ਪ੍ਰਸ਼ਾਂਤ ਭੂਸ਼ਣ ਖਿਲਾਫ਼ ਅਦਾਲਤ ਦੀ ਮਾਣਹਾਨੀ ਦੇ ਇਨ੍ਹਾਂ ਮਾਮਲਿਆਂ ’ਚ ਅੱਜ ਅਹਿਮ ਸੁਣਵਾਈ - 5 ਅਹਿਮ ਖ਼ਬਰਾਂ

Tuesday, Aug 25, 2020 - 07:37 AM (IST)

ਪ੍ਰਸ਼ਾਂਤ ਭੂਸ਼ਣ ਖਿਲਾਫ਼ ਅਦਾਲਤ ਦੀ ਮਾਣਹਾਨੀ ਦੇ ਇਨ੍ਹਾਂ ਮਾਮਲਿਆਂ ’ਚ ਅੱਜ ਅਹਿਮ ਸੁਣਵਾਈ - 5 ਅਹਿਮ ਖ਼ਬਰਾਂ
ਪ੍ਰਸ਼ਾਂਤ ਭੂਸ਼ਣ
Getty Images

ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਦੇ ਖਿਲਾਫ਼ ਅੱਜ ਅਦਾਲਤ ਦੀ ਮਾਨਹਾਨੀ ਦੇ ਦੋ ਮਾਮਲਿਆਂ ਵਿੱਚ ਸੁਣਵਾਈ ਹੈ।

ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੇ ਬਾਈਕ ’ਤੇ ਸਵਾਰ ਹੋਏ ਦੀ ਤਸਵੀਰ ਬਾਰੇ ਟਵੀਟ ਕਰਨ ਵਾਲੇ ਮਾਮਲੇ ਵਿੱਚ ਅਦਾਲਤ ਪ੍ਰਸ਼ਾਂਤ ਭੂਸ਼ਣ ਵੱਲੋਂ ਸੋਮਵਾਰ ਨੂੰ ਜਾਰੀ ਬਿਆਨ ’ਤੇ ਸੁਣਵਾਈ ਕਰੇਗੀ। ਪ੍ਰਸ਼ਾਂਤ ਭੂਸ਼ਣ ਪਹਿਲਾਂ ਹੀ ਇਸ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾ ਚੁੱਕੇ ਹਨ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਪ੍ਰਸ਼ਾਂਤ ਭੂਸ਼ਣ ਨੇ ਅਦਾਲਤ ਦੀ ਮਾਣਹਾਨੀ ਦੇ ਮਾਮਲੇ ਵਿੱਚ ਬਿਨਾਂ ਸ਼ਰਤ ਮਾਫੀ ਮੰਗਣ ਤੋਂ ਇਨਕਾਰ ਕਰ ਦਿੱਤਾ ਸੀ। ਜਸਟਿਸ ਅਰੁਣ ਮਿਸ਼ਰਾ ਦੀ ਬੈਂਚ ਨੇ ਉਨ੍ਹਾਂ ਨੂੰ ਬਿਨਾਂ ਸ਼ਰਤ ਮਾਫੀ ਮੰਗਣ ਲਈ ਕੁਝ ਵਕਤ ਦਿੱਤਾ ਸੀ।

ਦੂਜਾ ਮਾਮਲਾ ਵੀ ਅਦਾਲਤ ਦੀ ਮਾਣਹਾਨੀ ਨਾਲ ਜੁੜਿਆ ਹੋਇਆ ਹੈ। ਪ੍ਰਸ਼ਾਂਤ ਭੂਸ਼ਣ ਨੇ 2009 ਵਿੱਚ ਟਵੀਟ ਕੀਤਾ ਸੀ ਕਿ ਬੀਤੇ 16 ਚੀਫ਼ ਜਸਟਿਸਾਂ ਵਿੱਚੋਂ ਅੱਧੇ ਭ੍ਰਿਸ਼ਟ ਹਨ। ਅਦਾਲਤ ਇਸ ਮਾਮਲੇ ਵਿੱਚ ਇਹ ਵਿਚਾਰ ਕਰੇਗੀ ਕਿ, ਕੀ ਇਹ ਅਦਾਲਤ ਦੀ ਮਾਣਹਾਨੀ ਹੈ ਜਾਂ ਨਹੀਂ।

ਪ੍ਰਸ਼ਾਂਤ ਭੂਸ਼ਣ ਦੇ ਵਕਾਲਤ ਦੇ ਪੂਰੇ ਸਫ਼ਰ ਬਾਰੇ ਜਾਣਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।

ਸੋਨੀਆ ਗਾਂਧੀ ਰਹਿਣਗੇ ਕਾਂਗਰਸ ਦੇ ਅੰਤਰਿਮ ਪ੍ਰਧਾਨ

ਮੀਡੀਆ ਰਿਪੋਰਟਾਂ ਅਨੁਸਾਰ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਜਿਨ੍ਹਾਂ ਕਾਂਗਰਸੀਆਂ ਨੇ ਪਾਰਟੀ ਵਿੱਚ ਸੁਧਾਰ ਲਈ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਹੈ, ਉਹ ਭਾਜਪਾ ਨਾਲ ਮਿਲੇ ਹੋਏ ਹਨ।
AFP
ਮੀਡੀਆ ਰਿਪੋਰਟਾਂ ਅਨੁਸਾਰ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਜਿਨ੍ਹਾਂ ਕਾਂਗਰਸੀਆਂ ਨੇ ਪਾਰਟੀ ਵਿੱਚ ਸੁਧਾਰ ਲਈ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਹੈ, ਉਹ ਭਾਜਪਾ ਨਾਲ ਮਿਲੇ ਹੋਏ ਹਨ।

ਕਾਂਗਰਸ ਵਰਕਿੰਗ ਕਮੇਟੀ ਵਿੱਚ ਫੈਸਲਾ ਹੋਇਆ ਹੈ ਕਿ ਸੋਨੀਆ ਗਾਂਧੀ ਅਗਲੀ ਵਿਵਸਥਾ ਹੋਣ ਤੱਕ ਅੰਤਰਿਮ ਪ੍ਰਧਾਨ ਬਣੇ ਰਹਿਣਗੇ।

ਪਾਰਟੀ ਵਰਕਿੰਗ ਕਮੇਟੀ ਦੇ ਮੈਂਬਰ ਪੀਐਲ ਪੁਨੀਆ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਕਿਹਾ ਕਿ ਕਾਂਗਰਸ ਦਾ ਅਗਲਾ ਸੈਸ਼ਨ ਛੇ ਮਹੀਨੇ ਦੇ ਅੰਦਰ ਸੱਦਿਆ ਜਾ ਸਕਦਾ ਹੈ ਅਤੇ ਉਸ ਵੇਲੇ ਨਵੇਂ ਪ੍ਰਧਾਨ ਦੀ ਚੋਣ ਹੋਵੇਗੀ।

ਸੋਮਵਾਰ ਨੂੰ ਕਾਂਗਰਸ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਸੀ ਜੋ ਕਾਫੀ ਹੰਗਾਮੇਦਾਰ ਰਹੀ ਸੀ। ਉਸ ਮੀਟਿੰਗ ਦੀ ਪੂਰੀ ਸਰਗਰਮੀ ਪੜ੍ਹਨ ਵਾਸਤੇ ਇਸ ਲਿੰਕ ‘ਤੇ ਕਲਿੱਕ ਕਰੋ।

ਇਹ ਵੀ ਪੜ੍ਹੋ

ਦੱਖਣੀ ਮੁੰਬਈ ਤੋਂ ਕਰੀਬ 180 ਕਿਲੋਮੀਟਰ ਦੂਰ ਇਸ ਥਾਂ ''ਤੇ ਡਿੱਗੀ ਇਮਾਰਤ ਦੇ ਮਲਬੇ ਹੇਠਾਂ ਕਰੀਹ 80-90 ਲੋਕਾਂ ਜੇ ਦੱਬੇ ਹੋਣ ਦਾ ਖਦਸ਼ਾ ਹੈ
BBC
ਦੱਖਣੀ ਮੁੰਬਈ ਤੋਂ ਕਰੀਬ 180 ਕਿਲੋਮੀਟਰ ਦੂਰ ਇਸ ਥਾਂ ''ਤੇ ਡਿੱਗੀ ਇਮਾਰਤ ਦੇ ਮਲਬੇ ਹੇਠਾਂ ਕਰੀਹ 80-90 ਲੋਕਾਂ ਜੇ ਦੱਬੇ ਹੋਣ ਦਾ ਖਦਸ਼ਾ ਹੈ

ਮਹਾਰਾਸ਼ਟਰ ''ਚ ਪੰਜ ਮੰਜ਼ਿਲਾਂ ਇਮਾਰਤ ਡਿੱਗੀ, 70-80 ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ

ਮਹਾਰਾਸ਼ਟਰ ਦੇ ਰਾਇਗੜ੍ਹ ਦੇ ਮਹਾੜ ਵਿੱਚ ਇੱਕ 5 ਮੰਜ਼ਿਲਾਂ ਇਮਾਰਤ ਡਿੱਗ ਗਈ ਹੈ, ਦੱਖਣੀ ਮੁੰਬਈ ਤੋਂ ਕਰੀਬ 180 ਕਿਲੋਮੀਟਰ ਦੂਰ ਇਸ ਥਾਂ ''ਤੇ ਡਿੱਗੀ ਇਮਾਰਤ ਦੇ ਮਲਬੇ ਹੇਠਾਂ ਕਰੀਹ 80-90 ਲੋਕਾਂ ਜੇ ਦੱਬੇ ਹੋਣ ਦਾ ਖਦਸ਼ਾ ਹੈ।

ਇਸ ਹਾਦਸੇ ਵਿੱਚ ਹੁਣ ਤੱਕ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਐਨਡੀਆਰਐੱਫ ਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਮਲਬੇ ਵਿੱਚੋਂ ਲੋਕਾਂ ਦੀ ਭਾਲ ਕਰਨ ਵਿੱਚ ਲਗੀਆਂ ਹੋਈਆਂ ਹਨ।

ਰਾਹਤ ਕਾਰਜ ਲਈ ਐਨਡੀਆਰਐੱਫ ਦੀਆਂ ਟੀਮਾਂ ਲਗੀਆਂ ਹੋਈਆਂ ਹਨ। ਮਹਾਰਾਸ਼ਟਰ ਦੀ ਕੈਬਨਿਟ ਮੰਤਰੀ ਅਦਿਤੀ ਤਤਕਾਰੇ ਅਨੁਸਾਰ ਕੁਝ ਜ਼ਖਮੀਆਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਕਰ ਦਿੱਤੀ ਗਈ ਹੈ। ਗੰਭੀਰ ਜ਼ਖਮੀਆਂ ਨੂੰ ਇਲਾਜ ਲਈ ਮੁੰਬਈ ਲਿਜਾਇਆ ਜਾ ਰਿਹਾ ਹੈ।

ਪੂਰੀ ਖ਼ਬਰ ਨੂੰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।

ਇੰਟਰਵਿਊ ਵਿੱਚ ਸਫ਼ਲਤਾ ਹਾਸਲ ਕਰਨ ਲਈ ਕੀ ਕਰਨਾ ਚਾਹੀਦਾ ਹੈ?
Getty Images
ਇੰਟਰਵਿਊ ਵਿੱਚ ਸਫ਼ਲਤਾ ਹਾਸਲ ਕਰਨ ਲਈ ਕੀ ਕਰਨਾ ਚਾਹੀਦਾ ਹੈ?

ਵੀਡੀਓ ਕਾਲ ਰਾਹੀਂ ਇੰਟਰਵਿਊ ਦੇਣ ਵੇਲੇ 8 ਜ਼ਰੂਰੀ ਨੁਕਤੇ ਸਹਾਈ ਸਾਬਤ ਹੋ ਸਕਦੇ

ਅੱਜ-ਕੱਲ੍ਹ ਨੌਕਰੀਆਂ ਲਈ ਜ਼ਿਆਦਾਤਰ ਇੰਟਰਵਿਊ ਜ਼ੂਮ, ਸਕਾਈਪ ਜਾਂ ਫ਼ੇਸਟਾਈਮ ਜ਼ਰੀਏ ਵੀਡੀਓ ਕਾਲ ''ਤੇ ਹੀ ਲਏ ਜਾਂਦੇ ਹਨ।

ਇੰਟਰਵਿਊ ਦਾ ਇਹ ਨਵਾਂ ਤਰੀਕਾ ਕੋਰੋਨਾਵਾਇਰਸ ਕਾਰਨ ਆਮ ਹੋ ਗਿਆ ਹੈ। ਅਜਿਹੇ ਵਿੱਚ ਉਮੀਦਵਾਰਾਂ ਵਿੱਚ ਤਣਾਅ ਅਤੇ ਤਿਆਰੀ ਦੀ ਕਮੀ ਵਰਗੀਆਂ ਚਿੰਤਾਵਾਂ ਆਮ ਹਨ।

ਅਜਿਹੇ ਵਿੱਚ ਇੰਟਰਵਿਊ ਵਿੱਚ ਸਫ਼ਲਤਾ ਹਾਸਲ ਕਰਨ ਲਈ ਕੀ ਕਰਨਾ ਚਾਹੀਦਾ ਹੈ?

ਪੂਰੀ ਖ਼ਬਰ ਨੂੰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।

ਬੇਲਾਰੂਸ ਵਿੱਚ ਲਗਾਤਾਰ ਕਈ ਦਿਨਾਂ ਤੋਂ ਵੱਡੇ ਪੱਧਰ ਉੱਤੇ ਹੋ ਰਹੇ ਮੁਜ਼ਾਹਰਿਆਂ ਨੇ ਮੁਲਕ ਨੂੰ ਹਿਲਾ ਕੇ ਰੱਖਿਆ ਹੋਇਆ ਹੈ
Reuters
ਬੇਲਾਰੂਸ ਵਿੱਚ ਲਗਾਤਾਰ ਕਈ ਦਿਨਾਂ ਤੋਂ ਵੱਡੇ ਪੱਧਰ ਉੱਤੇ ਹੋ ਰਹੇ ਮੁਜ਼ਾਹਰਿਆਂ ਨੇ ਮੁਲਕ ਨੂੰ ਹਿਲਾ ਕੇ ਰੱਖਿਆ ਹੋਇਆ ਹੈ

ਬੇਲਾਰੂਸ ਸੰਕਟ: ਯੂਰਪ ਦੀ ''ਤਾਨਾਸ਼ਾਹ ਹਕੂਮਤ'' ਖ਼ਿਲਾਫ਼ ਜ਼ਬਰਦਸਤ ਵਿਰੋਧ ਨੂੰ 3 ਨੁਕਤਿਆਂ ਰਾਹੀਂ ਸਮਝੋ

ਬੇਲਾਰੂਸ ਦੀ ਰਾਜਧਾਨੀ ਮਿੰਸਕ ਵਿੱਚ ਵੱਡੇ ਪੱਧਰ ਉੱਤੇ ਰੋਸ ਮਾਰਚ ਜਾਰੀ ਹੈ। ਹਜ਼ਾਰਾਂ ਲੋਕ ਮੌਜੂਦਾ ਰਾਸ਼ਟਰਪਤੀ ਐਲੇਕਜ਼ੈਂਡਰ ਲੁਕਾਸ਼ੇਂਕੋ ਨੂੰ ਵਿਵਾਦਿਤ ਚੋਣਾਂ ਵਿੱਚ ਮੁੜ ਤੋਂ ਰਾਸ਼ਟਰਪਤੀ ਚੁਣੇ ਜਾਣ ਦੇ ਵਿਰੋਧ ਵਿੱਚ ਪ੍ਰਦਰਸ਼ਨ ਵਿੱਚ ਹਿੱਸਾ ਲੈ ਰਹੇ ਹਨ।

ਬੇਲਾਰੂਸ ਵਿੱਚ ਲਗਾਤਾਰ ਕਈ ਦਿਨਾਂ ਤੋਂ ਵੱਡੇ ਪੱਧਰ ਉੱਤੇ ਹੋ ਰਹੇ ਮੁਜ਼ਾਹਰਿਆਂ ਨੇ ਮੁਲਕ ਨੂੰ ਹਿਲਾ ਕੇ ਰੱਖਿਆ ਹੋਇਆ ਹੈ।

ਪੂਰੀ ਖ਼ਬਰ ਨੂੰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।

ਇਹ ਵੀ ਪੜ੍ਹੋ

ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs&t=1s

https://www.youtube.com/watch?v=r8vzh2mjvdc

https://www.youtube.com/watch?v=rP6Ea7Phado

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''10370125-1326-43d5-9da4-f0011d74e9be'',''assetType'': ''STY'',''pageCounter'': ''punjabi.india.story.53899586.page'',''title'': ''ਪ੍ਰਸ਼ਾਂਤ ਭੂਸ਼ਣ ਖਿਲਾਫ਼ ਅਦਾਲਤ ਦੀ ਮਾਣਹਾਨੀ ਦੇ ਇਨ੍ਹਾਂ ਮਾਮਲਿਆਂ ’ਚ ਅੱਜ ਅਹਿਮ ਸੁਣਵਾਈ - 5 ਅਹਿਮ ਖ਼ਬਰਾਂ'',''published'': ''2020-08-25T02:00:42Z'',''updated'': ''2020-08-25T02:00:42Z''});s_bbcws(''track'',''pageView'');

Related News