ਦੁਨੀਆਂ ਦਾ ਸਭ ਤੋਂ ਤੇਜ਼ ਮਨੁੱਖੀ ਕੈਲਕੁਲੇਟਰ ਕਹਿੰਦਾ, ‘ਮੈਥਸ ਦਾ ਡਰ ਖ਼ਤਮ ਕਰਨਾ ਮੇਰਾ ਮਕਸਦ’

Tuesday, Aug 25, 2020 - 12:07 PM (IST)

ਦੁਨੀਆਂ ਦਾ ਸਭ ਤੋਂ ਤੇਜ਼ ਮਨੁੱਖੀ ਕੈਲਕੁਲੇਟਰ ਕਹਿੰਦਾ, ‘ਮੈਥਸ ਦਾ ਡਰ ਖ਼ਤਮ ਕਰਨਾ ਮੇਰਾ ਮਕਸਦ’
ਗਣਿਤ
Getty Images
20 ਸਾਲ ਦੀ ਉਮਰ ਵਿਚ ਭਾਨੂ ਨੇ ''ਮਾਨਸਿਕ ਗਣਨਾ ਵਿਸ਼ਵ ਚੈਂਪੀਅਨਸ਼ਿਪ'' ਵਿਚ ਭਾਰਤ ਨੂੰ ਪਹਿਲਾ ਸੋਨ ਤਮਗਾ ਜਿੱਤਿਆ ਹੈ

ਤੁਸੀਂ ਕਹਿ ਸਕਦੇ ਹੋ ਕਿ ਨੀਲਕੰਠਾ ਭਾਨੂ ਪ੍ਰਕਾਸ਼ ਗਣਿਤ ਲਈ ਉਹ ਹੈ, ਜੋ ਉਸੈਨ ਬੋਲਟ ਦੌੜ ਲਈ ਹਨ।

20 ਸਾਲ ਦੀ ਉਮਰ ਵਿਚ ਉਨ੍ਹਾਂ ਨੇ ‘ਮਾਨਸਿਕ ਗਣਨਾ ਵਿਸ਼ਵ ਚੈਂਪੀਅਨਸ਼ਿਪ’ ਵਿਚ ਭਾਰਤੀ ਵਜੋਂ ਪਹਿਲਾ ਸੋਨ ਤਮਗਾ ਜਿੱਤਿਆ ਹੈ।

ਉਹ ਕਹਿੰਦੇ ਹਨ ਕਿ ਗਣਿਤ ਇੱਕ "ਵੱਡੀ ਮਾਨਸਿਕ ਖੇਡ" ਹੈ ਅਤੇ ਉਨ੍ਹਾਂ ਦਾ ਆਖ਼ਰੀ ਮਿਸ਼ਨ "ਗਣਿਤ ਦੇ ਫੋਬੀਆ (ਡਰ) ਨੂੰ ਖ਼ਤਮ ਕਰਨਾ ਹੈ।"

ਭਾਨੂ "ਹਰ ਸਮੇਂ ਨੰਬਰਾਂ ਬਾਰੇ ਸੋਚਦੇ ਹਨ" ਅਤੇ ਹੁਣ ਉਹ ਦੁਨੀਆਂ ਦੇ ਸਭ ਤੋਂ ਤੇਜ਼ ਮਨੁੱਖੀ ਕੈਲਕੁਲੇਟਰ ਹਨ।

ਉਹ ਮਾਨਸਿਕ ਗਣਿਤ ਦੀ ਤੁਲਨਾ ਸਪ੍ਰਿੰਟਿੰਗ ਨਾਲ ਕਰਦੇ ਹਨ ਅਤੇ ਕਹਿੰਦੇ ਹਨ ਕਿ ਕੋਈ ਵੀ ਉਨ੍ਹਾਂ ਲੋਕਾਂ ਨੂੰ ਪ੍ਰਸ਼ਨ ਨਹੀਂ ਕਰਦਾ ਜੋ ਤੇਜ਼ ਦੌੜਦੇ ਹਨ, ਪਰ ਮਾਨਸਿਕ ਗਣਿਤ ਦੇ ਨੁਕਤੇ ਦੇ ਦੁਆਲੇ ਹਮੇਸ਼ਾ ਪ੍ਰਸ਼ਨ ਹੁੰਦੇ ਹਨ।

ਉਹਨਾਂ ਨੇ ਬੀਬੀਸੀ ਰੇਡੀਓ 1 ਨਿਊਜ਼ਬੀਟ ਨਾਲ ਗੱਲਬਾਤ ਕਰਦਿਆਂ ਕਿਹਾ, "ਅਸੀਂ ਉਸੈਨ ਬੋਲਟ ਵਰਗੇ ਸ਼ਖ਼ਸ ਦੀ ਜਿੱਤ ਨੂੰ ਮਨਾਉਂਦੇ ਹਾਂ, ਜਦੋਂ ਉਹ 9.8 ਸੈਕਿੰਡ ਵਿਚ 100 ਮੀਟਰ ਦੇ ਸਪ੍ਰਿੰਟ ਕਰਦੇ ਹਨ, ਪਰ ਅਸੀਂ ਇਹ ਨਹੀਂ ਕਹਿੰਦੇ ਕਿ ਕਾਰਾਂ ਅਤੇ ਜਹਾਜ਼ਾਂ ਵਾਲੀ ਦੁਨੀਆਂ ਵਿਚ ਤੇਜ਼ੀ ਨਾਲ ਦੌੜਨ ਦਾ ਕੀ ਅਰਥ ਹੈ।"

ਉਹ ਕਹਿੰਦੇ ਹਨ, "ਇਹ ਲੋਕਾਂ ਨੂੰ ਪ੍ਰੇਰਿਤ ਕਰਨ ਵਾਲੀ ਗੱਲ ਹੈ ਕਿ ਤੁਹਾਡਾ ਸਰੀਰ ਕੁਝ ਕਲਪਨਾ ਤੋਂ ਪਰੇ ਵੀ ਕਰ ਸਕਦਾ ਹੈ - ਅਤੇ ਗਣਨਾ ਅਤੇ ਗਣਿਤ ਦੇ ਨਾਲ ਵੀ ਇਹੀ ਹੈ।"

ਇਹ ਵੀ ਪੜੋ

''ਇਹ ਤੁਹਾਡੇ ਦਿਮਾਗ ਨੂੰ ਰੁੱਝਿਆ ਰੱਖਦਾ ਹੈ''

ਤੁਸੀਂ ਸੋਚ ਸਕਦੇ ਹੋ ਕਿ ਭਾਨੂ ਜਨਮ ਤੋਂ ਹੀ ਗਣਿਤ ਪ੍ਰਤੀਭਾ ਵਾਲਾ ਸੀ, ਪਰ ਅਜਿਹਾ ਨਹੀਂ ਹੈ।

ਦਰਅਸਲ ਉਨ੍ਹਾਂ ਨਾਲ ਇਕ ਦੁਰਘਟਨਾ ਹੋਈ ਸੀ ਜਦੋਂ ਉਹ ਪੰਜ ਸਾਲਾਂ ਦੇ ਸੀ। ਉਨ੍ਹਾਂ ਨੂੰ ਸਿਰ ਵਿਚ ਸੱਟ ਲੱਗਣ ਕਾਰਨ ਇਕ ਸਾਲ ਤਕ ਬਿਸਤਰੇ ''ਤੇ ਰਹਿਣਾ ਪਿਆ, ਜਿਸ ਦੌਰਾਨ ਉਨ੍ਹਾਂ ਦੀ ਗਣਿਤ ਨਾਲ ਹੈਰਾਨੀਜਨਕ ਯਾਤਰਾ ਸ਼ੁਰੂ ਹੋਈ।

ਉਹ ਦੱਸਦੇ ਹਨ,"ਮੇਰੇ ਮਾਪਿਆਂ ਨੂੰ ਕਿਹਾ ਗਿਆ ਸੀ ਕਿ ਮੈਂ ਸ਼ਾਇਦ ਬੋਧਿਕ ਤੌਰ ''ਤੇ ਕਮਜ਼ੋਰ ਹੋਵਾਂ।

ਉਨ੍ਹਾਂ ਕਿਹਾ, "ਇਸ ਲਈ ਮੈਂ ਆਪਣੇ ਦਿਮਾਗ ਨੂੰ ਰੁੱਝੇ ਰੱਖਣ ਲਈ, ਮਾਨਸਿਕ ਗਣਿਤ ਦੀਆਂ ਗਣਨਾਵਾਂ ਨੂੰ ਚੁਣਿਆ।"

ਉਹ ਕਹਿੰਦੇ ਹਨ ਕਿ ਭਾਰਤ ਵਿਚ ਇਕ ਮੱਧ ਵਰਗੀ ਪਰਿਵਾਰ ਤੋਂ ਆਉਣ ਵਾਲਿਆਂ ਦਾ ਉਦੇਸ਼ ਆਮ ਤੌਰ ''ਤੇ ਚੰਗੀ ਨੌਕਰੀ ਪ੍ਰਾਪਤ ਕਰਨਾ ਜਾਂ ਇਕ ਕਾਰੋਬਾਰ ਖੋਲ੍ਹਣਾ ਹੁੰਦਾ ਹੈ। ਉਨ੍ਹਾਂ ਦਾ ਧਿਆਨ ਗਣਿਤ ਵਰਗੇ ਦਿਲਚਸਪ ਖੇਤਰ ਵਿਚ ਜਾਣ ਦਾ ਨਹੀਂ ਹੁੰਦਾ।

ਪਰ ਸੰਖਿਆਵਾਂ ਲਈ ਆਪਣੇ ਰੁਝਾਅ ਸਦਕੇ, ਭਾਨੂ ਗਣਿਤ ਵਿਚ ਆਪਣੀ ਡਿਗਰੀ ਪੂਰਾ ਕਰਨ ਵਾਲੇ ਹਨ।

''ਇਕ ਵੱਡੀ ਮਾਨਸਿਕ ਖੇਡ''

ਉੱਚ ਕੁਸ਼ਲ ਪੱਧਰ ਦੇ ਪ੍ਰਤੀਯੋਗੀ ਵਾਂਗ, ਭਾਨੂ ਆਪਣੀ ਸਫ਼ਲਤਾ ਲਈ ਤਿਆਰੀ ਵਿੱਚ ਪੂਰੀ ਜਾਨ ਲਗਾਉਂਦੇ ਹਨ।

ਡੈਸਕ ''ਤੇ ਬੈਠਣਾ ਅਤੇ ਅਧਿਐਨ ਕਰਨਾ ਇੰਨਾ ਸੌਖਾ ਨਹੀਂ ਹੈ, ਇਸ ਦੀ ਬਜਾਏ, ਉਹ ਇਸਨੂੰ ਇੱਕ "ਵਿਸ਼ਾਲ ਮਾਨਸਿਕ ਖੇਡ" ਦੇ ਰੂਪ ਵਿੱਚ ਵੇਖਦੇ ਹਨ।

ਉਹ ਕਹਿੰਦੇ ਹਨ, "ਮੈਂ ਆਪਣੇ ਆਪ ਨੂੰ ਸਿਰਫ਼ ਤੇਜ਼ ਗਣਿਤਵਾਦੀ ਨਹੀਂ ਬਲਕਿ ਇਕ ਤੇਜ਼ ਚਿੰਤਕ ਬਣਨ ਲਈ ਤਿਆਰ ਕੀਤਾ ਹੈ।"

ਛੋਟੀ ਉਮਰ ਵਿਚ, ਭਾਨੂ ਸਕੂਲ ਤੋਂ ਇਲਾਵਾ ਦਿਨ ਵਿਚ ਛੇ ਤੋਂ ਸੱਤ ਘੰਟੇ ਅਭਿਆਸ ਕਰਦੇ ਸੀ।

ਪਰ ਚੈਂਪੀਅਨਸ਼ਿਪਾਂ ਅਤੇ ਰਿਕਾਰਡਾਂ ਨੂੰ ਜਿੱਤਣ ਤੋਂ ਬਾਅਦ, ਉਹ ਹਰ ਰੋਜ਼ ਇੰਨਾ ਜ਼ਿਆਦਾ "ਰਸਮੀ ਅਭਿਆਸ" ਨਹੀਂ ਕਰਦੇ।

ਇਸ ਦੀ ਬਜਾਏ, ਉਹ "ਗੈਰ ਸੰਗਠਿਤ ਅਭਿਆਸ ''ਤੇ ਨਿਰਭਰ ਕਰਦੇ ਹਨ ਜਿੱਥੇ ਉਹ ਹਰ ਸਮੇਂ ਨੰਬਰਾਂ ਬਾਰੇ ਸੋਚਦੇ ਰਹਿੰਦੇ ਹਨ।"

ਉਹ ਕਹਿੰਦੇ ਹਨ, "ਮੈਂ ਉੱਚੀ ਆਵਾਜ਼ ਵਿਚ ਸੰਗੀਤ ''ਤੇ, ਲੋਕਾਂ ਨਾਲ ਗੱਲ ਕਰਨ, ਕ੍ਰਿਕਟ ਖੇਡਣ ਦੌਰਾਨ ਅਭਿਆਸ ਕਰਦਾ ਹਾਂ, ਕਿਉਂਕਿ ਇਹ ਉਦੋਂ ਹੁੰਦਾ ਹੈ ਜਦੋਂ ਤੁਹਾਡੇ ਦਿਮਾਗ ਨੂੰ ਇਕੋ ਸਮੇਂ ਕਈ ਕੰਮ ਕਰਨ ਦੀ ਸਿਖਲਾਈ ਦਿੱਤੀ ਜਾਂਦੀ ਹੈ।"

ਉਨ੍ਹਾਂ ਨੇ ਇਸ ਇੰਟਰਵਿਊ ਦੇ ਮੱਧ ਵਿਚ 48 ਵਾਰ ਟੇਬਲ ਸੁਣਾ ਕੇ ਇਸ ਦਾ ਪ੍ਰਦਰਸ਼ਨ ਕੀਤਾ।

ਉਹ ਕਹਿੰਦੇ ਹਨ, "ਮੈਂ ਬੱਸ ਹਰੇਕ ਟੈਕਸੀ ਨੰਬਰ ਨੂੰ ਜੋੜਾਂਗਾ ਜੋ ਮੇਰੇ ਕੋਲੋਂ ਲੰਘਦੀ ਹੈ। ਜੇ ਮੈਂ ਕਿਸੇ ਨਾਲ ਗੱਲ ਕਰ ਰਿਹਾ ਹਾਂ ਤਾਂ ਮੈਂ ਗਿਣਾਂਗਾ ਕਿ ਉਹ ਕਿੰਨੀ ਵਾਰ ਅੱਖਾਂ ਝਪਕਦੇ ਹਨ - ਇਹ ਸੁਣਨ ''ਚ ਅਜੀਬ ਲਗ ਸਕਦਾ ਹੈ - ਪਰ ਅਜਿਹਾ ਕਰਨਾ ਤੁਹਾਡੇ ਦਿਮਾਗ ਨੂੰ ਕਾਰਜਸ਼ੀਲ ਰੱਖਦਾ ਹੈ।"

https://twitter.com/bhanuprakashjn/status/1297700613195628549?s=20

''ਇਹ ਲੋਕਾਂ ਨੂੰ ਪ੍ਰੇਰਿਤ ਕਰਨ ਵਾਲਾ ਹੈ''

ਭਾਨੂ ਲਈ, ਉਨ੍ਹਾਂ ਦਾ ਉਦੇਸ਼ ਸਿਰਫ਼ ਰਿਕਾਰਡ ਤੋੜਨਾ ਨਹੀਂ ਹੈ - ਹਾਲਾਂਕਿ ਉਹ ਅਜਿਹਾ ਕਰਨਾ ਵੀ ਪਸੰਦ ਕਰਦੇ ਹਨ।

ਉਹ ਕਹਿੰਦੇ ਹਨ, "ਰਿਕਾਰਡ ਅਤੇ ਗਣਨਾ ਇਹ ਕਹਿਣ ਲਈ ਇਕ ਬਸ ਕਾਫ਼ੀ ਹੈ ਕਿ ਵਿਸ਼ਵ ਨੂੰ ਗਣਿਤ ਵਿਗਿਆਨੀਆਂ ਦੀ ਜ਼ਰੂਰਤ ਹੈ। ਅਤੇ ਗਣਿਤ ਸਾਡੇ ਲਈ ਮਜ਼ੇਦਾਰ ਹੋਏਗਾ ਅਤੇ ਅਸੀਂ ਇਹ ਕਹਿ ਸਕਾਂਗੇ ਕਿ ਇਹ ਇਕ ਅਜਿਹਾ ਵਿਸ਼ਾ ਹੈ, ਜਿਸ ਨੂੰ ਅਸੀਂ ਪਿਆਰ ਕਰਦੇ ਹਾਂ।"

ਉਨ੍ਹਾਂ ਦਾ ਮਿਸ਼ਨ "ਗਣਿਤ ਦੇ ਫੋਬੀਆ(ਡਰ) ਨੂੰ ਖ਼ਤਮ ਕਰਨਾ" ਹੈ, ਕਿਉਂਕਿ ਉਹ ਕਹਿੰਦੇ ਹਨ ਕਿ ਬਹੁਤ ਸਾਰੇ ਲੋਕ ਨੰਬਰਾਂ ਤੋਂ ਡਰਦੇ ਹਨ।

ਉਹ ਕਹਿੰਦੇ ਹਨ, "ਡਰਨ ਨਾਲ ਉਨ੍ਹਾਂ ਦੇ ਕਰੀਅਰ ''ਤੇ ਅਸਰ ਪੈਂਦਾ ਹੈ ਅਤੇ ਇਸ ਦਾ ਮਤਲਬ ਹੈ ਕਿ ਉਹ ਗਣਿਤ ਨੂੰ ਨਹੀਂ ਸਮਝਦੇ।"

ਉਹ ਕਹਿੰਦੇ ਹਨ ਕਿ ਗਣਿਤ ਵਿਗਿਆਨੀ "ਪੜਾਕੂ ਅਤੇ ਮੁਰਖ਼" ਵਜੋਂ ਜਾਣੇ ਜਾਂਦੇ ਹਨ, ਪਰ ਅੰਤਰਰਾਸ਼ਟਰੀ ਸਟੇਜ ''ਤੇ ਮੁਕਾਬਲਾ ਕਰਨ ਦਾ ਮਤਲਬ ਹੈ ਕਿ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਉਹ ਗਣਿਤ ਨੂੰ ''ਮਜ਼ੇਦਾਰ'' ਹੋਣ ਵਜੋਂ ਉਤਸ਼ਾਹਿਤ ਕਰੇ।

ਚਾਰ ਵਿਸ਼ਵ ਰਿਕਾਰਡ ਅਤੇ ਕਈ ਹੋਰ ਪ੍ਰਾਪਤੀਆਂ ਦੇ ਨਾਲ, ਭਾਨੂ ਦਾ ਪਰਿਵਾਰ ਉਸ ਲਈ "ਸਪੱਸ਼ਟ ਤੌਰ ''ਤੇ ਮਾਣ ਮਹਿਸੂਸ ਕਰਦਾ ਹੈ।"

ਉਹ ਇਸ ਜਿੱਤ ਦਾ ਸਹਿਰਾ ਆਪਣੇ ਪਰਿਵਾਰ ਸਿਰ ਬੰਣਦੇ ਹਨ।

ਉਹ ਕਹਿੰਦੇ ਹਨ,"ਪਹਿਲੀ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ, ਮੇਰੇ ਚਾਚਾ ਨੇ ਸੁਝਾਅ ਦਿੱਤਾ ਕਿ ਮੈਂਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਮੈਂ ਹਰ ਕਿਸੇ ਤੋਂ ਜ਼ਿਆਦਾ ਤੇਜ਼ ਹੋਵਾਂ।"

ਉਹ ਕਹਿੰਦੇ ਹਨ, "ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਸਭ ਤੋਂ ਤੇਜ਼ ਮਨੁੱਖ ਕੈਲਕੁਲੇਟਰ ਬਣਾਂਗਾ।"

ਇਹ ਵੀ ਪੜ੍ਹੋ

ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs&t=1s

https://www.youtube.com/watch?v=r8vzh2mjvdc

https://www.youtube.com/watch?v=rP6Ea7Phado

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''5507fb47-894a-4ba2-a0fd-996f5e7f1be6'',''assetType'': ''STY'',''pageCounter'': ''punjabi.india.story.53899790.page'',''title'': ''ਦੁਨੀਆਂ ਦਾ ਸਭ ਤੋਂ ਤੇਜ਼ ਮਨੁੱਖੀ ਕੈਲਕੁਲੇਟਰ ਕਹਿੰਦਾ, ‘ਮੈਥਸ ਦਾ ਡਰ ਖ਼ਤਮ ਕਰਨਾ ਮੇਰਾ ਮਕਸਦ’'',''author'': '' ਮਨੀਸ਼ ਪਾਂਡੇ'',''published'': ''2020-08-25T06:28:49Z'',''updated'': ''2020-08-25T06:28:49Z''});s_bbcws(''track'',''pageView'');

Related News