1947 ਦੀ ਵੰਡ: ਬੱਚਿਆਂ ਦੀਆਂ ਚਿੱਠੀਆਂ ''''ਚ ਕੁਝ ਇਸ ਤਰ੍ਹਾਂ ਦਿਖੇ ਭਾਰਤ-ਪਾਕਿਸਤਾਨ

Friday, Aug 14, 2020 - 01:52 PM (IST)

1947 ਦੀ ਵੰਡ: ਬੱਚਿਆਂ ਦੀਆਂ ਚਿੱਠੀਆਂ ''''ਚ ਕੁਝ ਇਸ ਤਰ੍ਹਾਂ ਦਿਖੇ ਭਾਰਤ-ਪਾਕਿਸਤਾਨ

ਇਹ ਕਹਾਣੀ ਪਾਕਿਸਤਾਨ ਭੇਜੀਆਂ ਗਈਆਂ ਚਿੱਠੀਆਂ ਦੀ ਹੈ। ਭਾਰਤ ਅਤੇ ਪਾਕਿਸਤਾਨ ਦੇ ਦੋ ਵਿਦਿਆਰਥੀਆਂ ਨੇ ਆਪਣੀ ਜ਼ਿੰਦਗੀ ਅਤੇ ਸੱਭਿਆਚਾਰ ਦੇ ਬਾਰੇ ਇੱਕ-ਦੂਜੇ ਨੂੰ ਚਿੱਠੀਆਂ ਲਿਖੀਆਂ।

ਇੱਕ ਭਾਰਤੀ ਗੈਰ-ਸਰਕਾਰੀ ਸੰਸਥਾ ''ਰੂਟਸ ਟੂ ਰੂਟਸ'' ਦੇ ਜ਼ਰੀਏ ਵਿਦਿਆਰਥੀਆਂ ਵਿਚਾਲੇ ਚਿੱਠੀਆਂ ਦਾ ਇਹ ਸਿਲਸਿਲਾ ਸਾਲ 2010 ਵਿੱਚ ਸ਼ੁਰੂ ਹੋਇਆ ਸੀ ਪਰ 2017 ਦੀ ਘਟਨਾ ਦੇ ਕਾਰਨ ਇਹ ਰੋਕਣਾ ਪਿਆ।

10ਵੀਂ ਕਲਾਸ ਵਿੱਚ ਪੜ੍ਹ ਰਹੇ ਰਿਸ਼ੀਕੇਸ਼ ਦੀ ਸਭ ਤੋਂ ਵੱਡੀ ਦੌਲਤ ਉਨ੍ਹਾਂ ਦੇ ਦੋਸਤ ਦੀਆਂ ਭੇਜੀਆਂ ਗਈਆਂ 4 ਚਿੱਠੀਆਂ ਹਨ। ਇਹ ਚਿੱਠੀਆਂ ਉਨ੍ਹਾਂ ਨੂੰ ਪਾਕਿਸਤਾਨ ਵਿੱਚ ਰਹਿਣ ਵਾਲੇ ਇੱਕ ਦੋਸਤ ਸਮੀਉੱਲਾਹ ਨੇ ਭੇਜੀਆਂ ਹਨ।

ਇਹ ਵੀ ਪੜ੍ਹੋ:

ਰਿਸ਼ੀਕੇਸ਼ ਮੁੰਬਈ ਵਿੱਚ ਅਨੁਯੋਗ ਸਕੂਲ ਵਿੱਚ ਪੜ੍ਹਦੇ ਹਨ। ਉੱਥੇ ਹੀ, ਸਮੀਉੱਲਾਹ ਲਾਹੌਰ ਗਰਾਮਰ ਸਕੂਲ ਵਿੱਚ ਪੜ੍ਹਦੇ ਹਨ।

ਉਹ ਦੋਵੇਂ ਦੋਸਤ ਬਣ ਗਏ ਅਤੇ ਆਪਣੀ ਇਸ ਦੋਸਤੀ ਨੂੰ ਜ਼ਿੰਦਾ ਰੱਖਣ ਲਈ ਉਨ੍ਹਾਂ ਨੇ ਕਲਮ ਦਾ ਸਹਾਰਾ ਲਿਆ। ਇੱਕ ਅਜਿਹਾ ਤਰੀਕਾ ਜਿਸਦੀ ਕੋਈ ਸੀਮਾ ਨਹੀਂ ਹੈ।

ਇਨ੍ਹਾਂ ਚਿੱਠੀਆਂ ਰਾਹੀਂ ਉਨ੍ਹਾਂ ਨੂੰ ਇੱਕ-ਦੂਜੇ ਦੇ ਦੇਸ ਨੂੰ ਨਵੇਂ ਸਿਰੇ ਤੋਂ ਜਾਣਨ ਵਿੱਚ ਮਦਦ ਮਿਲੀ।

ਕੀ ਪਾਕਿਸਤਾਨ ਵਿੱਚ ਵੜਾ-ਪਾਵ ਮਿਲਦਾ ਹੈ?

ਰਿਸ਼ੀਕੇਸ਼ ਨੇ ਪਹਿਲੀ ਚਿੱਠੀ ਵਿੱਚ ਆਪਣੇ ਬਾਰੇ ਦੱਸਿਆ। ਸਮੀਉੱਲਾਹ ਨੇ ਉਸਦਾ ਜਵਾਬ ਦਿੱਤਾ। ਦੋਵੇਂ ਹੀ ਆਪਣੇ ਬਾਰੇ, ਆਪਮੇ ਪਰਿਵਾਰ, ਪਸੰਦੀਦਾ ਖਾਣਾ ਅਤੇ ਖੇਡ ਬਾਰੇ ਗੱਲ ਕਰਦੇ। ਇਸ ਤਰ੍ਹਾਂ ਹੌਲੀ-ਹੌਲੀ ਦੋਵੇਂ ਪੱਕੇ ਦੋਸਤ ਬਣ ਗਏ।

ਦੋਵਾਂ ਨੇ ਆਪਣੇ ਆਲੇ-ਦੁਆਲੇ ਦੀਆਂ ਥਾਵਾਂ ''ਤੇ ਵੀ ਤਸਵੀਰਾਂ ਸਾਂਝੀਆਂ ਕੀਤੀਆਂ। ਰਿਸ਼ੀਕੇਸ਼ ਨੇ ਗੇਟਵੇ ਆਫ਼ ਇੰਡੀਆ, ਨੇੜੇ ਦੇ ਮੰਦਿਰਾਂ ਅਤੇ ਮੁੰਬਈ ਬਾਰੇ ਦੱਸਿਆ ਅਤੇ ਤਸਵੀਰਾਂ ਭੇਜੀਆਂ।

ਇਸ ਤੋਂ ਬਾਅਦ ਸਮੀਉੱਲਾਹ ਨੇ ਉਨ੍ਹਾਂ ਨੂੰ ਲਾਹੌਰ ਦੇ ਕਿਲੇ ਅਤੇ ਬਾਦਸ਼ਾਹ ਮੰਸੀਜਦ ਬਾਰੇ ਦੱਸਿਆ ਅਤੇ ਫੈਜ਼ ਅਹਿਮਦ ਫੈਜ਼ ਦੇ ਕੰਮ ਦਾ ਵੀ ਜ਼ਿਕਰ ਕੀਤਾ।

ਦੋਵਾਂ ਨੇ ਇੱਕ-ਦੂਜੇ ਤੋਂ ਕਈ ਤਰ੍ਹਾਂ ਦੇ ਸਵਾਲ ਪੁੱਛੇ। ਇਸ ਵਿੱਚ ''ਕੀ ਪਾਕਿਸਤਾਨ ਵਿੱਚ ਵੜਾ-ਪਾਵ ਮਿਲਦਾ ਹੈ?'' ਸਵਾਲਾਂ ਦੀ ਸੂਚੀ ਵਿੱਚ ''ਕੀ ਹਾਕੀ ਤੁਹਾਡਾ ਵੀ ਰਾਸ਼ਟਰੀ ਖੇਡ ਹੈ?'' ਵਰਗੇ ਸਵਾਲ ਵੀ ਸ਼ਾਮਲ ਸਨ।

ਜਦੋਂ ਆਈ ਮਿਲਣ ਦੀ ਵਾਰੀ

ਇਨ੍ਹਾਂ ਚਿੱਠੀਆਂ ਦੀ ਸ਼ੁਰੂਆਤ ਸਾਲ 2016 ਵਿੱਚ ਹੋਈ ਸੀ ਅਤੇ 2017 ਵਿੱਚ ਰਿਸ਼ੀਕੇਸ਼ ਨੇ ਆਪਣੇ ਦੋਸਤ ਨੂੰ ਮਿਲਣ ਦਾ ਫ਼ੈਸਲਾ ਕੀਤਾ। ਉਹ ਇਸਦੇ ਲਈ ਲਾਹੌਰ ਜਾਣ ਵਾਲੇ ਸਨ।

ਰਿਸ਼ੀਕੇਸ਼ ਆਪਣੇ ਦੋਸਤ ਨੂੰ ਮਿਲਣ ਲਈ ਬਹੁਤ ਉਤਸੁਕ ਸਨ। ਉਹ ਆਪਣੇ ਦੋਸਤ ਦੇ ਸ਼ਹਿਰ ਲਾਹੌਰ ਨੂੰ ਦੇਖਣਾ ਚਾਹੁੰਦੇ ਸਨ ਅਤੇ ਉੱਥੋਂ ਦੇ ਸੱਭਿਆਚਾਰ ਅਤੇ ਇਤਿਹਾਸ ਨੂੰ ਜਾਣਨਾ ਚਾਹੁੰਦੇ ਸਨ।

ਸਮੀਉੱਲਾਹ ਨੇ ਆਪਣੀ ਚੌਥੀ ਚਿੱਠੀ ਵਿੱਚ ਰਿਸ਼ੀਕੇਸ਼ ਤੋਂ ਪੁੱਛਿਆ ਸੀ, "ਤੂੰ ਮੁੰਬਈ ਤੋਂ ਮੇਰੇ ਲਈ ਕੀ ਲੈ ਕੇ ਆਵੇਂਗਾ?"

ਇਸ ''ਤੇ ਰਿਸ਼ੀਕੇਸ਼ ਨੇ ਆਪਣੇ ਪਿਤਾ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਦੋਵਾਂ ਲਈ ਕੱਪੜੇ ਲੈਣ ਦਾ ਸੁਝਾਅ ਦਿੱਤਾ। ਇਸਦੇ ਲਈ ਨੇੜੇ ਦੇ ਹੀ ਦਰਜ਼ੀ ਤੋਂ ਦੋਵਾਂ ਦੋਸਤਾਂ ਲਈ ਪਠਾਣੀ ਸੂਟ ਸਵਾਏ ਗਏ।

ਪਾਸਪੋਰਟ ਬਣਾ ਲਿਆ ਗਿਆ ਅਤੇ ਵੀਜ਼ਾ ਦੀ ਪ੍ਰਕਿਰਿਆ ਵੀ ਪੂਰੀ ਹੋ ਗਈ। ਸਾਰੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਟਿਕਟ ਬੁੱਕ ਹੋ ਗਈ। ਹੁਣ ਦੋਵਾਂ ਨੂੰ ਇੱਕ-ਦੂਜੇ ਨੂੰ ਮਿਲਣ ਦੀ ਉਡੀਕ ਸੀ।

ਇਹ ਵੀ ਪੜ੍ਹੋ:

ਪਰ, ਅਜਿਹਾ ਨਹੀਂ ਹੋ ਸਕਿਆ। ਸਾਰੀਆਂ ਤਿਆਰੀਆਂ ਉਸੇ ਤਰ੍ਹਾਂ ਹੀ ਰਹਿ ਗਈਆਂ ਅਤੇ ਕਈ ਚੀਜ਼ਾਂ ਰੱਦ ਕਰਨੀਆਂ ਪਈਆਂ।

ਆਪਣੇ ਦੋਸਤ ਨੂੰ ਮਿਲਣ ਅਤੇ ਉਸਦੇ ਦੇਸ ਨੂੰ ਦੇਖਣ ਦਾ ਰਿਸ਼ੀਕੇਸ਼ ਦਾ ਸੁਪਨਾ ਟੁੱਟ ਗਿਆ।

ਰਿਸ਼ੀਕੇਸ਼ ਦੀ ਤਰ੍ਹਾਂ ''ਐਕਸਚੇਂਜ ਫਾਰ ਚੇਂਜ'' ਪ੍ਰੋਗਰਾਮ ਦੇ ਤਹਿਤ 212 ਸਕੂਲ ਦੇ ਬੱਚਿਆਂ ਨੇ ਸਰਹੱਦ ਪਾਰ ਆਪਣੇ ਦੋਸਤਾਂ ਨੂੰ ਚਿੱਠੀਆਂ ਲਿਖੀਆਂ।

ਇਸ ਤਰ੍ਹਾਂ ਇੱਕ ਸਾਲ ਵਿੱਚ 1000 ਤੋਂ ਵੱਧ ਚਿੱਠੀਆਂ ਇੱਕ-ਦੂਜੇ ਨੂੰ ਭੇਜੀਆਂ ਗਈਆਂ।

ਭਾਰਤ-ਪਾਕਿਸਤਾਨ
Getty Images
ਕੁਝ ਬੱਚੇ ਅਜਿਹੇ ਸਨ ਜਿਹੜੇ ਲਾਹੌਰ ਜਾਣਾ ਚਾਹੁੰਦੇ ਸੀ ਪਰ ਉਨ੍ਹਾਂ ਦੇ ਮਾਤਾ-ਪਿਤਾ ਇਸਦੇ ਲਈ ਤਿਆਰ ਨਹੀਂ ਹੋਏ

ਇਨ੍ਹਾਂ ਜ਼ਰੀਏ ਬੱਚਿਆਂ ਨੂੰ ਗੁਆਂਢੀ ਦੇਸ ਦਾ ਉਹ ਅਕਸ ਜਾਣਨ ਨੂੰ ਮਿਲਿਆ ਜਿਹੜਾ ਵੰਡ ਦੀਆਂ ਯਾਦਾਂ ਅਤੇ ਇਤਿਹਾਸ ਦੀਆਂ ਕਿਤਾਬਾਂ ਤੋਂ ਵੱਖ ਸੀ।

ਅਨੁਯੋਗ ਸਕੂਲ ਦੀ ਅਧਿਆਪਕ ਮਨੀਸ਼ਾ ਗਾਵੜੇ ਨੇ ਇਸ ਪ੍ਰੋਗਰਾਮ ਬਾਰੇ ਹੋਰ ਵੀ ਗੱਲਾਂ ਦੱਸੀਆਂ।

ਉਨ੍ਹਾਂ ਨੇ ਕਿਹਾ, ''''ਇਨ੍ਹਾਂ ਚਿੱਠੀਆਂ ਲਈ ਅਸੀਂ ਅੰਗਰੇਜ਼ੀ ਭਾਸ਼ਾ ਚੁਣੀ। ਹਾਲਾਂਕਿ, ਦੋਵਾਂ ਦੇਸਾਂ ਵਿਚਾਲੇ ਹਿੰਦੀ ਭਾਸ਼ਾ ਦੀ ਵਰਤੋਂ ਹੁੰਦੀ ਹੈ ਪਰ ਭਾਰਤ ਵਿਚ ਹਿੰਦੀ ਸਕ੍ਰਿਪਟ ਅਤੇ ਪਾਕਿਸਤਾਨ ਵਿੱਚ ਉਰਦੂ ਸਕ੍ਰਿਪਟ ਦੀ ਵਰਤੋਂ ਹੁੰਦੀ ਹੈ। ਇਨ੍ਹਾਂ ਬੱਚੀਆਂ ਲਈ ਖ਼ੁਦ ਚਿੱਠੀਆਂ ਲਿਖਣਾ ਸੌਖਾ ਨਹੀਂ ਸੀ ਇਸ ਲਈ ਸਾਡੇ ਸਿੱਖਿਅਕਾਂ ਨੇ ਉਨ੍ਹਾਂ ਦੀ ਮਦਦ ਕੀਤੀ। ਬੱਚੇ ਚਿੱਠੀ ਲਿਖਣ ਅਤੇ ਆਪਣੇ ਸਵਾਲ ਪੁੱਛਣ ਲਈ ਬਹੁਤ ਉਤਸੁਕ ਰਹਿੰਦੇ ਸੀ ਅਤੇ ਜਦੋਂ ਚਿੱਠੀ ਚਲੀ ਜਾਂਦੀ ਸੀ ਤਾਂ ਬੇਸਬਰੀ ਨਾਲ ਜਵਾਬ ਦੀ ਉਡੀਕ ਕਰਦੇ ਸੀ।''''

50 ਹਜ਼ਾਰ ਬੱਚੇ ਬਣੇ ਦੋਸਤ

ਚਿੱਠੀਆਂ ਜ਼ਰੀਏ ਇੱਕ-ਦੂਜੇ ਨੂੰ ਜਾਣਨ ਤੋਂ ਬਾਅਦ ਅਗਲਾ ਕਦਮ ਮਿਲਣਾ ਸੀ। ਕੁਝ ਬੱਚੇ ਅਜਿਹੇ ਸਨ ਜਿਹੜੇ ਲਾਹੌਰ ਜਾਣਾ ਚਾਹੁੰਦੇ ਸੀ ਪਰ ਉਨ੍ਹਾਂ ਦੇ ਮਾਤਾ-ਪਿਤਾ ਇਸਦੇ ਲਈ ਤਿਆਰ ਨਹੀਂ ਹੋਏ।

ਅਨੁਯੋਗ ਸਕੂਲ ਦੀ ਟਰੱਸਟੀ ਸਤੀਸ਼ ਚਿੰਦਾਰਕਰ ਦੱਸਦੀ ਹੈ, ''''ਆਪਣੇ ਹਿੰਦੂ-ਮੁਸਲਿਮ ਸਬੰਧਾਂ ਨੂੰ ਲੈ ਕੇ ਆਪਣੀ ਸੋਚ ਬਦਲਣ ਦੀ ਲੋੜ ਹੈ। ਜਿਨ੍ਹਾਂ ਬੱਚਿਆਂ ਦੇ ਦਿਮਾਗ ਵਿੱਚ ਇਨ੍ਹਾਂ ਮਸਲਿਆਂ ''ਤੇ ਨਕਾਰਾਤਮਕ ਸੋਚ ਬਣ ਰਹੀ ਹੈ ਸਾਨੂੰ ਉਨ੍ਹਾਂ ਦੀ ਸੋਚ ਬਦਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਸੀਂ ਬੱਚਿਆਂ ਦੇ ਮਾਤਾ-ਪਿਤਾ ਨਾਲ ਗੱਲ ਕੀਤੀ ਅਤੇ ਉਨ੍ਹਾਂ ਵਿੱਚੋਂ ਦੋ ਪਰਿਵਾਰ ਲਾਹੌਰ ਭੇਜਣ ਲਈ ਤਿਆਰ ਹੋ ਗਏ।''''

ਸਤੀਸ਼ ਚਿੰਦਾਰਕਰ ਨੇ ਦੱਸਿਆ, ''''ਅਸੀਂ ਸਾਰੀਆਂ ਤਿਆਰੀਆਂ ਕਰ ਲਈਆਂ ਸੀ। ਸਾਡੇ ਕੋਲ ਟਿਕਟ ਵੀ ਸੀ ਪਰ ਉਦੋਂ ਭਾਰਤ-ਪਾਕਿਸਤਾਨ ਦੀ ਸਰਹੱਦ ''ਤੇ ਤਣਾਅ ਵਧਣ ਕਾਰਨ ਸਾਡੀ ਯਾਤਰਾ ਨੂੰ ਰੱਦ ਕਰਨਾ ਪਿਆ।''''

ਭਾਰਤ-ਪਾਕਿਸਤਾਨ
Routes2roots
ਭਾਰਤੀ ਵਿਦਿਆਰਥੀ ਭਾਰਤ-ਪਾਕਿਸਤਾਨ ਸਰਹੱਦ ''ਤੇ

ਪਰ, ਉਨ੍ਹਾਂ ਨੂੰ ਅਜੇ ਵੀ ਉਮੀਦ ਹੈ ਕਿ ਉਹ ਇੱਕ ਦਿਨ ਬੱਚਿਆਂ ਨੂੰ ਪਾਕਿਸਤਾਨ ਜ਼ਰੂਰ ਲੈ ਕੇ ਜਾਣਗੇ।

ਰੂਟਸ ਟੂ ਰੂਟਸ ਦੇ ਸੰਸਥਾਪਕ ਰਾਕੇਸ਼ ਗੁਪਤਾ ਕਹਿੰਦੇ ਹਨ, ''''2010 ਵਿੱਚ ਇਸ ਪਹਿਲ ਦੀ ਸ਼ੁਰੂਆਤ ਹੋਈ ਸੀ ਜਿਸ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਵਿਦਿਆਰਥੀਆਂ ਨੂੰ ਇੱਕ-ਦੂਜੇ ਨੂੰ ਜਾਣਨ ਦਾ ਮੌਕਾ ਮਿਲਿਆ। ਇਸ ਤਰ੍ਹਾਂ ਪਿਛਲੇ ਸੱਤ ਸਾਲਾਂ ਵਿੱਚ ਮੁੰਬਈ, ਦਿੱਲੀ, ਦੇਹਰਾਦੂਨ, ਲਾਹੌਰ, ਕਰਾਚੀ ਅਤੇ ਇਸਲਾਮਾਬਾਦ ਤੋਂ 50 ਹਜ਼ਾਰ ਤੋਂ ਵੱਧ ਬੱਚੇ ਇੱਕ-ਦੂਜੇ ਦੇ ਦੋਸਤ ਬਣੇ।''''

ਪਰ, ਇਸ ''ਐਕਸਚੇਂਜ ਫਾਰ ਚੇਂਜ'' ਪ੍ਰੋਗਰਾਮ ਨੂੰ ਵਿਚਾਲੇ ਹੀ ਰੋਕਣ ਦਾ ਉਨ੍ਹਾਂ ਨੂੰ ਦੁਖ਼ ਹੋਇਆ।

ਉਮੀਦ ਹੈ ਬਾਕੀ...

ਇਸ ਪ੍ਰੋਗਰਾਮ ਤਹਿਤ ਪਿਛਲੇ ਸਾਲ ਪਾਕਸਿਤਾਨ ਤੋਂ 60 ਬੱਚੇ ਭਾਰਤ ਆਏ ਸੀ। ਦਿੱਲੀ ਵਿੱਚ ਦੋ ਦਿਨਾਂ ਤੱਕ ਆਪਣੇ ਸਿੱਖਿਅਕਾਂ ਦੇ ਨਾਲ ਰਹਿਣ ਤੋਂ ਬਾਅਦ ਉਹ ਤਾਜ ਮਹਿਲ ਦੇਖਣ ਗਏ।

ਰਾਕੇਸ਼ ਗੁਪਤਾ ਦੱਸਦੇ ਹਨ, ''''ਪਿਛਲੇ ਸੱਤ ਸਾਲਾਂ ਵਿੱਚ ਅਸੀਂ ਭਾਰਤ ਅਤੇ ਪਾਕਿਸਤਾਨ ਦੇ ਬੱਚਿਆਂ ਨਾਲ ਗੱਲ ਕਰ ਰਹੇ ਹਾਂ ਅਤੇ ਭਾਰਤ ਦੇਖਣ ਲਈ ਲਿਆ ਰਹੇ ਹਾਂ। ਹਰ ਵਾਰ ਦੋਵਾਂ ਹੀ ਦੇਸਾਂ ਦੀ ਸਰਕਾਰ ਅਤੇ ਪ੍ਰਸ਼ਾਸਨ ਨੇ ਬਹੁਤ ਮਦਦ ਕੀਤੀ ਹੈ। ਪਰ, ਪਿਛਲੇ ਸਾਲ ਗ੍ਰਹਿ ਮੰਤਰਾਲੇ ਨੇ ਪਾਕਿਸਤਾਨ ਤੋਂ ਆਏ ਬੱਚਿਆਂ ਨੂੰ ਜਲਦੀ ਵਾਪਿਸ ਭੇਜਣ ਲਈ ਕਿਹਾ ਸੀ ਇਸ ਲਈ ਉਨ੍ਹਾਂ ਨੂੰ ਯਾਤਰਾ ਵਿਚਾਲੇ ਹੀ ਛੱਡਣੀ ਪਈ।''''

ਤਾਜ ਮਹਿਲ
Routes2roots
ਇਸ ਪ੍ਰੋਗਰਾਮ ਤਹਿਤ ਪਿਛਲੇ ਸਾਲ ਪਾਕਸਿਤਾਨ ਤੋਂ 60 ਬੱਚੇ ਭਾਰਤ ਆਏ ਸੀ। ਦਿੱਲੀ ਵਿੱਚ ਦੋ ਦਿਨਾਂ ਤੱਕ ਆਪਣੇ ਸਿੱਖਿਅਕਾਂ ਦੇ ਨਾਲ ਰਹਿਣ ਤੋਂ ਬਾਅਦ ਉਹ ਤਾਜ ਮਹਿਲ ਦੇਖਣ ਗਏ

ਇਸ ਕਾਰਨ ਲਾਹੌਰ ਤੋਂ ਆਏ ਬੱਚੇ ਆਪਣੇ ਭਾਰਤੀ ਦੋਸਤਾਂ ਨੂੰ ਨਹੀਂ ਮਿਲ ਸਕੇ।

ਅੱਜ ਰਿਸ਼ੀਕੇਸ਼ 10ਵੀਂ ਕਲਾਸ ਵਿੱਚ ਪੜ੍ਹਦਾ ਹੈ। ਉਹ ਆਪਣੇ ਦੋਸਤਾਂ ਨਾਲ ਪਾਕਿਸਤਾਨ ਬਾਰੇ ਗੱਲ ਕਰਦਾ ਹੈ। ਇਸਦੇ ਨਾਲ ਹੀ ਉਹ ਇਹ ਵੀ ਜਾਣਨਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਦੋਸਤ ਸਮੀਉੱਲਾਹ ਭਾਰਤ ਬਾਰੇ ਕੀ ਸੋਚਦੇ ਹਨ।

ਇਹ ਵੀ ਪੜ੍ਹੋ:

ਰਿਸ਼ੀਕੇਸ਼ ਨੂੰ ਅਜੇ ਵੀ ਉਮੀਦ ਹੈ ਕਿ ਉਹ ਇੱਕ ਦਿਨ ਪਾਕਿਸਤਾਨ ਜਾ ਸਕੇਗਾ। ਉਹ ਕਹਿੰਦਾ ਹੈ, ''''ਮੈਂ ਨਹੀਂ ਜਾਣਦਾ ਕਿ ਸਮੀਉੱਲਾਹ ਮੈਨੂੰ ਪਛਾਣੇਗਾ ਜਾਂ ਨਹੀਂ। ਅਸੀਂ ਹੁਣ ਗੱਲਬਾਤ ਨਹੀਂ ਕਰਦੇ ਹਾਂ। ਪਰ, ਮੈਂ ਅਜੇ ਵੀ ਉਸ ਨੂੰ ਮਿਲਣਾ ਚਾਹੁੰਦਾ ਹਾਂ। ਮੇਰੇ ਲਈ ਉਹ ਮੇਰਾ ਦੋਸਤ ਹੈ।''''

https://www.youtube.com/watch?v=3L8vlXo5JiM

https://www.youtube.com/watch?v=3L8vlXo5JiM

https://www.youtube.com/watch?v=1zng355YDfM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''1ac903fb-2601-aa43-a6bf-4b1db3f1db43'',''assetType'': ''STY'',''pageCounter'': ''punjabi.india.story.45175572.page'',''title'': ''1947 ਦੀ ਵੰਡ: ਬੱਚਿਆਂ ਦੀਆਂ ਚਿੱਠੀਆਂ \''ਚ ਕੁਝ ਇਸ ਤਰ੍ਹਾਂ ਦਿਖੇ ਭਾਰਤ-ਪਾਕਿਸਤਾਨ'',''author'': '' ਪ੍ਰਾਜਕਤਾ'',''published'': ''2018-08-14T02:11:21Z'',''updated'': ''2020-08-14T08:18:52Z''});s_bbcws(''track'',''pageView'');

Related News