ਪੰਜਾਬ ''''ਚ ਕੋਰੋਨਾਵਾਇਰਸ ਦਾ ਕਹਿਰ ਪਿੰਡਾਂ ਤੱਕ ਪਹੁੰਚਿਆ, ਸਾਡੇ ਕੋਲ ਪੈਸੇ ਨਹੀਂ ਹਨ- ਕੈਪਟਨ

08/26/2020 4:37:34 PM

ਅਮਰਿੰਦਰ ਸਿੰਘ
Getty Images

ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿਚ ਕੋਰੋਨਾ ਮਹਾਂਮਾਰੀ ਲਗਾਤਾਰ ਪੈਰ ਪਸਾਰ ਰਹੀ ਹੈ, ਪਰ ਸਰਕਾਰ ਕੋਲ ਫੰਡਾਂ ਦੀ ਕਾਫ਼ੀ ਕਮੀ ਹੈ।

ਇਹ ਗੱਲ ਉਨ੍ਹਾਂ ਕਾਂਗਰਸ ਦੇ ਮੁੱਖਮੰਤਰੀਆਂ ਦੀ ਮੀਟਿੰਗ ''ਚ ਕਹੀ। ਇਸ ਮੀਟਿੰਗ ਦੀ ਅਗਵਾਈ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਕਰ ਰਹੇ ਸਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, "ਕੇਂਦਰ ਸਰਕਾਰ ਵਲੋਂ ਹੁਣ ਤੱਕ ਮਹਿਜ਼ 101 ਕਰੋੜ ਰੁਪਏ ਕੋਰੋਨਾ ਮਹਾਂਮਾਰੀ ਤਹਿਤ ਮਿਲੇ ਹਨ ਅਤੇ 30 ਕਰੋੜ ਹੋਰ ਦੇਣ ਦਾ ਵਾਅਦਾ ਕੀਤਾ ਗਿਆ ਹੈ। ਸਾਡੀ ਸਰਕਾਰ ਹੁਣ ਤੱਕ 500 ਕਰੋੜ ਤੋਂ ਵੱਧ ਇਸ ਮਹਾਂਮਾਰੀ ਤੋਂ ਬਚਾਅ ਲਈ ਵਰਤ ਚੁੱਕੀ ਹੈ।"

ਉਨ੍ਹਾਂ ਕਿਹਾ ਸੂਬੇ ਵਿਚ ਸ਼ਹਿਰਾਂ ਤੋਂ ਹੁਣ ਇਹ ਬਿਮਾਰੀ ਪਿੰਡਾਂ ''ਚ ਵੀ ਫੈਲਣੀ ਸ਼ੁਰੂ ਹੋ ਗਈ ਹੈ। ਅਤੇ ਗੰਭੀਰ ਸੰਕਟ ਪੈਦਾ ਕਰ ਰਹੀ ਹੈ।

https://twitter.com/capt_amarinder/status/1298557436953952257

ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮਾਰਚ ਤੱਕ ਦਾ ਜੀਐਸਟੀ ਫੰਡ ਦਿੱਤਾ ਹੈ। 2 ਤਿਮਾਹੀਆਂ ਦਾ ਕਰੀਬ 7000 ਕਰੋੜ ਅਜੇ ਕੇਂਦਰ ਸਰਕਾਰ ਵੱਲ ਬਕਾਇਆ ਹੈ।

ਕੈਪਟਨ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਤੋਂ ਵਿੱਤੀ ਘਾਟੇ ਲਈ ਗ੍ਰਾਂਟ ਦੀ ਵੀ ਅਪੀਲ ਕੀਤੀ ਹੈ, ਪਰ ਅਜੇ ਤੱਕ ਇਸ ਦੀ ਮਨਜ਼ੂਰੀ ਨਹੀਂ ਮਿਲੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿਚ ਕੋਰੋਨਾ ਕਾਰਨ ਹੋ ਰਹੀਆਂ ਮੌਤਾਂ ਉਨ੍ਹਾਂ ਲਈ ਚਿੰਤਾ ਦਾ ਵਿਸ਼ਾ ਹੈ।

ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਦੌਰ ''ਚ ਸੂਬੇ ਵਿਚ ਹਰ ਦਿਨ 2000 ਟੈਸਟ ਹੋ ਰਹੇ ਸਨ, ਹੁਣ ਇਹ ਗਿਣਤੀ 25,000 ਪ੍ਰਤੀ ਦਿਨ ਹੋ ਗਈ ਹੈ ਅਤੇ ਆਉਣ ਵਾਲੇ ਦਿਨਾਂ ''ਚ ਸਾਡਾ ਟੀਚਾ ਹਰ ਦਿਨ 30,000 ਟੈਸਟ ਕਰਨ ਦਾ ਹੋਵੇਗਾ।

ਇਹ ਵੀ ਪੜ੍ਹੋ- ਪੰਜਾਬ ਦੇ ਇਨ੍ਹਾਂ ਪਿੰਡਾਂ ਨੇ ਕੋਰੋਨਾ ਟੈਸਟਿੰਗ ਖ਼ਿਲਾਫ਼ ਮੋਰਚਾ ਖੋਲ੍ਹਿਆ

JEE ਅਤੇ NEET ਦੀਆਂ ਪ੍ਰੀਖਿਆਵਾਂ ਟਾਲਣ ਲਈ ਵਿਦਿਆਰਥੀਆਂ ਦੇ ਹੱਕ ਵਿੱਚ ਆਏ ਸਵਾਮੀ

ਸੁਬਰਾਮਨਿਅਮ ਸਵਾਮੀ
Getty Images

ਭਾਰਤ ਵਿੱਚ JEE ਅਤੇ NEET ਦੀ ਪ੍ਰੀਖਿਆ ਕਰਵਾਈ ਜਾਵੇ ਜਾਂ ਨਹੀਂ ਇਸ ਨੂੰ ਲੈ ਕੇ ਵਿਦਿਆਰਥੀਆਂ, ਸਰਕਾਰ ਅਤੇ ਅਦਾਲਤ ਦਾ ਰੁੱਖ ਵੱਖ ਵੱਖ ਹੈ।

ਭਾਜਪਾ ਦੇ ਸਾਂਸਦ ਸੁਬਰਾਮਨਿਅਮ ਸਵਾਮੀ ਨੇ ਵੀ ਇਨ੍ਹਾਂ ਪ੍ਰੀਖਿਆਵਾਂ ਨੂੰ ਟਾਲਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਹੈ ਕਿ ਆਪਣੀ ਹੌਸਲਾ ਨਾ ਛੱਡੋ।

ਸਵਾਮੀ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਨੈਸ਼ਨਲ ਟੈਸਟਿੰਗ ਏਜੰਸੀ ਨੇ ਕਹਿ ਦਿੱਤਾ ਹੈ ਕਿ ਪ੍ਰੀਖਿਆਵਾਂ ਨਹੀਂ ਟਾਲੀਆਂ ਜਾਣਗੀਆਂ।

ਵਿਦਿਆਰਥੀਆਂ ਦੇ ਹੱਕ ਵਿੱਚ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਬੋਲੇ ਹਨ। ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਅੱਜ ਕਾਂਗਰਸ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਇਸ ਮੁੱਦੇ ਉੱਤੇ ਮੀਟਿੰਗ ਲਈ। ਮਮਤਾ ਬੈਨਰਜੀ ਵੀ ਇਸ ਵਿੱਚ ਸ਼ਾਮਲ ਸਨ

ਇਸ ਤੋਂ ਇਲਾਵਾ ਅਦਾਕਾਰ ਸੋਨੂੰ ਸੂਦ ਵੀ ਨਿੱਤਰ ਆਏ ਹਨ।

https://twitter.com/SonuSood/status/1298233579202174976

ਵਿਦਿਆਰਥੀਆਂ ਦਾ ਤਰਕ ਹੈ ਕਿ ਲੱਖਾਂ ਸਟੂਡੈਂਟ ਸੈਂਟਰਾਂ ਉੱਤੇ ਜਦੋਂ ਜਾਣਗੇ ਤਾਂ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਿਵੇਂ ਹੋਵੇਗੀ ਅਤੇ ਬਿਮਾਰੀ ਦੇ ਫੈਲਾਅ ਨੂੰ ਕਿਵੇਂ ਕੰਟਰੋਲ ਕੀਤਾ ਜਾਵੇਗਾ।

ਦੁਜਾ ਸਭ ਤੋਂ ਵੱਡਾ ਸਵਾਲ ਹੈ ਕਿ ਕੋਰੋਨਾਵਾਇਰਸ ਕਾਰਨ ਟਰਾਂਸਪੋਰਟ ਤੇ ਆਵਾਜਾਹੀ ਦੇ ਸਾਧਨ ਚੰਗੀ ਤਰ੍ਹਾਂ ਨਹੀਂ ਚੱਲ ਰਹੇ ਤਾਂ ਵਿਦਿਆਰਥੀ ਸੈਂਟਰਾਂ ਤੱਕ ਪਹੁੰਚਣਗੇ ਕਿਵੇਂ।

ਇਸ ਮੁੱਦੇ ਨੂੰ ਲੈ ਕੇ ਟਵਿੱਟਰ ''ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਬੋਧਨ ਕਰਕੇ ਹੈਸ਼ਟੈਗ ਵੀ ਟਰੈਂਡ ਹੋਏ।

ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ ਵੀ ਭਾਰਤ ਦੇ ਵਿਦਿਆਰਥੀਆਂ ਦੇ ਹੱਕ ਵਿੱਚ ਨਿੱਤਰੀ।

ਗ੍ਰੇਟਾ ਥਨਬਰਗ ਨੇ ਵੀ ਵਿਦਿਆਰਥੀਆਂ ਦੀ ਹਮਾਇਤ ਵਿੱਚ ਟਵਿੱਟਰ ''ਤੇ #PostponeJEE_NEETinCOVID ਅਭਿਆਨ ਚਲਾਇਆ।

ਇਹ ਵੀ ਪੜ੍ਹੋ- JEE ਤੇ NEET ਦੇ ਪੇਪਰ ਟਾਲਣ ਬਾਰੇ ਗ੍ਰੇਟਾ ਮਗਰੋਂ ਸੋਨੂੰ ਸੂਦ ਨੇ ਵਿਦਿਆਰਥੀਆਂ ਦੇ ਹੱਕ ਵਿੱਚ ਕੀ ਕਿਹਾ

https://www.youtube.com/watch?v=suiy9CUcyFI

ਪੀਐੱਮ ਮੋਦੀ ਨੇ ਭਾਰੀ ਮੀਂਹ ਦੌਰਾਨ ਸੂਰਜ ਮੰਦਿਰ ਦੀ ਖ਼ੂਬਸੂਰਤ ਵੀਡੀਓ ਕੀਤੀ ਟਵੀਟ

ਗੁਜਰਾਤ ਵਿੱਚ ਨਿਰੰਤਰ ਮੀਂਹ ਪੈਣ ਕਾਰਨ ਨਦੀਆਂ ਉਫ਼ਾਨ ''ਤੇ ਹਨ। ਹਰ ਪਾਸੇ ਪਾਣੀ ਭਰ ਗਿਆ ਹੈ। ਸਾਰੀਆਂ ਸਮੱਸਿਆਵਾਂ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਰਜ ਮੰਦਿਰ ਦੀ ਇਕ ਵੀਡੀਓ ਟਵੀਟ ਕੀਤੀ ਹੈ।

ਮੋਡੇਰਾ ਦੇ ਸੂਰਜ ਮੰਦਰ ਦੀ ਵੀਡੀਓ ਨੂੰ ਟਵੀਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਖਿਆ ਕਿ ''ਮੋਡੇਰਾ ਦਾ ਪ੍ਰੱਸਿਧ ਸੂਰਜ ਮੰਦਿਰ ਮੀਂਹ ਵਾਲੇ ਦਿਨ ਸ਼ਾਨਦਾਰ ਦਿਖਾਈ ਦੇ ਰਿਹਾ ਹੈ।

https://twitter.com/narendramodi/status/1298443901703827457

ਇਹ ਸੂਰਜ ਮੰਦਰ ਗੁਜਰਾਤ ਦੇ ਮੇਹਸਾਨਾ ਜ਼ਿਲ੍ਹੇ ਵਿਚ ''ਮੋਡੇਰਾ'' ਨਾਂ ਦੇ ਇਕ ਪਿੰਡ ਵਿਚ ਪੁਸ਼ਪਾਵਤੀ ਨਦੀ ਦੇ ਕਿਨਾਰੇ ਸਥਿਤ ਹੈ।

ਇਹ ਜਗ੍ਹਾਂ ਪਟਨਾ ਤੋਂ 30 ਕਿਲੋਮੀਟਰ ਦੂਰ ਦੱਖਣ ਵਿੱਚ ਸਥਿਤ ਹੈ। ਇਹ ਸੂਰਜ ਮੰਦਰ ਭਾਰਤ ਵਿੱਚ ਆਰਕੀਟੈਕਟ ਅਤੇ ਕਲਾ ਦੀ ਇੱਕ ਵਿਲੱਖਣ ਉਦਾਹਰਣ ਹੈ।

ਦੱਸ ਦੇਇਏ ਕਿ ਗੁਜਰਾਤ ਦੇ ਕਈ ਜ਼ਿਲ੍ਹਿਆਂ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਡੈਮ ਓਵਰਫਲੋਅ ਹੋ ਗਏ ਹਨ। ਸਥਿਤੀ ਵਿਗੜਨ ਤੋਂ ਬਾਅਦ, ਫਲੱਡ ਗੇਟ ਖੋਲ੍ਹੇ ਜਾ ਰਹੇ ਹਨ।

ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs&t=1s

https://www.youtube.com/watch?v=LQOtsAoTVdw

https://www.youtube.com/watch?v=a8j4FURZV-o

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d479100b-10e8-4b47-930c-f51ead52be06'',''assetType'': ''STY'',''pageCounter'': ''punjabi.india.story.53919158.page'',''title'': ''ਪੰਜਾਬ \''ਚ ਕੋਰੋਨਾਵਾਇਰਸ ਦਾ ਕਹਿਰ ਪਿੰਡਾਂ ਤੱਕ ਪਹੁੰਚਿਆ, ਸਾਡੇ ਕੋਲ ਪੈਸੇ ਨਹੀਂ ਹਨ- ਕੈਪਟਨ'',''published'': ''2020-08-26T10:57:06Z'',''updated'': ''2020-08-26T10:57:06Z''});s_bbcws(''track'',''pageView'');

Related News