ਨਿਊਜ਼ੀਲੈਂਡ ਦੀ ਮਸਜਿਦ ਦੇ ਹਮਲਾਵਰ ਨੂੰ ਉਮਰ ਕੈਦ ਦੇਣ ਵੇਲੇ ਜੱਜ ਨੇ ਕਿਹਾ. ‘ਸਾਰੀ ਉਮਰ ਜੇਲ੍ਹ ਵਿੱਚ ਰੱਖ ਕੇ ਵੀ ਸਜ਼ਾ ਪੂਰੀ ਨਹੀਂ ਹੋਣੀ’
Thursday, Aug 27, 2020 - 10:22 AM (IST)


ਨਿਊਜ਼ੀਲੈਂਡ ਦੀ ਅਦਾਲਤ ਨੇ ਦੋ ਸਮਜਿਦਾਂ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ 51 ਜਣਿਆਂ ਨੂੰ ਮਾਰਨ ਵਾਲੇ ਬ੍ਰੇਂਟਨ ਟੈਰੰਟ ਨੂੰ ਬਿਨਾਂ ਪੈਰੋਲ ਤੋਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਪਾਉਣ ਵਾਲਾ ਦੇਸ਼ ਦੇ ਇਤਿਹਾਸ ਦਾ ਪਹਿਲਾ ਵਿਅਕਤੀ ਹੈ।
ਇਸ ਤੋਂ ਪਹਿਲਾਂ ਅਦਾਲਤ ਨੇ ਉਸ ਨੂੰ 51 ਕਤਲਾਂ ਤੇ 40 ਜਣਿਆਂ ਦੇ ਕਤਲ ਦੀ ਕੋਸ਼ਿਸ਼ ਅਤੇ ਦਹਿਸ਼ਤਗਰਦੀ ਦੇ ਇੱਕ ਇਲਜ਼ਾਮ ਵਿੱਚ ਮੁਜਰਮ ਐਲਾਨ ਕੀਤਾ।
ਜੱਜ ਨੇ ਕਿਹਾ ਕਿ ਉਸ ਦੇ ਕੰਮ "ਅਣਮਨੁੱਖੀ" ਸਨ ਅਤੇ ਉਸ ਨੇ "ਕੋਈ ਦਇਆ ਨਹੀਂ ਦਿਖਾਈ।"
ਬੰਦੂਕਧਾਰੀ ਨੇ ਪਿਛਲੇ ਸਾਲ 15 ਮਾਰਚ ਨੂੰ ਦੋ ਮਸਜਿਦਾਂ ਉੱਪਰ ਗੋਲ਼ੀਆਂ ਚਲਾਈਆਂ ਸਨ।
ਜਸਟਿਸ ਮੈਂਡਰ ਨੇ ਕਿਹਾ,"ਤੁਹਾਡੇ ਜੁਰਮ ਇੰਨੇ ਮਾੜੇ ਹਨ ਕਿ ਜੇ ਤੈਨੂੰ ਮਰਨ ਤੱਕ ਵੀ ਜੇਲ੍ਹ ਵਿੱਚ ਰੱਖਿਆ ਜਾਵੇ, ਇਸ ਨਾਲ ਵੀ ਸਜ਼ਾ ਪੂਰੀ ਨਹੀਂ ਹੋਣੀ।"
ਬ੍ਰੇਂਟਨ ਟੈਰੰਟ ਨੇ ਆਪਣੇ ਵਕੀਲ ਰਾਹੀਂ ਕਿਹਾ ਕਿ ਉਹ ਸਰਕਾਰੀ ਪੱਖ ਦੀ ਬਿਨਾਂ ਪੈਰੋਲ ਦੇ ਉਮਰ ਕੈਦ ਦੀ ਅਰਜ਼ੀ ਦਾ ਵਿਰੋਧ ਨਹੀਂ ਕਰੇਗਾ। ਇਸ ਤੋਂ ਪਹਿਲਾਂ ਉਸ ਨੇ ਆਪਣੀ ਸਜ਼ਾ ਦੇ ਮੌਕੇ ਕੁਝ ਕਹਿਣ ਦੇ ਹੱਕ ਨੂੰ ਵੀ ਤਿਆਗ ਦਿੱਤਾ ਸੀ।
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਮਹਾਮਾਰੀ ਕਦੋਂ ਖ਼ਤਮ ਹੋਵੇਗੀ, WHO ਨੇ ਦਿੱਤਾ ਇਹ ਜਵਾਬ
- ਦੁਨੀਆਂ ਦੇ 10 ਦੇਸ਼ ਜਿਥੇ ਕੋਰੋਨਾ ਦਾ ਇੱਕ ਵੀ ਕੇਸ ਨਹੀਂ ਪਰ ਫ਼ਿਰ ਵੀ ਹਨ ਬੇਹਾਲ
- ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਦੇ ਕਰੋੜਾਂ ਰੁਪਏ ਦੀ ਕੀਮਤ ਵਾਲੇ ਬੰਗਲੇ ’ਚ ਖ਼ਾਸ ਕੀ ਹੈ
ਬ੍ਰੇਂਟਨ ਟੈਰੰਟ ਦੇ ਕਾਰੇ ਦਾ ਹੌਲਨਾਕ ਮੰਜ਼ਰ
ਪਹਿਲਾਂ ਉਸ ਨੇ ਅਲ ਨੂਰ ਮਸਜਿਦ ਵਿੱਚ ਮੌਜੂਦ ਸ਼ਰਧਾਲੂਆਂ ਨੂੰ ਨਿਸ਼ਾਨਾ ਬਣਾਇਆ। 30 ਤੋਂ ਵੀ ਘੱਟ ਸਕਿੰਟਾਂ ਵਿੱਚ ਉਹ ਆਪਣੀ ਕਾਰ ਵਿੱਚੋਂ ਦੂਜਾ ਹਥਿਆਰ ਚੁੱਕਣ ਲਈ ਮੁੜਿਆ ਅਤੇ ਫਿਰ ਮਸਜਿਦ ਵਿੱਚ ਮੁੜ ਦਾਖ਼ਲ ਹੋ ਕੇ ਇੱਕ ਵਾਰ ਫਿਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਸਾਰੇ ਕਾਰੇ ਦਾ ਉਸ ਨੇ ਆਪਣੇ ਹੈਲਮਟ ਉੱਪਰ ਲੱਗੇ ਕੈਮਰੇ ਰਾਹੀਂ ਫੇਸਬੁੱਕ ’ਤੇ ਲਾਈਵ ਵੀ ਕੀਤਾ ਜਿਸ ਨੇ ਪੂਰੀ ਦੁਨੀਆਂ ਵਿੱਚ ਸਦਮੇ ਦੀ ਲਹਿਰ ਫੈਲਾਅ ਦਿੱਤੀ ਸੀ।
ਫਿਰ ਉਹ ਕਾਰ ਰਾਹੀਂ ਲਾਈਨਵੁੱਡ ਇਸਲਾਮਿਕ ਸੈਂਟਰ ਗਿਆ ਜਿੱਥੇ ਉਸ ਨੇ ਦੋ ਜਣਿਆਂ ਦੇ ਅਤੇ ਖਿੜਕੀਆਂ ਤੇ ਗੋਲੀਆਂ ਚਲਾਈਆਂ।
ਇੰਨੇ ਵਿੱਚ ਇੱਕ ਵਿਅਕਤੀ ਮਸਜਿਦ ਵਿੱਚੋਂ ਬਾਹਰ ਆਇਆ ਅਤੇ ਉਸ ਨੇ ਦੀ ਇੱਕ ਸ਼ਾਟਗਨ ਚੁੱਕੇ ਕੇ ਉਸ ਦਾ ਪਿੱਛਾ ਕਰ ਕੇ ਭਜਾਇਆ।

ਇਸ ਤੋਂ ਬਾਅਦ ਦੋ ਪੁਲਿਸ ਵਾਲਿਆਂ ਨੇ ਉਸ ਨੂੰ ਪਿੱਛਾ ਕਰ ਕੇ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰੀ ਤੋਂ ਬਾਅਦ ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਯੋਜਨਾ ਹਮਲੇ ਤੋਂ ਬਾਅਦ ਮਸਜਿਦ ਨੂੰ ਅੱਗ ਲਾਉਣ ਦਾ ਸੀ।
ਇਸ ਹਫ਼ਤੇ ਦੀ ਸੁਣਵਾਈ ਦੌਰਾਨ ਅਦਾਲਤ ਨੂੰ ਉਸ ਦੇ ਇੱਕ ਹੋਰ ਮਸਜਿਦ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਦਾ ਪਤਾ ਲੱਗਿਆ ਪਰ ਉਸ ਤੋਂ ਪਹਿਲਾਂ ਹੀ ਉਸ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਬ੍ਰੇਂਟਨ ਟੈਰੰਟ ਦੇ ਕਾਰੇ ਮਗਰੋਂ ਨਿਊਜ਼ੀਲੈਂਡ ਵਿੱਚ ਅਸਲ੍ਹੇ ਸੰਬੰਧੀ ਕਾਨੂੰਨਾਂ ਨੂੰ ਹੋਰ ਸਖ਼ਤ ਬਣਾਇਆ ਗਿਆ।
ਇਹ ਵੀਡੀਓ ਵੀ ਦੇਖੋ
https://www.youtube.com/watch?v=xWw19z7Edrs&t=1s
https://www.youtube.com/watch?v=LQOtsAoTVdw
https://www.youtube.com/watch?v=a8j4FURZV-o
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a5012eae-535f-4b29-84b2-0436b4655e40'',''assetType'': ''STY'',''pageCounter'': ''punjabi.international.story.53928214.page'',''title'': ''ਨਿਊਜ਼ੀਲੈਂਡ ਦੀ ਮਸਜਿਦ ਦੇ ਹਮਲਾਵਰ ਨੂੰ ਉਮਰ ਕੈਦ ਦੇਣ ਵੇਲੇ ਜੱਜ ਨੇ ਕਿਹਾ. ‘ਸਾਰੀ ਉਮਰ ਜੇਲ੍ਹ ਵਿੱਚ ਰੱਖ ਕੇ ਵੀ ਸਜ਼ਾ ਪੂਰੀ ਨਹੀਂ ਹੋਣੀ’'',''published'': ''2020-08-27T04:38:02Z'',''updated'': ''2020-08-27T04:38:02Z''});s_bbcws(''track'',''pageView'');