ਮਹਾਰਾਸ਼ਟਰ ''''ਚ ਪੰਜ ਮੰਜ਼ਿਲਾਂ ਇਮਾਰਤ ਡਿੱਗੀ, 70-80 ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ
Monday, Aug 24, 2020 - 10:52 PM (IST)


ਮਹਾਰਾਸ਼ਟਰ ਦੇ ਮਹਾੜ ਵਿੱਚ ਇੱਕ 5 ਮੰਜ਼ਿਲਾਂ ਇਮਾਰਤ ਡਿੱਗ ਗਈ ਹੈ, ਦੱਖਣੀ ਮੁੰਬਈ ਤੋਂ ਕਰੀਬ 180 ਕਿਲੋਮੀਟਰ ਦੂਰ ਇਸ ਥਾਂ ''ਤੇ ਡਿੱਗੀ ਇਮਾਰਤ ਦੇ ਮਲਬੇ ਹੇਠਾਂ ਕਰੀਹ 80-90 ਲੋਕਾਂ ਜੇ ਦੱਬੇ ਹੋਣ ਦਾ ਖਦਸ਼ਾ ਹੈ।
ਰਾਏਗੜ੍ਹ ਜ਼ਿਲ੍ਹਾ ਪ੍ਰਸ਼ਾਸਨ ਨੇ ਦੱਸਿਆ ਹੈ ਕਿ ਮੌਕੇ ''ਤੇ ਚਾਰ ਟੀਮਾਂ ਦੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤਾ ਹੈ। 15 ਜਖ਼ਮੀ ਲੋਕਾਂ ਨੂੰ ਹਸਪਤਾਲ ਭੇਜਿਆ ਗਿਆ ਹੈ।
ਖ਼ਬਰ ਏਜੰਸੀ ਏਐੱਨਆਈ ਦੀ ਰਿਪੋਰਟ ਮੁਤਾਬਕ ਐੱਨਡੀਆਰਐੱਫ ਨੇ ਆਪਣੀਆਂ ਟੀਮਾਂ ਮਹਾੜ ਭੇਜੀਆਂ ਹਨ।
https://twitter.com/ANI/status/1297897000466124800

ਪੁਲਿਸ ਮੁਤਾਬਕ ਇਹ ਇਮਾਰਤ ਕਰੀਬ ਸ਼ਾਮੀਂ 7 ਵਜੇ ਡਿੱਗੀ। ਦਹਾਕਿਆਂ ਪੁਰਾਣੀ ਇਹ ਇਮਾਰਤ ਹਾਪੁਸ ਝੀਲ ਦੇ ਨੇੜੇ ਬਣਾਈ ਗਈ ਸੀ।
ਇਸ ਇਮਾਰਤ ਵਿੱਚ 45-47 ਫਲੈਟ ਸਨ ਅਤੇ ਜਦੋਂ ਇਮਾਰਤ ਹਿੱਲੀ ਤਾਂ ਕੁਝ ਪਰਿਵਾਰ ਇਮਰਾਤ ''ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ।
ਮਹਾੜ ਉਦਯੋਗਿਕ ਇਲਾਕਾ ਹੈ ਅਤੇ ਇਹ ਇਲਾਕਾ ਹਰ ਸਾਲ ਭਾਰੀ ਬਰਸਾਤ ਲਈ ਜਾਣਿਆ ਜਾਂਦਾ ਹੈ। ਸਾਲ 2016 ਵਿੱਚ ਸ਼ਹਿਰ ਨੇੜੇ ਮੁੰਬਈ-ਗੋਆ ਸੜਕ ''ਤੇ ਇੱਕ ਅੰਗਰੇਜ਼ਾਂ ਵੇਲੇ ਦਾ ਪੁਲ ਢਹਿ ਜਾਣ ਕਾਰਨ ਕਾਫੀ ਨੁਕਸਾਨ ਹੋਇਆ ਸੀ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ ਸਥਾਨਕ ਅਧਿਕਾਰੀਆਂ ਨਾਲ ਸੰਪਰਕ ਵਿੱਚ ਹਨ।
https://twitter.com/AmitShah/status/1297915713148125185
ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਟਵੀਟ ਕਰਕੇ ਘਟਨਾ ਨੂੰ ਦੁਖਦ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਐਨਡੀਆਰਐੱਫ ਦੇ ਡੀਜੀ ਨਾਲ ਗੱਲ ਹੋਈ ਹੈ। ਰੈਸਕਿਊ ਆਪਰੇਸ਼ਨ ਲਈ ਹਰ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ।

ਇਹ ਵੀ ਪੜ੍ਹੋ-
- ਕਾਂਗਰਸ ਦੇ ਅੰਤਰਿਮ ਪ੍ਰਧਾਨ ਬਣੇ ਰਹਿਣਗੇ ਸੋਨੀਆ ਗਾਂਧੀ
- ਯੂਰਪ ਦੀ ''ਤਾਨਾਸ਼ਾਹ ਹਕੂਮਤ'' ਖ਼ਿਲਾਫ਼ ਜ਼ਬਰਦਸਤ ਵਿਰੋਧ ਨੂੰ 3 ਨੁਕਤਿਆਂ ਰਾਹੀਂ ਸਮਝੋ
- ਸੁਪਰੀਮ ਕੋਰਟ ਤੋਂ ਮਾਫ਼ੀ ਨਾ ਮੰਗਣ ਵਾਲੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਕੀ ਕਿਹਾ
ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:
https://www.youtube.com/watch?v=cocgfg33Ca4&t=12s
https://www.youtube.com/watch?v=ujawSb62a1E
https://www.youtube.com/watch?v=rDxJYfK8BR4
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e85fa356-cfba-42fd-b648-e84d65f8a4c1'',''assetType'': ''STY'',''pageCounter'': ''punjabi.india.story.53896582.page'',''title'': ''ਮਹਾਰਾਸ਼ਟਰ \''ਚ ਪੰਜ ਮੰਜ਼ਿਲਾਂ ਇਮਾਰਤ ਡਿੱਗੀ, 70-80 ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ'',''published'': ''2020-08-24T17:19:12Z'',''updated'': ''2020-08-24T17:19:12Z''});s_bbcws(''track'',''pageView'');