖ਼ੁਦ ਖੇਡਣ ਦੀ ਉਮਰ ਦੀ ਹੈ, ਉਸ ਤੋਂ ਇੱਕ ਸੰਭਾਵਿਤ ਮਾਂ ਬਣਨ ਦੀ ਉਮੀਦ ਕਰਨਾ ਅਤੇ ਬੱਚੇ ਦੀ ਦੇਖਭਾਲ ਕਰਨਾ ਨਾ ਤਾਂ ਸਹੀ ਅਤੇ ਨਾ ਹੀ ਵਿਵਹਾਰਿਕ ਹੋਵੇਗਾ।"

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਸ ਵੇਲੇ ਕੀਤਾ ਜਦੋਂ ਇੱਕ 11 ਸਾਲਾ ਬੱਚੀ ਬਲਾਤਕਾਰ ਕਾਰਨ ਗਰਭਵਤੀ ਹੋ ਗਈ ਤੇ ਉਸ ਦੇ ਮਾਪਿਆਂ ਵੱਲੋਂ ਕੋਰਟ ਨੂੰ ਗੁਹਾਰ ਲਗਾਈ ਗਈ।


ਇਹ ਵੀ ਪੜ੍ਹੋ-


ਕੀ ਹੈ ਮਾਮਲਾ

ਮਾਮਲਾ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦਾ ਹੈ ਅਤੇ ਇਸ ਸਾਲ 10 ਅਗਸਤ ਨੂੰ ਉਸ ਵੇਲੇ ਧਿਆਨ ''ਚ ਆਇਆ ਜਦੋਂ 11 ਸਾਲਾਂ ਬੱਚੀ ਨੇ ਮਾਪਿਆਂ ਨੂੰ ਪੇਟ ਦਰਦ ਦੀ ਸ਼ਿਕਾਇਤ ਕੀਤੀ।

ਕੁੜੀ ਦੇ ਮਾਪੇ ਉਸ ਨੂੰ ਇਲਾਜ ਲਈ ਲੈ ਕੇ ਗਏ ਤਾਂ ਡਾਕਟਰ ਨੇ ਦੱਸਿਆ ਕਿ ਉਹ ਗਰਭਵਤੀ ਹੈ। ਪੁੱਛਣ ''ਤੇ 11 ਸਾਲਾ ਪੀੜਤ ਨੇ ਦੱਸਿਆ ਕਿ 4-5 ਮਹੀਨੇ ਪਹਿਲਾਂ ਉਸ ਨਾਲ ਬਲਾਤਕਾਰ ਕੀਤਾ ਗਿਆ ਸੀ।

ਜਿਸ ਤੋਂ ਬਾਅਦ ਮਾਮਲਾ ਥਾਣਾ ਅਸੰਧ, ਜ਼ਿਲ੍ਹਾ ਕਰਨਾਲ, ਹਰਿਆਣਾ ਵਿਖੇ ਇੱਕ ਕੇਸ ਦਰਜ ਕੀਤਾ ਗਿਆ ਸੀ।

ਪੁਲਿਸ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਉਸੇ ਦਿਨ ਹੀ ਇੱਕ 22 ਸਾਲਾਂ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਗਿਆ।

https://www.youtube.com/watch?v=xWw19z7Edrs&t=1s

ਇਸ ਤੋਂ ਇਲਾਵਾ, ਜਾਂਚ ਅਧਿਕਾਰੀ ਨੇ ਨਾਬਾਲਗ਼ ਹੋਣ ਕਰਕੇ ਇਸ ਕੇਸ ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ।

ਇਸ ਤੋਂ ਬਾਅਦ, ਕੁੜੀ ਦੇ ਮਾਪਿਆਂ ਨੇ ਅਦਾਲਤ ਵਿੱਚ ਗੁਹਾਰ ਲਗਾਈ ਕਿ ਇਸ ਗਰਭ ਦੀ ਸਮਾਪਤੀ ਲਈ ਡਾਕਟਰਾਂ ਨੂੰ ਇਜਾਜ਼ਤ ਦਿੱਤੀ ਜਾਵੇ। ਹਾਲਾਂਕਿ, ਗਰਭ ਅਵਸਥਾ 23ਵੇਂ ਹਫ਼ਤੇ ਤੱਕ ਪੁੱਜ ਚੁੱਕੀ ਹੈ।

ਇਹ ਵੀ ਪੜ੍ਹੋ:-

ਡਾਕਟਰਾਂ ਦੀ ਰਾਏ ''ਤੇ ਅਦਾਲਤ ਦਾ ਫ਼ੈਸਲਾ

ਡਾਕਟਰਾਂ ਦੇ ਬੋਰਡ ਨੇ ਰਾਏ ਦਿੱਤੀ ਕਿ ਇਸ ਕੇਸ ਵਿੱਚ ਗਰਭ ਅਵਸਥਾ ਜਾਰੀ ਰਹਿਣ ਨਾਲ "ਇਸ ਗਰਭਵਤੀ ਬੱਚੇ ਦੀ ਜ਼ਿੰਦਗੀ ਅਤੇ ਉਸ ਦੇ ਮਾਨਸਿਕ ਸਿਹਤ ਨੂੰ ਗੰਭੀਰ ਸੱਟ ਲੱਗ ਸਕਦੀ ਹੈ।"

ਉਨ੍ਹਾਂ ਨੇ ਅੱਗੇ ਕਿਹਾ ਕਿ ਗਰਭ ਅਵਸਥਾ ਨੂੰ ਖ਼ਤਮ ਕਰਨਾ ਵੀ ਉਸ ਦੀ ਜ਼ਿੰਦਗੀ ਨੂੰ ਜੋਖ਼ਮ ਵਿੱਚ ਪਾ ਸਕਦਾ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਸਥਿਤੀ ਵਿੱਚ ਹਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ, ਗਰਭ ਅਵਸਥਾ ਦੀ ਸਮਾਪਤੀ ਉਚਿੱਤ ਜੋਖ਼ਮ ਨਾਲ ਕੀਤੀ ਜਾ ਸਕਦੀ ਹੈ।

ਇਸ ਦੇ ਨਾਲ ਹੀ ਸੂਬੇ ਦੇ ਸਰਕਾਰੀ ਵਕੀਲ ਨੂੰ ਕਿਹਾ ਗਿਆ ਕਿ ਗਰਭ ਅਵਸਥਾ ਨੂੰ ਜਾਰੀ ਰੱਖਣ ਅਤੇ ਸਮਾਪਤ ਕਰਨ ਵਿੱਚ ਜੋਖ਼ਮ ਕਿੰਨਾ-ਕੁ ਹੈ, ਇਸ ਬਾਰੇ ਮੁੜ ਜਾਂਚ ਕੀਤੀ ਜਾਵੇ।

ਗਠਨ ਕੀਤੇ ਗਏ ਬੋਰਡ ਦੇ ਮੈਂਬਰਾਂ ਦੀ ਰਾਏ ਇਹ ਸੀ, "ਗਰਭ ਅਵਸਥਾ ਨੂੰ ਖ਼ਤਮ ਕਰਨਾ ਅਤੇ ਜਾਰੀ ਰੱਖਣ ਦੋਵਾਂ ਵਿਚ ਜੋਖ਼ਮ ਹੈ। ਹਾਲਾਂਕਿ, ਇਸ ਅਵਸਥਾ ਵਿੱਚ ਇਸ ਸਥਿਤੀ ਵਿੱਚ ਗਰਭ ਅਵਸਥਾ ਦੀ ਸਮਾਪਤੀ ਦੇ ਮੁਕਾਬਲੇ ਗਰਭ ਅਵਸਥਾ ਨੂੰ ਜਾਰੀ ਰੱਖਣ ਵਿੱਚ ਜੋਖ਼ਮ ਵਧੇਰੇ ਗੰਭੀਰ ਨਜ਼ਰ ਆਉਂਦਾ ਹੈ।"

ਕੋਰਟ ਨੇ ਡਾਕਟਰਾਂ ਦੀ ਰਾਏ ਨਾਲ ਜਾਣਾ ਹੀ ਠੀਕ ਸਮਝਿਆ ਤੇ ਗਰਭ ਅਵਸਥਾ ਨੂੰ ਖ਼ਤਮ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਪੀੜਤਾ ਦੇ ਵਕੀਲ ਭੁਪਿੰਦਰ ਸਿੰਘ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਅਦਾਲਤੀ ਆਦੇਸ਼ਾਂ ਮੁਤਾਬਕ ਪੀੜਤਾਂ ਨੂੰ ਤਿੰਨ ਦਿਨਾਂ ਅੰਦਰ ਹਸਪਤਾਲ ਦਾਖ਼ਲ ਕਰਵਾਉਣ ਲਈ ਕਿਹਾ ਗਿਆ ਹੈ।

ਇਹ ਵੀਡੀਓ ਵੀ ਦੇਖੋ

https://www.youtube.com/watch?v=lVYMEi8gSmc

https://www.youtube.com/watch?v=TiGcjIJo2s8

https://www.youtube.com/watch?v=ItCrn9cEXNk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''48b70bb0-2b8d-40d1-ac16-a940b70e56e9'',''assetType'': ''STY'',''pageCounter'': ''punjabi.india.story.53932895.page'',''title'': ''ਕੀ 11 ਸਾਲਾ ਬਲਾਤਕਾਰ ਪੀੜਤ ਦਾ ਗਰਭਪਾਤ ਹੋਣਾ ਚਾਹੀਦਾ ਹੈ? ਅਦਾਲਤ ਨੇ ਸੁਣਾਇਆ ਇਹ ਫ਼ੈਸਲਾ'',''author'': ''ਅਰਵਿੰਦ ਛਾਬੜਾ'',''published'': ''2020-08-27T12:11:53Z'',''updated'': ''2020-08-27T12:11:53Z''});s_bbcws(''track'',''pageView'');

Related News