ਕਤਰਾਪੁਰ ਲਾਂਘੇ ਬਾਰੇ ਪਾਕਿਸਤਾਨ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਨੂੰ ਕੀ ਗੁਜ਼ਾਰਿਸ਼ ਕੀਤੀ-ਪ੍ਰੈੱਸ ਰਿਵਿਊ

Thursday, Aug 27, 2020 - 09:22 AM (IST)

ਕਤਰਾਪੁਰ ਲਾਂਘੇ ਬਾਰੇ ਪਾਕਿਸਤਾਨ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਨੂੰ ਕੀ ਗੁਜ਼ਾਰਿਸ਼ ਕੀਤੀ-ਪ੍ਰੈੱਸ ਰਿਵਿਊ
ਕਰਤਾਰਪੁਰ ਲਾਂਘਾ
Getty Images

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੁੱਧਵਾਰ ਨੂੰ ਭਾਰਤੀ ਸਰਕਾਰ ਨੂੰ ਅਪੀਲ ਕੀਤੀ ਕਿ ਗੁਰੂ ਨਾਨਕ ਦੇ ਜੋਤੀ-ਜੋਤ ਪੁਰਬ ਮੌਕੇ ਕਰਤਾਰਪੁਰ ਲਾਂਘਾ ਖੋਲ੍ਹਿਆ ਜਾਵੇ ਜੋ ਕਿ 20 ਸਤੰਬਰ ਨੂੰ ਆ ਰਿਹਾ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇਹ ਜਾਣਕਾਰੀ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਨੇ ਦਿੱਤੀ।

ਅਖ਼ਬਾਰ ਮੁਤਾਬਕ ਉਨ੍ਹਾਂ ਨੇ ਕਿਹਾ,"ਇਹ ਮੌਕਾ ਕਰਤਾਰਪੁਰ ਲਾਂਘੇ ਤੋਂ ਬਾਅਦ ਪਹਿਲੀ ਵਾਰ ਆ ਰਿਹਾ ਹੈ। ਅਸੀਂ ਚਾਹੁੰਦੇ ਹਾਂ ਕਿ ਇਹ ਅੱਜ ਹੀ ਖੋਲ੍ਹ ਦਿੱਤਾ ਜਾਵੇ ਪਰ ਜੇ ਅਜਿਹਾ ਸੰਭਵ ਨਹੀਂ ਹੈ ਤਾਂ ਇਹ ਉਸ ਦਿਨ ਖੋਲ੍ਹਿਆ ਜਾਣਾ ਚਾਹੀਦਾ ਹੈ। ਅਸੀਂ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਿੱਖ ਸੰਗਤ ਤੋਂ ਲਾਂਘੇ ਰਾਹੀਂ ਆ ਕੇ 20 ਤੋਂ 22 ਸਤੰਬਰ ਕੀਤੇ ਜਾ ਰਹੇ ਸਮਾਗਮਾਂ ਵਿੱਚ ਸ਼ਾਮਲ ਹੋਣ ਦੀ ਆਗਿਆ ਦੇਵੇ।"

ਵੀਰਵਾਰ ਨੂੰ ਪਾਕਿਸਤਾਨ ਤੋਂ ਇੰਜੀਨੀਅਰਾਂ ਦੀ ਇੱਕ ਟੀਮ ਡੇਰਾ ਬਾਬਾ ਨਾਨਕ ਵਿਖੇ ਸ਼ਹਿਰ ਦੇ ਅਫ਼ਸਰਾਂ ਨਾਲ ਮਿਲ ਕੇ ਸਰਹੱਤ ਦੇ ਨੀਵੇਂ ਹਿੱਸੇ ਉੱਪਰ ਲਾਂਘੇ ਦੇ ਪ੍ਰੋਜੈਕਟ ਦੇ ਹਿੱਸੇ ਵਜੋਂ ਇੱਕ ਪੁਲ ਬਣਾਉਣ ਲਈ ਗੱਲਬਾਤ ਕਰ ਰਹੇ ਹਨ।

ਇਸ ਬਾਰੇ ਬਾਰਡਰ ਸੁਰੱਖਿਆ ਬਲ ਦੇ ਅਫ਼ਸਰ ਨੇ ਦੱਸਿਆ,"ਪਾਕਿਸਤਾਨੀ ਟੀਮ ਪੁਲ ਦੀ ਉਸਾਰੀ ਸ਼ੁਰੂ ਕਰਨ ਤੋਂ ਪਹਿਲਾਂ ਭਾਰਤੀ ਖੇਤਰ ਦਾ ਸਰਵੇ ਕਰੇਗੀ।

ਇਸ ਬੈਠਕ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ, ਬੀਐੱਸਐੱਫ਼ ਅਤੇ ਲੈਂਡ ਪੋਰਟ ਅਥਾਰਟੀ ਆਫ਼ ਇੰਡੀਆ ਦੇ ਅਫ਼ਸਰ ਸ਼ਾਮਲ ਰਹਿਣਗੇ।

ਇਹ ਵੀ ਪੜ੍ਹੋ:

ਵਿਧਾਨ ਸਭਾ ਇਜਿਲਾਸ ਮੁਲਤਵੀ ਕਰਨ ਦੀ ਮੰਗ

ਪੰਜਾਬ ਵਿਧਾਨ ਸਭਾ ਦਾ ਇੱਕ ਦਿਨਾ ਇਜਲਾਸ ਸ਼ੁਕਰਵਾਰ ਨੂੰ ਹੋਣਾ ਹੈ। ਉਸ ਤੋਂ ਪਹਿਲਾਂ ਵਿਧਾਨ ਸਭਾ ਦੇ 23 ਮੈਂਬਰ ਕੋਰੋਨਾ ਪੌਜ਼ਿਟੀਵ ਆ ਗਏ ਹਨ। ਦਿ ਟ੍ਰਿਬਿਊਨ ਅਨੁਸਾਰ ਹੁਣ ਵਿਰੋਧੀ ਪਾਰਟੀਆਂ ਦੀ ਮੰਗ ਹੈ ਕਿ ਇਸ ਇੱਕ ਦਿਨ ਦੇ ਇਜਲਾਸ ਨੂੰ ਮੁਲਤਵੀ ਕੀਤਾ ਜਾਵੇ

ਕੈਪਟਨ ਅਮਰਿੰਦਰ
Getty Images

ਇਨ੍ਹਾਂ ਵਿੱਚੋਂ ਤਿੰਨ ਆਪ ਪਾਰਟੀ, ਛੇ ਅਕਾਲੀ ਦਲ ਅਤੇ 13 ਮੈਂਬਰ ਕਾਂਗਰਸ ਨਾਲ ਸੰਬੰਧਿਤ ਹਨ।

ਆਪ ਦੇ ਵਿਧਾਨ ਸਭ ਮੈਂਬਰ ਮਨਜੀਤ ਸਿੰਘ ਅਤੇ ਅਕਾਲੀ ਮੈਂਬਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਪੌਜ਼ਿਟੀਵ ਹੋਣ ਤੋਂ ਪਹਿਲਾਂ ਆਪੋ-ਆਪਣੀਆਂ ਪਾਰਟੀਆਂ ਦੇ ਵਿਧਾਇਕਾਂ ਦੀਆਂ ਬੈਠਕਾਂ ਵਿੱਚ ਹਿੱਸਾ ਲਿਆ ਸੀ। ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਪਾਰਟੀਆਂ ਦੇ ਵਿਧਾਨ ਸਭਾ ਵਿੱਚ ਹਿੱਸਾ ਲੈਣ ਦੀ ਆਗਿਆ ਮਿਲਣ ਦੀ ਸੰਭਾਵਨਾ ਘੱਟ ਹੈ।

ਸਾਬਕਾ ਭਾਰਤੀ ਖਿਡਾਰੀ ਵੱਲੋਂ ਮਾਂ ਤੇ ਪਤਨੀ ਦਾ ਕਤਲ

ਏਸ਼ੀਅਨ ਚੈਂਪੀਅਨਸ਼ਿਪ ਵਿੱਚ ਭਾਰਤ ਲਈ ਤਾਂਬੇ ਦਾ ਪਦਕ ਜਿੱਤਣ ਵਾਲੇ ਸਾਬਕਾ ਸ਼ੌਟ ਪੁਟ ਖਿਡਾਰੀ ਇਕਬਾਲ ਸਿੰਘ ਉੱਪਰ ਕਤਲ ਦਾ ਇਲਜ਼ਾਮ ਲਾਇਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਇਰਾਦਤਨ ਆਪਣੀ ਪਤਨੀ ਅਤੇ ਮਾਂ ਦੇ ਕਤਲ ਨੂੰ ਕਬੂਲ ਕਰ ਲਿਆ ਹੈ।

62 ਸਾਲਾ ਇਕਬਾਲ ਸਿੰਘ ਨੇ ਅਮਰੀਕਾ ਦੇ ਪੈਨਸਲਵੇਨੀਆ ਦੇ ਡੇਲਵੇਅਰ ਵਿੱਚ ਰਹਿੰਦੇ ਹਨ। ਪੀਟੀਆਈ ਅਨੁਸਾਰ ਪੁਲਿਸ ਇਹ ਦਾਅਵਾ ਕਰ ਰਹੀ ਹੈ ਕਿ ਉਨ੍ਹਾਂ ਨੇ ਐਤਵਾਰ ਨੂੰ ਪੁਲਿਸ ਨੂੰ ਬੁਲਾ ਕੇ ਆਪਣੇ ਜੁਰਮ ਨੂੰ ਕਬੂਲ ਕੀਤਾ ਹੈ।

ਹਥਕੜੀ
Getty Images

ਜਦੋਂ ਪੁਲਿਸ ਇਕਬਾਲ ਸਿੰਘ ਦੇ ਨਿਊਟਨ ਟਾਊਨਸ਼ਿਪ ਵਿਚਲੇ ਘਰ ਪਹੁੰਚੀ ਤਾਂ ਸਿੰਘ ਆਪਣੇ-ਆਪ ਨੂੰ ਪਹੁੰਚਾਈਆਂ ਸੱਟਾਂ ਦੇ ਖੂਨ ਨਾਲ ਭਰੇ ਹੋਏ ਸਨ। ਘਰ ਦੇ ਅੰਦਰ ਦੋ ਔਰਤਾਂ ਦੀਆਂ ਲਾਸ਼ਾਂ ਪਈਆਂ ਸਨ।

ਇਕਬਾਲ ਸਿੰਘ ਉੱਪਰ ਸੋਮਵਾਰ ਨੂੰ ਪਹਿਲੇ ਅਤੇ ਤੀਜੇ ਦਰਜੇ ਦੇ ਕਤਲ ਦਾ ਇਲਜ਼ਾਮ ਲਾਇਆ ਗਿਆ। ਇਲਜ਼ਾਮਾਂ ਦੀ ਪ੍ਰਕਿਰਤੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਜ਼ਮਾਨਮਤ ਨਹੀਂ ਦਿੱਤੀ ਗਈ ਅਤੇ ਅਦਾਲਤ ਦੇ ਦਸਤਾਵੇਜ਼ਾਂ ਤੋਂ ਇਸ ਗੱਲ ਦੀ ਜਾਣਕਾਰੀ ਨਹੀਂ ਮਿਲਦੀ ਹੈ ਕਿ ਇਕਬਾਲ ਸਿੰਘ ਨੇ ਕੋਈ ਵਕੀਲ ਕੀਤਾ ਹੈ।

ਭਾਜਪਾ ਨੇ ਫੇਸਬੁੱਕ ਉੱਪਰ ਮਸ਼ਹੂਰੀਆਂ ''ਤੇ ਸਭ ਤੋਂ ਵਧੇਰੇ ਖ਼ਰਚ ਕੀਤਾ

ਮੋਦੀ ਤੇ ਮਾਰਕ ਜ਼ਕਰਬਰਗ
Getty Images

24 ਅਗਸਤ ਤੱਕ ਦੇ ਉਪਲਭਦ ਡੇਟਾ ਮੁਤਾਬਕ ਭਾਰਤ ਵਿੱਚ ਫੇਸਬੁੱਕ ਉੱਪਰ ਮਸ਼ਹੂਰੀਆਂ ਦੇਣ ਵਾਲੀਆਂ ਸਿਆਸੀ ਪਾਰਟੀਆਂ ਵਿੱਚ ਕੇਂਦਰ ਵਿੱਚ ਸੱਤਾਧਾਰੀ ਪਾਰਟੀ ਭਾਜਪਾ ਸਭ ਤੋਂ ਉੱਪਰ ਹੈ। ਭਾਜਪਾ ਨੇ ਆਪਣੀਆਂ ਮਸ਼ਹੂਰੀਆਂ ਉੱਪਰ ਫਰਵਰੀ 2019 ਤੋਂ ਪਿਛਲੇ 18 ਮਹੀਨਿਆਂ ਦੌਰਾਨ 4.61 ਕਰੋੜ ਖਰਚਿਆ।

ਇੰਡੀਅਨ ਐੱਕਸਪ੍ਰੈਸ ਅਨੁਸਾਰ ਉਸ ਤੋਂ ਬਾਅਦ ਪ੍ਰਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਆਪਣੀਆਂ ਮਸ਼ਹੂਰੀਆਂ ਉੱਪਰ 1.84 ਕਰੋੜ ਰੁਪਏ ਖ਼ਰਚੇ ਹਨ।

ਸਿਖਰਲੇ 10 ਖਰਚ ਕਰਨ ਵਾਲਿਆਂ ਵਿੱਚੋਂ ਚਾਰ ਹੋਰ ਇਸ਼ਤਿਹਾਰਦਾਤਿਆਂ ਦਾ ਪਤਾ ਵੀ ਦਿੱਲੀ ਸਥਿਤ ਭਾਜਪਾ ਦੇ ਕੌਮੀ ਮੁੱਖ ਦਫ਼ਤਰ ਦਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ

ਇਹ ਵੀਡੀਓ ਵੀ ਦੇਖੋ

https://www.youtube.com/watch?v=P3yjcs469iM

https://www.youtube.com/watch?v=gZvjAI1k_xc

https://www.youtube.com/watch?v=weUJVr89_nk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ec8c4392-6143-4c61-97d7-8cf72122000f'',''assetType'': ''STY'',''pageCounter'': ''punjabi.india.story.53928209.page'',''title'': ''ਕਤਰਾਪੁਰ ਲਾਂਘੇ ਬਾਰੇ ਪਾਕਿਸਤਾਨ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਨੂੰ ਕੀ ਗੁਜ਼ਾਰਿਸ਼ ਕੀਤੀ-ਪ੍ਰੈੱਸ ਰਿਵਿਊ'',''published'': ''2020-08-27T03:39:12Z'',''updated'': ''2020-08-27T03:39:12Z''});s_bbcws(''track'',''pageView'');

Related News