IIT-JEE ਅਤੇ NEET ਦੀਆਂ ਪ੍ਰੀਖਿਆਵਾਂ ਬਾਰੇ ਰੌਲੇ ਨੂੰ 5 ਨੁਕਤਿਆਂ ''''ਚ ਸਮਝੋ

Tuesday, Aug 25, 2020 - 07:52 PM (IST)

IIT-JEE ਅਤੇ NEET ਦੀਆਂ ਪ੍ਰੀਖਿਆਵਾਂ ਬਾਰੇ ਰੌਲੇ ਨੂੰ 5 ਨੁਕਤਿਆਂ ''''ਚ ਸਮਝੋ
ਸੰਕੇਤਿਕ
BBC
1-6 ਸਤੰਬਰ ਵਿਚਾਲੇ ਹੋਣੀਆਂ ਹਨ ਪ੍ਰੀਖਿਆਵਾਂ

ਭਾਰਤ ਵਿੱਚ IIT-JEE ਅਤੇ NEET ਦੀ ਪ੍ਰੀਖਿਆ ਕਰਵਾਈ ਜਾਵੇ ਜਾਂ ਨਹੀਂ ਇਸ ਨੂੰ ਲੈ ਕੇ ਵਿਦਿਆਰਥੀਆਂ, ਸਰਕਾਰ ਅਤੇ ਅਦਾਲਤ ਦਾ ਰੁੱਖ ਵੱਖ ਵੱਖ ਹੈ।

ਵਿਦਿਆਰਥੀਆਂ ਸਣੇ ਕਈ ਸਿਆਸੀ ਦਲਾਂ ਨੇ ਵੀ ਇਨ੍ਹਾਂ ਪ੍ਰੀਖਿਆਵਾਂ ਨੂੰ ਟਾਲਣ ਦੀ ਲਗਾਤਾਰ ਮੰਗ ਕਰ ਰਹੇ ਹਨ।

ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ ਵੀ ਭਾਰਤ ਦੇ ਵਿਦਿਆਰਥੀਆਂ ਦੇ ਹੱਕ ਵਿੱਚ ਨਿੱਤਰ ਆਈ ਹੈ।

ਗ੍ਰੇਟਾ
Getty Images
ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ ਨੇ ਵੀ ਪ੍ਰੀਖਿਆਵਾਂ ਟਾਲਣ ਦੇ ਹੱਕ ਵਿੱਚ ਆਵਾਜ਼ ਚੁੱਕੀ

5 ਨੁਕਤਿਆਂ ਰਾਹੀਂ ਸਮਝੋ ਰੌਲਾ ਕੀ ਹੈ

  • ਹੜ੍ਹ ਪ੍ਰਭਾਵਿਤ ਸੂਬਿਆਂ ਅਸਾਮ, ਬਿਹਾਰ, ਗੁਜਰਾਤ, ਛੱਤੀਸਗੜ੍ਹ, ਕੇਰਲ ਅਤੇ ਪੱਛਮੀ ਬੰਗਾਲ ਵਰਗੇ ਸੂਬਿਆਂ ਦੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪੇ ਦਾਖਲਾ ਪ੍ਰੀਖਿਆਵਾਂ ਟਾਲਣ ਦੀ ਮੰਗ ਕਰ ਰਹੇ ਹਨ।
  • ਇਹ ਪ੍ਰੀਖਿਆਵਾਂ ਸਤੰਬਰ ਵਿੱਚ ਹੋਣ ਵਾਲੀਆਂ ਹਨ। ਇਨ੍ਹਾਂ ਦੀ ਮਿਤੀ ਅੱਗੇ ਵਧਾਉਣ ਨੂੰ ਲੈ ਕੇ 11 ਵਿਦਿਆਰਥੀਆਂ ਨੇ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕੀਤੀ ਸੀ ਜਿਸ ਨੂੰ ਅਦਾਲਤ ਨੇ ''ਜ਼ਿੰਦਗੀ ਰੁਕ ਨਹੀਂ ਸਕਦੀ'' ਕਹਿ ਕੇ ਖ਼ਾਰਿਜ ਕਰ ਦਿੱਤਾ ਸੀ। ਭਾਰਤ ਦੇ ਸਿੱਖਿਆ ਮੰਤਰੀ ਵੀ ਪ੍ਰੀਖਿਆਵਾਂ ਅੱਗੇ ਵਧਾਉਣ ਦੇ ਹੱਕ ਵਿੱਚ ਨਹੀਂ ਹਨ।
  • ਇਹ ਪ੍ਰੀਖਿਆਵਾਂ 1 ਤੋਂ 6 ਸਤੰਬਰ ਦੇ ਵਿਚਾਲੇ ਹੋਣੀਆਂ ਹਨ। IIT ਲਈ 11 ਲੱਖ ਅਤੇ NEET ਲਈ 16 ਲੱਖ ਵਿਦਿਆਰਥੀਆਂ ਨੇ ਅਪਲਾਈ ਕੀਤਾ ਹੈ। ਕੋਰੋਨਾ ਕਰਕੇ ਇਹ ਤਰੀਕਾਂ ਪਹਿਲਾਂ ਵੀ ਟਲ ਚੁੱਕੀਆਂ ਹਨ।
  • ਸਰਕਾਰ ਦੀ ਗਾਈਡਲਾਈਨ ਮੁਤਾਬਕ ਆਈਆਈਟੀ ਲਈ 600 ਸੈਂਟਰ ਬਣਾਏ ਗਏ ਹਨ ਜੋ ਪਹਿਲਾਂ 450 ਸਨ। ਨੀਟ ਲਈ 4000 ਸੈਂਟਰ ਹਨ ਜੋ ਪਹਿਲਾਂ 2500 ਸਨ।
  • ਇੱਕ ਹਫ਼ਤੇ ਦੇ ਅੰਦਰ ਵਿਦਿਆਰਥੀਆਂ ਨੂੰ ਐਡਮਿਟ ਕਾਰਡ ਦਿੱਤੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਜਿਸ ਵਿੱਚ ਸਾਰੀ ਜਾਣਕਾਰੀ ਵਿਸਥਾਰ ਵਿੱਚ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਦੇਖੋ

https://www.youtube.com/watch?v=18YdyMD4qTQ

https://www.youtube.com/watch?v=L7BAE6nPZSc

https://www.youtube.com/watch?v=BlsNQhs1BcA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''9ba64c78-f6d1-4448-8133-13c6627b35d3'',''assetType'': ''STY'',''pageCounter'': ''punjabi.india.story.53907365.page'',''title'': ''IIT-JEE ਅਤੇ NEET ਦੀਆਂ ਪ੍ਰੀਖਿਆਵਾਂ ਬਾਰੇ ਰੌਲੇ ਨੂੰ 5 ਨੁਕਤਿਆਂ \''ਚ ਸਮਝੋ'',''published'': ''2020-08-25T14:12:46Z'',''updated'': ''2020-08-25T14:12:46Z''});s_bbcws(''track'',''pageView'');

Related News