ਵੀਡੀਓ ਕਾਲ ਰਾਹੀਂ ਇੰਟਰਵਿਊ ਦੇਣ ਵੇਲੇ 8 ਜ਼ਰੂਰੀ ਨੁਕਤੇ ਸਹਾਈ ਸਾਬਤ ਹੋ ਸਕਦੇ

Monday, Aug 24, 2020 - 05:22 PM (IST)

ਵੀਡੀਓ ਕਾਲ ਰਾਹੀਂ ਇੰਟਰਵਿਊ ਦੇਣ ਵੇਲੇ 8 ਜ਼ਰੂਰੀ ਨੁਕਤੇ ਸਹਾਈ ਸਾਬਤ ਹੋ ਸਕਦੇ
ਆਨਲਾਈਨ ਨੌਕਰੀ
Getty Images
ਆਨਲਾਈਨ ਇੰਟਰਵਿਊ ਤੋਂ ਪਹਿਲਾਂ ਲੈਪਟਾਪ, ਕੰਪਿਊਟਰ, ਮੋਬਾਈਲ ਫ਼ੋਨ ਦੀ ਬੈਟਰੀ ਪੂਰੀ ਤਰ੍ਹਾਂ ਨਾਲ ਚਾਰਜ ਹੋਣੇ ਚਾਹੀਦੇ ਹਨ

ਅੱਜ-ਕੱਲ੍ਹ ਨੌਕਰੀਆਂ ਲਈ ਜ਼ਿਆਦਾਤਰ ਇੰਟਰਵਿਊ ਜ਼ੂਮ, ਸਕਾਈਪ ਜਾਂ ਫ਼ੇਸਟਾਈਮ ਜ਼ਰੀਏ ਵੀਡੀਓ ਕਾਲ ''ਤੇ ਹੀ ਲਏ ਜਾਂਦੇ ਹਨ।

ਇੰਟਰਵਿਊ ਦਾ ਇਹ ਨਵਾਂ ਤਰੀਕਾ ਕੋਰੋਨਾਵਾਇਰਸ ਕਾਰਨ ਆਮ ਹੋ ਗਿਆ ਹੈ। ਅਜਿਹੇ ਵਿੱਚ ਉਮੀਦਵਾਰਾਂ ਵਿੱਚ ਤਣਾਅ ਅਤੇ ਤਿਆਰੀ ਦੀ ਕਮੀ ਵਰਗੀਆਂ ਚਿੰਤਾਵਾਂ ਆਮ ਹਨ।

ਅਜਿਹੇ ਵਿੱਚ ਇੰਟਰਵਿਊ ਵਿੱਚ ਸਫ਼ਲਤਾ ਹਾਸਲ ਕਰਨ ਲਈ ਕੀ ਕਰਨਾ ਚਾਹੀਦਾ ਹੈ?

ਨੌਕਰੀਆਂ ਬਾਰੇ ਇੰਟਰਵਿਊ ਟਿਪਸ ਦੇਣ ਵਾਲੇ ਡੌਮਿਨਿਕ ਜੋਇਸ ਨੇ ਬੀਬੀਸੀ ਨਾਲ ਅੱਠ ਤਰੀਕੇ ਸਾਂਝੇ ਕੀਤੇ ਹਨ, ਜਿੰਨਾਂ ਨਾਲ ਤੁਸੀਂ ਵੀਡੀਓ ਇੰਟਰਵਿਊ ਵਿੱਚ ਵਧੀਆ ਪ੍ਰਦਰਸ਼ਨ ਕਰ ਸਕਦੋ ਹੋ।

1. ਤੁਹਾਡਾ ਯੂਜ਼ਰਨੇਮ

ਜੋਇਸ ਕਹਿੰਦੇ ਹਨ, "ਇਹ ਵਿਚਾਰ ਕਰਨ ਵਾਲੀ ਪਹਿਲੀ ਗੱਲ ਹੈ, ਅਸੀਂ ਉਸ ਨਾਮ ਬਾਰੇ ਗੱਲ ਕਰ ਰਹੇ ਹਾਂ ਜੋ ਤੁਹਾਡੇ ਜ਼ੂਮ ਪ੍ਰੋਫਾਈਲ ਜਾਂ ਕਿਸੇ ਹੋਰ ਵੀਡੀਓ ਕਾਲ ਟੂਲ ''ਤੇ ਦਿਖਾਈ ਦਿੰਦਾ ਹੈ।"

ਜੋਇਸ ਕਹਿੰਦੇ ਹਨ ਕਿ ਇਹ ਯਕੀਨੀ ਕਰੋ ਕਿ ਇਹ ਪ੍ਰੋਫੈੱਸ਼ਨਲ (ਪੇਸ਼ੇਵਰ) ਨਜ਼ਰ ਆਉਂਦਾ ਹੋਵੇ, ਤੁਸੀਂ ਨਹੀਂ ਜਾਣਦੇ ਇਸਨੂੰ ਕੌਣ ਦੇਖ ਰਿਹਾ ਹੈ।

"ਮਿਸਾਲ ਵਜੋਂ ਇਹ ਯਕੀਨੀ ਬਣਾਓ ਕਿ ਤੁਹਾਡੇ ਯੂਜ਼ਰਨੇਮ ਨਾਲ ਕੋਈ ਉਪ-ਨਾਮ ਜਾਂ ਛੋਟਾ ਨਾਮ ਨਾ ਹੋਵੇ, ਬੱਸ ਆਪਣਾ ਪਹਿਲਾ ਅਤੇ ਆਖ਼ਰੀ ਨਾਮ ਦਿਉ।"

2. ਬੈਟਰੀ ਪੂਰੀ ਚਾਰਜ ਹੋਵੇ

ਇਹ ਦੇਖੋ ਕਿ ਤੁਹਾਡੇ ਸਾਰੇ ਉਪਕਰਨ ਜਿਵੇਂ ਕਿ ਲੈਪਟਾਪ, ਕੰਪਿਊਟਰ, ਮੋਬਾਈਲ ਫ਼ੋਨ ਦੀ ਬੈਟਰੀ ਪੂਰੀ ਤਰ੍ਹਾਂ ਨਾਲ ਚਾਰਜ ਹੋਣ ਅਤੇ ਪਲੱਗ ਵੀ ਲੱਗਿਆ ਹੋਵੇ ਤਾਂ ਜੋਂ ਇੰਟਰਵਿਊ ਦੇ ਵਿਚਾਲੇ ਤੁਸੀਂ ਆਫ਼ਲਾਈਨ ਨਾ ਹੋਵੋ।

zoom jobs
Getty Images
ਮਾਹਿਰਾਂ ਮੁਤਾਬਕ ਵੀਡੀਓ ਇੰਟਰਵਿਊ ਵੇਲੇ ਪ੍ਰੋਫੈਸ਼ਨਲ ਤਰੀਕੇ ਦੇ ਹੀ ਕੱਪੜੇ ਪਾਓ

3. ਲੌਗ-ਇਨ

ਇਹ ਵੀ ਯਕੀਨੀ ਬਣਾਓ ਕਿ ਇੰਟਰਵਿਊ ਲੈਣ ਵਾਲਿਆਂ ਨੇ ਤੁਹਾਨੂੰ ਇੰਟਰਵਿਊ ਦਾ ਸਮਾਂ ਅਤੇ ਬਾਕੀ ਵੇਰਵੇ ਸਹੀ ਦਿੱਤੇ ਹਨ ਜਾਂ ਨਹੀਂ।

ਇਹ ਪਤਾ ਲਾਉਣ ਲਈ ਕਿ ਸਿਸਟਮ ਸਹੀ ਕੰਮ ਕਰਦਾ ਹੈ, ਮਿੱਥੇ ਵਕਤ ਤੋਂ ਕੁਝ ਸਮਾਂ ਪਹਿਲਾਂ ਤਿਆਰ ਰਹੋ ਅਤੇ ਲੌਗ-ਇਨ ਕਰਕੇ ਦੇਖ ਲਵੋ।

ਮਿੱਥੇ ਸਮੇਂ ਨਾਲੋਂ ਹੋਈ ਦੇਰੀ ਕਾਰਨ ਪਹਿਲੀ ਵਾਰ ਵਿੱਚ ਜਿੰਨਾ ਬੁਰਾ ਅਸਰ ਹੋ ਸਕਦਾ ਹੈ ਉਸ ਤੋਂ ਹੋਰ ਕੁਝ ਵੀ ਮਾੜਾ ਨਹੀਂ ਹੋ ਸਕਦਾ।

4. ਕੈਮਰੇ ਦੀ ਸਹੀ ਦਿਸ਼ਾ

ਜੋਇਸ ਕਹਿੰਦੇ ਹਨ ਕਿ ਇੱਕ ਹੋਰ ਅਹਿਮ ਸੁਝਾਅ ਇਹ ਹੈ ਕਿ ਤੁਸੀਂ ਆਪਣਾ ਕੈਮਰਾ ਸਹੀਂ ਜਗ੍ਹਾ ਸੈੱਟ ਕੀਤਾ ਹੋਵੇ।

ਧਿਆਨ ਰੱਖੋ ਕਿ ਕੈਮਰੇ ਦਾ ਐਂਗਲ ਅੱਖਾਂ ਦੇ ਪੱਧਰ ''ਤੇ ਹੋਵੇ ਅਤੇ ਪਿਛੋਂ (ਬੈਕਗਰਾਉਂਡ) ਵੀ ਸਾਫ਼ ਦਿਖਾਈ ਦਿੰਦਾ ਹੋਵੇ।

ਆਨਲਾਈਨ ਨੌਕਰੀ
Getty Images

5. ਹਾਵ-ਭਾਵ ਕਿਹੋ ਜਿਹੇ ਹੋਣ

ਜੋਇਸ ਨੇ ਅੱਗੇ ਕਹਿੰਦੇ ਹਨ ਕਿ ਆਨਲਾਈਨ ਬੈਠੇ ਸ਼ਖਸ਼ ਨਾਲ ਉਸੇ ਤਰ੍ਹਾਂ ਵਿਵਹਾਰ ਕਰੋ ਜਿਵੇਂ ਦਾ ਤੁਸੀਂ ਕਿਸੇ ਦੇ ਸਾਹਮਣੇ ਹੋਣ ''ਤੇ ਕਰਦੇ ਹੋ।

ਅਜਿਹਾ ਕਰਨ ਲਈ ਉਹ ਸਲਾਹ ਦਿੰਦੇ ਹਨ ਕਿ ਤੁਸੀਂ ਕੁਰਸੀ ''ਤੇ ਚੰਗੀ ਤਰ੍ਹਾਂ ਸਿੱਧੇ ਬੈਠੋ ਤਾਂ ਕਿ ਤੁਸੀਂ ਅੱਖਾਂ ਨਾਲ ਸਿੱਧਾ ਸੰਪਰਕ ਕਰ ਸਕੋ ਅਤੇ ਦਿਲਚਸਪੀ ਦਿਖਾਉਣ ਲਈ ਆਪਣੇ ਹੱਥਾਂ ਨਾਲ ਇਸ਼ਾਰੇ ਕਰੋ ਅਤੇ ਧਿਆਨ ਨਾਲ ਸੁਣੋ।

6. ਤਕਨੀਕ

ਜਿਥੋਂ ਤੱਕ ਤੁਹਾਡੇ ਆਲੇ-ਦੁਆਲੇ ਤਕਨੀਕੀ ਉਪਕਰਨਾਂ ਦੀ ਗੱਲ ਹੈ, ਆਪਣੇ ਟੀਵੀ ਅਤੇ ਸਮਾਰਟ ਸਪੀਕਰਾਂ ਜਿਵੇਂ ਕਿ ਅਲੈਕਸਾ ਨੂੰ ਬੰਦ ਕਰਨਾ ਯਕੀਨੀ ਬਣਾਓ।

ਜੋਇਸ ਕਹਿੰਦੇ ਹਨ ਕਿ ਅਸੀਂ ਹਾਲ ਹੀ ਵਿੱਚ ਉਮੀਦਵਾਰ ਦੀ ਇੰਟਰਵਿਊ ਕੀਤੀ ਜਿਸ ਵਿੱਚ ਅਲੈਕਸਾ ਨੇ ਖਰੀਦਦਾਰੀ ਦੀ ਸੂਚੀ ਸੁਣਾਉਣੀ ਸ਼ੁਰੂ ਕਰ ਦਿੱਤੀ।

"ਇਹ ਮਜ਼ਾਕੀਆ ਤਾਂ ਹੈ ਪਰ ਪ੍ਰੋਫੈਸ਼ਨਲ ਬਿਲਕੁਲ ਨਹੀਂ"।

ਆਨਲਾਈਨ ਨੌਕਰੀ
PA Media

7. ਪਹਿਰਾਵਾ

ਵੀਡੀਓ ਕਾਲ ਇੰਟਰਵਿਊ ਦਾ ਇੱਕ ਹੋਰ ਅਹਿਮ ਪਹਿਲੂ ਹੈ- ਕੱਪੜੇ।

ਜੋਇਸ ਦਾ ਕਹਿਣਾ ਹੈ, "ਤੁਹਾਨੂੰ ਇਸ ਮੌਕੇ ਲਈ ਢੁੱਕਵੇਂ ਕੱਪੜੇ ਪਾਉਣੇ ਚਾਹੀਦੇ ਹਨ। ਪਹਿਲਾ ਪ੍ਰਭਾਵ ਅਸਰਦਾਰ ਹੁੰਦਾ ਹੈ ਅਤੇ ਤੁਸੀਂ ਘਰ ਪਾਉਣ ਵਾਲੇ ਟੀ-ਸ਼ਰਟ ਜਾਂ ਪੈਂਟ ਵਿੱਚ ਤਾਂ ਨਹੀਂ ਨਜ਼ਰ ਆਉਣਾ ਚਾਹੋਗੇ?"

8. ਨੋਟਸ (ਲਿਖਤੀ ਸਮੱਗਰੀ)

ਜੇ ਤੁਸੀਂ ਕੁਝ ਨੋਟਸ ਤਿਆਰ ਕੀਤੇ ਹਨ ਤਾਂ ਉਨ੍ਹਾਂ ਨੂੰ ਕਾਗ਼ਜਾਂ ''ਤੇ ਲਿਖ ਲਓ ਅਤੇ ਯਕੀਨੀ ਬਣਾਓ ਕਿ ਤੁਸੀਂ ਇੰਨਾਂ ਨੂੰ ਆਪਣੇ ਕੰਪਿਊਟਰ ਸਕਰੀਨ ''ਤੇ ਅੱਖਾਂ ਦੇ ਬਰਾਬਰ ਪੱਧਰ ''ਤੇ ਰੱਖੋ। ਤਾਂ ਜੋ ਤੁਸੀਂ ਹਰ ਵਾਰ ਨਜ਼ਰ ਝੁਕਾ ਕੇ ਆਪਣੇ ਨੋਟਸ ਨਾ ਦੇਖਣੇ ਪੈਣ।''

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs

https://www.youtube.com/watch?v=gZvjAI1k_xc

https://www.youtube.com/watch?v=jNY-R_Z4Q3o

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''f8b3f5c4-f5d1-426d-a663-42422e7c4b4e'',''assetType'': ''STY'',''pageCounter'': ''punjabi.international.story.53864230.page'',''title'': ''ਵੀਡੀਓ ਕਾਲ ਰਾਹੀਂ ਇੰਟਰਵਿਊ ਦੇਣ ਵੇਲੇ 8 ਜ਼ਰੂਰੀ ਨੁਕਤੇ ਸਹਾਈ ਸਾਬਤ ਹੋ ਸਕਦੇ'',''published'': ''2020-08-24T11:49:27Z'',''updated'': ''2020-08-24T11:51:00Z''});s_bbcws(''track'',''pageView'');

Related News