SFJ ਦੇ ‘ਲਾਲ ਕਿਲੇ ''''ਤੇ ਝੰਡਾ ਲਹਿਰਹਾਉਣ ਬਦਲੇ ਅਮਰੀਕੀ ਡਾਲਰਾਂ'''' ਦੇ ਐਲਾਨ ਦੇ ਕੀ ਮਾਅਨੇ -5 ਅਹਿਮ ਖ਼ਬਰਾਂ

8/14/2020 7:21:59 AM

ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ
Getty Images
ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ

ਸਿੱਖਸ ਫ਼ਾਰ ਜਸਟਿਸ (ਐੱਸਜੇਐੱਫ ) ਨੇ ਦਿੱਲੀ, ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਭਾਰਤ ਦੇ ਆਜ਼ਾਦੀ ਦਿਹਾੜੇ 15 ਅਗਸਤ ਵਾਲੇ ਦਿਨ ਖ਼ਾਲਿਸਤਾਨ ਦਾ ਝੰਡਾ ਲਹਿਰਾਉਣ ਦੇ ਬਦਲੇ ਹੁਣ ਪੈਸਿਆਂ ਦੀ ਪੇਸ਼ਕਸ਼ ਕੀਤੀ ਹੈ।

ਸਿੱਖਸ ਫ਼ਾਰ ਜਸਟਿਸ ਵੱਲੋਂ 11 ਅਗਸਤ ਨੂੰ ਵਾਸ਼ਿੰਗਟਨ ਤੋਂ ਜਾਰੀ ਕੀਤੇ ਪ੍ਰੈਸ ਨੋਟ ਦੇ ਮੁਤਾਬਕ ਭਾਰਤ ਦੇ 74ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ਉੱਤੇ ਜੇਕਰ ਕੋਈ ਖ਼ਾਲਿਸਤਾਨ ਦਾ ਝੰਡਾ ਲਾਲ ਕਿਲੇ ਉੱਤੇ ਲਹਿਰਾਏਗਾ ਤਾਂ ਉਸ ਨੂੰ ਇੱਕ ਲੱਖ ਪੱਚੀ ਹਜ਼ਾਰ (1,25,000) ਅਮਰੀਕੀ ਡਾਲਰ ਦਿੱਤੇ ਜਾਣਗੇ।

ਇਸ ਸਬੰਧ ਵਿੱਚ ਐੱਸਐੱਫਜੇ ਦੇ ਲੀਗਲ ਐਡਵਾਈਜ਼ਰ ਗੁਰਪਤਵੰਤ ਸਿੰਘ ਪੰਨੂੰ ਨੇ ਇੱਕ ਵੀਡੀਓ ਸੰਦੇਸ਼ ਵੀ ਜਾਰੀ ਕੀਤਾ ਹੈ।

ਪੂਰਾ ਪੜ੍ਹਨ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ:

ਕੋਰੋਨਾਵਾਇਰਸ: ਕੀ ਭਾਰਤ ''ਚ ਤੇਜ਼ੀ ਨਾਲ ਵਧਦੇ ਮਾਮਲੇ ਸਰਕਾਰ ਦੀ ਬੇਵਸੀ ਵੱਲ ਇਸ਼ਾਰ ਕਰ ਰਹੇ

ਕੋਰੋਨਾਵਾਇਰਸ
Reuters
ਭਾਰਤ ਵਿੱਚ ਇਸ ਵੇਲੇ ਰਿਕਵਰੀ ਰੇਟ 68 ਫੀਸਦੀ ਦੇ ਆਸਪਾਸ ਹੈ, ਜਦੋਂਕਿ ਮੌਤ ਦਾ ਅੰਕੜਾ 46 ਹਜ਼ਾਰ ਤੋਂ ਜ਼ਿਆਦਾ ਹੋ ਗਿਆ ਹੈ

ਪਿਛਲੇ ਕੁਝ ਹਫ਼ਤਿਆਂ ਤੋਂ ਭਾਰਤ ਵਿੱਚ ਹਰ ਦਿਨ ਕੋਰੋਨਾਵਾਇਰਸ ਦੇ 50 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਆ ਰਹੇ ਹਨ। ਭਾਰਤ ਵਿੱਚ ਹੁਣ ਤੱਕ ਲਾਗ ਦੇ 23 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ।

ਕੋਰੋਨਾਵਾਇਰਸ ਦੇ ਇਸੇ ਹਾਲਾਤ ''ਤੇ ਚਰਚਾ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੰਗਲਵਾਰ ਨੂੰ ਮੀਟਿੰਗ ਕੀਤੀ।

ਮੁੱਖ ਮੰਤਰੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, "ਅੱਜ 80 ਫੀਸਦੀ ਤੋਂ ਜ਼ਿਆਦਾ ਐਕਟਿਵ ਕੇਸ ਦਸ ਸੂਬਿਆਂ ਵਿੱਚ ਹਨ। ਇਸ ਲਈ ਕੋਰੋਨਾ ਖਿਲਾਫ਼ ਲੜਾਈ ਵਿੱਚ ਇਨ੍ਹਾਂ ਸਾਰੇ ਸੂਬਿਆਂ ਦੀ ਭੂਮਿਕਾ ਬਹੁਤ ਵੱਡੀ ਹੈ।"

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਸੁਪਰੀਮ ਕੋਰਟ ਦਾ ਧੀਆਂ ਨੂੰ ਜਾਇਦਾਦ ''ਚ ਦਿੱਤਾ ਹੱਕ ਹੁਣ ਇਨ੍ਹਾਂ ਹਾਲਾਤ ''ਚ ਵੀ ਕਾਇਮ ਰਹਿਣਾ

ਜੱਦੀ ਜਾਇਦਾਦ ਵਿੱਚ ਹਿੰਦੂ ਔਰਤਾਂ ਨੂੰ ਅਧਿਕਾਰ ਦੇਣ ਵਾਲੇ ਕਾਨੂੰਨ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਨਾਲ ਕੀ ਬਦਲਿਆ ਹੈ?

ਇਹ ਇੱਕ ਅਜਿਹਾ ਸਵਾਲ ਹੈ ਜਿਸ ਨਾਲ ਜ਼ਿਆਦਾਤਰ ਔਰਤਾਂ ਜੂਝ ਰਹੀਆਂ ਹਨ। ਕਿਉਂਕਿ ਭਾਰਤ ਵਿੱਚ ਔਰਤਾਂ ਨੂੰ ਆਪਣੇ ਪਿਤਾ ਦੀ ਜਾਇਦਾਦ ਵਿੱਚ ਅਧਿਕਾਰਾਂ ਦੀ ਮੰਗ ਕਰਨ ਲਈ ਕਾਨੂੰਨ ਤੋਂ ਪਹਿਲਾਂ ਇੱਕ ਲੰਮੀ ਸਮਾਜਿਕ ਜੰਗ ਜਿੱਤਣੀ ਪੈਂਦੀ ਹੈ।

ਜਦੋਂ ਔਰਤਾਂ ਸਮਾਜਿਕ ਰਿਸ਼ਤਿਆਂ ਨੂੰ ਲਾਂਭੇ ਕਰਕੇ ਆਪਣੇ ਪਿਤਾ ਦੀ ਜਾਇਦਾਦ ਵਿੱਚ ਹਿੱਸਾ ਲੈਣ ਦੀ ਮੰਗ ਕਰਦੀਆਂ ਵੀ ਸਨ ਤਾਂ ਹਿੰਦੂ ਉਤਰਾਧਿਕਾਰੀ ਸੋਧ ਕਾਨੂੰਨ 2005 ਕਈ ਔਰਤਾਂ ਦੇ ਸਾਹਮਣੇ ਰੁਕਾਵਟਾਂ ਪੈਦਾ ਕਰਦਾ ਸੀ।

ਪੂਰਾ ਪੜ੍ਹਨ ਲਈ ਇੱਥੇ ਕਲਿਕ ਕਰੋ।

ਟੈਕਸ ਸੁਧਾਰ ਲਈ ਪੀਐੱਮ ਮੋਦੀ ਦੇ ਐਲਾਨ ਨੂੰ ਸੌਖੇ ਸ਼ਬਦਾਂ ''ਚ ਸਮਝੋ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਟੈਕਸ ਭਰਨ ਵਾਲਿਆਂ ਲਈ ''ਟਰਾਂਸਪੇਰੈਂਟ ਟੈਕਸੇਸ਼ਨ- ਆਨਰਿੰਗ ਦਿ ਆਨੇਸਟ'' (ਇਮਾਨਦਾਰਾਂ ਲਈ ਸਨਮਾਨ) ਪਲੇਟਫਾਰਮ ਲਾਂਚ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਚੱਲ ਰਿਹਾ ਸਿਲਸਿਲੇਵਾਰ ਸੁਧਾਰ ਅੱਜ ਇੱਕ ਨਵੇਂ ਪੜਾਅ ''ਤੇ ਪਹੁੰਚ ਗਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ, "ਜਦੋਂ ਦੇਸ਼ ਦੇ ਇਮਾਨਦਾਰ ਟੈਕਸਪੇਅਰ ਦੀ ਜ਼ਿੰਦਗੀ ਸੌਖੀ ਹੁੰਦੀ ਹੈ, ਉਹ ਅੱਗੇ ਵਧਦਾ ਹੈ, ਤਾਂ ਦੇਸ਼ ਦਾ ਵੀ ਵਿਕਾਸ ਹੁੰਦਾ ਹੈ, ਦੇਸ਼ ਅੱਗੇ ਵਧਦਾ ਹੈ।"

ਪ੍ਰਧਾਨ ਮੰਤਰੀ ਨੇ ਇਸ ਪਲੇਟਫਾਰਮ ਨਾਲ ਜੁੜੀਆਂ ਕੁਝ ਖਾਸ ਗੱਲਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।

ਪੂਰਾ ਪੜ੍ਹਨ ਲਈ ਇੱਥੇ ਕਲਿਕ ਕਰੋ।

ਸਿਰਸਾ ਵਿੱਚ ਸੀਵਰੇਜ ਵਿੱਚ ਡਿੱਗੇ ਦੋ ਨੌਜਵਾਨ, ਇੱਕ ਨੂੰ ਕੱਢਿਆ, ਫੌਜ ਮੌਕੇ ''ਤੇ

ਸਿਰਸਾ ਦੇ ਪਿੰਡ ਨਟਾਰ ਵਿੱਚ ਦੋ ਨੌਜਵਾਨ ਉਸ ਵੇਲੇ ਸੀਵਰੇਜ ਵਿੱਚ ਡਿੱਗ ਗਏ ਜਦੋਂ ਉਹ ਖੇਤ ਨੂੰ ਪਾਣੀ ਲਾ ਰਹੇ ਸਨ। ਪਿੰਡਵਾਸੀਆਂ ਮੁਤਾਬਕ ਸੀਵਰੇਜ ਦਾ ਢੱਕਣ ਖੁੱਲ੍ਹਦਿਆਂ ਹੀ ਉਹ ਬੇਹੋਸ਼ ਹੋ ਗਏ।

ਹਾਲਾਂਕਿ ਇੱਕ ਨੌਜਵਾਨ ਨੂੰ ਕੱਢ ਲਿਆ ਗਿਆ ਹੈ ਪਰ ਦੂਜੇ ਦੀ ਭਾਲ ਖ਼ਬਰ ਲਿਖੇ ਜਾਣ ਸਮੇਂ ਜਾਰੀ ਸੀ ਅਤੇ ਉਸ ਲਈ ਫੌਜ ਨੂੰ ਵੀ ਸੱਦਿਆ ਗਿਆ ਸੀ।

ਰਾਹਤ ਕਾਰਜ ਵਿੱਚ ਜੁਟੇ ਪਿੰਡ ਦੇ ਹੀ ਸੁਮੀਤ ਕੁਮਾਰ ਨਾਂ ਦੇ ਇੱਕ ਵਿਅਕਤੀ ਨੇ ਦੱਸਿਆ, "ਦੋ ਨੌਜਵਾਨ ਬੁੱਧਵਾਰ ਸ਼ਾਮ ਨੂੰ 7 ਵਜੇ ਸੀਵਰੇਜ ਵਿੱਚ ਡਿੱਗੇ ਸਨ। ਜਿਸ ਤੋਂ ਬਾਅਦ ਪਿੰਡਵਾਸੀਆਂ ਨੇ ਖੁਦ ਹੀ ਜੇਸੀਬੀ ਮਸ਼ੀਨ ਰਾਹੀਂ ਦੋਹਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ। ਬਾਅਦ ਵਿੱਚ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ। ਅੱਜ ਸਵੇਰੇ ਇੱਕ ਨੌਜਵਾਨ ਨੂੰ ਤਾਂ ਬਾਹਰ ਕੱਢ ਲਿਆ ਗਿਆ ਹੈ ਪਰ ਦੂਜੇ ਦੀ ਭਾਲ ਹਾਲੇ ਜਾਰੀ ਹੈ।"

ਪੂਰਾ ਪੜ੍ਹਨ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ:

https://www.youtube.com/watch?v=xWw19z7Edrs

https://www.youtube.com/watch?v=dDsEHr-Vhf0

https://www.youtube.com/watch?v=u-kjDGOHO9o

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''6aaf956f-bd9c-4b20-b52a-07fb343f77bc'',''assetType'': ''STY'',''pageCounter'': ''punjabi.india.story.53774500.page'',''title'': ''SFJ ਦੇ ‘ਲਾਲ ਕਿਲੇ \''ਤੇ ਝੰਡਾ ਲਹਿਰਹਾਉਣ ਬਦਲੇ ਅਮਰੀਕੀ ਡਾਲਰਾਂ\'' ਦੇ ਐਲਾਨ ਦੇ ਕੀ ਮਾਅਨੇ -5 ਅਹਿਮ ਖ਼ਬਰਾਂ'',''published'': ''2020-08-14T01:49:32Z'',''updated'': ''2020-08-14T01:49:32Z''});s_bbcws(''track'',''pageView'');