ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਨੇ ਕਿਹਾ, “ਰਿਆ ਨੂੰ ਗ੍ਰਿਫ਼ਤਾਰ ਕਰੋ, ਰਿਆ ਨੇ ਸੁਸ਼ਾਂਤ ਦੇ ਮਾਨਸਿਕ ਹਾਲਤ ਬਾਰੇ ਕੀ ਦਾਅਵਾ ਕੀਤਾ

Thursday, Aug 27, 2020 - 12:37 PM (IST)

ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਨੇ ਕਿਹਾ, “ਰਿਆ ਨੂੰ ਗ੍ਰਿਫ਼ਤਾਰ ਕਰੋ, ਰਿਆ ਨੇ ਸੁਸ਼ਾਂਤ ਦੇ ਮਾਨਸਿਕ ਹਾਲਤ ਬਾਰੇ ਕੀ ਦਾਅਵਾ ਕੀਤਾ

ਇੱਕ ਵੀਡੀਓ ਬਿਆਨ ਜਾਰੀ ਕਰਕੇ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਨੇ ਕਿਹਾ ਹੈ ਕਿ ਰਿਆ ਚਕਰਬਰਤੀ ਉਨ੍ਹਾਂ ਦੇ ਪੁੱਤਰ ਦੀ ''ਕਾਤਲ'' ਹੈ ਤੇ ਜਾਂਚ ਏਜੰਸੀ ਨੂੰ ਰਿਆ ਨੂੰ ਫੌਰਨ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ।

ਸੁਸ਼ਾਂਤ ਸਿੰਘ ਰਾਜੂਪਤ ਦੇ ਪਿਤਾ ਦਾ ਇਹ ਬਿਆਨ ਐੱਨਸੀਬੀ (ਨੈਸ਼ਨਲ ਨਾਰੋਟਿਕਸ ਬਿਊਰੋ) ਵੱਲੋਂ ਰਿਆ ਚਕਰਬਰਤੀ ਖਿਲਾਫ਼ ਐੱਨਡੀਪੀਐੱਸ ਦੀ ਧਾਰਾ 27 ਤੇ 29 ਤਹਿਤ ਮਾਮਲਾ ਦਰਜ ਹੋਣ ਤੋਂ ਠੀਕ ਇੱਕ ਦਿਨ ਬਾਅਦ ਆਇਆ ਹੈ।

ਇਨ੍ਹਾਂ ਧਾਰਾਵਾਂ ਤਹਿਤ ਮਾਮਲਾ ਦਰਜ ਉਦੋਂ ਦਰਜ ਕੀਤਾ ਜਾਂਦਾ ਹੈ ਜਦੋਂ ਕੋਈ ਨਾਰਕੋਟਿਕ ਡਰੱਗ ਜਾਂ ਸਾਈਕੋਪੈਥਿਕ ਡਰੱਗ ਦਾ ਸੇਵਨ ਕਰਦਾ ਹੈ। ਧਾਰਾ 29 ਅਪਰਾਧਿਕ ਸਾਜ਼ਿਸ ਲਈ ਲਗਾਈ ਜਾਂਦੀ ਹੈ।

ਖ਼ਬਰ ਏਜੰਸੀ ਏਐੱਨਆਈ ਅਨੁਸਾਰ ਐੱਨਸੀਬੀ ਦੇ ਡਾਇਰੈਕਟਰ ਨੇ ਇਸ ਮਾਮਲੇ ਦੀ ਜਾਂਚ ਲਈ ਟੀਮ ਬਣਾ ਦਿੱਤੀ ਹੈ।

ਉੱਧਰ ਰਿਆ ਚਕਰਬਰਤੀ ਨੇ ਇੰਡੀਆ ਟੂਡੇ ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ ਸੁਸ਼ਾਂਤ ਦੀ ਮਾਨਸਿਕ ਹਾਲਤ ਖ਼ਰਾਬ ਹੋਣ ਬਾਰੇ ਜ਼ਿਕਰ ਕੀਤਾ ਹੈ।

ਇਹ ਵੀ ਪੜ੍ਹੋ:

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ 14 ਜੂਨ ਨੂੰ ਆਪਣੇ ਘਰ ਵਿੱਚ ਮ੍ਰਿਤ ਮਿਲੇ ਸਨ। ਪਹਿਲਾਂ ਇਸ ਮਾਮਲੇ ਦੀ ਜਾਂਚ ਮੁੰਬਈ ਪੁਲਿਸ ਕਰ ਰਹੀ ਸੀ। ਸ਼ੁਰੂ ਵਿੱਚ ਸੁਸ਼ਾਂਤ ਦੀ ਮੌਤ ਨੂੰ ‘ਖੁਦਕੁਸ਼ੀ’ ਕਿਹਾ ਗਿਆ ਸੀ। ਫਿਰ ਸੁਪਰੀਮ ਕੋਰਟ ਵਿੱਚ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਗਈ ਸੀ।

19 ਅਗਸਤ ਨੂੰ ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਸੀ।

ਬੀਤੇ ਕੁਝ ਹਫ਼ਤਿਆਂ ਤੋਂ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਦੀ ਟੀਵੀ ਚੈਨਲਾਂ ਤੇ ਸੋਸ਼ਲ ਮੀਡੀਆ ਉੱਤੇ ਵੱਡੇ ਪੱਧਰ ''ਤੇ ਕਵਰੇਜ ਹੋਈ ਹੈ।

ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ ਨਾਲ ਕਈ ਏਜੰਸੀਆਂ ਜੁੜਦੀਆਂ ਜਾ ਰਹੀਆਂ ਹਨ। ਮਹਾਰਾਸ਼ਟਰ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਮੁੰਬਈ ਪੁਲਿਸ ਤੇ ਕੂਪਰ ਹਸਪਤਾਲ ਨੂੰ ਨੋਟਿਸ ਜਾਰੀ ਕੀਤਾ ਹੈ।

ਇਸ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਜਿਸ ਮੁਰਦਾਘਰ ਵਿੱਚ ਸੁਸ਼ਾਂਤ ਦੀ ਲਾਸ਼ ਸੀ, ਉੱਥੇ ਰਿਆ ਚੱਕਰਵਰਤੀ ਨੂੰ ਜਾਣ ਦੀ ਇਜਾਜ਼ਤ ਕਿਉਂ ਦਿੱਤੀ ਗਈ ਸੀ।

ਸੁਸ਼ਾਂਤ ਦੀ ਮਾਨਸਿਕ ਹਾਲਤ ਬਾਰੇ ਯੂਰਪ ਟੂਰ ’ਤੇ ਪਤਾ ਲਗਿਆ-ਰਿਆ ਚਕਰਬਰਤੀ

ਰਿਆ ਚੱਕਰਬਰਤੀ ਨੇ ਇੰਡੀਆ ਟੂਡੇ ਦੇ ਰਾਜਦੀਪ ਸਰਦੇਸਾਈ ਨਾਲ ਗੱਲਬਾਤ ਦੌਰਾਨ ਕਿਹਾ, “ਜਦੋਂ ਮੈਂ ਤੇ ਸੁਸ਼ਾਂਤ ਸਿੰਘ ਅਕਤੂਬਰ 2019 ਵਿੱਚ ਇੱਕ ਯੂਰਪ ਦੇ ਟੂਰ ’ਤੇ ਗਏ ਹੋਏ ਸੀ ਤਾਂ ਮੈਨੂੰ ਸੁਸ਼ਾਂਤ ਦੀ ਮਾਨਸਿਕ ਸਿਹਤ ਦੇ ਠੀਕ ਨਾ ਹੋਣ ਦਾ ਪਤਾ ਲੱਗਿਆ ਸੀ।

ਰਿਆ ਨੇ ਇਹ ਵੀ ਕਿਹਾ ਕਿ ਉਹ ਸੁਸ਼ਾਂਤ ਦੇ ਪੈਸਿਆਂ ਉੱਪਰ ਨਹੀਂ ਜਿਊਂ ਰਹੀ ਸੀ ਸਗੋਂ ਸੁਸ਼ਾਂਤ ਹੀ ਆਲੀਸ਼ਾਨ ਜ਼ਿੰਦਗੀ ਜਿਊਣ ਦਾ ਸ਼ੌਕੀਨ ਸੀ।

ਸੁਸ਼ਾਂਤ ਦੀ ਮਾਨਸਿਕ ਪੀੜਾ ਦਾ ਪਤਾ ਲੱਗਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਰਿਆ ਨੇ ਕਿਹਾ,"ਜਦੋਂ ਅਸੀਂ ਯੂਰਪ ਲਈ ਨਿਕਲ ਰਹੇ ਸਨ ਤਾਂ ਸੁਸ਼ਾਂਤ ਨੇ ਦੱਸਿਆ ਕਿ ਉਸ ਨੂੰ ਉਡਾਣ ਵਿੱਚ ਘੁਟਣ ਮਹਿਸੂਸ ਹੁੰਦੀ ਹੈ। ਉਸ ਨੇ ਬਿਨਾਂ ਕਿਸੇ ਪ੍ਰਿਸਕ੍ਰਿਪਸ਼ਨ ਦੇ ਹੀ ਮੋਡਾਫਿਨਲ ਦਵਾਈ ਖਾ ਲਈ। ਜਦੋਂ ਅਸੀਂ ਪੈਰਿਸ ਪਹੁੰਚੇ ਤਾਂ ਉਹ ਤਿੰਨ ਦਿਨ ਆਪਣੇ ਕਮਰੇ ਤੋਂ ਬਾਹਰ ਹੀ ਨਹੀਂ ਨਿਕਲਿਆ।”

”ਟਰਿਪ ਤੋਂ ਪਹਿਲਾਂ ਉਸ ਨੇ ਕਿਹਾ ਸੀ ਕਿ ਉਹ ਬਹੁਤ ਖ਼ੁਸ਼ ਸੀ। ਉਸ ਨੇ ਮੈਨੂੰ ਕਿਹਾ ਸੀ ਕਿ ਉਹ ਬਹੁਤ ਉਤਸ਼ਾਹਿਤ ਹੈ ਤੇ ਟਰਿਪ ਦੌਰਾਨ ਉਹ ਮੈਨੂੰ ਆਪਣਾ ਅਸਲੀ ਪੱਖ ਦਿਖਾਵੇਗਾ। ਉਹ ਸੜਕਾਂ ''ਤੇ ਘੁੰਮਦਿਆਂ ਉਸ ਨਾਲ ਮਜ਼ਾ ਕਰੇਗਾ ਜੋ ਉਹ ਭਾਰਤ ਵਿੱਚ ਨਹੀਂ ਕਰ ਸਕਦਾ। ਅਸੀਂ ਬਹੁਤ ਖ਼ੁਸ਼ ਸੀ। ਮੈ ਹੈਰਾਨ ਸੀ ਕਿ ਕੀ ਹੋਇਆ।"

ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs&t=1s

https://www.youtube.com/watch?v=LQOtsAoTVdw

https://www.youtube.com/watch?v=a8j4FURZV-o

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''30b906c1-677a-4172-b5f4-e6deb1d8ce42'',''assetType'': ''STY'',''pageCounter'': ''punjabi.india.story.53929611.page'',''title'': ''ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਨੇ ਕਿਹਾ, “ਰਿਆ ਨੂੰ ਗ੍ਰਿਫ਼ਤਾਰ ਕਰੋ, ਰਿਆ ਨੇ ਸੁਸ਼ਾਂਤ ਦੇ ਮਾਨਸਿਕ ਹਾਲਤ ਬਾਰੇ ਕੀ ਦਾਅਵਾ ਕੀਤਾ'',''published'': ''2020-08-27T07:01:06Z'',''updated'': ''2020-08-27T07:01:06Z''});s_bbcws(''track'',''pageView'');

Related News